LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਾਲਦੀਵ ਬਾਰ ਵਿਚ ਡੇਵਿਡ ਵਾਰਨਰ ਤੇ ਮਾਈਕਲ ਸਲੇਟਰ ਵਿਚਾਲੇ ਹੋਏ ਝਗੜੇ ਦੀ ਖਬਰ ਤੇ ਦੋਹਾਂ ਨੇ ਇੰਜ ਦਿੱਤੀ ਸਫਾਈ

warner

ਮਾਲੇ (ਮਾਲਦੀਵ)- ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਅਤੇ ਕ੍ਰਿਕਟਰ ਤੋਂ ਕੁਮੈਂਟੇਟਰ ਬਣੇ ਮਾਈਕਲ ਸਲੇਟਰ ਨੇ ਇਕ ਬਾਰ ਵਿਚ ਨਸ਼ੇ ਵਿਚ ਟੱਲੀ ਹਾਲਤ ਵਿਚ ਝਗੜੇ ਦੀਆਂ ਖਬਰਾਂ ਤੋਂ ਇਨਕਾਰ ਕਰ ਦਿੱਤਾ ਹੈ। ਸਸਪੈਂਡ ਕੀਤਾ ਜਾ ਚੁੱਕਾ ਆਈ.ਪੀ.ਐੱਲ. 2021 ਵਿਚ ਹਿੱਸਾ ਲੈ ਰਹੇ ਆਸਟ੍ਰੇਲੀਆਈ ਕ੍ਰਿਕਟਰ ਮਾਲੇ ਵਿਚ ਕੁਝ ਦਿਨ ਲਈ ਰੁਕੇ ਹਨ ਜਿੱਥੇ ਉਹ ਮੁਲਕ ਲਈ ਉਡਾਣ ਭਰਣਗੇ।


ਇਕ ਅੰਗਰੇਜ਼ੀ ਨਿਊਜ਼ ਵੈੱਬਸਾਈਟ ਦੀ ਖਬਰ ਮੁਤਾਬਕ ਤਾਜ ਕੋਰਲ ਰਿਸਾਰਟ ਵਿਚ ਕੁਆਰੰਟੀਨ ਦੌਰਾਨ ਤਿੱਖੀ ਬਹਿਸ ਮਗਰੋਂ ਵਾਰਨਰ ਅਤੇ ਸਲੇਟਰ ਵਿਚਾਲੇ ਦੇਰ ਰਾਤ ਝਗੜਾ ਹੋਇਆ। ਮੁਅੱਤਲੀ ਸੈਸ਼ਨ ਦੇ ਸ਼ੁਰੂਆਤੀ ਮੈਚਾਂ ਵਿਚ ਸਨਰਾਈਜ਼ਰਸ ਦੀ ਕਮਾਨ ਸੰਭਾਲਣ ਵਾਲੇ ਵਾਰਨਰ ਅਤੇ ਆਸਟ੍ਰੇਲੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਮਾਈਕਲ ਸਲੇਟਰ ਨੇ ਹਾਲਾਂਕਿ ਇਸ ਤਰ੍ਹਾਂ ਦੀ ਘਟਨਾ ਤੋਂ ਇਨਕਾਰ ਕੀਤਾ ਹੈ।


ਜੈਵਿਕ ਰੂਪ ਨਾਲ ਸੁਰੱਖਿਅਤ ਮਾਹੌਲ ਅੰਦਰ ਕੋਵਿਡ-19 ਇਨਫੈਕਸ਼ਨ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਆਈ.ਪੀ.ਐੱਲ. ਨੂੰ ਅਣਮਿੱਥੇ ਸਮੇਂ ਲਈ ਸਸਪੈਂਡ ਕਰ ਦਿੱਤਾ ਗਿਆ ਸੀ।
ਖਬਰ ਮੁਤਾਬਕ ਸਲੇਟਰ ਨੇ ਕਿਹਾ ਕਿ ਇਨ੍ਹਾਂ ਕਿਆਸਅਰਾਈਆਂ ਵਿਚ ਕੁਝ ਵੀ ਠੋਸ ਨਹੀਂ ਹੈ। ਡੇਵਿਡ ਵਾਰਨਰ ਅਤੇ ਮੈਂ ਕਾਫੀ ਚੰਗੇ ਦੋਸਤ ਹਾਂ ਅਤੇ ਸਾਡੇ ਵਿਚਾਲੇ ਝੜਪ ਦੀ ਸੰਭਾਵਨਾ ਸਿਫਰ ਹੈ। 
ਵਾਰਨਰ ਨੇ ਕਿਹਾ ਅਜਿਹਾ ਕੁਝ ਨਹੀਂ ਹੋਇਆ। ਮੈਨੂੰ ਨਹੀਂ ਪਤਾ ਕਿ ਤੁਹਾਨੂੰ ਇਸ ਤਰ੍ਹਾਂ ਦੀਆਂ ਚੀਜਾਂ ਕਿੱਥੋਂ ਮਿਲਦੀਆਂ ਹਨ। ਜਦੋਂ ਤੱਕ ਤੁਸੀਂ ਇਥੇ ਨਹੀਂ ਹੋ ਅਤੇ ਤੁਹਾਨੂੰ ਕੋਈ ਠੋਸ ਸਬੂਤ ਨਹੀਂ ਮਿਲਦਾ ਉਦੋਂ ਤੱਕ ਤੁਸੀਂ ਕੁਝ ਵੀ ਨਹੀਂ ਲਿਖ ਸਕਦੇ। ਅਜਿਹਾ ਕੁਝ ਨਹੀਂ ਹੋਇਆ।

ਵਾਰਨਰ ਅਤੇ ਸਲੇਟਰ 39 ਆਸਟ੍ਰੇਲੀਆਈ ਖਿਡਾਰੀਆਂ, ਕੋਚਾਂ ਅਤੇ ਸਹਿਯੋਗੀ ਸਟਾਫ ਦੇ ਦਲ ਦਾ ਹਿੱਸਾ ਹੈ। ਇਨ੍ਹਾਂ ਨੂੰ ਵੀਰਵਾਰ ਨੂੰ ਚਾਰਟਿਡ ਜਹਾਜ਼ ਰਾਹੀਂ ਮਾਲਦੀਵ ਲਿਆਂਦਾ ਗਿਆ ਅਤੇ ਇਸ ਦਾ ਭੁਗਤਾਨ ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਨੇ ਦਿੱਤਾ। ਆਈ.ਪੀ.ਐੱਲ. ਵਿਚ ਕੁਮੈਂਟਰੀ ਕਰ ਰਹੇ ਸਲੇਟਰ ਹੋਰ ਲੋਕਾਂ ਤੋਂ ਪਹਿਲਾਂ ਭਾਰਤ ਛੱਡ ਕੇ ਮਾਲਦੀਵ ਆ ਗਏ ਸਨ। ਆਸਟ੍ਰੇਲੀਆਈ ਸਰਕਾਰ ਨੇ 15 ਮਈ ਤੱਕ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ 'ਤੇ ਰੋਕ ਲਗਾ ਦਿੱਤੀ ਹੈ।

In The Market