LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰਾਮ ਰਹੀਮ ਦੇ ਜੇਲ੍ਹ ਤੋਂ ਬਾਹਰ ਨਿਕਲਦੇ ਹੀ ਮੁਲਾਕਾਤ ਲਈ ਹਨੀਪ੍ਰੀਤ ਪਹੁੰਚੀ ਗੁਰੂਗ੍ਰਾਮ

honey66

ਗੁਰੂਗ੍ਰਾਮ:  ਸਾਧਵੀ ਯੌਨ ਸ਼ੋਸ਼ਣ ਮਾਮਲੇ ਵਿਚ ਰੋਹਤਕ ਸਥਿਤ ਸੁਨਾਰੀਆ ਜੇਲ੍ਹ 'ਚ ਬੰਦ (Ram Rahim) ਰਾਮ ਰਹੀਮ ਕੋਰੋਨਾਵਾਇਰਸ ਦੇ ਲਪੇਟ ਵਿੱਚ ਆ ਗਿਆ ਹੈ। ਅੱਜ ਫਿਰ ਤੋਂ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਮਿਲੀ ਜਾਣਕਾਰੀ ਦੇ ਮੁਤਾਬਿਕ ਉਸ ਨੂੰ ਢਿੱਡ ਵਿੱਚ ਦਰਦ ਹੋਣ ਕਾਰਨ ਮੇਦਾਂਤਾ ਹਸਪਤਾਲ ਲਿਜਾਇਆ ਗਿਆ। ਰਾਮ ਰਹੀਮ ਹਰਿਆਣਾ ਦੀ ਰੋਹਤਕ ਜ਼ਿਲ੍ਹੇ ਦੀ ਸੁਨਾਰੀਆ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। 

ram rhim

ਸੂਤਰਾਂ ਦੀ ਮੰਨੀਏ ਤਾਂ ਰਾਮ ਰਹੀਮ ਕੋਰੋਨਾ ਪਾਜ਼ੇਟਿਵ ਆਉਂਣ ਆਪਣੀ ਵਿਛੜੀ ਧੀ ਹਨੀਪ੍ਰੀਤ ਨੂੰ ਯਾਦ ਕਰ ਰਹੇ ਹਨ। ਉਹ ਹਨੀਪ੍ਰੀਤ ਨੂੰ ਮਿਲਣਾ ਚਾਹੁੰਦਾ ਹੈ ਅਤੇ ਇਸ ਦੇ ਲਈ ਉਹਨਾਂ ਨੇ ਮੇਦਾਂਤ ਵਿੱਚ ਇੱਕ ਹੰਗਾਮਾ ਖੜਾ ਕਰ ਦਿੱਤਾ ਹੈ। ਉਹ ਹਨੀਪ੍ਰੀਤ ਨੂੰ ਮਿਲਣਾ ਚਾਹੁੰਦਾ ਹੈ, ਉਹ ਆਪਣਾ ਇਲਾਜ ਇਕ ਨਿੱਜੀ ਵਾਰਡ ਵਿਚ ਕਰਵਾਉਣਾ ਚਾਹੁੰਦਾ ਹੈ। ਇਸ ਸਮੇਂ ਜੇਲ੍ਹ ਅਤੇ ਪੁਲਿਸ ਪ੍ਰਬੰਧਨ ਨੇ ਰਿਪੋਰਟ ਸਰਕਾਰ ਨੂੰ ਭੇਜੀ ਹੈ।

ਇਸ ਤੋਂ ਬਾਅਦ ਹੀ ਪਤਾ ਚਲੇਗਾ ਕਿ ਰਾਮ ਰਹੀਮ ਰਹੀਮ ਇਲਾਜ ਕਿਵੇਂ 'ਤੇ ਕਿੱਥੇ ਹੋਵੇਗਾ। ਸੂਤਰਾਂ ਅਨੁਸਾਰ ਹਨੀਪ੍ਰੀਤ ਗੁਰਮੀਤ ਰਾਮ ਰਹੀਮ ਨੂੰ ਮਿਲਣ ਲਈ ਗੁਰੂਗ੍ਰਾਮ ਪਹੁੰਚੀ ਹੈ। ਹਾਲਾਂਕਿ ਇਸ ਬਾਰੇ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ ਅਤੇ ਨਾ ਹੀ ਇਸ ਦੀ ਪੁਸ਼ਟੀ ਹੋਈ ਹੈ।

  ਇਹ ਵੀ ਪੜ੍ਹੋ:   ਦਿੱਲੀ 'ਚ LIVE ਖੁਦਕੁਸ਼ੀ ਕਰ ਰਿਹਾ ਸੀ ਵਿਅਕਤੀ, ਅਮਰੀਕਾ ਤੋਂ ਖੜ੍ਹਕੇ ਫੋਨ ਨੇ ਜਗਾਇਆ ਪ੍ਰਸ਼ਾਸਨ

In The Market