LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਯੋਗਗੁਰੂ ਬਾਬਾ ਰਾਮਦੇਵ ਨੇ ਸਹੇੜਿਆ ਨਵਾਂ ਪੰਗਾ, ਵੀਡੀਓ ਵਾਇਰਲ

ramdev

ਨਵੀਂ ਦਿੱਲੀ (ਇੰਟ.)- ਯੋਗ ਗੁਰੂ ਬਾਬਾ ਰਾਮਦੇਵ (yog Guru Baba Ramdev) ਨਿੱਤ ਨਵੇਂ ਵਿਵਾਦ ਨੂੰ ਲੈ ਕੇ ਚਰਚਾ ਵਿਚ ਰਹਿੰਦੇ ਹਨ ਇਸ ਵਾਰ ਉਨ੍ਹਾਂ ਨੇ ਅਜਿਹਾ ਪੰਗਾ ਸਹੇੜ ਲਿਆ ਹੈ ਕਿ ਡਾਕਟਰ ਉਨ੍ਹਾਂ ਦੀ ਖੂਬ ਆਲੋਚਨਾ ਕਰ ਰਹੇ ਹਨ। ਐਲੋਪੈਥੀ ਬਾਰੇ ਵਿਵਾਦਿਤ ਬਿਆਨ ਦੇਣ 'ਤੇ ਬਾਬਾ ਰਾਮਦੇਵ ਨੂੰ ਆਈਐਮਏ ਉਤਰਾਖੰਡ ਨੇ 15 ਦਿਨਾਂ ਅੰਦਰ ਮੁਆਫੀ ਮੰਗਣ ਲਈ 1000 ਕਰੋੜ ਰੁਪਏ ਦਾ ਮਾਣਹਾਨੀ ਨੋਟਿਸ ਭੇਜਿਆ ਸੀ, ਜਿਸ ਦਾ ਜਵਾਬ ਬਾਬਾ ਰਾਮਦੇਵ ਇੰਝ ਦਿੰਦੇ ਇਕ ਵੀਡੀਓ ਵਿਚ ਦਿਖਾਈ ਦਿੱਤੇ। ਜਿਸ ਦੀ ਵੀਡੀਓ ਸੋਸ਼ਲ ਮੀਡੀਆ (Social Media) ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਰਾਮਦੇਵ ਕੀ ਕਹਿ ਰਹੇ ਹਨ ਤੁਸੀਂ ਖੁਦ ਹੀ ਸੁਣ ਲਓ।

ਇਹ ਵੀ ਪੜ੍ਹੋ- ਅਮਰੀਕਾ ਤੇ ਰੂਸ ਦੇ ਰਿਸ਼ਤਿਆਂ ਵਿਚ ਨਰਮੀ ਆਉਣ ਦੇ ਸੰਕੇਤ, ਪੁਤਿਨ ਨਾਲ ਬਾਈਡੇਨ ਕਰਨਗੇ ਮੁਲਾਕਾਤ

ਤੁਹਾਨੂੰ ਦੱਸ ਦਈਏ ਕਿ ਇਕ ਦਿਨ ਪਹਿਲਾਂ ਹੀ ਆਈ.ਐੱਮ.ਏ. ਵਲੋਂ ਬਾਬਾ ਰਾਮਦੇਵ ਨੂੰ ਇਕ ਹਜ਼ਾਰ ਕਰੋੜ ਰੁਪਏ ਦੀ ਮਾਨਹਾਨੀ ਦਾ ਨੋਟਿਸ ਭੇਜਣ ਦੇ ਨਾਲ ਹੀ 15 ਦਿਨਾਂ ਅੰਦਰ ਮੁਆਫੀ ਮੰਗਣ ਦੀ ਮੰਗ ਕੀਤੀ ਗਈ। ਬੁੱਧਵਾਰ ਨੂੰ ਬਾਬਾ ਰਾਮਦੇਵ ਦਾ ਇਕ ਹੋਰ ਵਿਵਿਦਤ ਬਿਆਨ ਆਇਆ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਰਾਮਦੇਵ ਕਹਿੰਦੇ ਸੁਣਾਈ ਦੇ ਰਹੇ ਹਨ, 'ਕਿਸੇ ਦੇ ਪਿਓ ਵਿਚ ਦਮ ਨਹੀਂ ਜੋ ਰਾਮਦੇਵ ਨੂੰ ਗ੍ਰਿਫਤਾਰ ਕਰ ਸਕੇ।'

ਇਹ ਵੀ ਪੜ੍ਹੋ- ਇਸ ਕੰਪਨੀ ਦੀ ਵੈਕਸੀਨ ਬੱਚਿਆਂ ਲਈ ਸੁਰੱਖਿਅਤ ਤੇ ਅਸਰਦਾਰ, ਛੇਤੀ ਲੱਗ ਸਕਦੈ ਟੀਕਾ

ਰਾਮਦੇਵ ਨੂੰ ਭੇਜੇ ਗਏ ਨੋਟਿਸ ਮੁਤਾਬਕ, ਜੇ ਉਸ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਵਾਪਸ ਲੈਣ ਵਾਲਾ ਵੀਡੀਓ ਨਹੀਂ ਪੋਸਟ ਕੀਤਾ ਜਾਂਦਾ ਤੇ ਅਗਲੇ 15 ਦਿਨਾਂ ਅੰਦਰ ਲਿਖਤੀ ਮੁਆਫੀ ਨਹੀਂ ਮੰਗੀ ਜਾਂਦੀ ਤਾਂ ਉਸ ਤੋਂ 1000 ਕਰੋੜ ਰੁਪਏ ਦੀ ਮੰਗ ਕੀਤੀ ਜਾਏਗੀ। ਡਾਕਟਰ ਅਜੈ ਖੰਨਾ ਨੇ ਕਿਹਾ ਕਿ ਆਈਐਮਏ ਵੱਲੋਂ ਰਾਮਦੇਵ ਨੂੰ ਮਾਣਹਾਨੀ ਦਾ ਨੋਟਿਸ ਵੀ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ- ਕੋਰੋਨਾ ਦੀ ਦੂਜੀ ਲਹਿਰ ਕਰਕੇ ਅਪ੍ਰੈਲ ਮਹੀਨੇ 'ਚ ਸੈਂਕੜੇ ਬੱਚੇ ਹੋਏ ਅਨਾਥ, Smriti Irani ਨੇ ਕੀਤਾ ਵੱਡਾ ਖੁਲਾਸਾ

ਸਿਹਤ ਮੰਤਰੀ ਹਰਸ਼ਵਰਧਨ ਦੇ ਪੱਤਰ ਤੋਂ ਬਾਅਦ ਆਪਣਾ ਬਿਆਨ ਵਾਪਸ ਲੈਣ ਤੋਂ ਬਾਅਦ, ਰਾਮਦੇਵ ਨੇ ਸੋਮਵਾਰ ਨੂੰ ਆਈਐਮਏ ਨੂੰ 25 ਪ੍ਰਸ਼ਨ ਪੁੱਛੇ ਸਨ। ਇਸ ਦੌਰਾਨ ਕੇਂਦਰੀ ਸਿਹਤ ਮੰਤਰੀ ਨੇ ਐਤਵਾਰ ਨੂੰ ਕਿਹਾ ਕਿ ਐਲੋਪੈਥੀ ਬਾਰੇ ਵਿਵਾਦਤ ਬਿਆਨ ਦੇਣ 'ਤੇ ਯੋਗ ਗੁਰੂ ਰਾਮਦੇਵ ਦੀ ਟਿੱਪਣੀ ਵਾਪਸ ਲੈਣਾ ਉਸ ਦੀ ਪਰਿਪੱਕਤਾ ਦਰਸਾਉਂਦਾ ਹੈ।

In The Market