LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਹਿਲਵਾਨ ਸੁਸ਼ੀਲ ਕੁਮਾਰ ਦੀ ਵਧੀਆ ਮੁਸ਼ਕਲਾਂ, ਜਾਂਚ ਲਈ ਉੱਤਰਾਖੰਡ ਲੈ ਗਈ ਦਿੱਲੀ ਪੁਲਿਸ

sushil kumar eee

ਨਵੀਂ ਦਿੱਲੀ - ਪਹਿਲਵਾਨ ਸਾਗਰ ਧਨਖੜ ਕਤਲੇਆਮ (Sagar Rana murder case) ਵਿਚ ਹੁਣ ਇਕ ਨਵਾਂ ਮੋੜ ਦੇਖਣ ਨੂੰ ਮਿਲ ਰਿਹਾ ਹੈ। ਅੱਜ ਦਿੱਲੀ ਪੁਲਿਸ (Delhi Police) ਦੀ ਅਪਰਾਧ ਸ਼ਾਖਾ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਉੱਤਰਾਖੰਡ ਦੇ ਹਰਿਦੁਆਰ ਲੈ ਕੇ ਪਹੁੰਚੀ ਹੈ। ਦੱਸ ਦੇਈਏ ਕਿ ਛਤਰਸਾਲ ਸਟੇਡੀਅਮ ਵਿਚ 23 ਸਾਲਾ ਸਾਗਰ ਰਾਣਾ ਦੀ ਹੱਤਿਆ ਦੇ ਮਾਮਲੇ ਵਿਚ ਉਹ ਕਥਿਤ ਤੌਰ 'ਤੇ ਲੁਕਿਆ ਹੋਇਆ ਸੀ। 

ਦੱਸਿਆ ਜਾ ਰਿਹਾ ਹੈ ਕਿ ਪੁਲਿਸ ਸੁਸ਼ੀਲ ਕੁਮਾਰ ਨੂੰ ਇਕ ਆਸ਼ਰਮ ਲੈ ਕੇ ਜਾਏਗੀ। ਪੁਲਿਸ ਉਥੋਂ ਉਸਦਾ ਮੋਬਾਈਲ ਫੋਨ ਬਰਾਮਦ ਕਰਨ ਦੀ ਕੋਸ਼ਿਸ਼ ਵੀ ਕਰੇਗੀ | ਇਹ ਜਾਣਕਾਰੀ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਵੱਲੋਂ ਦਿਤੀ ਗਈ ਹੈ। ਇਸ ਤੋਂ ਪਹਿਲਾਂ, ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਸ਼ੁੱਕਰਵਾਰ ਨੂੰ ਬਿੰਦਰ ਉਰਫ ਵਿਜੇਂਦਰ ਸਿੰਘ ਨੂੰ 23 ਸਾਲ ਦੇ ਸਾਗਰ ਰਾਣਾ ਕਤਲ ਮਾਮਲੇ ਵਿੱਚ ਦਿੱਲੀ ਦੇ ਟਿਕਰੀ ਸਰਹੱਦ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ:  ਨਹਿਰ ’ਚ ਨਹਾਉਣ ਗਏ ਚਾਰ ਨੌਜਵਾਨਾਂ ਦੀ ਮੌਤ, ਪਿੰਡ ’ਚ ਮਚਿਆ ਹੜਕੰਪ

ਬਿੰਦਰ, ਜੋ ਇਸ ਮਾਮਲੇ ਵਿੱਚ ਗ੍ਰਿਫਤਾਰ ਹੋਣ ਵਾਲਾ ਨੌਵਾਂ ਮੁਲਜ਼ਮ ਹੈ, ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਇਹ ਕਬੂਲ ਕੀਤਾ ਹੈ ਕਿ ਉਹ ਨਾ ਸਿਰਫ ਅਪਰਾਧ ਵਾਲੀ ਥਾਂ 'ਤੇ ਮੌਜੂਦ ਸੀ, ਸਗੋਂ ਸੁਸ਼ੀਲ ਕੁਮਾਰ ਦੇ ਇਸ਼ਾਰੇ 'ਤੇ ਰਾਣਾ ਸਮੇਤ ਕੁਝ ਪਹਿਲਵਾਨਾਂ ਨੂੰ ਵੀ ਕੁੱਟਿਆ ਸੀ। ਫਿਲਹਾਲ ਉਸ ਨੂੰ ਰੋਹਿਨੀ ਕੋਰਟ ਵਿਚ ਪੇਸ਼ ਕੀਤਾ ਜਾ ਰਿਹਾ ਹੈ, ਜਿਥੇ ਪੁਲਿਸ ਨੂੰ ਇਸ ਘਟਨਾ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਉਸ ਦੀ ਹਿਰਾਸਤ ਦੀ ਮੰਗ ਕੀਤੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੁਸ਼ੀਲ ਕੁਮਾਰ ਨੂੰ ਦਿੱਲੀ ਦੀ ਰੋਹਿਨੀ ਅਦਾਲਤ ਨੇ 6 ਦਿਨਾਂ ਦੀ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਸੀ। ਸੁਸ਼ੀਲ ਦੇ ਸਾਥੀ ਅਜੇ ਨੂੰ ਵੀ ਅਦਾਲਤ ਨੇ 6 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਸੀ। ਪਹਿਲਵਾਨ ਸੁਸ਼ੀਲ ਕੁਮਾਰ 'ਤੇ ਇਲਜ਼ਾਮ ਹੈ ਕਿ ਸੁਸ਼ੀਲ ਕੁਮਾਰ ਅਤੇ ਉਸ ਦੇ ਕੁਝ ਹੋਰ ਪਹਿਲਵਾਨਾਂ ਨੇ 4 ਮਈ ਦੀ ਰਾਤ ਨੂੰ ਦਿੱਲੀ ਦੇ ਛਤਰਸਾਲ ਸਟੇਡੀਅਮ ਕੰਪਲੈਕਸ ਵਿਖੇ ਕਥਿਤ ਤੌਰ 'ਤੇ ਪਹਿਲਵਾਨ ਸਾਗਰ ਰਾਣਾ ਨੂੰ ਕੁੱਟਿਆ ਸੀ, ਜਿਸ ਵਿਚ ਮਗਰੋਂ ਉਸ ਦੀ ਮੌਤ ਹੋ ਗਈ ਸੀ। ਇਸ ਦੌਰਾਨ ਸਾਗਰ ਦੇ ਦੋਸਤ ਸੋਨੂੰ ਅਤੇ ਅਮਿਤ ਕੁਮਾਰ ਜ਼ਖ਼ਮੀ ਹੋ ਗਏ ਸਨ।

ਇਹ ਵੀ ਪੜ੍ਹੋ:PM ਮੋਦੀ ਦੀ 'ਮਨ ਕੀ ਬਾਤ' ਵਿਚ ਦੇਸ਼ ਦੀ ਚੁਣੌਤੀਆਂ ਬਾਰੇ ਹੋਈ ਚਰਚਾ

In The Market