LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸ਼੍ਰੀਲੰਕਾ ਦੌਰੇ 'ਤੇ ਭਾਰਤੀ ਟੀਮ ਦਾ ਕੋਚ ਹੋਵੇਗਾ ਇਹ ਧਾਕੜ ਖਿਡਾਰੀ

cricket

ਨਵੀਂ ਦਿੱਲੀ ( ਇੰਟ.)-ਭਾਰਤ ਦੇ ਸਾਬਕਾ ਕਪਤਾਨ ਅਤੇ ਮੌਜੂਦਾ ਰਾਸ਼ਟਰੀ ਕ੍ਰਿਕਟ ਅਕਾਦਮੀ ( NCA)ਦੇ ਮੁਖੀ ਰਾਹੁਲ ਦ੍ਰਾਵਿਡ ਜੁਲਾਈ ਵਿੱਚ ਸ਼੍ਰੀਲੰਕਾ ਖਿਲਾਫ ਤਿੰਨ ਵਨਡੇ ਅਤੇ ਤਿੰਨ ਟੀ-20 ਮੈਚਾਂ ਲਈ ਟੀਮ ਇੰਡਿਆ ਦੇ ਕੋਚ ਹੋਣਗੇ। ਇਸ ਤੋਂ ਪਹਿਲਾਂ 2014 ਵਿੱਚ ਇੰਗਲੈਂਡ ਦੌਰੇ ਦੌਰਾਨ ਉਹ ਬੱਲੇਬਾਜੀ ਸਲਾਹਕਾਰ ਵਜੋਂ ਕੰਮ ਕਰ ਚੁੱਕੇ ਹਨ। ਇਸਦੀ ਪੁਸ਼ਟੀ ਬੀ.ਸੀ.ਸੀ.ਆਈ. ਦੇ ਇੱਕ ਅਧਿਕਾਰੀ ਨੇ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਰਵੀ ਸ਼ਾਸਤਰੀ, ਭਰਤ ਅਰੁਣ ਅਤੇ ਵਿਕਰਮ ਰਾਠੌਰ ਟੈਸਟ ਟੀਮ ਨਾਲ ਇੰਗਲੈਂਡ ਜਾਣਗੇ। ਅਜਿਹੇ 'ਚ ਸ਼੍ਰੀਲੰਕਾ ਦੌਰੇ ਲਈ ਦ੍ਰਾਵਿਡ ਕੋਚ ਦੀ ਜ਼ਿੰਮੇਦਾਰੀ ਸੰਭਾਲਣਗੇ।



ਅਧਿਕਾਰੀ ਨੇ ਕਿਹਾ, ਟੀਮ ਇੰਡਿਆ ਦਾ ਕੋਚਿੰਗ ਸਟਾਫ ਇੰਗਲੈਂਡ ਵਿੱਚ ਹੋਵੇਗਾ ਅਤੇ ਚੰਗਾ ਹੋਵੇਗਾ ਕਿ ਟੀਮ ਨੂੰ ਦ੍ਰਾਵਿਡ ਗਾਈਡ ਕਰਨਗੇ। ਉਹ ਪਹਿਲਾਂ ਹੀ ਲਗਭਗ ਭਾਰਤੀ ਖਿਡਾਰੀਆਂ ਨਾਲ ਕੰਮ ਕਰ ਚੁੱਕੇ ਹਨ। ਸਾਰੇ ਖਿਡਾਰੀ ਉਨ੍ਹਾਂ ਨਾਲ ਵਧੀਆ ਮਹਿਸੂਸ ਕਰਦੇ ਹਨ। 2019 ਵਿੱਚ ਐੱਨ.ਸੀ.ਏ. ਮੁਖੀ ਵਜੋਂ ਚਾਰਜ ਸੰਭਾਲਣ ਤੋਂ ਪਹਿਲਾਂ, ਦ੍ਰਾਵਿਡ ਨੇ ਅੰਡਰ-19 ਦੇ ਨਾਲ-ਨਾਲ ਭਾਰਤ ਏ ਟੀਮ ਵਿੱਚ ਨੌਜਵਾਨਾਂ ਨਾਲ ਮਿਲਕੇ ਕੰਮ ਕੀਤਾ ਸੀ। ਅਸਲ ਵਿੱਚ, ਉਨ੍ਹਾਂ ਨੇ ਪਿਛਲੇ ਕੁਝ ਸਾਲਾਂ 'ਚ ਰਾਸ਼ਟਰੀ ਟੀਮ ਲਈ ਇੱਕ ਠੋਸ ਬੈਂਚ ਸਟ੍ਰੈਂਥ ਬਣਾਉਣ ਵਿੱਚ ਇੱਕ ਅਨਿੱਖੜਵੀਂ ਭੂਮਿਕਾ ਨਿਭਾਈ ਹੈ।



ਸ਼੍ਰੀਲੰਕਾ ਸੀਰੀਜ਼ ਲਈ ਭਾਰਤੀ ਟੀਮ ਦਾ ਚੋਣ ਮਹੀਨੇ ਦੇ ਅਖੀਰ ਵਿੱਚ ਹੋਣ ਦੀ ਉਮੀਦ ਹੈ ਅਤੇ ਖਿਡਾਰੀਆਂ ਨੂੰ ਤਿੰਨ ਇਕ ਰੋਜ਼ਾ ਅਤੇ ਤਿੰਨ ਟੀ-20 ਅੰਤਰਰਾਸ਼ਟਰੀ ਮੈਚ ਖੇਡਣ ਤੋਂ ਪਹਿਲਾਂ ਕੁਆਰੰਟੀਨ ਵਿੱਚ ਰਹਿਣਾ ਹੋਵੇਗਾ। ਤਿੰਨ ਵਨਡੇ 13 ਤੋਂ 19 ਜੁਲਾਈ ਨੂੰ ਖੇਡੇ ਜਾਣਗੇ ਅਤੇ ਟੀ-20 ਮੈਚ 22-27 ਜੁਲਾਈ ਦਰਮਿਆਨ ਖੇਡੇ ਜਾਣ ਦੀ ਉਮੀਦ ਹੈ।

ਜਿੱਥੇ ਜਵਾਨ ਭਾਰਤੀ ਖਿਡਾਰੀ ਤੈਅ ਓਵਰਾਂ ਦੀ ਸੀਰੀਜ ਵਿੱਚ ਸ਼੍ਰੀਲੰਕਾ ਨਾਲ ਭਿੜਣਗੇ, ਉਥੇ ਹੀ ਵਿਰਾਟ ਕੋਹਲੀ ਦੀ ਅਗੁਵਾਈ ਵਾਲੀ ਟੀਮ ਇੰਗਲੈਂਡ ਵਿੱਚ 4 ਅਗਸਤ ਤੋਂ ਇੰਗਲੈਂਡ ਵਿਰੁੱਧ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡੇਗੀ। ਇਸ ਤੋਂ ਪਹਿਲਾਂ 18 ਤੋਂ 22 ਜੂਨ ਤੱਕ ਸਾਉਥੈਂਪਟਨ ਵਿੱਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਨਿਊਜ਼ੀਲੈਂਡ ਦੇ ਨਾਲ ਮੁਕਾਬਲਾ ਹੋਵੇਗਾ।

In The Market