LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇਸ ਆਸਟ੍ਰੇਲੀਆਈ ਖਿਡਾਰੀ ਨੇ ਦੱਸਿਆ ਸਚਿਨ ਸਭ ਤੋਂ ਬੈਸਟ ਬੱਲੇਬਾਜ਼

clark

ਨਵੀਂ ਦਿੱਲੀ (ਇੰਟ.)- ਆਸਟ੍ਰੇਲੀਆ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ (Michael clarke)ਇਕ ਬਿਹਤਰੀਨ ਬੱਲੇਬਾਜ਼ ਵਜੋਂ ਜਾਣੇ ਜਾਂਦੇ ਹਨ। ਕਲਾਰਕ ਇਕ ਵਧੀਆ ਬੱਲੇਬਾਜ਼ ਹੀ ਨਹੀਂ ਸਗੋਂ ਉਨ੍ਹਾਂ ਨੇ ਆਪਣੀ ਟੀਮ ਲਈ ਇਕ ਬਿਹਤਰੀਨ ਕਪਤਾਨੀ ਵੀ ਕੀਤੀ ਅਤੇ ਹੁਣ ਉਨ੍ਹਾਂ ਨੇ ਦੱਸਿਆ ਕਿ ਆਪਣੇ ਕਰੀਅਰ ਦੌਰਾਨ ਜਦੋਂ ਉਹ ਕ੍ਰਿਕਟ ਖੇਡਦੇ ਸਨ ਤਾਂ ਉਨ੍ਹਾਂ ਨੂੰ ਸਭ ਤੋਂ ਤੇਜ਼ ਗੇਂਦ ਕਿਸ ਨੇ ਸੁੱਟੀ ਸੀ।

ਇਹ ਵੀ ਪੜ੍ਹੋ-  ਕੋਰੋਨਾ ਇਨਫੈਕਟਿਡਾਂ ਦੀ ਮਦਦ ਲਈ ਅੱਗੇ ਆਏ ਸਹਿਵਾਗ, ਸੋਸ਼ਲ ਮੀਡੀਆ 'ਤੇ ਕੀਤੀ ਅਪੀਲ

ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ (Shoaib Akhtar)ਉਹ ਗੇਂਦਬਾਜ਼ ਸਨ, ਜਿਨ੍ਹਾਂ ਨੂੰ ਉਹ ਆਪਣੇ ਕ੍ਰਿਕਟ ਕਰੀਅਰ ਦਾ ਸਭ ਤੋਂ ਤੇਜ਼ ਗੇਂਦਬਾਜ਼ ਮੰਨਦੇ ਹਨ। ਉਥੇ ਹੀ ਸ਼ੋਇਬ ਅਖਤਰ ਤੋਂ ਇਲਾਵਾ ਉਨ੍ਹਾਂ ਨੇ ਬ੍ਰੈਟ ਲੀ, ਮਿਚੇਲ ਜਾਨਸਨ ਅਤੇ ਸ਼ਾਨ ਟੈਟ ਵਰਗੇ ਗੇਂਦਬਾਜ਼ਾਂ ਦਾ ਵੀ ਨਾਂ ਲਿਆ ਜੋ 150 ਕਿਲੋਮੀਟਰ ਪ੍ਰਤੀਘੰਟੇ ਦੀ ਰਫਤਾਰ ਨਾਲ ਗੇਂਦਬਾਜ਼ੀ ਕਰਨ ਦੀ ਕਾਬਲੀਅਤ ਰੱਖਦੇ ਸਨ। ਮਾਈਕਲ ਕਲਾਰਕ ਨੇ ਇਕ ਪੋਡਕਾਸਟ 'ਤੇ ਗੱਲਬਾਤ ਕਰਦੇ ਹੋਏ ਕਿਹਾ, ਸ਼ੋਇਬ ਅਖਤਰ ਨੂੰ ਮੈਂ ਸਭ ਤੋਂ ਤੇਜ਼ ਗੇਂਦਬਾਜ਼ ਮੰਨਦਾ ਹਾਂ ਜਿਨ੍ਹਾਂ ਦਾ ਸਾਹਮਣਾ ਮੈਂ ਆਪਣੇ ਕ੍ਰਿਕਟ ਕਰੀਅਰ ਦੌਰਾਨ ਕੀਤਾ।

ਇਹ ਵੀ ਪੜ੍ਹੋ- Flying Sikhs ਮਿਲਖਾ ਸਿੰਘ ਦਾ ਘਟਿਆ ਆਕਸੀਜਨ ਲੈਵਲ, ਹਸਪਤਾਲ ਵਿਚ ਦਾਖਲ

ਉਨ੍ਹਾਂ ਵਿਚ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦਬਾਜ਼ੀ ਕਰਨ ਦੀ ਸਮਰੱਥਾ ਸੀ। ਉਨ੍ਹਾਂ ਨੇ ਕਿਹਾ ਕਿ ਬ੍ਰੈਟ ਲੀ, ਮਿਚੇਲ ਜਾਨਸਨ, ਗੇਲੇਸਪੀ, ਸ਼ਾਨ ਟੈਟ ਇਹ ਸਾਰੇ ਤੇਜ਼ ਗੇਂਦਬਾਜ਼ ਸਨ, ਪਰ ਸ਼ੋਇਬ ਅਖਤਰ ਇਨ੍ਹਾਂ ਸਭ ਵਿਚ ਸਭ ਤੋਂ ਤੇਜ਼ ਗਤੀ ਨਾਲ ਗੇਂਦਬਾਜ਼ੀ ਕਰਦੇ ਸਨ। ਸ਼ੋਇਬ ਅਖਤਰ ਇਨ੍ਹਾਂ ਸਾਰੇ ਗੇਂਦਬਾਜ਼ਾਂ ਦੇ ਮੁਕਾਬਲੇ ਸਭ ਤੋਂ ਤੇਜ਼ ਸਨ।

ਇਹ ਵੀ ਪੜ੍ਹੋ-  ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਕਰੇਗੀ ਸਾਗਰ ਰਾਣਾ ਕਤਲ ਕੇਸ ਦੀ ਜਾਂਚ

ਉਥੇ ਹੀ ਮਾਈਕਲ ਕਲਾਰਕ ਤੋਂ ਪੁੱਛਿਆ ਗਿਆ ਕਿ ਉਹ ਕਿਸ ਬੱਲੇਬਾਜ਼ ਨੂੰ ਬੈਸਟ ਮੰਨਦੇ ਹਨ ਤਾਂ ਉਨ੍ਹਾਂ ਨੇ ਟੀਮ ਇੰਡੀਆ ਦੇ ਸਾਬਕਾ ਬੱਲੇਬਾਜ਼ ਸਚਿਨ ਤੇਂਦੁਲਕਰ (Sachin Tendulkar) ਦਾ ਨਾਂ ਲਿਆ। ਉਥੇ ਹੀ ਉਨ੍ਹਾਂ ਨੇ ਕੰਗਾਰੂ ਟੀਮ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਬਾਰੇ ਕਿਹਾ ਕਿ ਜਦੋਂ ਮੈਨੂੰ ਟੀਮ ਦਾ ਕਪਤਾਨ ਬਣਾਇਆ ਗਿਆ ਸੀ ਉਦੋਂ ਮੈਂ ਉਨ੍ਹਾਂ ਦਾ ਸਾਥ ਦਿੱਤਾ ਸੀ। ਸਲੈਕਟਰਸ ਦਾ ਕਹਿਣਾ ਸੀ ਕਿ ਬਹੁਤ ਘੱਟ ਅਜਿਹੇ ਖਿਡਾਰੀ ਹੁੰਦੇ ਹਨ ਜੋ ਕਪਤਾਨੀ ਛੱਡਣ ਤੋਂ ਬਾਅਦ ਟੀਮ ਵਿਚ ਬਣੇ ਰਹਿੰਦੇ ਹਨ ਅਤੇ ਜੇਕਰ ਤੁਸੀਂ ਉਨ੍ਹਾਂ ਦੇ ਨਾਲ ਸਹਿਜ ਨਹੀਂ ਹੋ ਤਾਂ ਉਨ੍ਹਾਂ ਨੂੰ ਟੀਮ ਤੋਂ ਬਾਹਰ ਜਾਣਾ ਹੋਵੇਗਾ। ਇਸ ਤੋਂ ਬਾਅਦ ਮੈਂ ਉਨ੍ਹਾਂ ਨੂੰ ਕਿਹਾ ਕਿ ਟੀਮ ਨੂੰ ਅਤੇ ਮੈਨੂੰ ਉਨ੍ਹਾਂ ਦੀ ਲੋੜ ਹੈ। ਸਾਨੂੰ ਸਿਰਫ ਉਨ੍ਹਾਂ ਦੀ ਬੱਲੇਬਾਜ਼ੀ ਹੀ ਨਹੀਂ ਸਗੋਂ ਇਕ ਕੋਚ ਵਜੋਂ ਵੀ ਲੋੜ ਹੈ।

In The Market