LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

PM ਮੋਦੀ ਦੀ 'ਮਨ ਕੀ ਬਾਤ' ਵਿਚ ਦੇਸ਼ ਦੀ ਚੁਣੌਤੀਆਂ ਬਾਰੇ ਹੋਈ ਚਰਚਾ

modi6

ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 77ਵੀਂ ਵਾਰ ਮਨ ਕੀ ਬਾਤ ਪ੍ਰੋਗਰਾਮ ਤਹਿਤ ਆਪਣੇ ਵਿਚਾਰ ਸਾਂਝੇ ਕੀਤੇ। ਕੋਰੋਨਾ ਮਹਾਂਮਾਰੀ ਬਾਰੇ, ਪੀਐਮ ਮੋਦੀ ਨੇ ਕਿਹਾ, 'ਦੇਸ਼ ਕੋਵਿਡ ਨਾਲ ਪੂਰੀ ਤਾਕਤ ਨਾਲ ਲੜ੍ਹ ਰਿਹਾ ਹੈ, ਇਹ ਪਿਛਲੇ 100 ਸਾਲਾਂ ਵਿੱਚ ਸਭ ਤੋਂ ਵੱਡੀ ਮਹਾਮਾਰੀ ਹੈ। ਇਸ ਦੌਰਾਨ ਉਨ੍ਹਾਂ ਨੇ ਕੋਰੋਨਾ ਖ਼ਿਲਾਫ਼ ਆਪਣੀਆਂ ਸੇਵਾਵਾਂ ਦੇਣ ਵਾਲੇ ਡਾਕਟਰਾਂ-ਨਰਸਾਂ ਦੇ ਯੋਗਦਾਨ ਦੀ ਪ੍ਰਸੰਸਾ ਕੀਤੀ ਹੈ।  

 

-ਇਸ ਮਹਾਮਾਰੀ ਦੇ ਵਿਚਕਾਰ, ਭਾਰਤ ਨੇ ਬਹੁਤ ਸਾਰੀਆਂ ਕੁਦਰਤੀ ਆਫ਼ਤਾਂ ਦਾ ਵੀ ਮੁਕਾਬਲਾ ਕੀਤਾ ਹੈ। ਇਸ ਸਮੇਂ ਦੌਰਾਨ ਚੱਕਰਵਾਤੀ ਅਮਫਾਨ, ਨਿਸਰਗ, ਕਈ ਰਾਜ ਹੜ੍ਹਾਂ ਨਾਲ ਭਰੇ, ਬਹੁਤ ਸਾਰੇ ਭੂਚਾਲ ਆਏ ਅਤੇ ਕਈ  ਥਾਂ ਜ਼ਮੀਨ ਖਿਸਕੀ।

-ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਜਿਸ ਤਰੀਕੇ ਨਾਲ ਕੋਰੋਨਾ ਕਾਲ ਦੌਰਾਨ ਚੱਕਰਵਾਤ ਨਾਲ ਪ੍ਰਭਾਵਿਤ ਸਾਰੇ ਰਾਜਾਂ ਦੇ ਲੋਕਾਂ ਨੇ ਹਿੰਮਤ ਦਿਖਾਈ ਹੈ, ਸੰਕਟ ਦੀ ਇਸ ਘੜੀ ਵਿੱਚ ਬੜੇ ਸਬਰ ਅਤੇ ਅਨੁਸ਼ਾਸਨ ਦਾ ਸਾਹਮਣਾ ਕੀਤਾ ਹੈ। 
 

-ਉਨ੍ਹਾਂ ਨੇ ਕਿਹਾ ਕਿ ਮੈਂ ਉਨ੍ਹਾਂ ਸਾਰਿਆਂ ਨਾਲ ਸੋਗ ਪ੍ਰਗਟ ਕਰਦਾ ਹਾਂ ਜਿਨ੍ਹਾਂ ਨੇ ਆਪਣੇ ਨਜ਼ਦੀਕੀਆਂ ਨੂੰ  ਗੁਆ ਲਿਆ ਹੈ।ਅਸੀਂ ਸਾਰੇ ਉਨ੍ਹਾਂ ਦੇ ਨਾਲ ਦ੍ਰਿੜਤਾ ਨਾਲ ਖੜੇ ਹਾਂ ਜਿਨ੍ਹਾਂ ਨੇ ਇਸ ਮੁਸ਼ਕਲ ਸਮੇਂ ਵਿੱਚ ਇਸ ਬਿਪਤਾ ਦਾ ਨੁਕਸਾਨ ਝੱਲਿਆ ਹੈ।

ਖੇਤੀਬਾੜੀ ਵਿਵਸਥਾ ਨੇ ਕੋਰੋਨਾ ਕਾਲ 'ਚ ਆਪਣੇ ਆਪ ਨੂੰ ਮਜ਼ਬੂਤ ਬਣਾ ਕੇ ਰੱਖਿਆ ਹੈ। ਇਸ ਦੌਰਾਨ ਕਿਸਾਨਾਂ ਨੇ ਰਿਕਾਰਡ ਪੈਦਾਵਾਰ ਕੀਤੀ। ਭਾਰਤ ਆਪਣੇ ਸੰਕਲਪ ਨਾਲ ਚੱਲਦਾ ਹੈ ਅਤੇ ਭਾਰਤ ਸਾਜ਼ਿਸ਼ ਕਰਨ ਵਾਲਿਆਂ ਦਾ ਮੂੰਹ ਤੋੜ ਜਵਾਬ ਦੇ ਰਿਹਾ ਹੈ। 

In The Market