LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵਿਰਾਟ ਕੋਹਲੀ ਦੇ ਆਂਡੇ ਖਾਣ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਛਿੜਿਆ ਵਿਵਾਦ

kohli virat

ਨਵੀਂ ਦਿੱਲੀ (ਇੰਟ.) -ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਪਣੇ ਇੱਕ ਬਿਆਨ ਲਈ ਸੋਸ਼ਲ ਮੀਡੀਆ 'ਤੇ ਲੋਕਾਂ ਦੇ ਨਿਸ਼ਾਨੇ 'ਤੇ ਆ ਗਏ ਹਨ। ਵਿਰਾਟ ਕੋਹਲੀ ਨੇ ਹਾਲ ਹੀ ਵਿੱਚ ਆਪਣੀ ਖੁਰਾਕ ਬਾਰੇ ਦੱਸਿਆ ਸੀ। ਉਨ੍ਹਾਂ ਇੰਸਟਾਗ੍ਰਾਮ 'ਤੇ ਸਵਾਲ-ਜਵਾਬ ਸੈਸ਼ਨ ਰੱਖਿਆ ਸੀ, ਜਿਸ 'ਚ ਇੱਕ ਪ੍ਰਸ਼ੰਸਕ ਨੇ ਉਨ੍ਹਾਂ ਤੋਂ ਖੁਰਾਕ ਬਾਰੇ ਪੁੱਛਿਆ। ਕੋਹਲੀ ਨੇ ਇਸ ਵਿੱਚ ਮੰਨਿਆ ਕਿ ਉਹ ਆਂਡੇ ਖਾਂਦਾ ਹੈ। ਦਰਅਸਲ, ਪਹਿਲਾਂ ਕੋਹਲੀ ਦਾਅਵਾ ਕਰ ਚੁੱਕੇ ਹਨ ਕਿ ਉਹ ਸ਼ਾਕਾਹਾਰੀ ਹਨ।
ਕੋਹਲੀ ਨੇ ਜਵਾਬ ਵਿੱਚ ਕਿਹਾ ਸੀ ਬਹੁਤ ਸਾਰੀਆਂ ਸਬਜ਼ੀਆਂ, ਕੁਝ ਅੰਡੇ, 2 ਕੱਪ ਕੌਫੀ, ਦਾਲ, ਕੁਇਨੋਆ, ਬਹੁਤ ਸਾਰਾ ਪਾਲਕ, ਡੋਸਾ, ਪਰ ਇਹ ਸਭ ਸਹੀ ਮਾਤਰਾ ਵਿੱਚ।" ਕੋਹਲੀ ਦੇ ਇਸ ਜਵਾਬ 'ਤੇ ਪ੍ਰਸ਼ੰਸਕਾਂ ਨੇ ਟਵਿੱਟਰ 'ਤੇ ਜੰਮ ਕੇ ਨਿਸ਼ਾਨਾ ਬਣਾਇਆ।

I never claimed to be vegan' - Virat Kohli responds to criticism of eating  eggs in his diet

ਇਹ ਵੀ ਪੜ੍ਹੋ- ਪਹਿਲਵਾਨ ਸੁਸ਼ੀਲ ਕੁਮਾਰ ਦੀ ਵਧੀਆ ਮੁਸ਼ਕਲਾਂ, ਜਾਂਚ ਲਈ ਉੱਤਰਾਖੰਡ ਲੈ ਗਈ ਦਿੱਲੀ ਪੁਲਿਸ

ਕਈ ਲੋਕਾਂ ਨੇ ਕਿਹਾ ਕਿ ਵਿਰਾਟ ਕੋਹਲੀ ਤਾਂ ਆਂਡੇ ਖਾਣ ਵਾਲਾ ਸ਼ਾਕਾਹਾਰੀ ਹੈ। ਕਈਆਂ ਨੇ ਸਵਾਲ ਚੁੱਕੇ ਕਿ ਜੇਕਰ ਭਾਰਤੀ ਕਪਤਾਨ ਆਂਡੇ ਖਾਂਦਾ ਹੈ ਤਾਂ ਖੁਦ ਨੂੰ ਸ਼ਾਕਾਹਾਰੀ ਕਿਉਂ ਦੱਸਦੇ ਹਨ।
ਇਕ ਯੂਜ਼ਰ ਨੇ ਲਿਖਿਆ ਕਿ ਕੋਹਲੀ ਦਾ ਦਾਅਵਾ ਹੈ ਕਿ ਉਹ ਵੇਗਨ ਹਨ, ਪਰ ਆਪਣੇ ਨਵੇਂ ਏ.ਐੱਮ.ਏ. (ਆਸਕ ਮੀ ਐਨੀਥਿੰਗ) ਵਿਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਡਾਈਟ ਵਿਚ ਆਂਡੇ ਸ਼ਾਮਲ ਹਨ। ਇਹ ਮੈਨੂੰ ਪ੍ਰੇਸ਼ਾਨ ਕਰ ਰਿਹਾ ਹੈ। 

Vegan' Virat Kohli finally breaks his silence after debates over eating eggs

ਇਹ ਵੀ ਪੜ੍ਹੋ:  ਨਹਿਰ ’ਚ ਨਹਾਉਣ ਗਏ ਚਾਰ ਨੌਜਵਾਨਾਂ ਦੀ ਮੌਤ, ਪਿੰਡ ’ਚ ਮਚਿਆ ਹੜਕੰਪ

ਦੱਸ ਦਈਏ ਕਿ ਕੋਹਲੀ ਨੇ ਕਈ ਵਾਰ ਦੱਸਇਆ ਹੈ ਕਿ ਉਹ ਬੜੇ ਫੂਡੀ ਹਨ ਪਰ ਖੁਦ ਨੂੰ ਫਿਟ ਰੱਖਣ ਲਈ ਉਨ੍ਹਾਂ ਨੇ ਆਪਣੇ ਖਾਣੇ ਦੀਆਂ ਆਦਤਾਂ ਨੂੰ ਬਦਲ ਲਿਆ। ਸਾਲ 2019 ਵਿਚ ਕੋਹਲੀ ਨੇ ਕਿਹਾ ਸੀ ਕਿ ਉਹ ਪੂਰੀ ਤਰ੍ਹਾਂ ਨਾਲ ਸ਼ਾਕਾਹਾਰੀ ਹੋ ਗਏ ਹਨ। 2018 ਤੋਂ ਹੀ ਉਨ੍ਹਾਂ ਨੇ ਮੀਟ, ਦੁੱਧ ਅਤੇ ਆਂਡੇ ਨੂੰ ਪੂਰੀ ਤਰ੍ਹਾਂ ਛੱਡ ਦਿੱਤਾ ਹੈ। ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੇ ਨਾਨਵੈੱਜ ਛੱਡ ਕੇ ਵੇਗਨ ਡਾਈਟ ਖਾਣ ਦਾ ਫੈਸਲਾ ਕੀਤਾ ਹੈ। 

In The Market