LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Flying Sikhs ਮਿਲਖਾ ਸਿੰਘ ਦਾ ਘਟਿਆ ਆਕਸੀਜਨ ਲੈਵਲ, ਹਸਪਤਾਲ ਵਿਚ ਦਾਖਲ

fly

ਚੰਡੀਗੜ੍ਹ (ਇੰਟ.)- ਖੇਡ ਜਗਤ ਦੀ ਪ੍ਰਸਿੱਧ ਹਸਤੀ ਮਿਲਖਾ ਸਿੰਘ (Milkha Singh)ਨੂੰ ਫੋਰਟਿਸ ਹਸਪਤਾਲ ਮੋਹਾਲੀ ਵਿਖੇ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਮਿਲਖਾ ਸਿੰਘ ਦੀ ਕੁਝ ਦਿਨ ਪਹਿਲਾਂ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ, ਜਿਸ ਤੋਂ ਬਾਅਦ ਉਹ ਹੋਮ ਕੁਆਰਨਟਾਈਨ ਵਿਚ ਸਨ। ਪਰ ਉਨ੍ਹਾਂ ਦਾ ਆਕਸੀਜਨ ਲੈਵਲ ਹੇਠਾਂ ਡਿੱਗਣ ਕਾਰਨ ਅੱਜ ਉਨ੍ਹਾਂ ਨੂੰ ਮੋਹਾਲੀ ਵਿਖੇ ਫੋਰਟਿਸ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ, ਜਿਥੇ ਉਨ੍ਹਾਂ ਦੀ ਸਥਿਤੀ ਸਥਿਰ ਬਣੀ ਹੋਈ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲੇ ਵਿਚ ਸਾਹਮਣੇ ਆਏ ਬਲੈਕ ਫੰਗਸ ਦੇ 9 ਮਾਮਲੇ
ਇਸ ਤੋਂ ਪਹਿਲਾਂ ਮਿਲਖਾ ਦੀ ਪੀ.ਜੀ.ਆਈ. ਐੱਮ.ਈ.ਆਰ. ਦੇ ਡਾਕਟਰਾਂ ਵਲੋਂ ਜਾਂਚ ਕੀਤੀ ਗਈ ਸੀ ਅਤੇ ਉਨ੍ਹਾਂ ਨੂੰ ਜ਼ਰੂਰੀ ਦਵਾਈਆਂ ਦਿੱਤੀਆਂ ਗਈਆਂ ਸਨ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਰਸੋਈਆ ਜੋ ਕਿ ਪਰਿਵਾਰ ਦੇ ਨਾਲ 50 ਸਾਲ ਤੋਂ ਹੈ। ਉਸ ਨੂੰ ਕੁਝ ਦਿਨ ਪਹਿਲਾਂ ਹੀ ਤੇਜ਼ ਬੁਖਾਰ ਹੋਇਆ ਸੀ। ਉਹ ਮਿਲਖਾ ਸਿੰਘ ਦੇ ਪਰਿਵਾਰ ਨਾਲ ਹੀ ਰਹਿੰਦਾ ਸੀ ਪਰ ਕਦੇ-ਕਦੇ ਉਹ ਆਪਣੇ ਪਿੰਡ ਜਾਂਦਾ ਸੀ। ਉਸ ਨੂੰ ਬੁਖਾਰ ਸੀ ਅਤੇ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਜਾਂਚ ਹੋਣ ਤੋਂ ਕੁਝ ਦਿਨ ਪਹਿਲਾਂ ਮਿਲਖਾ ਸਿੰਘ ਨੇ ਕਮਜ਼ੋਰੀ ਅਤੇ ਸਰੀਰ ਦਰਦ ਦੀ ਸ਼ਿਕਾਇਤ ਕੀਤੀ ਸੀ ਅਤੇ ਜ਼ਿੰਦਗੀ ਵਿਚ ਪਹਿਲੀ ਵਾਰ ਇੰਝ ਹੋਇਆ ਹੈ।

ਇਹ ਵੀ ਪੜ੍ਹੋ- ਕੋਰੋਨਾ ਇਨਫੈਕਟਿਡਾਂ ਦੀ ਮਦਦ ਲਈ ਅੱਗੇ ਆਏ ਸਹਿਵਾਗ, ਸੋਸ਼ਲ ਮੀਡੀਆ 'ਤੇ ਕੀਤੀ ਅਪੀਲ

ਦੱਸਣਯੋਗ ਹੈ ਕਿ ਬੀਤੇ ਦਿਨੀਂ 91 ਸਾਲਾ ਮਿਲਖਾ ਸਿੰਘ ਨੇ ਲੋਕਾਂ ਨੂੰ ਲੋਕਡਾਉਨ (Lockdown) ਵਿਚ ਘਰ ਵਿਚ ਰਹਿਣ ਦੀ ਅਪੀਲ ਕੀਤੀ ਸੀ ਤਾਂ ਜੋ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਮਿਲਖਾ ਸਿੰਘ 'ਤੇ ਬਾਇਓਪਿਕ 2013 ਵਿੱਚ ਬਾਲੀਵੁੱਡ ਦੀ ਹਿੰਦੀ ਫਿਲਮ 'ਭਾਗ ਮਿਲਖਾ ਭਾਗ' ਬਣਾਈ ਗਈ ਸੀ। ਇਸ ਦਾ ਨਿਰਦੇਸ਼ਨ ਰਾਕੇਸ਼ ਓਮਪ੍ਰਕਾਸ਼ ਮਹਿਰਾ ਨੇ ਕੀਤਾ ਸੀ, ਜਦੋਂ ਕਿ ਲੇਖਕ ਪ੍ਰਸੂਨ ਜੋਸ਼ੀ ਨੇ ਕੀਤੀ ਸੀ। ਫਰਹਾਨ ਅਖਤਰ ਮਿਲਖਾ ਸਿੰਘ ਦੇ ਕਿਰਦਾਰ ਵਿੱਚ ਨਜ਼ਰ ਆਏ ਸਨ ਅਤੇ ਅਪ੍ਰੈਲ 2014 ਵਿੱਚ 61ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਤੇ, ਫਿਲਮ ਨੇ ਸਰਬੋਤਮ ਮਨੋਰੰਜਨ ਫਿਲਮ ਦਾ ਪੁਰਸਕਾਰ ਜਿੱਤਿਆ। ਇਸ ਤੋਂ ਇਲਾਵਾ ਸਰਬੋਤਮ ਕੋਰਿਓਗ੍ਰਾਫੀ ਦਾ ਪੁਰਸਕਾਰ ਵੀ ਆਪਣੇ ਨਾਂ ਕੀਤਾ।

In The Market