LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੌਮਾਂਤਰੀ ਕ੍ਰਿਕਟ ਕੋਚ ਕਮਲਜੀਤ ਸਿੰਘ ਦੀ ਸੜਕ ਹਾਦਸੇ ਵਿਚ ਮੌਤ, ਪਤਨੀ ਗੰਭੀਰ ਜ਼ਖਮੀ

kamaljit sing

ਪਟਿਆਲਾ (ਇੰਟ.)- ਅੰਤਰਰਾਸ਼ਟਰੀ ਕ੍ਰਿਕਟ (International cricket) ਕੋਚ ਕਮਲਜੀਤ ਸਿੰਘ ਦੀ ਹਾਦਸੇ 'ਚ ਮੌਤ ਹੋਣ ਦੀ ਸੂਚਨਾ ਮਿਲੀ ਹੈ। ਉਹ ਆਪਣੀ ਪਤਨੀ ਨਾਲ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਮੱਥਾ ਟੇਕਣ ਜਾ ਰਹੇ ਸਨ।

Pitch doctoring is not cricket- The New Indian Express

ਇਹ ਵੀ ਪੜੋ: ਰਾਮ ਰਹੀਮ ਦੇ ਜੇਲ੍ਹ ਤੋਂ ਬਾਹਰ ਨਿਕਲਦੇ ਹੀ ਮੁਲਾਕਾਤ ਲਈ ਹਨੀਪ੍ਰੀਤ ਪਹੁੰਚੀ ਗੁਰੂਗ੍ਰਾਮ

ਆਈਜੇਪੀਐਲ ਟੀ-20 'ਚ ਪੰਜਾਬ ਟਾਈਗਰਜ਼ ਦੇ ਕੋਚ ਰਹੇ ਸਟੇਟ ਐਵਾਰਡੀ (State Award) ਕਮਲਜੀਤ ਸਿੰਘ ਦੀ ਪਟਿਆਲਾ ਵਿਖੇ ਹੋਏ ਇਕ ਦਰਦਨਾਕ ਸੜਕ ਹਾਦਸੇ (Road Accident) 'ਚ ਮੌਤ ਹੋ ਗਈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਤੜਕਸਾਰ ਸਕੂਟਰ 'ਤੇ ਸਵਾਰ ਹੋ ਕੇ ਅਪਣੀ ਧਰਮਪਤਨੀ ਨਾਲ ਘਰ ਤੋਂ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿੱਖੇ ਨਤਸਮਤਕ ਹੋਣ ਲਈ ਜਾ ਰਹੇ ਸਨ ਤੇ ਪਟਿਆਲਾ ਦੀ ਪੁਲਿਸ ਲਾਈਨ ਨਜ਼ਦੀਕ ਇਕ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਨੂੰ ਦਰੜ ਦਿੱਤਾ। ਕੋਚ ਕਮਲਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂਕਿ ਉਨ੍ਹਾਂ ਦੀ ਧਰਮਪਤਨੀ ਨੂੰ ਗੰਭੀਰ ਹਾਲਤ ਵਿੱਚ ਪਟਿਆਲਾ ਦੇ ਇਕ ਨਿੱਜੀ ਹਸਪਤਾਲ 'ਚ ਲਿਜਾਇਆ ਗਿਆ ਹੈ।

Live Cricket Scores & News International Cricket Council

ਇਹ ਵੀ ਪੜੋ: Health minister ਦਾ ਘਿਰਾਓ ਕਰਨ ਪਹੁੰਚੇ ਅਕਾਲੀਆਂ ’ਤੇ ਪੁਲਿਸ ਨੇ ਵਰ੍ਹਾਏ ਡੰਡੇ,ਦੇਖੋ ਲਾਈਵ ਤਸਵੀਰਾਂ

ਜ਼ਿਕਰਯੋਗ ਹੈ ਕਿ ਕੋਚ ਕਮਲਜੀਤ ਸਿੰਘ ਨੇ ਮਲਟੀਪਰਪਜ਼ ਸਕੂਲ ਦੇ ਖੇਡ ਮੈਦਾਨ 'ਚ ਕੋਚਿੰਗ ਦੇ ਕੇ ਕਈ ਕ੍ਰਿਕਟ ਖਿਡਾਰੀਆਂ ਨੂੰ ਕੌਮੀ ਕ੍ਰਿਕੇਟ ਟੀਮ 'ਚ ਥਾਂ ਦਿਵਾਈ ਹੈ ਜਿਸ ਤੋਂ ਇਲਾਵਾ ਪਿੱਛੇ ਜਿਹੇ ਦੁਬਈ ਦੇ ਆਈਸੀਸੀਏ ਓਵਲ ਸਟੇਡੀਅਮ 'ਚ ਅੰਡਰ-18 ਚੈਂਪੀਅਨਸ਼ਿਪ ਲਈ ਪੰਜਾਬ ਟਾਈਗਰਜ਼ ਦੇ ਕਪਤਾਨ ਤੇ ਬਾਕੀ ਖਿਡਾਰੀਆਂ ਦੀ ਚੋਣ ਦੇ ਅਧਿਕਾਰ ਵੀ ਉਨ੍ਹਾਂ ਕੋਲ਼ ਸਨ। ਕੋਚ ਕਮਲਜੀਤ ਸਿੰਘ ਜ਼ਿਲ੍ਹਾ ਪਟਿਆਲਾ ਦੇ ਸਰਕਾਰੀ ਹਾਈ ਸਕੂਲ ਭੜ੍ਹੀ ਵਿੱਖੇ ਮੁੱਖ ਅਧਿਆਪਕ ਵਜੋਂ ਤਾਇਨਾਤ ਸਨ ਤੇ ਉਹ ਸਿੱਖਿਆ ਵਿਭਾਗ ਦੇ ਸਟੇਟ ਐਵਾਰਡ ਤੋਂ ਬਿਨਾਂ ਸਟੇਟ ਅਤੇ ਕੌਮੀ ਪੱਧਰ ਦੇ ਅਨੇਕਾਂ ਐਵਾਰਡ ਪ੍ਰਾਪਤ ਕਰ ਚੁੱਕੇ ਸਨ।

In The Market