LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਟੀਮ ਇੰਡੀਆ ਵਿਚੋਂ ਇਹ ਧਾਕੜ ਗੇਂਦਬਾਜ਼ ਹੋਇਆ ਬਾਹਰ, ਸਲੈਕਟਰਸ ਨੇ ਦੱਸਿਆ ਕਾਰਣ

web 14 0 00 21 17

ਨਵੀਂ ਦਿੱਲੀ (ਇੰਟ.)- ਭਾਰਤੀ ਕ੍ਰਿਕਟ ਟੀਮ ਵਿਚ ਉਨ੍ਹਾਂ ਖਿਡਾਰੀਆਂ ਨੂੰ ਮੌਕਾ ਮਿਲਦਾ ਹੈ, ਜੋ ਘਰੇਲੂ ਪੱਧਰ 'ਤੇ ਯਾਨੀ ਰਣਜੀ ਟ੍ਰਾਫੀ, ਵਿਜੇ ਹਜ਼ਾਰੇ ਟ੍ਰਾਫੀ, ਸਈਅਦ ਮੁਸ਼ਤਾਕ ਅਲੀ ਟ੍ਰਾਫੀ ਵਿਚ ਚੰਗਾ ਪ੍ਰਦਰਸ਼ਨ ਕਰਦਾ ਹੈ ਨਾਲ ਦੀ ਨਾਲ ਹੁਣ ਖਿਡਾਰੀਆਂ ਦੇ ਆਈ.ਪੀ.ਐੱਲ. ਦੇ ਪ੍ਰਦਰਸ਼ਨ ਨੂੰ ਵੀ ਤਵੱਜੋ ਦਿੱਤੀ ਜਾਂਦੀ ਹੈ। ਹੁਣ 2019-20 ਸੀਜ਼ਨ ਵਿਚ ਘਰੇਲੂ ਪੱਧਰ 'ਤੇ ਲੈਫਟ ਆਰਮ ਪੇਸਰ ਜੈਦੇਵ ਉਨਾਦਕਟ ਨੇ ਸਭ ਤੋਂ ਜ਼ਿਆਦਾ 67 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਉਨ੍ਹਾਂ ਨੂੰ ਇੰਗਲੈਂਡ ਦੌਰੇ ਲਈ ਭਾਰਤੀ ਟੈਸਟ ਟੀਮ ਵਿਚ ਥਾਂ ਨਹੀਂ ਦਿੱਤੀ ਗਈ। ਜੈਦੇਵ ਉਨਾਦਕਟ ਇਸ ਵੇਲੇ 29 ਸਾਲ ਦੇ ਹਨ, ਪਰ ਉਨ੍ਹਾਂ ਨੂੰ ਲੈ ਕੇ ਭਾਰਤੀ ਚੋਣਕਰਤਾਵਾਂ ਦਾ ਕਹਿਣਾ ਹੈ ਕਿ ਉਹ ਭਾਰਤੀ ਟੀਮ ਵਿਚ ਖੇਡਣ ਲਈ ਹੁਣ ਬੁੱਢੇ ਹੋ ਚੁੱਕੇ ਹਨ।

ਇਹ ਵੀ ਪੜ੍ਹੋ- ਯੋਗਗੁਰੂ ਬਾਬਾ ਰਾਮਦੇਵ ਨੇ ਸਹੇੜਿਆ ਨਵਾਂ ਪੰਗਾ, ਵੀਡੀਓ ਵਾਇਰਲ

ਇਕ ਨਿਊਜ਼ ਵੈੱਬਸਾਈਟ ਨਾਲ ਗੱਲਬਾਤ ਕਰਦਿਆਂ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਕਰਸਨ ਘਾਰਵੀ ਨੇ ਇਹ ਖੁਲਾਸਾ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਨੇ ਬੀ.ਸੀ.ਸੀ.ਆਈ. ਦੇ ਇਕ ਚੋਣਕਰਤਾ ਨਾਲ ਗੱਲ ਕੀਤੀ ਸੀ ਕਿ ਉਸ ਚੋਣਕਰਤਾ ਨੇ ਕਿਹਾ ਕਿ ਬੋਰਡ ਉਨ੍ਹਾਂ ਦੇ ਨਾਂ 'ਤੇ ਵਿਚਾਰ ਨਹੀਂ ਕਰੇਗਾ। ਘਾਰਵੀ ਨੇ ਕਿਹਾ ਕਿ ਮੈਂ 2019-20 ਸੀਜ਼ਨ ਦੇ ਰਣਜੀ ਟ੍ਰਾਫੀ ਫਾਈਨਲ ਦੌਰਾਨ ਇਕ ਚੋਣਕਰਤਾ ਨੂੰ ਪੁੱਛਿਆ ਸੀ ਜੇਕਰ ਕੋਈ ਗੇਂਦਬਾਜ਼ 60 ਤੋਂ ਜ਼ਿਆਦਾ ਵਿਕਟਾਂ ਹਾਸਲ ਕਰਦਾ ਹੈ ਅਤੇ ਆਪਣੀ ਟੀਮ ਨੂੰ ਆਪਣੀ ਗੇਂਦਬਾਜ਼ੀ ਦੇ ਦਮ 'ਤੇ ਫਾਈਨਲ ਤੱਕ ਪਹੁੰਚਾਉਂਦਾ ਹੈ ਤਾਂ ਉਸ ਨੂੰ ਘੱਟੋ-ਘੱਟ ਇੰਡੀਆ ਏ ਟੀਮ ਵਿਚ ਤਾਂ ਸਲੈਕਟ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਉਸ ਸਲੈਕਟਰਸ ਨੇ ਮੈਨੂੰ ਕਿਹਾ ਕਿ ਕਰਸਨ ਭਰਾ ਉਹ ਹੁਣ ਭਾਰਤੀ ਟੀਮ ਵਿਚ ਕਦੇ ਨਹੀਂ ਚੁਣੇ ਜਾਣਗੇ। ਅਸੀਂ ਲਗਭਗ 30 ਸਾਲ ਦੇ ਹੋ ਚੁੱਕੇ ਖਿਡਾਰੀ ਦੇ ਨਾਂ 'ਤੇ ਵਿਚਾਰ ਨਹੀਂ ਕਰਦੇ।

ਇਹ ਵੀ ਪੜ੍ਹੋ- ਅਮਰੀਕਾ ਦਾ ਫਰਮਾਨ ਨਾ ਜਾਓ ਜਾਪਾਨ, ਵੈਕਸੀਨ ਲਵਾ ਚੁੱਕੇ ਲੋਕਾਂ ਨੂੰ ਵੀ ਖਤਰਾ


ਕਰਸਨ ਘਾਰਵੀ ਨੇ ਦੱਸਿਆ ਕਿ ਇਸ ਪਿੱਛੋਂ ਮੈਂ ਉਸ ਚੋਣਕਰਤਾ ਨੂੰ ਕਿਹਾ ਕਿ ਉਹ ਇੰਨੀਆਂ ਵਿਕਟਾਂ ਲੈ ਰਹੇ ਹਨ ਤਾਂ ਫਿਰ ਪ੍ਰੇਸ਼ਾਨੀ ਕਿੱਥੇ ਹੈ ਤਾਂ ਉਸ ਚੋਣਕਰਤਾ ਨੇ ਮੈਨੂੰ ਜਵਾਬ ਦਿੱਤਾ ਕਿ ਉਹ ਪਹਿਲਾਂ ਤੋਂ ਹੀ 32-33 ਸਾਲ ਦੇ ਹਨ। ਉਮਰ ਨੇ ਉਨ੍ਹਾਂ ਦੇ ਕਰੀਅਰ ਨੂੰ ਖਰਾਬ ਕਰ ਦਿੱਤਾ ਹੈ ਅਤੇ ਇਸ ਦੀ ਵਜ੍ਹਾ ਨਾਲ ਭਾਰਤ ਲਈ ਉਨ੍ਹਾਂ ਦੇ ਖੇਡਣ ਦੀ ਸੰਭਾਵਨਾ 'ਤੇ ਫੁੱਲ ਸਟਾਪ ਲੱਗ ਚੁੱਕਾ ਹੈ। ਸਲੈਕਟਰ ਨੇ ਮੈਨੂੰ ਕਿਹਾ ਕਿ ਅਸੀਂ ਬੁੱਢੇ ਖਿਡਾਰੀਆਂ ਦੀ ਚੋਣ ਕਿਉਂ ਕਰੀਏ। ਅਸੀਂ 21,22,23 ਸਾਲ ਦੇ ਖਿਡਾਰੀਆਂ ਦੀ ਚੋਣ ਕਰਦੇ ਹਾਂ ਜੋ ਭਾਰਤ ਲਈ ਅਗਲੇ 8-9 ਸਾਲ ਖੇਡ ਸਕਣ। ਤੁਹਾਨੂੰ ਦੱਸ ਦਈਏ ਕਿ ਜੈਦੇਵ ਉਨਾਦਕਟ ਭਾਰਤ ਲਈ ਖੇਡ ਚੁੱਕੇ ਹਨ ਅਤੇ ਉਨ੍ਹਾਂ ਨੇ ਟੀਮ ਇੰਡੀਆ ਲਈ ਇਕ ਟੈਸਟ, 7 ਵਨਡੇ ਅਤੇ 10 ਟੀ20 ਮੁਕਾਬਲੇ ਖੇਡੇ ਸਨ। ਟੈਸਟ ਵਿਚ ਉਨ੍ਹਾਂ ਨੇ ਇਕ ਵੀ ਵਿਕਟ ਨਹੀਂ ਲਈ ਸੀ ਜਦੋਂ ਕਿ ਵਨ ਡੇ ਵਿਚ 8 ਅਤੇ ਟੀ20 ਵਿਚ ਉਨ੍ਹਾਂ ਦੇ ਨਾਂ 'ਤੇ 14 ਵਿਕਟਾਂ ਦਰਜ ਹਨ।

In The Market