ਨਵੀਂ ਦਿੱਲੀ (ਇੰਟ.)- ਸਾਊਥ ਅਫਰੀਕਾ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਧਮਾਕੇਦਾਰ ਬੱਲੇਬਾਜ਼ ਏ.ਬੀ. ਡਵਿਲੀਅਰਸ ਦੇ ਇੰਟਰਨੈਸ਼ਨਲ ਕ੍ਰਿਕਟ ਵਿਚ ਵਾਪਸੀ ਨੂੰ ਲੈ ਕੇ ਚੱਲ ਰਹੀਆਂ ਸਾਰੀਆਂ ਕਿਆਸ ਅਰਾਈਆਂ 'ਤੇ ਰੋਕ ਲਗਾ ਦਿੱਤੀ ਹੈ। ਕ੍ਰਿਕਟ ਸਾਊਥ ਅਫਰੀਕਾ ਨੇ ਮੰਗਲਵਾਰ ਨੂੰ ਸਾਫ ਕਰ ਦਿੱਤਾ ਕਿ ਸਨਿਆਸ ਤੋਂ ਬਾਅਦ ਮੈਦਾਨ 'ਤੇ ਵਾਪਸੀ ਲਈ ਡਵਿਲੀਅਰਸ ਤਿਆਰ ਨਹੀਂ ਹੈ। ਇੰਡੀਅਨ ਪ੍ਰੀਮੀਅਰ ਲੀਗ ਵਿਚ ਧਮਾਕੇਦਾਰ ਫਾਰਮ ਵਿਚ ਬੱਲੇਬਾਜ਼ੀ ਕਰਨ ਤੋਂ ਬਾਅਦ ਏ.ਬੀ. ਨੇ ਵਾਪਸੀ ਦੇ ਸੰਕੇਤ ਦਿੱਤੇ ਸਨ ਪਰ ਬੋਰਡ ਨੇ ਅਧਿਕਾਰਤ ਬਿਆਨ ਦੇ ਕੇ ਇਸ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ।
AB de Villiers finalises international retirement.
— Cricket South Africa (@OfficialCSA) May 18, 2021
Discussions with AB de Villiers have concluded with the batsman deciding once and for all, that his retirement will remain final. pic.twitter.com/D3UDmaDAS2
ਕ੍ਰਿਕਟ ਇਤਿਹਾਸ ਦੇ ਸਭ ਤੋਂ ਧਮਾਕੇਦਾਰ ਬੱਲੇਬਾਜ਼ਾਂ ਵਿਚੋਂ ਇਕ ਮਿਸਟਰ 360 ਡਿਗਰੀ ਦੇ ਨਾਂ ਨਾਲ ਮਸ਼ਹੂਰ ਏ.ਬੀ. ਡਵਿਲੀਅਰਸ ਦੇ ਫੈਂਸ ਨੂੰ ਮੰਗਲਵਾਰ ਜ਼ੋਰਦਾਰ ਝਟਕਾ ਲੱਗਾ। ਆਈ.ਸੀ.ਸੀ. ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਸਾਊਥ ਅਫਰੀਕਾ ਕ੍ਰਿਕਟ ਬੋਰਡ ਵਲੋਂ ਇਸ ਗੱਲ ਨੂੰ ਲੈ ਕੇ ਸਾਰੀਆਂ ਕਿਆਸ ਅਰਾਈਆਂ ਖਤਮ ਕਰ ਦਿੱਤੀਆਂ ਗਈਆਂ ਜਿਸ ਵਿਚ ਡਵਿਲੀਅਰਸ ਦੀ ਵਾਪਸੀ ਦੀਆਂ ਗੱਲਾਂ ਹੋ ਰਹੀਆਂ ਸਨ। ਡਵਿਲੀਅਰਸ ਨੇ ਸਾਊਥ ਅਫਰੀਕਾ ਕ੍ਰਿਕਟ ਬੋਰਡ ਦੇ ਨਾਲ ਮੀਟਿੰਗ ਕੀਤੀ ਅਤੇ ਉਸ ਵਿਚ ਇਸ ਗੱਲ ਨੂੰ ਲੈ ਕੇ ਆਪਣਾ ਆਖਰੀ ਫੈਸਲਾ ਦੱਸਿਆ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Champions Trophy 2025 : AUS vs ENG मैच से पहले बजा भारत का राष्ट्रगान, Video Viral
America : अमेरिका में मोटर वाहन विभाग के कार्यालय के बाहर गोलीबारी, 5 लोगो की मौत
India-Pakistan Champions Trophy 2025 : भारत-पाकिस्तान मैच में स्पिन गेंदबाजों का बना रहेगा दबदबा! जानें पिच के बारे में पूरी जानकारी