LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

...ਤਾਂ ਭਾਰਤ ਨੂੰ ਹਰਾ ਨਿਊਜ਼ੀਲੈਂਡ ਜਿੱਤੇਗਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੁਕਾਬਲਾ

micheal

ਨਵੀਂ ਦਿੱਲੀ (ਇੰਟ.)- ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਰਾਹੀਂ ਸ਼ੁਰੂ ਕੀਤੀ ਗਈ ਟੈਸਟ ਚੈਂਪੀਅਨਸ਼ਿਪ ਲੀਗ ਦਾ ਪਹਿਲਾ ਫਾਈਨਲ ਮੈਚ ਅਗਲੇ ਮਹੀਨੇ ਖੇਡਿਆ ਜਾਵੇਗਾ। ਇੰਗਲੈਂਡ ਦੇ ਸਾਊਥੈਂਪਟਨ ਵਿਚ 18 ਤੋਂ 22 ਜੂਨ ਵਿਚਾਲੇ ਇਹ ਮੈਚ ਖੇਡਿਆ ਜਾਣਾ ਹੈ। ਇੰਗਲੈਂਡ ਵਿਚ ਹੋਣ ਵਾਲੇ ਇਸ ਮਹਾਮੁਕਾਬਲੇ ਨੂੰ ਲੈ ਕੇ ਹੁਣੇ ਤੋਂ ਹੀ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ। ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੇ ਤਾਂ ਇਥੋਂ ਤੱਕ ਆਖ਼ ਦਿੱਤਾ ਹੈ ਕਿ ਫਾਈਨਲ ਮੁਕਾਬਲੇ ਵਿਚ ਭਾਰਤ ਨੂੰ ਜਿੱਤ ਨਸੀਬ ਨਹੀਂ ਹੋਵੇਗੀ।

ਇੱਥੇ ਪੜੋ ਹੋਰ ਖ਼ਬਰਾਂ: ਧਾਕੜ ਬੱਲੇਬਾਜ਼ ਨੇ ਕੀਤਾ ਖੁਲਾਸਾ, 2011 ਵਿਸ਼ਵ ਕੱਪ ਵਿਚ ਮਿਲੀ ਸੀ ਜਾਨੋਂ ਮਾਰਨ ਦੀ ਧਮਕੀ

ਸਾਬਕਾ ਇੰਗਲਿਸ਼ ਕਪਤਾਨ ਨੇ ਕਿਹਾ ਕਿ ਨਿਊਜ਼ੀਲੈਂਡ ਦੀ ਟੀਮ ਇਸ ਮੈਚ ਵਿਚ ਜਿੱਤ ਦਰਜ ਕਰੇਗੀ। ਇੰਗਲਿਸ਼ ਕੰਡਿਸ਼ਨ, ਡਿਊਕ ਬਾਕ ਅਤੇ ਭਾਰਤ ਦਾ ਲਗਾਤਾਰ ਇਕ ਤੋਂ ਬਾਅਦ ਰੁਝੇਵੇਂ ਭਰਿਆ ਪ੍ਰੋਗਰਾਮ ਉਹ ਕੁਝ ਹਫਤੇ ਪਹਿਲਾਂ ਹੀ ਪਹੁੰਚਣਗੇ ਅਤੇ ਇਸ ਤੋਂ ਬਾਅਦ ਸਿੱਧੇ ਉਨ੍ਹਾਂ ਨੂੰ ਨਿਊਜ਼ੀਲੈਂਡ ਦੇ ਖਿਲਾਫ ਇਸ ਮੁਕਾਬਲੇ ਵਿਚ ਖੇਡਣ ਲਈ ਤਿਆਰ ਕਰਨਾ ਹੋਵੇਗਾ। ਉਥੇ ਹੀ ਨਿਊਜ਼ੀਲੈਂਡ ਦੀ ਟੀਮ ਇਸ ਤੋਂ ਪਹਿਲਾਂ ਇੰਗਲੈਂਡ ਵਿਰੁੱਧ ਦੋ ਟੈਸਟ ਮੈਚ ਖੇਡੇਗੀ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇੰਗਲੈਂਡ ਦੀ ਟੀਮ ਵਿਰੁੱਧ ਨਿਊਜ਼ੀਲੈਂਡ ਦਾ ਇਹ ਅਭਿਆਸ ਮੈਚ ਹੋਵੇਗਾ ਜੋ ਫਾਈਨਲ ਤੋਂ ਪਹਿਲਾਂ ਉਨ੍ਹਾਂ ਨੂੰ ਤਿਆਰੀ ਕਰਨ ਦਾ ਮੌਕਾ ਦੇਵੇਗਾ।

ਹੋਰ ਖ਼ਬਰ ਪੜ੍ਹਨ ਲਈ ਇੱਥੇ ਕਰੋ ਕਲਿੱਕ: ICC ਵਿਚ ਟੀਮ ਇੰਡੀਆ ਦੇ ਪ੍ਰਦਰਸ਼ਨ ਨੂੰ ਲੈ ਕੇ ਸਾਬਕਾ ਭਾਰਤੀ ਖਿਡਾਰੀ ਨੇ ਕੀਤਾ ਵੱਡਾ ਖੁਲਾਸਾ
ਭਾਰਤ ਨੇ ਘਰੇਲੂ ਟੈਸਟ ਸੀਰੀਜ਼ ਵਿਚ ਇੰਗਲੈਂਡ ਦੀ ਟੀਮ ਨੂੰ ਹਰਾਉਂਦੇ ਹੋਏ ਟੈਸਟ ਚੈਂਪੀਅਨਸ਼ਿਪ ਫਾਈਨਲ ਵਿਚ ਜਗ੍ਹਾ ਬਣਾਈ ਸੀ। ਉਥੇ ਹੀ ਆਸਟ੍ਰੇਲੀਆ ਅਤੇ ਸਾਊਥ ਅਫਰੀਕਾ ਵਿਚਾਲੇ ਸਾਲ ਦੀ ਸ਼ੁਰੂਆਤ ਵਿਚ ਸੀਰੀਜ਼ ਮੁਲਤਵੀ ਹੋਣ ਪਿੱਛੋਂ ਨਿਊਜ਼ੀਲੈਂਡ ਦੀ ਟੀਮ ਨੇ ਫਾਈਨਲ ਵਿਚ ਥਾਂ ਪੱਕੀ ਕੀਤੀ ਸੀ। ਭਾਰਤ ਨੇ ਅੰਕ ਸੂਚੀ ਵਿਚ ਪਹਿਲੇ ਨੰਬਰ 'ਤੇ ਰਹਿੰਦਿਆਂ ਫਾਈਨਲ ਵਿਚ ਥਾਂ ਬਣਾਈ ਸੀ ਤਾਂ ਨਿਊਜ਼ੀਲੈਂਡ ਦੀ ਟੀਮ ਦੂਜੇ ਨੰਬਰ 'ਤੇ ਰਹੀ ਸੀ।


ਉਨ੍ਹਾਂ ਕਿਹਾ ਕਿ ਇਸ ਲਈ ਮੇਰੇ ਲਈ ਇਹ ਚੁਣਨਾ ਬਹੁਤ ਸੌਖਾ ਹੈ ਕਿਉਂਕਿ ਨਿਊਜ਼ੀਲੈਂਡ ਦੀ ਟੀਮ ਭਾਰਤ ਤੋਂ ਕਿਤੇ ਜ਼ਿਆਦਾ ਬਿਹਤਰ ਤਰੀਕੇ ਨਾਲ ਤਿਆਰ ਹੋਵੇਗੀ ਅਤੇ ਉਨ੍ਹਾਂ ਕੋਲ ਟੀਮ ਵਿਚ ਅਜਿਹੇ ਖਿਡਾਰੀ ਹੋਣਗੇ ਜਿਨ੍ਹਾਂ ਨੇ ਲਾਲ ਗੇਂਦ ਨਾਲ ਜ਼ਿਆਦਾ ਖੇਡਿਆ ਹੋਵੇਗਾ। ਖਾਸ ਕਰ ਕੇ ਡਿਊਕ ਬਾਲ ਨੂੰ ਇਥੇ ਯੂ.ਕੇ. ਵਿਚ। ਨਿਊਜ਼ੀਲੈਂਡ ਦੀ ਟੀਮ ਹੀ ਬਿਲਕੁਲ ਹੋਵੇਗੀ ਮੇਰੇ ਲਈ।

In The Market