ਨਵੀਂ ਦਿੱਲੀ - ਇੰਗਲੈਂਡ ਦੇ ਸਾਬਕਾ ਕ੍ਰਿਕਟਰ ਅਤੇ ਕੁਮੈਂਟੇਟਰ ਕੇਵਿਨ ਪੀਟਰਸਨ ਹਾਲ ਦੇ ਸਮੇਂ ਵਿਚ ਆਪਣੇ ਟਵਿੱਟਰ 'ਤੇ ਹਿੰਦੀ ਵਿਚ ਟਵੀਟ ਕਰ ਕੇ ਫੈਂਸ ਦਾ ਦਿਲ ਜਿੱਤਣ ਵਿਚ ਪਿੱਛੇ ਨਹੀਂ ਰਹੇ। ਹੁਣ ਜਦੋਂ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਆਈ.ਪੀ.ਐੱਲ. ਨੂੰ ਮੁਲਤਵੀ ਕਰ ਦਿੱਤਾ ਗਿਆ ਤਾਂ ਪੀਟਰਸਨ ਨੇ ਹਿੰਦੀ ਵਿਚ ਟਵੀਟ ਕਰ ਕੇ ਆਪਣੀ ਗੱਲ ਭਾਰਤੀਆਂ ਸਾਹਮਣੇ ਰੱਖੀ ਹੈ। ਪੀਟਰਸਨ ਇਸ ਸਮੇਂ ਮਾਲਦੀਪ ਵਿਚ ਹਨ ਅਤੇ ਉਥੋਂ ਇੰਗਲੈਂਡ ਲਈ ਰਵਾਨਾ ਹੋਣਗੇ। ਕੇਵਿਨ ਨੇ ਹਿੰਦੀ ਵਿਚ ਟਵੀਟ ਕਰਦੇ ਹੋਏ ਭਾਰਤ ਦੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ। ਪੀਟਰਸਨ ਦਾ ਹਿੰਦੀ ਵਿਚ ਕੀਤਾ ਗਿਆ ਟਵੀਟ ਫੈਂਸ ਨੂੰ ਖੂਬ ਪਸੰਦ ਆ ਰਿਹਾ ਹੈ। ਫੈਂਸ ਵੀ ਕਾਫੀ ਕੁਮੈਂਟ ਕਰ ਰਹੇ ਹਨ। ਕੇਵਿਨ ਪੀਟਰਸਨ ਨੇ ਟਵੀਟ ਕਰਦੇ ਹੋਏ ਲਿਖਿਆ ਮੈਂ ਭਾਰਤ ਛੱਡ ਦਿੱਤਾ ਹੋ ਸਕਦਾ ਹੈ, ਪਰ ਮੈਂ ਅਜੇ ਵੀ ਅਜਿਹੇ ਦੇਸ਼ ਬਾਰੇ ਸੋਚ ਰਿਹਾ ਹਾਂ ਜਿਸ ਨੇ ਮੈਨੂੰ ਬਹੁਤ ਪਿਆਰ ਦਿੱਤਾ। ਕ੍ਰਿਪਾ ਕਰ ਕੇ ਲੋਕ ਸੁਰੱਖਿਅਤ ਰਹਿਣ, ਇਹ ਸਮਾਂ ਬੀਤ ਜਾਵੇਗਾ ਪਰ ਤੁਹਾਨੂੰ ਸਾਵਧਾਨ ਰਹਿਣਾ ਹੋਵੇਗਾ, ਪੀਟਰਸਨ ਨੇ ਇਸ ਮੈਸੇਜ ਦੇ ਨਾਲ ਪ੍ਰਣਾਮ ਵਾਲੀ ਇਮੋਜੀ ਵੀ ਸ਼ੇਅਰ ਕੀਤੀ ਹੈ। ਫੈਂਸ ਪੀਟਰਸਨ ਦੇ ਟਵੀਟ 'ਤੇ ਆਪਣਾ ਰਿਐਕਸ਼ਨ ਵੀ ਦੇ ਰਹੇ ਹਨ। ਦੱਸ ਦਈਏ ਕਿ ਆਈ.ਪੀ.ਐੱਲ. ਦੇ ਮੁਲਤਵੀ ਹੋਣ ਅਤੇ ਆਸਟ੍ਰੇਲੀਆਈ ਖਿਡਾਰੀ ਅਜੇ ਤੱਕ ਵਾਪਸ ਆਪਣੇ ਦੇਸ਼ ਨਹੀਂ ਪਹੁੰਚ ਸਕੇ ਹਨ। ਦਰਅਸਲ ਆਸਟ੍ਰੇਲੀਆਈ ਸਰਕਾਰ ਨੇ ਭਾਰਤ ਤੋਂ ਆਉਣ ਵਾਲੀਆਂ ਸਾਰੀਆਂ ਫਲਾਈਟਾਂ ਨੂੰ ਬੈਨ ਕਰ ਦਿੱਤਾ ਹੈ। ਆਸਟ੍ਰੇਲੀਆਈ ਸਰਕਾਰ ਨੇ 15 ਮਈ ਤੱਕ ਇਹ ਬੈਨ ਲਗਾਇਆ ਹੋਇਆ ਹੈ। ਇਹੀ ਕਾਰਣ ਹੈ ਕਿ ਆਸਟ੍ਰੇਲੀਆਈ ਖਿਡਾਰੀ ਮਾਲਦੀਪ ਚਲੇ ਗਏ ਹਨ। ਮਾਲਦੀਪ ਵਿਚ ਕੁਝ ਦਿਨ ਰਹਿਣ ਤੋਂ ਬਾਅਦ ਸਾਰੇ ਕੰਗਾਰੂ ਖਿਡਾਰੀ ਵਾਪਸ ਆਪਣੇ ਦੇਸ਼ ਪਰਤ ਜਾਣਗੇ। ਜ਼ਿਕਰਯੋਗ ਹੈ ਕਿ ਅਜੇ ਵੀ ਆਈ.ਪੀ.ਐੱਲ. ਵਿਚ ਕੁਲ 31 ਮੈਚ ਬਚੇ ਹੋਏ ਹਨ। ਬੀ.ਸੀ.ਸੀ.ਆਈ. ਦੇ ਬੌਸ ਸੌਰਵ ਗਾਂਗੁਲੀ ਨੇ ਸਪੱਸ਼ਟ ਰੂਪ ਨਾਲ ਕਹਿ ਦਿੱਤਾ ਹੈ ਕਿ ਬਚੇ ਹੋਏ ਮੈਚਾਂ ਦਾ ਆਯੋਜਨ ਭਾਰਤ ਵਿਚ ਸੰਭਵ ਨਹੀਂ ਹੈ। ਬੀ.ਸੀ.ਸੀ.ਆਈ. ਇਸ ਦੇ ਲਈ ਦੂਜਾ ਬਦਲ ਭਾਲ ਰਹੀ ਹੈ।
ਨਵੀਂ ਦਿੱਲੀ- ਆਈ.ਪੀ.ਐੱਲ. ਦੇ ਮੁਲਤਵੀ ਹੋਣ ਤੋਂ ਬਾਅਦ ਹੁਣ ਭਾਰਤੀ ਟੀਮ ਦੇ ਖਿਡਾਰੀ ਇੰਗਲੈਂਡ ਦੌਰੇ 'ਤੇ ਜਾਣਗੇ। ਭਾਰਤੀ ਟੀਮ ਇੰਗਲੈਂਡ ਦੇ ਦੌਰੇ 'ਤੇ 5 ਟੈਸਟ ਮੈਚਾਂ ਦੀ ਸੀਰੀਜ਼ ਖੇਡੇਗੀ। ਇੰਗਲੈਂਡ ਦੇ ਖਿਲਾਫ ਟੈਸਟ ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਨਿਊਜ਼ੀਲੈਂਡ ਖਿਲਾਫ ਖੇਡਣਾ ਹੈ। ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਸਾਊਥੈਂਪਟਨ ਦੇ ਮੈਦਾਨ 'ਤੇ 18 ਤੋਂ 22 ਜੂਨ ਵਿਚਾਲੇ ਹੋਵੇਗਾ। ਇਹ ਮੈਚ ਭਾਰਤ ਦੇ ਸਮੇਂ ਅਨੁਸਾਰ ਸਾਢੇ 3 ਵਜੇ ਤੋਂ ਸ਼ੁਰੂ ਹੋਵੇਗਾ। ਟੈਸਟ ਚੈਂਪੀਅਨਸ਼ਿਪ ਤੋਂ ਬਾਅਦ ਭਾਰਤੀ ਟੀਮ ਨੂੰ ਇੰਗਲੈਂਡ ਦੇ ਖਿਲਾਫ ਟੈਸਟ ਸੀਰੀਜ਼ ਖੇਡੇਗੀ। ਇੰਗਲੈਂਡ ਅਤੇ ਭਾਰਤ ਵਿਚਾਲੇ ਪਹਿਲਾ ਟੈਸਟ ਮੈਚ 4 ਅਗਸਤ ਤੋਂ 8 ਅਗਸਤ ਤੱਕ ਨਾਟਿੰਘਮ ਵਿਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਸੀਰੀਜ਼ ਦਾ ਦੂਜਾ ਟੈਸਟ ਮੈਚ 12 ਤੋਂ 16 ਅਗਸਤ ਤੱਕ ਲੰਡਨ ਦੇ ਇਤਿਹਾਸਕ ਲਾਰਡਸ ਮੈਦਾਨ 'ਤੇ ਖੇਡਿਆ ਜਾਵੇਗਾ। ਸੀਰੀਜ਼ ਦਾ ਤੀਜਾ ਟੈਸਟ ਮੈਚ ਤੀਜਾ ਟੈਸਟ ਮੈਚ 25 ਤੋਂ 29 ਅਗਸਤ ਤੱਕ ਲੀਡਸ ਦੇ ਮੈਦਾਨ 'ਤੇ ਖੇਡਿਆ ਜਾਵੇਗਾ। ਉਥੇ ਹੀ ਚੌਥਾ ਟੈਸਟ ਮੈਚ 2 ਤੋਂ 6 ਸਤੰਬਰ ਤੱਕ ਲੰਡਨ ਦੇ ਦਿ ਓਵਲ ਮੈਦਾਨ 'ਤੇ ਖੇਡਿਆ ਜਾਣਾ ਹੈ। ਸੀਰੀਜ਼ ਦਾ ਆਖਰੀ ਟੈਸਟ ਮੈਚ 10 ਸਤੰਬਰ ਤੋਂ ਲੈ ਕੇ 14 ਸਤੰਬਰ ਵਿਚਾਲੇ ਮੈਨਚੈਸਟਰ ਵਿਚ ਖੇਡਿਆ ਜਾਵੇਗਾ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਭਾਰਤ ਦੇ ਸਮੇਂ ਅਨੁਸਾਰ ਸਾਢੇ 3 ਵਜੇ ਤੋਂ ਖੇਡਿਆ ਜਾਵੇਗਾ। ਉਥੇ ਹੀ ਟੈਸਟ ਸੀਰੀਜ਼ ਦੇ ਸਾਰੇ ਮੈਚ ਇਸੇ ਸਮੇਂ ਖੇਡਿਆ ਜਾਵੇਗਾ।ਟੈਸਟ ਸੀਰੀਜ਼ ਅਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਲਈ ਭਾਰਤੀ ਟੀਮਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਮਯੰਕ ਅਗਰਵਾਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਿਆ ਰਹਾਣੇ (ਉਪ ਕਪਤਾਨ), ਹਨੁਮਾ ਵਿਹਾਰੀ, ਰਿਸ਼ਭ ਪੰਤ (ਵਿਕਟ ਕੀਪਰ), ਆਰ ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁੰਮਰਾਹ, ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਸ਼ਾਰਦੁਲ ਠਾਕੁਰ, ਉਮੇਸ਼ ਯਾਦਵ, ਕੇ.ਐੱਲ. ਰਾਹੁਲ, (ਫਿਟਨੈੱਸ ਕਲੀਅਰੈਂਸ ਤੋਂ ਬਾਅਦ) ਰਿੱਧੀਮਾਨ ਸਾਹਾ (ਵਿਕਟ ਕੀਪਰ, ਫਿਟਨੈੱਸ ਕਲੀਅਰਸ ਤੋਂ ਬਾਅਦ)
ਮਾਲੇ (ਮਾਲਦੀਵ)- ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਅਤੇ ਕ੍ਰਿਕਟਰ ਤੋਂ ਕੁਮੈਂਟੇਟਰ ਬਣੇ ਮਾਈਕਲ ਸਲੇਟਰ ਨੇ ਇਕ ਬਾਰ ਵਿਚ ਨਸ਼ੇ ਵਿਚ ਟੱਲੀ ਹਾਲਤ ਵਿਚ ਝਗੜੇ ਦੀਆਂ ਖਬਰਾਂ ਤੋਂ ਇਨਕਾਰ ਕਰ ਦਿੱਤਾ ਹੈ। ਸਸਪੈਂਡ ਕੀਤਾ ਜਾ ਚੁੱਕਾ ਆਈ.ਪੀ.ਐੱਲ. 2021 ਵਿਚ ਹਿੱਸਾ ਲੈ ਰਹੇ ਆਸਟ੍ਰੇਲੀਆਈ ਕ੍ਰਿਕਟਰ ਮਾਲੇ ਵਿਚ ਕੁਝ ਦਿਨ ਲਈ ਰੁਕੇ ਹਨ ਜਿੱਥੇ ਉਹ ਮੁਲਕ ਲਈ ਉਡਾਣ ਭਰਣਗੇ। ਇਕ ਅੰਗਰੇਜ਼ੀ ਨਿਊਜ਼ ਵੈੱਬਸਾਈਟ ਦੀ ਖਬਰ ਮੁਤਾਬਕ ਤਾਜ ਕੋਰਲ ਰਿਸਾਰਟ ਵਿਚ ਕੁਆਰੰਟੀਨ ਦੌਰਾਨ ਤਿੱਖੀ ਬਹਿਸ ਮਗਰੋਂ ਵਾਰਨਰ ਅਤੇ ਸਲੇਟਰ ਵਿਚਾਲੇ ਦੇਰ ਰਾਤ ਝਗੜਾ ਹੋਇਆ। ਮੁਅੱਤਲੀ ਸੈਸ਼ਨ ਦੇ ਸ਼ੁਰੂਆਤੀ ਮੈਚਾਂ ਵਿਚ ਸਨਰਾਈਜ਼ਰਸ ਦੀ ਕਮਾਨ ਸੰਭਾਲਣ ਵਾਲੇ ਵਾਰਨਰ ਅਤੇ ਆਸਟ੍ਰੇਲੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਮਾਈਕਲ ਸਲੇਟਰ ਨੇ ਹਾਲਾਂਕਿ ਇਸ ਤਰ੍ਹਾਂ ਦੀ ਘਟਨਾ ਤੋਂ ਇਨਕਾਰ ਕੀਤਾ ਹੈ। ਜੈਵਿਕ ਰੂਪ ਨਾਲ ਸੁਰੱਖਿਅਤ ਮਾਹੌਲ ਅੰਦਰ ਕੋਵਿਡ-19 ਇਨਫੈਕਸ਼ਨ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਆਈ.ਪੀ.ਐੱਲ. ਨੂੰ ਅਣਮਿੱਥੇ ਸਮੇਂ ਲਈ ਸਸਪੈਂਡ ਕਰ ਦਿੱਤਾ ਗਿਆ ਸੀ।ਖਬਰ ਮੁਤਾਬਕ ਸਲੇਟਰ ਨੇ ਕਿਹਾ ਕਿ ਇਨ੍ਹਾਂ ਕਿਆਸਅਰਾਈਆਂ ਵਿਚ ਕੁਝ ਵੀ ਠੋਸ ਨਹੀਂ ਹੈ। ਡੇਵਿਡ ਵਾਰਨਰ ਅਤੇ ਮੈਂ ਕਾਫੀ ਚੰਗੇ ਦੋਸਤ ਹਾਂ ਅਤੇ ਸਾਡੇ ਵਿਚਾਲੇ ਝੜਪ ਦੀ ਸੰਭਾਵਨਾ ਸਿਫਰ ਹੈ। ਵਾਰਨਰ ਨੇ ਕਿਹਾ ਅਜਿਹਾ ਕੁਝ ਨਹੀਂ ਹੋਇਆ। ਮੈਨੂੰ ਨਹੀਂ ਪਤਾ ਕਿ ਤੁਹਾਨੂੰ ਇਸ ਤਰ੍ਹਾਂ ਦੀਆਂ ਚੀਜਾਂ ਕਿੱਥੋਂ ਮਿਲਦੀਆਂ ਹਨ। ਜਦੋਂ ਤੱਕ ਤੁਸੀਂ ਇਥੇ ਨਹੀਂ ਹੋ ਅਤੇ ਤੁਹਾਨੂੰ ਕੋਈ ਠੋਸ ਸਬੂਤ ਨਹੀਂ ਮਿਲਦਾ ਉਦੋਂ ਤੱਕ ਤੁਸੀਂ ਕੁਝ ਵੀ ਨਹੀਂ ਲਿਖ ਸਕਦੇ। ਅਜਿਹਾ ਕੁਝ ਨਹੀਂ ਹੋਇਆ। ਵਾਰਨਰ ਅਤੇ ਸਲੇਟਰ 39 ਆਸਟ੍ਰੇਲੀਆਈ ਖਿਡਾਰੀਆਂ, ਕੋਚਾਂ ਅਤੇ ਸਹਿਯੋਗੀ ਸਟਾਫ ਦੇ ਦਲ ਦਾ ਹਿੱਸਾ ਹੈ। ਇਨ੍ਹਾਂ ਨੂੰ ਵੀਰਵਾਰ ਨੂੰ ਚਾਰਟਿਡ ਜਹਾਜ਼ ਰਾਹੀਂ ਮਾਲਦੀਵ ਲਿਆਂਦਾ ਗਿਆ ਅਤੇ ਇਸ ਦਾ ਭੁਗਤਾਨ ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਨੇ ਦਿੱਤਾ। ਆਈ.ਪੀ.ਐੱਲ. ਵਿਚ ਕੁਮੈਂਟਰੀ ਕਰ ਰਹੇ ਸਲੇਟਰ ਹੋਰ ਲੋਕਾਂ ਤੋਂ ਪਹਿਲਾਂ ਭਾਰਤ ਛੱਡ ਕੇ ਮਾਲਦੀਵ ਆ ਗਏ ਸਨ। ਆਸਟ੍ਰੇਲੀਆਈ ਸਰਕਾਰ ਨੇ 15 ਮਈ ਤੱਕ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ 'ਤੇ ਰੋਕ ਲਗਾ ਦਿੱਤੀ ਹੈ।
ਨਵੀਂ ਦਿੱਲੀ- ਕੋਵਿਡ-19 ਪੀੜਤਾਂ ਲਈ ਫੰਡ ਰੇਜ਼ਿੰਗ ਕੈਂਪੇਨ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਅਭਿਨੇਤਰੀ ਪਤਨੀ ਅਨੁਸ਼ਕਾ ਸ਼ਰਮਾ ਨੇ ਫੰਡ ਰੇਜ਼ਿੰਗ ਕੈਂਪੇਨ ਸ਼ੁਰੂ ਕੀਤਾ ਹੈ। ਦੋਹਾਂ ਵਲੋਂ ਸ਼ੁਰੂ ਕੀਤੇ ਗਏ ਇਸ ਕੈਂਪੇਨ ਨੂੰ ਲੋਕਾਂ ਦਾ ਭਰਪੂਰ ਸਾਥ ਮਿਲ ਰਿਹਾ ਹੈ। ਖੁਦ ਕੋਹਲੀ ਨੇ ਟਵੀਟ ਕਰ ਕੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।ਕੋਹਲੀ ਨੇ ਟਵੀਟ ਕਰ ਕੇ ਲਿਖਿਆ ਹੈ ਕਿ 24 ਘੰਟੇ ਤੋਂ ਵੀ ਘੱਟ ਸਮੇਂ ਵਿਚ 3.6 ਕਰੋੜ ਰੁਪਏ ਫੰਡ ਵਿਚ ਜਮ੍ਹਾ ਹੋ ਗਏ ਹਨ। ਸਾਡੇ ਟੀਚੇ ਤੋਂ ਲਗਭਗ 50 ਫੀਸਦੀ ਟੀਚੇ ਨੂੰ ਪੂਰਾ ਕਰਨ ਲਈ ਸੰਘਰਸ਼ ਕਰਦੇ ਰਹੋ ਅਤੇ ਦੇਸ਼ ਦੀ ਮਦਦ ਕਰੋ। ਧੰਨਵਾਦ, ਕੋਹਲੀ ਤੋਂ ਇਲਾਵਾ ਅਨੁਸ਼ਕਾ ਸ਼ਰਮਾ ਨੇ ਵੀ ਟਵੀਟ ਕਰ ਕੇ ਇਸ ਗੱਲ ਦੀ ਜਾਣਕਾਰੀ ਸਾਂਝੀ ਕੀਤੀ। ਇਸ ਵੇਲੇ ਭਾਰਤ ਵਿਚ ਕੋਰੋਨਾ ਕਾਰਣ ਸਥਿਤੀ ਬਹੁਤ ਹੀ ਖਰਾਬ ਹੈ। ਇਸ ਸੰਕਟ ਨੂੰ ਦੇਖਦੇ ਹੋਏ ਕੋਹਲੀ ਅਤੇ ਅਨੁਸ਼ਕਾ ਨੇ ਕੋਰੋਨਾ ਪੀੜਤਾਂ ਲਈ ਫੰਡ ਰੇਜ਼ਿੰਗ ਕੈਂਪੇਨ ਦੀ ਸ਼ੁਰੂਆਤ ਕੀਤੀ ਹੈ। ਅਨੁਸ਼ਕਾ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਆਪਣੇ ਟਵੀਟ ਵਿਚ ਲਿਖਿਆ ਉਨ੍ਹਾਂ ਸਾਰਿਆਂ ਦੀ ਧੰਨਵਾਦੀ ਹਾਂ ਜਿਨ੍ਹਾਂ ਨੇ ਹੁਣ ਤੱਕ ਦਾਨ ਦਿੱਤਾ ਹੈ। ਹੱਥ ਜੋੜ ਕੇ ਤੁਹਾਡੇ ਯੋਗਦਾਨ ਲਈ ਧੰਨਵਾਦ। ਅਸੀਂ ਅੱਧੇ ਰਾਸਤੇ ਨੂੰ ਪਾਰ ਕਰ ਲਿਆ ਹੈ, ਚਲੋ ਅੱਗੇ ਵੱਧਦੇ ਰਹੀਏ। ਦੋਹਾਂ ਸੈਲੇਬ੍ਰਿਟੀ ਨੇ ਕ੍ਰਾਊਡ-ਫੰਡਿੰਗ ਪਲੇਟਫਾਰਮ 'ਕੇਟੋ' ਰਾਹੀਂ 7 ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਮਿੱਥਿਆ ਹੈ ਅਤੇ ਤੁਸੀਂ ਵੀ ਆਪਣੇ ਵਲੋਂ ਇਸ ਮੁਹਿੰਮ ਵਿਚ ਯੋਗਦਾਨ ਦੇ ਸਕਦੇ ਹੋ। ਕੇਟੋ ਵਲੋਂ ਜਾਰੀ ਪ੍ਰੈੱਸ ਰਿਲੀਜ਼ ਵਿਚ ਕਿਹਾ ਗਿਆ ਹੈ, ਵਿਰਾਟ ਅਤੇ ਅਨੁਸ਼ਕਾ ਦਾ ਭਾਰਤ ਵਿਚ ਕੋਵਿਡ ਪੀੜਤਾਂ ਦੀ ਮਦਦ ਲਈ 7 ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਹੈ। ਕੋਹਲੀ ਨੇ ਬਿਆਨ ਵਿਚ ਕਿਹਾ,' ਅਸੀਂ ਆਪਣੇ ਦੇਸ਼ ਦੇ ਇਤਿਹਾਸ ਵਿਚ ਇਕ ਸੰਕਟ ਵਿਚੋਂ ਲੰਘ ਰਹੇ ਹਾਂ ਅਤੇ ਅਜਿਹੇ ਸਮੇਂ ਵਿਚ ਸਾਨੂੰ ਇਕਜੁੱਟ ਹੋਕੇ ਜ਼ਿਆਦਾ ਤੋਂ ਜ਼ਿਆਦਾ ਜਾਨਾਂ ਬਚਾਉਣ ਦੀ ਲੋੜ ਹੈ। ਪਿਛਲੇ ਸਾਲ ਤੋਂ ਜਿਸ ਤਰ੍ਹਾਂ ਲੋਕ ਜਿਸ ਦੁੱਖ ਵਿਚੋਂ ਲੰਘ ਰਹੇ ਹਨ। ਉਸ ਨੂੰ ਦੇਖ ਕੇ ਮੈਂ ਅਤੇ ਅਨੁਸ਼ਕਾ ਬਹੁਤ ਹੀ ਜ਼ਿਆਦਾ ਦੁਖੀ ਹਾਂ। ਵਿਰਾਟ ਨੇ ਕਿਹਾ, ਮਹਾਮਾਰੀ ਦੌਰਾਨ ਉਨ੍ਹਾਂ ਨੇ ਅਤੇ ਅਨੁਸ਼ਕਾ ਨੇ ਮਿਲ ਕੇ ਕੋਰੋਨਾ ਵਾਇਰਸ ਦੇ ਖਿਲਾਫ ਲੜਾਈ ਵਿਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਹੁਣ ਮੌਜੂਦਾ ਹਾਲਾਤ ਵਿਚ ਦੇਸ਼ ਨੂੰ ਸਭ ਤੋਂ ਜ਼ਿਆਦਾ ਸਹਿਯੋਗ ਦੀ ਲੋੜ ਹੈ।
ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦਾ 14ਵਾਂ ਸੈਸ਼ਨ ਕੋਰੋਨਾ ਵਾਇਰਸ ਦੀ ਭੇਟ ਚੜ੍ਹ ਗਿਆ। ਆਈ.ਪੀ.ਐੱਲ. ਵਿਚ ਕੋਰੋਨਾ ਦੀ ਐਂਟਰੀ ਪਿੱਛੋਂ ਬਾਇਓ ਬਬਲ ਵਿਚ ਕੀ ਮਾਹੌਲ ਸੀ ਇਸ ਦਾ ਖੁਲਾਸਾ ਰਾਜਸਥਾਨ ਰਾਇਲਸ ਦੇ ਆਲਰਾਊਂਡਰ ਕ੍ਰਿਸ ਮੋਰਿਸ ਨੇ ਕੀਤਾ ਹੈ।\ ਕ੍ਰਿਸ ਮੋਰਿਸ ਨੇ ਕਿਹਾ ਕਿ ਬਾਇਓ ਬਬਲ ਵਿਚ ਕੋਵਿਡ-19 ਦੇ ਮਾਮਲੇ ਪਾਏ ਜਾਣ ਤੋਂ ਬਾਅਦ ਅਫਰਾਤਫਰੀ ਦਾ ਮਾਹੌਲ ਬਣ ਗਿਆ ਸੀ ਅਤੇ ਉਹ ਵਾਪਸ ਵਤਨ ਪਰਤ ਕੇ ਰਾਹਤ ਮਹਿਸੂਸ ਕਰ ਰਹੇ ਹਨ। ਆਈ.ਪੀ.ਐੱਲ. ਨੂੰ ਮੁਲਤਵੀ ਕੀਤੇ ਜਾਣ ਤੋਂ ਬਾਅਦ ਮੋਰਿਸ ਅਤੇ 10 ਹੋਰ ਦੱਖਣੀ ਅਫਰੀਕੀ ਖਿਡਾਰੀ ਮੁਲਕ ਪਰਤ ਗਏ ਹਨ। ਇਸ ਦੌਰਾਨ ਆਈ.ਪੀ.ਐੱਲ. ਵਿਚ 6 ਕੋਰੋਨਾ ਪਾਜੇਟਿਵ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ 2 ਕੋਚ ਅਤੇ 4 ਖਿਡਾਰੀ ਸ਼ਾਮਲ ਹਨ। ਕ੍ਰਿਸ ਮੋਰਿਸ ਦੱਖਣੀ ਅਫਰੀਕਾ ਪਹੁੰਚ ਚੁੱਕੇ ਹਨ ਅਤੇ ਉਹ ਇਸ ਵੇਲੇ ਕੁਆਰੰਟੀਨ ਹਨ। ਉਨ੍ਹਾਂ ਦੱਸਿਆ ਕਿ ਫਿਲਹਾਲ ਇਸ ਵੇਲੇ ਮੈਂ ਰਾਹਤ ਮਹਿਸੂਸ ਕਰ ਰਿਹਾ ਹਾਂ। ਮੈਨੂੰ ਐਤਵਾਰ ਇਸ ਬਾਰੇ ਪਤਾ ਲੱਗ ਗਿਆ ਸੀ ਕਿ ਕੋਲਕਾਤਾ ਨਾਈਟ ਰਾਈਡਰਸ ਦੇ ਦੋ ਖਿਡਾਰੀ ਵਰੁਣ ਚੱਕਰਵਰਤੀ ਅਤੇ ਸੰਦੀਪ ਵਾਰੀਅਰ ਦੀ ਕੋਰੋਨਾ ਰਿਪੋਰਟ ਪਾਜੇਟਿਵ ਆਈ ਹੈ। ਕ੍ਰਿਸ ਮੋਰਿਸ ਨੇ ਕਿਹਾ ਕਿ ਸਾਨੂੰ ਜਿਵੇਂ ਹੀ ਪਤਾ ਲੱਗਾ ਕਿ ਬਾਇਓ ਬਬਲ ਅੰਦਰ ਖਿਡਾਰੀ ਪਾਜੇਟਿਵ ਪਾਏ ਗਏ ਹਨ ਤਾਂ ਸਭ ਨੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਸਾਨੂੰ ਸਭ ਨੂੰ ਚਿੰਤਾ ਹੋਣੀ ਸ਼ੁਰੂ ਹੋ ਗਈ ਸੀ ਅਤੇ ਅਸੀਂ ਸਾਰੇ ਸਹਿਮੇ ਹੋਏ ਸੀ। ਮੋਰਿਸ ਨੇ ਕਿਹਾ ਸੋਮਵਾਰ ਤੱਕ ਜਦੋਂ ਉਨ੍ਹਾਂ ਨੇ ਉਹ ਮੈਚ (ਕੇ.ਕੇ.ਆਰ ਅਤੇ ਆਰ.ਸੀ.ਬੀ) ਮੁਲਤਵੀ ਕੀਤੀ ਉਦੋਂ ਤੱਕ ਸਾਨੂੰ ਪਤਾ ਲੱਗ ਗਿਆ ਸੀ ਕਿ ਟੂਰਨਾਮੈਂਟ ਜਾਰੀ ਰੱਖਣ ਲਈ ਦਬਾਅ ਬਣਿਆ ਹੋਇਆ ਹੈ, ਸਨਰਾਈਜ਼ਰਸ ਹੈਦਰਾਬਾਦ ਦੇ ਵਿਕਟਕੀਪਰ ਬੱਲੇਬਾਜ਼ ਰਿੱਧੀਮਾਨ ਸਾਹਾ ਅਤੇ ਦਿੱਲੀ ਕੈਪੀਟਲਸ ਦੇ ਅਮਿਤ ਮਿਸ਼ਰਾ ਦੇ ਮੰਗਲਵਾਰ ਨੂੰ ਪਾਜੇਟਿਵ ਪਾਏ ਜਾਣ ਤੋਂ ਬਾਅਦ ਆਈ.ਪੀ.ਐੱਲ. ਨੂੰ ਟਾਲ ਦਿੱਤਾ ਗਿਆ। ਚੇੱਨਈ ਸੁਪਰ ਕਿੰਗਜ਼ ਦੇ ਗੇਂਦਬਾਜੀ ਕੋਚ ਐੱਲ.ਬਾਲਾਜੀ ਕੋਚ ਮਾਈਕਲ ਹਸੀ ਦੀ ਵੀ ਕੋਰੋਨਾ ਰਿਪੋਰਟ ਪਾਜੇਟਿਵ ਆਈ ਸੀ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Rohit Sharma : हिटमैन रोहित शर्मा ने सोशल मीडिया पर शेयर की अपनी खुशी, लिखा...
Crime News: मोहाली कोर्ट के बाहर मिला मानव कंकाल, इलाके में मची सनसनी
Mankirt Aulakh News: गायक मनकीरत औलख की कार का चालान, कार पर लगी थी काली फिल्म और हूटर