LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇੰਗਲੈਂਡ ਦੌਰੇ ਤੇ ਭਾਰਤੀ ਟੀਮ ਖੇਡੇ ਜਾਣਗੇ 5 ਟੈਸਟ ਮੈਚ ਜਾਣੋ ਸੀਰੀਜ਼ ਤੇ WTC ਦਾ ਪੂਰਾ ਸ਼ਡਿਊਲ

untitled design 14

ਨਵੀਂ ਦਿੱਲੀ- ਆਈ.ਪੀ.ਐੱਲ. ਦੇ ਮੁਲਤਵੀ ਹੋਣ ਤੋਂ ਬਾਅਦ ਹੁਣ ਭਾਰਤੀ ਟੀਮ ਦੇ ਖਿਡਾਰੀ ਇੰਗਲੈਂਡ ਦੌਰੇ 'ਤੇ ਜਾਣਗੇ। ਭਾਰਤੀ ਟੀਮ ਇੰਗਲੈਂਡ ਦੇ ਦੌਰੇ 'ਤੇ 5 ਟੈਸਟ ਮੈਚਾਂ ਦੀ ਸੀਰੀਜ਼ ਖੇਡੇਗੀ। ਇੰਗਲੈਂਡ ਦੇ ਖਿਲਾਫ ਟੈਸਟ ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਨਿਊਜ਼ੀਲੈਂਡ ਖਿਲਾਫ ਖੇਡਣਾ ਹੈ। ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਸਾਊਥੈਂਪਟਨ ਦੇ ਮੈਦਾਨ 'ਤੇ 18 ਤੋਂ 22 ਜੂਨ ਵਿਚਾਲੇ ਹੋਵੇਗਾ। ਇਹ ਮੈਚ ਭਾਰਤ ਦੇ ਸਮੇਂ ਅਨੁਸਾਰ ਸਾਢੇ 3 ਵਜੇ ਤੋਂ ਸ਼ੁਰੂ ਹੋਵੇਗਾ। ਟੈਸਟ ਚੈਂਪੀਅਨਸ਼ਿਪ ਤੋਂ ਬਾਅਦ ਭਾਰਤੀ ਟੀਮ ਨੂੰ ਇੰਗਲੈਂਡ ਦੇ ਖਿਲਾਫ ਟੈਸਟ ਸੀਰੀਜ਼ ਖੇਡੇਗੀ। ਇੰਗਲੈਂਡ ਅਤੇ ਭਾਰਤ ਵਿਚਾਲੇ ਪਹਿਲਾ ਟੈਸਟ ਮੈਚ 4 ਅਗਸਤ ਤੋਂ 8 ਅਗਸਤ ਤੱਕ ਨਾਟਿੰਘਮ ਵਿਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਸੀਰੀਜ਼ ਦਾ ਦੂਜਾ ਟੈਸਟ ਮੈਚ 12 ਤੋਂ 16 ਅਗਸਤ ਤੱਕ ਲੰਡਨ ਦੇ ਇਤਿਹਾਸਕ ਲਾਰਡਸ ਮੈਦਾਨ 'ਤੇ ਖੇਡਿਆ ਜਾਵੇਗਾ। 
ਸੀਰੀਜ਼ ਦਾ ਤੀਜਾ ਟੈਸਟ ਮੈਚ ਤੀਜਾ ਟੈਸਟ ਮੈਚ 25 ਤੋਂ 29 ਅਗਸਤ ਤੱਕ ਲੀਡਸ ਦੇ ਮੈਦਾਨ 'ਤੇ ਖੇਡਿਆ ਜਾਵੇਗਾ। ਉਥੇ ਹੀ ਚੌਥਾ ਟੈਸਟ ਮੈਚ 2 ਤੋਂ 6 ਸਤੰਬਰ ਤੱਕ ਲੰਡਨ ਦੇ ਦਿ ਓਵਲ ਮੈਦਾਨ 'ਤੇ ਖੇਡਿਆ ਜਾਣਾ ਹੈ। ਸੀਰੀਜ਼ ਦਾ ਆਖਰੀ ਟੈਸਟ ਮੈਚ 10 ਸਤੰਬਰ ਤੋਂ ਲੈ ਕੇ 14 ਸਤੰਬਰ ਵਿਚਾਲੇ ਮੈਨਚੈਸਟਰ ਵਿਚ ਖੇਡਿਆ ਜਾਵੇਗਾ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਭਾਰਤ ਦੇ ਸਮੇਂ ਅਨੁਸਾਰ ਸਾਢੇ 3 ਵਜੇ ਤੋਂ ਖੇਡਿਆ ਜਾਵੇਗਾ। ਉਥੇ ਹੀ ਟੈਸਟ ਸੀਰੀਜ਼ ਦੇ ਸਾਰੇ ਮੈਚ ਇਸੇ ਸਮੇਂ ਖੇਡਿਆ ਜਾਵੇਗਾ।
ਟੈਸਟ ਸੀਰੀਜ਼ ਅਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਲਈ ਭਾਰਤੀ ਟੀਮ
ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਮਯੰਕ ਅਗਰਵਾਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਿਆ ਰਹਾਣੇ (ਉਪ ਕਪਤਾਨ), ਹਨੁਮਾ ਵਿਹਾਰੀ, ਰਿਸ਼ਭ ਪੰਤ (ਵਿਕਟ ਕੀਪਰ), ਆਰ ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁੰਮਰਾਹ, ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਸ਼ਾਰਦੁਲ ਠਾਕੁਰ, ਉਮੇਸ਼ ਯਾਦਵ, ਕੇ.ਐੱਲ. ਰਾਹੁਲ, (ਫਿਟਨੈੱਸ ਕਲੀਅਰੈਂਸ ਤੋਂ ਬਾਅਦ) ਰਿੱਧੀਮਾਨ ਸਾਹਾ (ਵਿਕਟ ਕੀਪਰ, ਫਿਟਨੈੱਸ ਕਲੀਅਰਸ ਤੋਂ ਬਾਅਦ)

In The Market