LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨਹਿਰ ’ਚ ਨਹਾਉਣ ਗਏ ਚਾਰ ਨੌਜਵਾਨਾਂ ਦੀ ਮੌਤ, ਪਿੰਡ ’ਚ ਮਚਿਆ ਹੜਕੰਪ

river dead

ਬਲਾਚੌਰ: ਪੰਜਾਬ ਵਿਚ ਰੋਜਾਨਾ ਨਹਿਰ ਵਿਚ ਹਾਦਸੇ ਵਾਪਰਨ ਦੀ ਖ਼ਬਰਾਂ ਵੇਖਣ ਨੂੰ ਮਿਲਦੀਆਂ ਹਨ. ਅੱਜ ਤਾਜਾ ਮਾਮਲਾ ਬਲਾਚੌਰ ਤੋਂ ਸਾਹਮਣੇ ਆਇਆ ਹੈ ਜਿਥੇ ਦਰਿਆ 'ਚ ਨਹਾਉਣ ਗਏ ਚਾਰ ਨੌਜਵਾਨਾਂ ਦੀ ਡੁੱਬਣ ਨਾਲ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਮੁਤਾਬਿਕ ਚਾਰਾਂ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।ਇਸ ਘਾਟਨ ਮਗਰੋਂ ਸ਼ਹਿਰ ਵਿੱਚ ਸੋਗ ਦੀ ਲਹਿਰ ਹੈ। 

ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਨੌਜਵਾਨ ਗਰਮੀ ਤੋਂ ਰਾਹਤ ਪਾਉਣ ਲਈ  ਦੁਪਹਿਰ ਕਰੀਬ ਸਾਢੇ ਤਿੰਨ ਵਜੇ ਮੋਟਰਸਾਈਕਲਾਂ ਉੱਪਰ ਸਵਾਰ ਹੋ ਪਿੰਡ ਔਲੀਆਪੁਰ ਲਾਗੇ ਸਤਲੁਜ ਦਰਿਆ ਤੇ ਗਏ ਸੀ।ਦਰਿਆ ਦੇ ਤੇਜ਼ ਵਹਾਅ ਕਾਰਨ ਉਹ ਪਾਣੀ ਦੀ ਲਪੇਟ 'ਚ ਆ ਗਏ ਅਤੇ ਬਾਹਰ ਨਹੀਂ ਨਿਕਲ ਪਾਏ।

 

ਇਹ ਵੀ ਪੜ੍ਹੋ: PM ਮੋਦੀ ਦੀ 'ਮਨ ਕੀ ਬਾਤ' ਵਿਚ ਦੇਸ਼ ਦੀ ਚੁਣੌਤੀਆਂ ਬਾਰੇ ਹੋਈ ਚਰਚਾ

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਚ ਓ ਅਵਤਾਰ ਸਿੰਘ ਨੇ ਦੱਸਿਆ ਕਿ ਬਲਾਚੌਰ ਦੇ ਵਾਰਡ ਨੰਬਰ ਚਾਰ ਨਿਵਾਸੀ ਹਰਦੀਪ ਕੁਮਾਰ ਉਰਫ ਮਨੀ, ਸੰਦੀਪ ਉਰਫ਼ ਦੀਪੁ ਅਤੇ ਹੈਪੀ ਜਿਹੜੇ ਕਿ ਔਲੀਆਪੁਰ 'ਚ ਚੱਲ ਰਹੇ ਸਤਲੁਜ ਦਰਿਆ 'ਚ ਨਹਾਉਣ ਸਮੇਂ ਲਾਪਤਾ ਹੋ ਗਏ ਸੀ ਦੀਆਂ ਲਾਸ਼ਾਂ ਬਰਾਮਦ ਹੋ ਗਈਆਂ ਹਨ।

ਦਰਿਆ ਕਿਨਾਰੇ ਖੜ੍ਹੇ ਮੋਟਰਸਾਈਕਲਾਂ ਉੱਪਰ ਲਾਪਤਾ ਨੌਜਵਾਨਾਂ ਦੇ ਕੱਪੜੇ ਅਤੇ ਬੂਟ ਚੱਪਲਾਂ ਵੀ ਬਰਾਮਦ ਹੋਏ ਹਨ।  ਪੁਲਿਸ ਉਨ੍ਹਾਂ ਨੌਜਵਾਨਾਂ ਦੀ ਭਾਲ ਰਹੀ ਹੈ ਅਤੇ  ਰੋਪੜ ਤੋਂ ਗੋਤਾਖੋਰਾਂ ਦੀ ਟੀਮ ਨੂੰ ਮੰਗਵਾਈ ਗਈ ਸੀ।

In The Market