ਨਵੀਂ ਦਿੱਲੀ (ਇੰਟ.)- ਦੋ ਵਾਰ ਦੇ ਓਲੰਪਿਕ ਮੈਡਲਿਸਟ ਸੁਸ਼ੀਲ ਕੁਮਾਰ ਦਾ 26 ਮਈ ਨੂੰ 38ਵਾਂ ਜਨਮਦਿਨ ਸੀ। ਸੁਸ਼ੀਲ ਜੂਨੀਅਰ ਪਹਿਲਵਾਨ ਦੇ ਕਤਲ ਦੇ ਇਲਜ਼ਾਮ ਹੇਠ ਕ੍ਰਾਈਮ ਬ੍ਰਾਂਚ ਦੀ ਹਿਰਾਸਤ ਵਿਚ ਹੈ। ਅਜਿਹੇ ਵਿਚ ਜਿੱਥੇ ਪਹਿਲਾਂ ਉਹ ਜਨਮਦਿਨ ਪਰਿਵਾਰ ਦੇ ਨਾਲ ਮਨਾਉਂਦਾ ਸੀ।
ਸੁਸ਼ੀਲ ਦੀਆਂ ਪ੍ਰਾਪਤੀਆਂ
2008 ਬੀਜਿੰਗ ਓਲੰਪਿਕ ਵਿਚ ਸੁਸ਼ੀਲ ਨੇ ਕਾਂਸੀ ਤਮਗਾ ਜਿੱਤਿਆ ਸੀ।
2012 ਲੰਡਨ ਓਲੰਪਿਕ ਵਿਚ ਸੁਸ਼ੀਲ ਨੇ ਆਪਣੇ ਤਮਗੇ ਦਾ ਰੰਗ ਬਦਲਦੇ ਹੋਏ ਸਿਲਵਰ ਜਿੱਤਿਆ।
2010 ਮਾਸਕੋ ਵਰਲਡ ਚੈਂਪੀਅਨਸ਼ਿਪ ਵਿਚ ਸੁਸ਼ੀਲ ਨੇ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਸੀ।
2010 ਦਿੱਲੀ, 2014 ਗਲਾਸਗੋ ਅਤੇ 2018 ਗੋਲਡ ਕੋਸਟ ਕਾਮਨਵੈਲਥ ਗੇਮਸ ਵਿਚ ਗੋਲਡ ਮੈਡਲ ਜਿੱਤਣ ਦੀ ਹੈਟ੍ਰਿਕ ਲਗਾਈ।
2006 ਦੋਹਾ ਏਸ਼ੀਅਨ ਗੇਮਸ ਵਿਚ ਸੁਸ਼ੀਲ ਕਾਂਸੀ ਤਮਗਾ ਹੀ ਜਿੱਤ ਸਕਿਆ ਸੀ।
ਕੁਲ 6 ਗੋਲਡ ਅਤੇ ਇਕ ਕਾਂਸੀ ਤਮਗਾ ਸੁਸ਼ੀਲ ਨੇ ਕਾਮਨਵੈਲਥ ਗੇਮਸ ਵਿਚ ਆਪਣੇ ਨਾਂ ਕੀਤੇ। ਇਸ ਤੋਂ ਇਲਾਵਾ ਸੁਸ਼ੀਲ ਕੁਮਾਰ ਨੂੰ 2005 ਚ ਅਰਜੁਨਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਸ ਤੋਂ ਬਾਅਦ ਸੁਸ਼ੀਲ ਕੁਮਾਰ ਨੂੰ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਅਤੇ 2011 ਚ ਸੁਸ਼ੀਲ ਕੁਮਾਰ ਨੂੰ ਪੱਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸੁਸ਼ੀਲ ਕੁਮਾਰ ਨੂੰ ਵੱਖ ਵੱਖ ਪਲੇਟਫਾਰਮ ਤੇ ਐਵਾਰਡ ਅਤੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ- ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਨਵੀ ਬਣੀ SIT ਨੇ ਜਾਂਚ ਵਿਚ ਲਿਆਂਦੀ ਤੇਜ਼ੀ
2016 ਤੋਂ ਬਾਅਦ ਗੈਂਗਸਟਰ ਨਾਲ ਕਥਿਤ ਦੋਸਤੀ ਵਧੀ
ਦੱਸਿਆ ਜਾ ਰਿਹਾ ਹੈ ਕਿ 2016 ਓਲੰਪਿਕ ਤੋਂ ਬਾਅਦ ਤੋਂ ਹੀ ਸੁਸ਼ੀਲ ਦੀ ਗੈਂਗਸਟਰਸ ਨਾਲ ਦੋਸਤੀ ਵੱਧ ਗਈ ਸੀ। ਉਨ੍ਹਾਂ ਨੇ ਪ੍ਰੋਫੈਸ਼ਨਲ ਟ੍ਰੇਨਿੰਗ ਘੱਟ ਅਤੇ ਵਸੂਲੀ ਦੇ ਕੰਮਾਂ ਵਿਚ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸੀ। ਦੋਸ਼ ਹੈ ਕਿ ਸੁਸ਼ੀਲ ਵਿਵਾਦਤ ਥਾਵਾਂ ਨੂੰ ਖਰੀਦਦੇ ਸਨ। ਛੱਤਰਸਾਲ ਸਟੇਡੀਅਮ ਵਿਚ ਪੂਰੀ ਦਬੰਗਈ ਸੀ। ਸੁਸ਼ੀਲ ਦਾ ਨਾਂ ਉੱਤਰ ਪ੍ਰਦੇਸ਼ ਦੇ ਨਾਮੀ ਬਦਮਾਸ਼ ਸੁੰਦਰ ਭਾਟੀ ਦੇ ਨਾਲ ਵੀ ਜੁੜਿਆ ਸੀ।
ਕੀ ਕਹਿਣਾ ਹੈ ਕੋਚ ਕ੍ਰਿਪਾ ਸ਼ੰਕਰ ਦਾ
ਬਾਲੀਵੁੱਡ ਫਿਲਮ ਦੰਗਲ ਵਿੱਚ ਅਭਿਨੇਤਾ ਆਮਿਰ ਖ਼ਾਨ ਨੂੰ ਕ੍ਰਿਪਾ ਸ਼ੰਕਰ ਕੋਚ ਨੇ ਕੁਸ਼ਤੀ ਦੀ ਸਿਖਲਾਈ ਦਿੱਤੀ ਸੀ। ਸੁਸ਼ੀਲ ਕੁਮਾਰ ਦੇ ਸ਼ੁਰੂਆਤੀ ਦਿਨਾਂ ਬਾਰੇ ਉਨ੍ਹਾਂ ਨੇ ਦੱਸਿਆ ਕਿ ਮੈਂ ਸੁਸ਼ੀਲ ਕੁਮਾਰ ਨੂੰ ਉਦੋਂ ਤੋਂ ਜਾਣਦਾ ਹਾਂ ਜਦੋਂ ਉਹ 12 ਸਾਲ ਦਾ ਸੀ। ਘੋਲ ਕਰਨ ਵਿੱਚ ਚੁਸਤ ਅਤੇ ਆਪਣੇ ਕੋਚ ਨੂੰ ਬਿਲਕੁਲ ਰੱਬ ਮੰਨਣ ਵਾਲੇ ਸੁਸ਼ੀਲ ਕੁਮਾਰ ਬਾਹਰੀ ਦਿੱਲੀ ਦੇ ਬਾਪਰੋਲਾ ਪਿੰਡ ਤੋਂ ਹਰ ਰੋਜ਼ ਛਤਰਸਾਲ ਸਟੇਡੀਅਮ ਕੁਸ਼ਤੀ ਸਿੱਖਣ ਆਉਂਦਾ ਸੀ। ਉਸ ਦੇ ਪਿਤਾ ਡੀਟੀਸੀ ਵਿੱਚ ਕੰਡਕਟਰ ਸਨ ਅਤੇ ਪਿੰਡ ਵਿੱਚ ਖੇਤੀ ਵੀ ਕਰਦੇ ਸਨ।"
ਇਹ ਵੀ ਪੜ੍ਹੋ- ਕਾਲਾ ਦਿਵਸ ਮੌਕੇ ਰਾਕੇਸ਼ ਟਿਕੈਤ ਦੀਆਂ ਇਸ ਅੰਦਾਜ਼ ਵਿਚ ਤਸਵੀਰਾਂ ਹੋਈਆਂ ਵਾਇਰਲ
ਇਹ ਵੀ ਪੜ੍ਹੋ- ਮਿਲਖਾ ਸਿੰਘ ਤੋਂ ਬਾਅਦ ਉਨ੍ਹਾਂ ਦੀ ਪਤਨੀ ਦੀ ਵੀ ਰਿਪੋਰਟ ਪਾਜ਼ੇਟਿਵ, ਹਸਪਤਾਲ ਵਿਚ ਦਾਖਲ
ਰੋਹਤਕ ਦੇ ਇੱਕ ਸੀਨੀਅਰ ਭਲਵਾਨ ਨੇ ਆਪਣਾ ਨਾਂ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ ਸੁਸ਼ੀਲ ਨੂੰ ਇੱਕ ਰੁਤਬੇ ਵਾਲਾ ਲਾਈਫ਼ਸਟਾਈਲ ਪਸੰਦ ਹੈ। ਸੁਸ਼ੀਲ ਕੁਮਾਰ ਜਦੋਂ ਵੀ ਛਤਰਸਾਲ ਸਟੇਡੀਅਮ ਤੋਂ ਬਾਹਰ ਕਿਸੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਜਾਂਦਾ ਤਾਂ ਉਸ ਨਾਲ 15-20 ਭਲਵਾਨ ਗੱਡੀਆਂ ਵਿੱਚ ਨਾਲ ਹੁੰਦੇ ਜਿਨ੍ਹਾਂ ਕੋਲ ਲਾਇਸੈਂਸੀ ਹਥਿਆਰ ਵੀ ਹੁੰਦੇ। ਸੁਸ਼ੀਲ ਕੁਮਾਰ ਕੋਲ ਇੱਕ ਤੋਂ ਇੱਕ ਮਹਿੰਗੀ ਗੱਡੀ ਹੈ। ਅਜਿਹਾ ਵੀ ਦੱਸਿਆ ਜਾਂਦਾ ਹੈ ਕਿ ਸੁਸ਼ੀਲ ਕੁਮਾਰ ਦੀ ਛਤਰਛਾਇਆ ਥੱਲੇ ਦਿੱਲੀ, ਐੱਨਸੀਆਰ ਦੇ ਕਈ ਟੋਲ ਪਲਾਜ਼ੇ ਵੀ ਸੰਭਾਲੇ ਜਾਂਦੇ ਰਹੇ ਹਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Masala Tea in Winters: सर्दियों में रोजाना करें मसाला चाय का सेवन, सर्दी-जुकाम से मिलेगा छुटकारा
Dates Benefits: सर्दियों में इस तरीके से खाएं खजूर, मिलेंगे अनगिनत फायदे
Gold-Silver Price Today : सोने-चांदी की कीमतों में उछली! चेक करें 22 कैरेट और 24 कैरेट गोल्ड रेट