LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦਿੱਲੀ 'ਚ LIVE ਖੁਦਕੁਸ਼ੀ ਕਰ ਰਿਹਾ ਸੀ ਵਿਅਕਤੀ, ਅਮਰੀਕਾ ਤੋਂ ਖੜ੍ਹਕੇ ਫੋਨ ਨੇ ਜਗਾਇਆ ਪ੍ਰਸ਼ਾਸਨ

delhi police suide

ਨਵੀਂ ਦਿੱਲੀ: ਰਾਜਧਾਨੀ ਦਿੱਲੀ (Delhi) ਵਿੱਚ ਪੁਲਿਸ ਵੱਲੋਂ ਵਿਅਕਤੀ ਨੂੰ ਖੁਦਕੁਸ਼ੀ ਕਰਨ ਤੋਂ ਬਚਾ ਲਿਆ ਗਿਆ। ਇਹ 39 ਸਾਲਾ ਵਿਅਕਤੀ ਫੇਸਬੁੱਕ 'ਤੇ ਇਕ ਲਾਈਵ (live video) ਵੀਡੀਓ ਸਾਂਝਾ ਕਰਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਹਾਲਾਂਕਿ, ਸੋਸ਼ਲ ਮੀਡੀਆ ਕੰਪਨੀ ਨੇ ਅਮਰੀਕਾ ਤੋਂ ਸਮੇਂ ਸਿਰ ਦਿੱਲੀ ਪੁਲਿਸ ਨੂੰ ਅਲਰਟ ਕੀਤਾ। ਮਿਲੀ ਜਾਣਕਾਰੀ ਦੇ 39 ਸਾਲਾ ਵਿਅਕਤੀ ਆਪਣੇ ਗੁਆਂਢੀ ਨਾਲ ਲੜਾਈ ਤੋਂ ਬਾਅਦ ਵੀਰਵਾਰ ਰਾਤ 12.50 ਵਜੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰ ਰਿਹਾ ਸੀ। 

ਇਹ ਵੀ ਪੜ੍ਹੋ- ਪੰਚਕੂਲਾ ਵਿਚ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ 'ਤੇ ਪੁਲਿਸ ਨੇ ਕੀਤਾ ਲਾਠੀਚਾਰਜ

ਉਸ ਨੇ ਇਸ ਦੀ ਵੀਡੀਓ ਫੇਸਬੁੱਕ 'ਤੇ ਲਾਈਵ ਕੀਤੀ ਸੀ।ਇਸ ਦੌਰਾਨ ਅਮਰੀਕਾ ਦੇ ਫੇਸਬੁੱਕ ਦਫਤਰ ਵਿੱਚ ਮੌਜੂਦ ਅਧਿਕਾਰੀਆਂ ਨੇ ਇਸ ਲਾਈਵ ਸਟ੍ਰੀਮਿੰਗ ਨੂੰ ਵੇਖਿਆ ਅਤੇ ਦਿੱਲੀ ਪੁਲਿਸ ਦੇ ਸਾਈਬਰ ਪ੍ਰਿਵੈਂਸ਼ਨ ਅਵੇਅਰਨੈਸ ਤੇ ਡਿਟੈਕਸ਼ਨ (CyPAD) ਨੂੰ ਇਸ ਬਾਰੇ ਚੇਤਾਵਨੀ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਉਸ ਦੀ ਜਾਨ ਬਚਾਈ। 

ਪੁਲਿਸ ਅਧਿਕਾਰੀਆਂ ਅਨੁਸਾਰ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲਾ ਵਿਅਕਤੀ ਮਠਿਆਈ ਦੀ ਦੁਕਾਨ ਵਿੱਚ ਕੰਮ ਕਰਦਾ ਹੈ। ਸਾਲ 2016 ਵਿਚ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਤੋਂ ਉਹ ਪ੍ਰੇਸ਼ਾਨ ਸੀ। ਉਸ ਦੇ ਦੋ ਬੱਚੇ ਹਨ। ਉਸ ਨੇ ਆਪਣੇ ਗੁਆਂਢੀ ਨਾਲ ਲੜਾਈ ਤੋਂ ਬਾਅਦ ਆਤਮ ਹੱਤਿਆ ਦੀ ਕੋਸ਼ਿਸ਼ ਕੀਤੀ। ਉਸਨੇ ਆਪਣੀ ਲਾਈਵ ਵੀਡੀਓ ਫੇਸਬੁੱਕ 'ਤੇ ਸ਼ੇਅਰ ਕੀਤੀ ਹੈ। ਰਾਤ ਨੂੰ ਸਾਈਪੈਡ ਨੂੰ ਇਸ ਬਾਰੇ ਫੇਸਬੁੱਕ ਦੇ ਯੂਐਸ ਦਫਤਰ ਤੋਂ ਜਾਣਕਾਰੀ ਮਿਲੀ। 

ਇਹ ਵੀ ਪੜ੍ਹੋ-  ਇਨ੍ਹਾਂ ਸੂਬਿਆਂ ਵਿਚ ਜਲਦ ਬਾਰਿਸ਼ ਹੋਣ ਦੀ ਸੰਭਾਵਨਾ, ਜਾਣੋ ਆਪਣੇ ਸ਼ਹਿਰ ਦਾ ਹਾਲ

ਜਦ ਪੁਲਿਸ ਉਸ ਇਸ ਆਦਮੀ ਨੇ ਆਪਣੀ ਗੁੱਟ ਨੂੰ ਕੱਟ ਚੁੱਕਿਆ ਸੀ ਤੇ ਬਹੁਤ ਸਾਰਾ ਖੂਨ ਬਹਿ ਗਿਆ ਸੀ। ਪੁਲਿਸ ਨੇ ਉਸ ਨੂੰ ਤੁਰੰਤ ਏਮਜ਼ ਦੇ ਟਰੌਮਾ ਸੈਂਟਰ ਵਿੱਚ ਦਾਖਲ ਕਰਵਾਇਆ ਅਤੇ ਸਮੇਂ ਸਿਰ ਇਲਾਜ ਕਰਕੇ ਉਸ ਦੀ ਜਾਨ ਬਚਾ ਲਈ ਗਈ। 

 

In The Market