LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
Other News
jerusalam

ਯੇਰੂਸ਼ਲਮ- ਯੇਰੂਸ਼ਲਮ (Jerusalem) ਵਿਚ ਸ਼ਾਰੇ ਜੇਡੇਕ ਮੈਡੀਕਲ ਸੈਂਟਰ (Jadek Medical Center) ਦੀ ਪਾਰਕਿੰਗ ਵਿਚ ਇਕ ਵਿਸ਼ਾਲ ਟੋਇਆ ਬਣ ਗਿਆ। ਇਸ ਦੌਰਾਨ ਇਸ ਨੇ ਨੇੜੇ ਖੜ੍ਹੀਆਂ ਤਿੰਨ ਕਾਰਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਸੋਸ਼ਲ ਮੀਡੀਆ (Social media) 'ਤੇ ਵਾਇਰਲ ਹੋ ਰਹੀਆਂ ਪਾਰਕਿੰਗ ਲਾਟ (Parking lot) ਦੀਆਂ ਤਸਵੀਰਾਂ ਅਤੇ ਵੀਡੀਓ ਤੋਂ ਪਤਾ ਲੱਗਾ ਕਿ ਇਹ ਟੋਇਆ ਅਚਾਨਕ ਹੀ ਬਣ ਗਿਆ। ਇਸ ਤੋਂ ਬਾਅਦ ਇਸ ਦੇ ਚਾਰੋ ਪਾਸੇ ਕੰਧ ਕੀਤੀ ਗਈ ਅਤੇ ਤਿੰਨ ਕਾਰਾਂ ਇਸ ਟੋਏ ਵਿਚ ਡਿੱਗ ਚੁੱਕੀਆਂ ਸਨ। ਛੇਤੀ ਹੀ ਉਥੇ ਰਾਹਤ ਕਰਮੀ ਵੀ ਪਹੁੰਚ ਗਏ ਪਰ ਇਸ ਘਟਨਾ ਵਿਚ ਕੋਈ ਵੀ ਜ਼ਖਮੀ ਨਹੀਂ ਹੋਇਆ। ਇਹ ਵੀ ਪੜ੍ਹੋ : ਦਿੱਲੀ ਸਰਕਾਰ ਨੇ ਸਪੀਡ ਲਿਮਿਟ ਵਿਚ ਕੀਤਾ ਬਦਲਾਅ, ਜੇ ਕੀਤੀ ਉਲੰਘਣਾ ਤਾਂ...

bkif

ਇਸਲਾਮਾਬਾਦ: ਪਾਕਿਸਤਾਨ (pakistan) ਨੈਸ਼ਨਲ ਅਸੈਂਬਲੀ ਨੇ ਇੰਟਰਨੈਸ਼ਨਲ ਕੋਰਟ ਆਰਡੀਨੈਂਸ 2020 ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਹੁਣ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਭਾਰਤੀ ਨਾਗਰਿਕ (Kulbhushan Jadhav)ਕੁਲਭੂਸ਼ਨ ਜਾਦਵ ਨੂੰ ਸਜ਼ਾ ਖਿਲਾਫ ਕਿਸੇ ਵੀ ਉੱਚ ਅਦਾਲਤ ਵਿੱਚ ਅਪੀਲ ਕਰਨ ਦਾ ਅਧਿਕਾਰ ਮਿਲ ਗਿਆ ਹੈ। ਇਹ ਵੀ ਪੜੋ: ਕੀ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ 'ਚ ਦਿੱਤੀ ਜਾ ਸਕਦੀ ਹੈ ਵੱਡੀ ਜ਼ਿੰਮੇਵਾਰੀ? ਦੱਸ ਦੇਈਏ ਕਿ ਇਹ ਬਿਲ ਇਮਰਾਨ ਖ਼ਾਨ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਸੀ। ਇਸ ਦੇ ਨਾਲ ਹੁਣ ਇੰਟਰਨੈਸ਼ਨਲ ਕੋਰਟ ਦੇ ਫੈਸਲੇ ਨੂੰ ਪ੍ਰਭਾਵੀ ਬਣਾਉਣ 'ਚ ਸਮੀਖਿਆ ਤੇ ਪੁਨਰਵਿਚਾਰ ਦੇ ਅਧਿਕਾਰ ਦੇਣ ਲਈ ਨੈਸ਼ਨਲ ਅਸੈਂਬਲੀ ਵਿੱਚ ਬਿਲ ਪੇਸ਼ ਕੀਤਾ ਗਿਆ ਸੀ ਅਤੇ ਇਸ ਨੂੰ ਹੁਣ ਪ੍ਰਵਾਨਗੀ ਮਿਲ ਗਈ ਹੈ। ਇਸ ਤੋਂ ਪਹਿਲਾਂ ਵੀ 2019 ਵਿਚ  ਪਾਕਿਸਤਾਨ ਨੂੰ ਜਾਧਵ ਦੀ ਸਜ਼ਾ 'ਤੇ ਪੁਨਰਵਿਚਾਰ ਕਰਨ ਲਈ ਕਿਹਾ ਸੀ। ਭਾਰਤ ਇਸ ਮਾਮਲੇ ਵਿੱਚ ਸੁਤੰਤਰ ਅਤੇ ਨਿਆਂਪੂਰਨ ਸੁਣਵਾਈ ਲਈ ਭਾਰਤੀ ਵਕੀਲ ਦੀ ਨਿਯੁਕਤੀ ਦੀ ਮੰਗ ਕਰਦਾ ਰਿਹਾ ਹੈ ਪਰ ਪਾਕਿਸਤਾਨ ਇਸ ਮੰਗ ਨੂੰ ਵਾਰ-ਵਾਰ ਠੁਕਰਾਉਂਦਾ ਰਿਹਾ ਹੈ। ਇਹ ਵੀ ਪੜੋ: ਗੈਂਗਸਟਰ ਜੈਪਾਲ ਤੇ ਜੱਸੀ ਦੇ ਐਨਕਾਉਂਟਰ 'ਤੇ ਦਲਜੀਤ ਚੀਮਾ ਨੇ ਚੁੱਕੇ ਸਵਾਲ ਜਾਣੋ ਪੂਰਾ ਕੇਸ ਮਾਰਚ 2016 ਵਿੱਚ ਸਾਬਕਾ ਜਲ ਸੈਨਾ ਦੇ ਅਧਿਕਾਰੀ (Kulbhushan Jadhav)ਕੁਲਭੂਸ਼ਣ ਜਾਧਵ ਨੂੰ ਜਾਸੂਸ ਕਰਾਰ ਦਿੰਦਿਆਂ ਪਾਕਿਸਤਾਨ ਦੀ ਫ਼ੌਜੀ ਅਦਾਲਤ ਵਿੱਚ ਕੋਰਟ ਮਾਰਸ਼ਲ ਕਰ ਸਜ਼ਾ-ਏ-ਮੌਤ ਦਾ ਹੁਕਮ ਸੁਣਾਇਆ ਗਿਆ ਸੀ। ਇਸ ਖ਼ਿਲਾਫ਼ ਭਾਰਤ ਨੇ ਸਾਲ 2017 ਵਿੱਚ ਕੌਮਾਂਤਰੀ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਮਾਮਲੇ ਵਿੱਚ ਜੁਲਾਈ 2019 ਵਿੱਚ ਕੌਮਾਂਤਰੀ ਅਦਾਲਤ ਨੇ ਪਾਕਿਸਤਾਨ ਨੂੰ 1963 ਦੀ ਵਿਅਨਾ ਸੰਧੀ ਦੀ ਉਲੰਘਣਾ ਦਾ ਦੋਸ਼ੀ ਕਰਾਰ ਦਿੱਤਾ ਗਿਆ।...

myanmar plane crash

ਨੇਪੀ਼ਡਾਓ (ਭਾਸ਼ਾ) ਮਿਆਂਮਾਰ (Miyanmar) ਵਿਚ ਵੀਰਵਾਰ ਸਵੇਰੇ ਇਕ ਫੌਜੀ ਜਹਾਜ਼ (Military aircraft) ਦੁਰਘਟਨਾ ਦਾ ਸ਼ਿਕਾਰ ਹੋ ਗਿਆ, ਜਿਸ ਕਾਰਣ ਤਕਰੀਬਨ 12 ਲੋਕਾਂ (12 Death) ਦੀ ਮੌਤ ਹੋ ਗਈ। ਸਥਾਨਕ ਮੀਡੀਆ ਮੁਤਾਬਕ 16 ਲੋਕਾਂ ਨੂੰ ਲਿਜਾ ਰਿਹਾ ਜਹਾਜ਼ ਮਾਂਡਲੇ (Mandle) ਸ਼ਹਿਰ ਦੇ ਨੇੜੇ ਇਕ ਪਹਾੜੀ ਇਲਾਕੇ ਵਿਚ ਦੁਰਘਟਨਾ ਦਾ ਸ਼ਿਕਾਰ ਹੋਇਆ। ਸ਼ਹਿਰ ਦੇ ਦਮਕਲ ਵਿਭਾਗ (Fire Brigade Department) ਨੇ ਇਸ ਦੀ ਜਾਣਕਾਰੀ ਦਿੱਤੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸੁਰੱਖਿਆ ਬਲ ਮੌਕੇ 'ਤੇ ਪਹੁੰਚ ਗਏ ਹਨ।  ASI ਭਗਵਾਨ ਸਿੰਘ ਦੀ ਮਾਤਾ ਨੇ ਗੈਂਗਸਟਰ ਜੈਪਾਲ ਭੁੱਲਰ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਮਾਂਡਲੇ ਖੇਤਰ ਦੇ ਪਾਇਨ ਊ ਲਵਿਨ ਵਿਚ ਇਕ ਬਿਜਲੀ ਅਤੇ ਇਸਪਾਤ ਪਲਾਂਟ ਵਿਚਕਾਰ 16 ਸੀਟਾਂ ਵਾਲਾ ਜਹਾਜ਼ ਕਰੈਸ਼ (Plane Crash) ਹੋਇਆ।ਇਕ ਸਥਾਨਕ ਵਿਅਕਤੀ ਨੇ ਦੱਸਿਆ ਕਿ ਇਸ ਘਟਨਾ ਵਿਚ ਜ਼ਮੀਨ 'ਤੇ 8 ਲੋਕ ਜ਼ਖਮੀ ਵੀ ਹੋਏ ਹਨ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਜਹਾਜ਼ ਹਾਦਸੇ ਵਿਚ ਕਈ ਸੀਨੀਅਰ ਮਿਲਟਰੀ ਅਧਿਕਾਰੀਆਂ ਦੀ ਮੌਤ ਹੋਈ ਹੈ ਜੋ ਹਾਦਸੇ ਵੇਲੇ ਜਹਾਜ਼ ਵਿਚ ਸਵਾਰ ਸਨ। ਫਿਲਹਾਲ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ...

sona chandi

ਨਵੀਂ ਦਿੱਲੀ: ਦੇਸ਼ ਵਿਚ ਇਕ ਵਾਰ ਫਿਰ ਤੋਂ (Gold silver) ਸੋਨੇ ਤੇ ਚਾਂਦੀ ਦੀਆਂ ਕੀਮਤਾਂ ਬਾਰੇ ਲੋਕਾਂ ਨੂੰ ਮੁੜ ਝਟਕਾ ਲੱਗਿਆ ਹੈ। ਬੀਤੇ ਦਿਨੀ ਸਾਰੇ ਵੱਡੇ ਸ਼ਹਿਰਾਂ ਵਿੱਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਗਿਰਾਵਟ ਆਈ ਸੀ ਪਰ ਅੱਜ ਮਾਮੂਲੀ ਵਾਧਾ ਹੋਇਆ ਹੈ। ਰਾਜਧਾਨੀ ਦਿੱਲੀ ਵਿਚ  (Gold silver) ਸੋਨਾ 190 ਰੁਪਏ ਦੀ ਤੇਜ਼ੀ ਨਾਲ 48,320 ਰੁਪਏ ਪ੍ਰਤੀ ਦਸ ਗ੍ਰਾਮ (ਇੱਕ ਤੋਲ਼ਾ) 'ਤੇ ਪਹੁੰਚ ਗਿਆ। ਐਚਡੀਐਫਸੀ ਸਿਕਿਓਰਟੀਜ਼ ਨੇ ਇਹ ਜਾਣਕਾਰੀ ਦਿੱਤੀ ਹੈ।  ਇਹ ਵੀ ਪੜੋ: ਪੰਜਾਬ ਵਿਚ ਲਗਾਤਾਰ ਡਿੱਗ ਰਿਹਾ ਕੋਰੋਨਾ ਗ੍ਰਾਫ਼, ਜਾਣੋ ਅੱਜ ਦੇ ਤਾਜਾ ਆਂਕੜੇ ਦੱਸਣਯੋਗ ਹੈ ਕਿ ਪਿਛਲੇ ਕਾਰੋਬਾਰੀ ਸੈਸ਼ਨ 'ਚ  (Gold silver) ਸੋਨਾ 48,130 ਰੁਪਏ ਪ੍ਰਤੀ 10 ਗ੍ਰਾਮ' ਤੇ ਬੰਦ ਹੋਇਆ ਸੀ। ਇਸੇ ਤਰ੍ਹਾਂ ਚਾਂਦੀ ਵੀ 125 ਰੁਪਏ ਦੀ ਤੇਜ਼ੀ ਨਾਲ 70,227 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਚਾਂਦੀ ਦੀ ਬੰਦ ਕੀਮਤ 70,102 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਮੰਗਲਵਾਰ ਨੂੰ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ ਨੌਂ ਪੈਸੇ ਦੀ ਗਿਰਾਵਟ ਨਾਲ 72।89 ਦੇ ਪੱਧਰ 'ਤੇ ਖੁੱਲ੍ਹਿਆ। ਇਹ ਵੀ ਪੜੋ: ਸਿਹਤ ਮੰਤਰੀ 'ਤੇ ਕੋਵਿਡ ਹਦਾਇਤਾਂ ਦੀ ਉਲੰਘਣਾ ਕਰਨ ਤੇ ਪਰਚਾ ਹੋਵੇ ਦਰਜ : ਐੱਨ ਕੇ ਸ਼ਰਮਾ...

ramdev baba

ਕਾਠਮੰਡੂ (ਇੰਟ.)- ਬਾਬਾ ਰਾਮਦੇਵ  (Baba Ramdev) ਆਏ ਦਿਨ ਚਰਚਾ ਵਿਚ ਰਹਿੰਦੇ ਹਨ। ਉਹ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿਚ ਰਹਿੰਦੇ ਹਨ। ਹੁਣ ਉਨ੍ਹਾਂ ਦਾ ਵਿਵਾਦ ਦੇਸ਼ ਵਿਚ ਨਹੀਂ ਸਗੋਂ ਦੂਜੇ ਦੇਸ਼ ਨਾਲ ਹੋਇਆ ਹੈ। ਕੋਰੋਨਾ ਵਾਇਰਸ ਦੌਰਾਨ ਕੋਰੋਨਿਲ ਕਿੱਟ (Coronil Kit) ਨੂੰ ਵਾਇਰਸ ਖਿਲਾਫ ਆਯੁਰਵੈਦਿਕ (Ayurvedic)ਦਵਾਈ ਵਜੋਂ ਪੇਸ਼ ਕਰਨ ਵਾਲੀ ਕੰਪਨੀ ਪਤੰਜਲੀ ਤੇ ਇਸ ਦੇ ਮੁਖੀ ਯੋਗ ਗੁਰੂ ਰਾਮਦੇਵ ਨੂੰ ਨੇਪਾਲ ਵਿਚ ਝਟਕਾ ਲੱਗਾ ਹੈ। ਨੇਪਾਲ (Nepal)ਦੇ ਆਯੁਰਵੇਦ ਅਤੇ ਬਦਲਵੇਂ ਮੈਡੀਸਿਨ ਵਿਭਾਗ (Department of Medicine)ਨੇ ਕੋਰੋਨਿਲ ਕਿੱਟਾਂ ਦੀ ਵੰਡ 'ਤੇ ਪਾਬੰਦੀ ਲਾ ਦਿੱਤੀ ਹੈ। ਸਿਹਤ ਮੰਤਰੀ 'ਤੇ ਕੋਵਿਡ ਹਦਾਇਤਾਂ ਦੀ ਉਲੰਘਣਾ ਕਰਨ ਤੇ ਪਰਚਾ ਹੋਵੇ ਦਰਜ : ਐੱਨ ਕੇ ਸ਼ਰਮਾ ਇਹ ਕਿੱਟਾਂ ਯੋਗ ਗੁਰੂ ਬਾਬਾ ਰਾਮਦੇਵ ਨਾਲ ਜੁੜੇ ਗਰੁੱਪ ਨੇ ਨੇਪਾਲ ਨੂੰ ਭੇਂਟ ਵਜੋਂ ਦਿੱਤੀਆਂ ਸਨ ਪਰ ਹਾਲ ਹੀ ਵਿੱਚ ਨੇਪਾਲ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨਾਲ ਰਾਮਦੇਵ ਦੇ ਵਿਵਾਦ ਤੋਂ ਬਾਅਦ ਇਸ ਦਵਾਈ ਬਾਰੇ ਖਦਸ਼ਾ ਜਤਾਇਆ ਹੈ ਅਤੇ ਕੋਰੋਨਿਲ ਦੀਆਂ ਜੋ 1500 ਕਿੱਟਾਂ ਮਿਲੀਆਂ, ਉਸ ਨੂੰ ਵੰਡਣ ਲਈ ਉਚਿਤ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ ਗਈ ਸੀ। ਨੇਪਾਲ ਸਰਕਾਰ ਵਲੋਂ ਜਾਰੀ ਕੀਤੇ ਗਏ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਕੋਰੋਨਿਲ ਕਿੱਟ ਵਿਚ ਸ਼ਾਮਲ ਟੈਬਲੇਟ ਅਤੇ ਨੱਕ ਵਿਚ ਪਾਇਆ ਜਾਣ ਵਾਲਾ ਤੇਲ ਕੋਰੋਨਾ ਵਾਇਰਸ ਨਾਲ ਲੜਣ ਦੀਆਂ ਦਵਾਈਆਂ ਦੇ ਬ...

birth 10 chuld

ਇੰਟਰਨੈਸ਼ਨਲ ਨਿਊਜ਼ : ਸਾਊਥ ਅਫਰੀਕਾ ਦੀ ਇਕ ਔਰਤ ਵੱਲੋਂ ਇਕੋ ਸਮੇਂ 10 ਬੱਚਿਆਂ ਨੂੰ ਜਨਮ ਦੇਣ ਦਾ ਦਾਅਵਾ ਕੀਤਾ ਗਿਆ ਹੈ। ਦੱਸ ਦੇਈਏ ਕਿ ਇਹ ਮਹਿਲਾ ਸਾਊਥ ਅਫਰੀਕਾ ਦੀ ਰਹਿਣਾ ਵਾਲੀ ਹੈ ਅਤੇ ਇਸ ਦੀ ਉਮਰ 37 ਸਾਲਾ ਦੀ ਹੈ। ਇਸ ਮਹਿਲਾ ਦਾ ਕਹਿਣਾ ਹੈ ਕਿ ਉਸ ਨੇ ਪਰੀਟੋਰਿਆ ਸ਼ਹਿਰ ਦੇ ਹਸਪਤਾਲ 'ਚ ਇਨ੍ਹਾਂ ਬੱਚਿਆਂ ਨੂੰ ਜਨਮ ਦਿੱਤਾ। ਹਾਲਾਂਕਿ ਡਾਕਟਰਾਂ ਨੇ ਸਕੈਨਿੰਗ 'ਚ 6 ਬੱਚਿਆਂ ਦਾ ਖੁਲਾਸਾ ਕੀਤਾ ਸੀ।   ਦੱਸ ਦੇਈਏ ਕਿ Gosiame Thamara Sithole ਨੇ ਸੱਤ ਮੁੰਡਿਆਂ ਤੇ ਇਕ ਕੁੜੀ ਨੂੰ ਜਨਮ ਦਿੱਤਾ।ਉਸ ਦਾ ਗਰਭ ਕੁਦਰਤੀ ਤਰੀਕੇ ਨਾਲ ਠਹਿਰਿਆ ਸੀ।  ਤੀ ਸੀ ਸੈਕਸ਼ਨ ਜ਼ਰੀਏ ਉਸ ਨੇ ਇਨ੍ਹਾਂ 10 ਬੱਚਿਆਂ ਨੂੰ 29 ਹਫ਼ਤਿਆਂ ਬਾਅਦ ਜਨਮ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ Halima Cisse ਦਾ ਰਿਕਾਰਡ ਤੋੜ ਦਿੱਤਾ ਜਿਸ ਨੇ ਮਈ ਮਹੀਨੇ ਮੋਰਾਕੋ ਦੇ ਹਸਪਤਾਲ 'ਚ 9 ਬੱਚਿਆਂ ਨੂੰ ਜਨਮ ਦਿੱਤਾ ਸੀ। ਇਹ ਵੀ ਪੜੋ: ਕੋਰੋਨਾ ਤੋਂ ਹਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਸਸਕਾਰ ਕਰਨ ਵਾਲੇ ਯੋਧਿਆਂ ਨੂੰ DC ਵੱਲੋਂ ਵਿਸ਼ੇਸ਼ ਸਨਮਾਨ ਗੌਰਤਲਬ ਹੈ ਕਿ ਮਿਲੀ ਜਾਣਕਾਰੀ ਦੇ ਮੁਤਾਬਿਕ  Gosiame Thamara Sithole ਇਕ ਸਟੋਰ 'ਤੇ ਕੰਮ ਕਰਦੀ ਹੈ ਤੇ ਉਸ ਦੇ ਪਹਿਲਾਂ ਛੇ ਸਾਲ ਦੇ ਦੋ ਜੁੜਵਾ ਬੱਚੇ ਹਨ। ਸ਼ੁਰੂਆਤ 'ਚ ਉਸ ਨੇ ਦੱਸਿਆ ਸੀ ਕਿ ਉਸ ਦੀ ਗਰਭ ਅਵਸਥਾ ਕਾਫੀ ਮੁਸ਼ਕਿਲ ਸੀ ਤੇ ਉਹ ਬਿਮਾਰ ਸੀ। ਲੱਤ 'ਚ ਦਰਦ ਤੇ ਦਰਦ ਦਾ ਅਹਿਸਾਸ ਸੀ। ਸਿਥੋਲ ਦੇ ਪਤੀ ਤੇਬੋਹੋ ਤਸੋਟੇਸੀ ਨੇ ਕਿਹਾ ਕਿ ਉਹ ਬੱਚਿਆਂ ਦੇ ਜਨਮ ‘ਤੇ ਦੋਵੇਂ ਖੁਸ਼ ਅਤੇ ਭਾਵੁਕ ਸਨ। ਉਨ੍ਹਾਂ ਨੇ ਕਿਹਾ ਕਿ 'ਇੱਥੇ ਸੱਤ ਮੁੰਡੇ ਅਤੇ ਤਿੰਨ ਲੜਕੀਆਂ ਹਨ। ਉਹ ਸੱਤ ਮਹੀਨੇ ਅਤੇ ਸੱਤ ਦਿਨਾਂ ਦੀ ਗਰਭਵਤੀ ਸੀ। ਮੈਂ ਖੁਸ਼ ਅਤੇ ਭਾਵੁਕ ਵੀ ਹਾਂ, ਮੈਂ ਇਸ ਸਮੇਂ ਬਹੁਤ ਜ਼ਿਆਦਾ ਨਹੀਂ ਕਹਿ ਸਕਦਾ. '...

france president11

ਪੈਰਿਸ (ਇੰਟ.)- ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੂੰ ਦੱਖਣ-ਪੂਰਬੀ ਫਰਾਂਸ ਦੀ ਯਾਤਰਾ ਦੌਰਾਨ ਇਕ ਵਿਅਕਤੀ ਨੇ ਸ਼ਰ੍ਹੇਆਮ ਥੱਪੜ ਮਾਰ ਦਿੱਤਾ। ਨਿਊਜ਼ ਏਜੰਸੀ ਮੁਤਾਬਕ ਇਸ ਮਾਮਲੇ ਵਿਚ ਦੋ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਫੜੇ ਗਏ ਲੋਕਾਂ ਕੋਲੋਂ ਪੁੱਛਗਿਛ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਉਸ ਵੇਲੇ ਹੋਈ ਜਦੋਂ ਮੈਕਰੋਂ ਦੱਖਣ-ਪੂਰਬੀ ਫਰਾਂਸ ਦੇ ਡ੍ਰੋਮ ਖੇਤਰ ਦੇ ਦੌਰੇ 'ਤੇ ਸਨ। ਪੀ.ਐੱਮ. ਮੋਦੀ ਨੂੰ ਮੁੱਖ ਮੰਤਰੀ ਕੇਜਰੀਵਾਲ ਨੇ ਲਿਖੀ ਚਿੱਠੀ, ਕੀਤੀ ਇਹ ਮੰਗ ਇਥੇ ਉਹ ਰੈਸਟੋਰੈਂਟ ਅਤੇ ਵਿਦਿਆਰਥੀਆਂ ਨੂੰ ਮਿਲੇ ਤਾਂ ਜੋ ਇਹ ਗੱਲ ਕੀਤੀ ਜਾ ਸਕੇ ਕਿ ਕਿਵੇਂ ਕੋਵਿਡ 19 ਮਹਾਮਾਰੀ ਤੋਂ ਬਾਅਦ ਜੀਵਨ ਆਮ ਹੋ ਰਿਹਾ ਹੈ। ਵਾਇਰਲ ਵੀਡੀਓ ਵਿਚ ਮੈਕਰੋਂ ਨੇ ਸਫੇਦ ਰੰਗ ਦੀ ਸ਼ਰਟ ਪਹਿਨੀ ਹੋਈ ਹੈ ਅਤੇ ਉਹ ਸਾਹਮਣੇ ਖੜ੍ਹੀ ਲੋਕਾਂ ਦੀ ਭੀੜ ਵੱਲ ਜਾਂਦੇ ਹੋਏ ਦੇਖੇ ਜਾ ਸਕਦੇ ਹਨ। ਇਸ ਵਿਚਾਲੇ ਥੱਪੜ ਮਾਰਣ ਵਾਲਾ ਵਿਅਕਤੀ ਇਹ ਬੋਲਦੇ ਹੋਏ ਸੁਣਿਆ ਜਾ ਰਿਹਾ ਹੈ ਕਿ ਡਾਊਨ ਵਿਦ ਮੈਕ੍ਰੋਨੀਆ। ਬਿਹਾਰ ਵਿਚ ਲਾਕਡਾਊਨ ਖਤਮ, ਸ਼ਾਮ 5 ਵਜੇ ਤੱਕ ਖੁੱਲ ਸਕਣਗੀਆਂ ਦੁਕਾਨਾਂ ਇਸ ਘਟਨਾ ਤੋਂ ਬਾਅਦ ਉਨ੍ਹਾਂ ਦੇ ਸਕਿਓਰਿਟੀ ਗਾਰਡਸ ਨੇ ਮੁਲਜ਼ਮ ਨੂੰ ਮੌਕੇ 'ਤੇ ਹੀ ਧਰ ਲਿਆ। ਹਾਲ ਹੀ ਵਿਚ ਫਰਾਂਸਿਸੀ ਫੌਜ ਨੂੰ ਸੇਵਾ ਦੇਣ ਵਾਲੇ ਇਕ ਧੜੇ ਨੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੂੰ ਇਸਲਾਮ ਨੂੰ ਲੈ ਕੇ ਹਿਦਾਇਤ ਦਿੱਤੀ ਸੀ। ਇਸ ਧੜੇ ਦਾ ਕਹਿਣਾ ਹੈ ਕਿ ਇਸਲਾਮ ਧਰਮ ਨੂੰ ਰਿਆਇਤ ਦੇਣ ਦੀ ਵਜ੍ਹਾ ਨਾਲ ਫਰਾਂਸ ਦਾ ਅਕਸ ਦਾਅ 'ਤੇ ਲੱਗ ਚੁੱਕਾ ਹੈ। ਫਰਾਂਸਿਸੀ ਫੌਜ ਵਿਚ ਰਿਟਾਇਰਡ ਫੌਜੀਆਂ ਦੇ ਇਸ ਧੜੇ ਦੀ ਇਹ ਚਿੱਠੀ ਕੰਜ਼ਰਵੇਟਿਵ ਮੈਗਜ਼ੀਨ ਵੇਲਿਊਰਸ ਐਕਚੂਅਲਸ ਵਿਚ ਪ੍ਰਕਾਸ਼ਿਤ ਹੋਈ ਸੀ।     French President Macron slapped during trip to south, two people arrested. The incident took place while Macron was on a visit to the Drome region in south-eastern France, where he met restaurateurs and students to talk about how life is returning to normal after COVID. pic.twitter.com/iAiToA4aBs — Khaleej Mag (@KhaleejMag) June 8, 2021 ...

pakistan

ਜਾਮਿਲ ਨਗਰੀ (ਇੰਟ.)- ਪਾਕਿਸਤਾਨ ਦੇ ਪਰਵਤੀ ਖੈਬਰ ਪਖਤੂਨਖਵਾ ਸੂਬੇ ਵਿਚ ਯਾਤਰੀਆਂ ਨੂੰ ਲੈ ਕੇ ਜਾ ਰਹੀ ਇਕ ਵੈਨ ਨਦੀ ਵਿਚ ਜਾ ਡਿੱਗੀ, ਜਿਸ ਨਾਲ 17 ਯਾਤਰੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਇਕ ਹੀ ਪਰਿਵਾਰ ਦੇ 16 ਮੈਂਬਰ ਸ਼ਾਮਲ ਹਨ। ਡਾਨ ਅਖਬਾਰ ਦੀ ਖਬਰ ਮਵਿਚ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਵੈਨ ਚਿਲਾਸ ਸ਼ਹਿਰ ਤੋਂ ਰਾਵਲਪਿੰਡੀ ਜਾ ਰਹੀ ਸੀ ਪਰ ਕੋਹਿਸਤਾਨ ਜ਼ਿਲੇ ਦੇ ਪਾਨਿਬਾ ਇਲਾਕੇ ਵਿਚ ਇਕ ਘੁਮਾਓਦਾਰ ਮੋੜ 'ਤੇ ਚਾਲਕ ਕੰਟਰੋਲ ਗੁਆ ਬੈਠਾ ਜਿਸ ਨਾਲ ਇਹ ਵੈਨ ਸਿੰਧੂ ਨਦੀ ਵਿਚ ਜਾ ਡਿੱਗੀ। ਚੰਡੀਗੜ੍ਹ ਵਿਚ ਲਾਕਡਾਊਨ ਨੂੰ ਲੈ ਕੇ ਜਾਰੀ ਹੋਈਆਂ ਨਵੀਆਂ ਗਾਈਡਲਾਈਨਜ਼ ਪੁਲਸ ਨੇ ਦੱਸਿਆ ਕਿ ਇਹ ਨਿੱਜੀ ਵੈਨ ਇਕ ਹੀ ਪਰਿਵਾਰ ਨੇ ਕਿਰਾਏ 'ਤੇ ਲਈ ਸੀ। ਇਸ ਵਿਚ ਚਾਲਕ ਸਣੇ 17 ਲੋਕ ਸਨ। ਨਦੀ ਵਿਚ ਡਿੱਗਣ ਤੋਂ ਬਾਅਦ ਵੈਨ ਡੁੱਬ ਗਈ ਅਤੇ ਹਾਦਸੇ ਵਿਚ 17 ਲੋਕ ਮਾਰੇ ਗਏ। ਖਬਰ ਮੁਤਾਬਕ ਦਾਸੂ ਕੋਹਿਸਤਾਨ ਕੰਟਰੋਲ ਰੂਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਵੈਨ ਵਿਚ ਇਕ ਚਾਲਕ ਤੋਂ ਇਲਾਵਾ ਔਰਤਾਂ ਅਤੇ ਬੱਚਿਆਂ ਸਣੇ ਇਕ ਹੀ ਪਰਿਵਾਰ ਦੇ 16 ਮੈਂਬਰ ਸਵਾਰ ਸਨ। ਪੀ.ਐੱਮ. ਮੋਦੀ ਨੂੰ ਮੁੱਖ ਮੰਤਰੀ ਕੇਜਰੀਵਾਲ ਨੇ ਲਿਖੀ ਚਿੱਠੀ, ਕੀਤੀ ਇਹ ਮੰਗ ਇਸ ਦਰਦਨਾਕ ਹਾਦਸੇ ਵਿਚ ਵੈਨ ਚਾਲਕ ਦੀ ਵੀ ਮੌਤ ਹੋ ਗਈ। ਪੁਲਸ ਮੁਤਾਬਕ ਬਚਾਅ ਟੀਮ ਨੇ ਲਾਪਤਾ ਯਾਤਰੀਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਲਗਾਤਾਰ ਮੀਂਹ ਅਤੇ ਨਦੀ ਡੂੰਘੀ ਹੋਣ ਕਾਰਣ ਉਹ ਨਾਕਾਮ ਰਹੇ। ਸਥਾਨਕ ਸਵੈ ਸੇਵਕਾਂ ਦੇ ਨਾਲ ਪੇਸ਼ੇਵਰ ਗੋਤਾਖੋਰਾਂ ਨੂੰ ਬਚਾਅ ਮੁਹਿੰਮ ਲਈ ਬੁਲਾਇਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਵਿਚ ਕਲ ਟ੍ਰੇਨ ਹਾਦਸਾ ਹੋਇਆ ਸੀ, ਵਿਚ ਕਰੀਬ 30 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ 50 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਹ ਹਾਦਸਾ ਸਿੰਧ ਪ੍ਰਾਂਤ ਦੇ ਦਹਾਰਕੀ ਵਿੱਚ ਵਾਪਰਿਆ। ਇਹ ਸਥਾਨ ਇੱਥੋਂ ਦੇ ਘੋਟਕੀ ਜ਼ਿਲ੍ਹੇ ਵਿੱਚ ਸਥਿਤ ਹੈ। ਇੱਥੇ ਦੋ ਮੁਸਾਫਰ ਰੇਲ ਗੱਡੀਆਂ ਮਿੱਲਤ ਐਕਸਪ੍ਰੈਸ (ਯੂਪੀ) ਤੇ ਸਰ ਸਯਦ ਐਕਸਪ੍ਰੈਸ (ਡੀਐਨ) ਆਪਸ 'ਚ ਟਕਰਾ ਗਈਆਂ ਸਨ।  

coria

ਪਿਓਂਗਯਾਂਗ (ਇੰਟ.)- ਉੱਤਰੀ ਕੋਰੀਆ (North Korea) ਦਾ ਡਿਕਟੇਟਰ ਕਿਮ ਜੋਂਗ ਉਨ (Dictator Kim Jong Un) ਆਪਣੇ ਸਖ਼ਤ ਫੈਸਲਿਆਂ ਕਾਰਣ ਹਮੇਸ਼ਾ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਕਿਮ ਜੋਂਗ ਉਨ ਨੇ ਹੁਕਮ ਦਿੱਤਾ ਹੈ ਕਿ ਕਿ ਉੱਤਰੀ ਕੋਰੀਆ ਵਿਚ ਵਿਦੇਸ਼ੀ ਪ੍ਰਭਾਵ ਖ਼ਤਮ ਕਰਨਾ ਲਾਜ਼ਮੀ ਹੋ ਗਿਆ ਹੈ। ਇਸ ਲਈ ਜੇ ਕਿਸੇ ਵੀ ਦੇਸ਼ ਵਾਸੀ ਨੇ ਵਿਦੇਸ਼ੀ ਫ਼ਿਲਮ (Film) ਵੇਖੀ, ਵਿਦੇਸ਼ੀ ਕੱਪੜੇ, ਜੀਨਜ਼ ਆਦਿ ਪਹਿਨੇ ਤੇ ਬਦਤਮੀਜ਼ੀ ਵਾਲੀ ਭਾਸ਼ਾ ਦੀ ਵਰਤੋਂ ਕੀਤੀ ਤਾਂ ਅਜਿਹੇ ਵਿਅਕਤੀ ਨੂੰ ਤੁਰੰਤ ਮੌਤ ਦੀ ਸਜ਼ਾ ਦੇ ਦਿੱਤੀ ਜਾਵੇਗੀ। ਹਾਲੇ ਬੀਤੇ ਦਿਨੀਂ ਕਿਮ ਜੋਂਗ ਨੇ ਇੱਕ ਵਿਅਕਤੀ ਨੂੰ ਸਿਰਫ ਇਸ ਲਈ ਮੌਤ ਦੇ ਘਾਟ ਉਤਾਰਨ ਦਾ ਹੁਕਮ ਸੁਣਾਇਆ ਸੀ ਕਿਉਂਕਿ ਉਹ ਦੱਖਣੀ ਕੋਰੀਆ (South Korea) ਦੀ ਇੱਕ ਫ਼ਿਲਮ ਵੇਖਦਾ ਫੜਿਆ ਗਿਆ ਸੀ। ਇਕ ਵੈੱਬਸਾਈਟ (Website) ਦੀ ਖਬਰ ਮੁਤਾਬਕ ਇੱਕ ਮਹਿਲਾ ਨਾਗਰਿਕ ਨੇ ਇਸ ਬਾਰੇ ਨਾਂ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ ਜੇ ਕੋਈ ਆਪਣੇ ਕਿਸੇ ਗੁਆਂਢੀ ਵਿਅਕਤੀ ਨੂੰ ਮੌਤ ਦੀ ਸਜ਼ਾ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਵੇਖਦਾ, ਤਾਂ ਉਸ ਵਿਰੁੱਧ ਦੇਸ਼ ਧ੍ਰੋਹ ਦਾ ਮੁਕੱਦਮਾ ਚਲਾਇਆ ਜਾਂਦਾ ਹੈ ਤੇ ਅੱਗੇ ਉਸ ਦੀ ਸਜ਼ਾ ਵੀ ਮੌਤ ਹੀ ਹੈ।ਇਸ ਤੋਂ ਇਲਾਵਾ ਅਸ਼ਲੀਲ ਵੀਡੀਓਜ਼ ਦੀ ਸਮੱਗਲਿੰਗ ਕਰ ਕੇ ਦੇਸ਼ ਵਿੱਚ ਲਿਆਉਣ ਲਈ ਵੀ ਉੱਤਰੀ ਕੋਰੀਆ 'ਚ ਮੌਤ ਦੀ ਸਜ਼ਾ ਦੀ ਵਿਵਸਥਾ ਹੈ। ਮਹਿਲਾ ਨਾਗਰਿਕ ਨੇ ਅੱਗੇ ਦੱਸਿਆ ਕਿ ਕੋਰੋਨਾ ਮਹਾਮਾਰੀ (Corona pendamic)ਤਾਂ ਪੂਰੀ ਦੁਨੀਆ ਵਿੱਚ ਹੁਣ ਆਈ ਹੈ ਪਰ ਉੱਤਰੀ ਕੋਰੀਆ 'ਚ ਉਹ ਸ਼ੁਰੂ ਤੋਂ ਹੀ ਲੌਕਡਾਊਨ ਵਾਲੀ ਹਾਲਤ ਵਿੱਚ ਰਹਿ ਰਹੇ ਹਨ।...

parmjit singh

ਕੈਲਗਰੀ (ਇੰਟ.)- ਕੈਲਗਰੀ ਦੀ ਪ੍ਰਸਿੱਧ ਹਸਤੀ ਪੂਰਨ ਗੁਰਸਿੱਖ ਦਸਤਾਰ ਧਾਰੀ ਸ.ਪਰਮੀਤ ਸਿੰਘ ਬੋਪਾਰਾਏ (Parmeet Singh)ਨੂੰ ਅਲਬਰਟਾ (Alberta) ਐਨ.ਡੀ.ਪੀ.ਪਾਰਟੀ (NDP)ਵਲੋਂ ਮਾਣ ਦਿੰਦਿਆਂ ਪਾਰਟੀ ਦਾ ਉਪ ਪ੍ਰਧਾਨ ਬਣਾਇਆ ਗਿਆ ਹੈ। ਸ.ਬੋਪਾਰਾਏ ਪਿਛਲੇ ਸਮੇਂ ਤੋਂ ਕਮਿਊਨਟੀ ਵਿਚ ਧਾਰਮਿਕ ਸੇਵਾਵਾਂ ਨਿਭਾਉਣ ਤੋਂ ਇਲਾਵਾ ਪੰਜਾਬੀਆਂ ਵਿਚ ਕਾਫੀ ਮਕਬੂਲ ਤੇ ਪਿਆਰੇ ਹਨ। ਉਹ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਮੁੱਖ ਸੇਵਾਦਾਰ ਦੀਆਂ ਸੇਵਾਵਾਂ ਵੀ ਨਿਭਾ ਚੁੱਕੇ ਹਨ। ਅਲਬਰਟਾ ਵਿਚ ਪਹਿਲੀ ਵਾਰ ਦੇਖਣ ਵਿਚ ਆਇਆ ਕਿ ਕਿਸੇ ਪਾਰਟੀ ਨੇ ਦਸਤਾਰ ਧਾਰੀ ਅਤੇ ਪੂਰਨ ਗੁਰਸਿੱਖ ਨੂੰ ਪਾਰਟੀ ਦੀ ਵੱਡੀ ਜ਼ਿੰਮੇਵਾਰੀ ਸੌਂਪੀ ਹੋਵੇ। ਸ.ਪਰਮੀਤ ਸਿੰਘ ਬੋਪਾਰਾਏ ਨੇ ਪਾਰਟੀ ਹਾਈਕਮਾਂਡ, ਵਰਕਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਆਪਣੇ ਫੇਸਬੁੱਕ ਅਕਾਉਟ (Facebook) 'ਤੇ ਸ. ਪਰਮੀਤ ਸਿੰਘ ਬੋਪਾਰਾਏ ਨੇ ਧੰਨਵਾਦ ਜਤਾਇਆ ਹੈ ਅਤੇ ਉਨ੍ਹਾਂ ਨੇ ਲਿਖਿਆ ਹੈ, 'ਅਲਬਰਟਾ ਦੀ ਐਨਡੀਪੀ ਦਾ ਮੇਰੇ 'ਤੇ ਭਰੋਸਾ ਕਰਨ ਅਤੇ ਮੈਨੂੰ ਆਪਣੇ ਪਹਿਲੇ ਉਪ ਪ੍ਰਧਾਨ ਵਜੋਂ ਦੁਬਾਰਾ ਚੁਣਨ ਲਈ ਧੰਨਵਾਦ! ਮੈਂ ਇਹ ਯਕੀਨੀ ਬਣਾਉਣ ਲਈ ਅਤੇ ਕੰਮ ਕਰਨ ਲਈ ਉਤਸ਼ਾਹਤ ਹਾਂ ਕਿ ਅਸੀਂ ਆਪਣੇ ਸੂਬੇ ਵਿੱਚ ਵਿਕਾਸ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ। ਇਸ ਦੌਰਾਨ ਉਨ੍ਹਾਂ ਨੇ ਫੇਸਬੁੱਕ ਪੇਜ 'ਤੇ ਲਿਖਿਆ ਕਿ ਕਿੰਨਾ ਵਧੀਆ ਹਫਤਾ ਹੈ। ਮੈਨੂੰ ਪਾਰਟੀ ਦਾ ਪਹਿਲਾ ਉਪ ਪ੍ਰਧਾਨ ਚੁਣਿਆ ਗਿਆ ਹੈ ਇਸ 'ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਂ ਦੱਸ ਨਹੀਂ ਸਕਦਾ। ਮੇਰੇ ਕੋਲੋਂ ਹੋਰ ਇੰਤਜ਼ਾਰ ਨਹੀਂ ਹੋ ਰਿਹਾ ਜਦੋਂ ਅਸੀਂ 2023 ਵਿਚ ਅਲਬਰਟਾ 'ਤੇ ਜਿੱਤ ਪ੍ਰਾਪਤ ਕਰਾਂਗੇ।...

pakistan train accidnet4e

ਇਸਲਾਮਾਬਾਦ: ਪਾਕਿਸਤਾਨ (Pakistan) ਵਿੱਚ ਵੱਡਾ (train accident) ਰੇਲ ਹਾਦਸਾ ਵਾਪਰਿਆ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿਚ ਕਰੀਬ 30 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ 50 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਹ ਹਾਦਸਾ ਸਿੰਧ ਪ੍ਰਾਂਤ ਦੇ ਦਹਾਰਕੀ ਵਿੱਚ ਵਾਪਰਿਆ। ਇਹ ਸਥਾਨ ਇੱਥੋਂ ਦੇ ਘੋਟਕੀ ਜ਼ਿਲ੍ਹੇ ਵਿੱਚ ਸਥਿਤ ਹੈ। ਇਹ ਵੀ ਪੜੋ: ਰਾਮ ਰਹੀਮ ਦੇ ਜੇਲ੍ਹ ਤੋਂ ਬਾਹਰ ਨਿਕਲਦੇ ਹੀ ਮੁਲਾਕਾਤ ਲਈ ਹਨੀਪ੍ਰੀਤ ਪਹੁੰਚੀ ਗੁਰੂਗ੍ਰਾਮ ਇੱਥੇ ਦੋ ਮੁਸਾਫਰ ਰੇਲ ਗੱਡੀਆਂ ਮਿੱਲਤ ਐਕਸਪ੍ਰੈਸ (ਯੂਪੀ) ਤੇ ਸਰ ਸਯਦ ਐਕਸਪ੍ਰੈਸ (ਡੀਐਨ) ਆਪਸ 'ਚ ਟਕਰਾ ਗਈਆਂ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਕਰੀਬ 30 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਵੀ ਪੜੋ: ਦੂਜੀ ਵਾਰ ਪਿਤਾ ਬਣੇ ਪ੍ਰਿੰਸ ਹੈਰੀ, ਪਤਨੀ ਮੇਘਨ ਨੇ ਧੀ ਨੂੰ ਦਿੱਤਾ ਜਨਮ ਇਹ ਰੇਲ ਗੱਡੀਆਂ ਰੇਟੀ ਤੇ ਦਹਾਰਕੀ ਰੇਲਵੇ ਸਟੇਸ਼ਨ ਵਿਚਕਾਰ ਟਕਰਾ ਗਈਆਂ। ਮੀਡੀਆ ਰਿਪੋਰਟਾਂ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਬਹੁਤ ਸਾਰੇ ਲੋਕ ਰੇਲ ਅੰਦਰ ਫਸ ਗਏ ਹਨ। ਇਸ ਕਾਰਨ ਉਨ੍ਹਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਬਚਾਅ ਟੀਮ ਮੌਕੇ 'ਤੇ ਪਹੁੰਚ ਗਈ ਅਤੇ  ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। 

prince harry

ਇੰਟਰਨੈਸ਼ਨਲ ਨਿਊਜ਼:   ਪ੍ਰਿੰਸ ਹੈਰੀ ਅਤੇ ਮੇਘਨ ਮਾਰਕਲ (Prince Harry and Meghan Markle) ਦੂਜੀ ਵਾਰ ਮਾਪੇ ਬਣੇ ਹਨ। ਦੱਸ ਦੇਈਏ ਕਿ ਪਤਨੀ ਮੇਘਨ ਮਾਰਕੇਲ ਨੇ ਧੀ ਨੂੰ ਜਨਮ ਦਿੱਤਾ ਹੈ। ਬ੍ਰਿਟੇਨ ਦੇ ਡਿਊਕ ਪ੍ਰਿੰਸ ਹੈਰੀ ਨੇ ਆਪਣੀ ਬੇਟੀ ਦਾ ਨਾਂ ਮਹਾਰਾਣੀ ਐਲਿਜ਼ਾਬੈਥ ਅਤੇ ਆਪਣੀ ਮਾਂ ਰਾਜਕੁਮਾਰੀ ਡਾਇਨਾ ਦੇ ਨਾਂ 'ਤੇ ਲੀਲੀਬੇਟ ਡਾਇਨਾ ਰੱਖਿਆ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਦੋਵਾਂ ਦੀ ਧੀ ਦੀ ਅਜੇ ਤਕ ਕੋਈ ਤਸਵੀਰ ਸਾਹਮਣੇ ਨਹੀਂ ਆਈ ਹੈ। ਇਹ ਵੀ ਪੜੋ: ਰਾਮ ਰਹੀਮ ਦੇ ਜੇਲ੍ਹ ਤੋਂ ਬਾਹਰ ਨਿਕਲਦੇ ਹੀ ਮੁਲਾਕਾਤ ਲਈ ਹਨੀਪ੍ਰੀਤ ਪਹੁੰਚੀ ਗੁਰੂਗ੍ਰਾਮ ਮਿਲੀ ਜਾਣਕਾਰੀ ਦੇ ਮੁਤਾਬਿਕ ਡਚੇਸ ਆਫ਼ ਸਸੇਕਸ ਮੇਘਨ ਮਾਰਕਲ ਦੀ ਬੇਟੀ ਸਿਹਤਮੰਦ ਹੈ। ਉਨ੍ਹਾਂ ਨੇ ਅਮਰੀਕਾ ਵਿਚ ਆਪਣੀ ਧੀ ਨੂੰ ਜਨਮ ਦਿੱਤਾ। ਪ੍ਰਿੰਸ ਹੈਰੀ ਅਤੇ ਮੇਘਨ ਦੇ ਇੱਕ ਬੁਲਾਰੇ ਨੇ ਐਤਵਾਰ ਨੂੰ ਕਿਹਾ ਕਿ ਇਹ ਜੋੜਾ ਆਪਣੇ ਦੂਜੇ ਬੱਚੇ ਲੀਲੀਬੈਟ ‘ਲਿੱਲੀ’ ਡਾਇਨਾ ਮਾਊਂਟਬੈਟਨ-ਵਿੰਡਸਰ ਦਾ ਸਵਾਗਤ ਕਰ ਰਿਹਾ ਹੈ। ਬੱਚੇ ਦਾ ਪਹਿਲਾ ਨਾਂ 'ਲੀਲੀਬੈਟ' ਮਹਾਰਾਣੀ ਐਲਿਜ਼ਾਬੈਥ ਨੂੰ ਪਿਆਰ ਨਾਲ ਬੁਲਾਉਣ ਵਾਲਾ ਨਾਂ ਹੈ। ਜਦੋਂ ਕਿ ਦੂਜਾ ਨਾਂਮ ਉਸਦੀ ਦਾਦੀ ਅਤੇ ਹੈਰੀ ਦੀ ਮਾਂ ਦੇ ਸਨਮਾਨ ਵਿਚ ਹੈ। ਇਹ ਲੜਕੀ ਬ੍ਰਿਟੇਨ ਦੇ ਤਖ਼ਤ ਦੇ ਵਾਰਸਾਂ ਚੋਂ ਅੱਠਵੇਂ ਸਥਾਨ ‘ਤੇ ਹੈ। ਇਹ ਵੀ ਪੜੋ: ਦਿੱਲੀ 'ਚ LIVE ਖੁਦਕੁਸ਼ੀ ਕਰ ਰਿਹਾ ਸੀ ਵਿਅਕਤੀ, ਅਮਰੀਕਾ ਤੋਂ ਖੜ੍ਹਕੇ ਫੋਨ ਨੇ ਜਗਾਇਆ ਪ੍ਰਸ਼ਾਸਨ ਬੱਚੀ ਦਾ ਜਨਮ ਅਜਿਹੇ ਸਮੇਂ ਹੋਇਆ ਸੀ ਜਦੋਂ ਸ਼ਾਹੀ ਪਰਿਵਾਰ ਅਤੇ ਜੋੜੇ ਦਰਮਿਆਨ ਦੂਰੀ ਵਧ ਗਈ ਹੈ। ਹੈਰੀ ਅਤੇ ਮੇਘਨ ਨੇ ਮਾਰਚ ਵਿੱਚ ਓਪਰਾ ਵਿਨਫਰੀ ਨੂੰ ਇੱਕ ਇੰਟਰਵਿਊ ਵਿੱਚ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਦਾ ਖੁਲਾਸਾ ਕੀਤਾ ਸੀ, ਜਿਸ ਕਾਰਨ ਸ਼ਾਹੀ ਪਰਿਵਾਰ ਦੀ ਕਾਫ਼ੀ ਆਲੋਚਨਾ ਹੋਈ ਸੀ।  ...

petrol pricea

ਨਵੀਂ ਦਿੱਲੀ: ਦੇਸ਼ ਵਿਚ (petrol price) ਪੈਟਰੋਲ ਤੇ ਡੀਜ਼ਲ (Diesel Price) ਦੀਆਂ ਕੀਮਤਾਂ ’ਚ ਲਗਾਤਾਰ ਵਾਧਾ ਹੀ ਵੇਖਣ ਨੂੰ ਮਿਲ ਰਿਹਾ ਹੈ। ਜੇਕਰ ਅੱਜ ਪੈਟਰੋਲ ਦੀ ਗੱਲ ਕਰੀਏ ਤੇ27 ਪੈਸੇ ਪ੍ਰਤੀ ਲਿਟਰ ਤੇ ਡੀਜ਼ਲ ਵਿੱਚ 29 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਹੈ। ਰਾਜਧਾਨੀ ਦਿੱਲੀ ’ਚ ਅੱਜ ਪੈਟਰੋਲ 95.03 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ 85.95 ਰੁਪਏ ਪ੍ਰਤੀ ਲਿਟਰ ਤੱਕ ਪੁੱਜ ਗਿਆ ਹੈ। ਕੱਲ੍ਹ (petrol price) ਪੈਟਰੋਲ ਤੇ ਡੀਜ਼ਲ ਦੀ ਕੀਮਤ ਵਿੱਚ ਕੁਝ ਕਮੀ ਦਰਜ ਕੀਤੀ ਗਈ ਸੀ। ਵੇਖੋ ਪੈਟਰੋਲ ਡੀਜ਼ਲ ਦੀ ਕੀਮਤ ਮੁੰਬਈ ਵਿੱਚ ਅੱਜ ਪੈਟਰੋਲ 101.25 ਰੁਪਏ ਅਤੇ ਡੀਜ਼ਲ 93.10 ਰੁਪਏ, ਕੋਲਕਾਤਾ ਵਿੱਚ ਪੈਟਰੋਲ 95.02 ਰੁਪਏ ਤੇ ਡੀਜ਼ਲ 88.80 ਰੁਪਏ, ਚੇਨਈ ਵਿੱਚ ਪੈਟਰੋਲ 96.47 ਰੁਪਏ ਤੇ ਡੀਜ਼ਲ 90.66 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਰਿਪੋਰਟ ਅਨੁਸਾਰ ਦੇਸ਼ ਦੇ 135 ਜ਼ਿਲ੍ਹਿਆਂ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਤੋਂ ਵੱਧ ਪਹੁੰਚ ਗਈ ਹੈ। ਇਸ ਸਾਲ ਪੈਟਰੋਲ ਦੀਆਂ ਕੀਮਤਾਂ ਵਿੱਚ 13 ਫੀਸਦ ਦਾ ਵਾਧਾ ਹੋਇਆ ਹੈ।   ਇਹ ਵੀ ਪੜ੍ਹੋ: ਘੱਲੂਘਾਰਾ ਦਿਵਸ ਮੌਕੇ, ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਗੂੰਜਿਆਂ ਸ੍ਰੀ ਹਰਿਮੰਦਰ ਸਾਹਿਬ ਸਰਕਾਰੀ ਤੇਲ ਕੰਪਨੀਆਂ ਨੇ ਐਤਵਾਰ, 5 ਜੂਨ ਨੂੰ ਇਕ ਦਿਨ ਪਹਿਲਾਂ ਪੈਟਰੋਲ ਅਤੇ ਡੀਜ਼ਲ ਦੇ ਰੇਟ ਵਿਚ ਕੋਈ ਤਬਦੀਲੀ ਨਹੀਂ ਕੀਤੀ ਸੀ। ਦਿੱਲੀ ਦੀ ਮਾਰਕੀਟ ਵਿਚ ਪੈਟਰੋਲ 94.76 ਰੁਪਏ ਪ੍ਰਤੀ ਲੀਟਰ ਜਦਕਿ ਡੀਜ਼ਲ 85.66 ਰੁਪਏ ਪ੍ਰਤੀ ਲੀਟਰ ਰਿਹਾ। 04 ਜੂਨ ਨੂੰ ਪੈਟਰੋਲ 27 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ 28 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ। ਇਸ ਦੇ ਨਾਲ ਹੀ ਵੀਰਵਾਰ ਅਤੇ ਬੁੱਧਵਾਰ ਨੂੰ ਵੀ ਤੇਲ ਦੀਆਂ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ। ...

kutmar

ਸਾਨ ਫਰਾਂਸਿਸਕੋ (ਇੰਟ.)- ਸਾਨ ਫਰਾਂਸਿਸਕੋ ਦੇ ਚਾਈਨਾਟਾਊੁਨ ਵਿਚ ਇਕ ਏਸ਼ੀਆਈ ਪੁਲਸ ਅਧਿਕਾਰੀ 'ਤੇ ਹਮਲੇ ਦੀ ਵੀਡੀਓ ਸਾਹਮਣੇ ਆਈ ਹੈ। ਇਸ ਵਿਚ ਇਕ ਵਿਅਕਤੀ ਪੁਲਸ ਅਧਿਕਾਰੀ ਨੂੰ ਬੁਰੀ ਤਰ੍ਹਾਂ ਕੁੱਟਦਾ ਹੋਇਆ ਨਜ਼ਰ ਆ ਰਿਹਾ ਹੈ। ਕੁੱਟਮਾਰ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਸਾਨ ਫਰਾਂਸਿਸਕੋ ਪੁਲਸ ਵਿਭਾਗ ਮੁਤਾਬਕ ਮਹਿਲਾ ਪੁਲਸ ਨਾਲ ਕੁੱਟਮਾਰ ਕਰਨ ਵਾਲੇ 33 ਸਾਲ ਦੇ ਗੇਰਾਰਡੋ ਕਾਨਟੇਰਾਸ 'ਤੇ ਹੇਟ ਕ੍ਰਾਈਮ, ਕੁੱਟਮਾਰ ਕਰਨ, ਪੁਲਸ ਦੇ ਕੰਮ ਵਿਚ ਅੜਿੱਕਾ ਪਾਉਣ ਅਤੇ ਫਰਜ਼ੀਵਾੜਾ ਦੇ ਦੋਸ਼ ਹਨ। ਇਹ ਵੀ ਪੜ੍ਹੋ- Gold ਹੋਇਆ ਸਸਤਾ, ਹੁਣ ਇੰਨੇ ਰੁਪਏ ਵਿਚ ਮਿਲੇਗਾ 10 ਗ੍ਰਾਮ ਸੋਨਾ ਇੰਗਲਿਸ਼ ਨਿਊਜ਼ ਵੈੱਬਸਾਈਟ ਦੀ ਖਬਰ ਮੁਤਾਬਕ ਪੁਲਸ ਨੇ ਦੱਸਿਆ ਕਿ ਇਹ ਘਟਨਾ ਬੀਤੇ ਸ਼ੁੱਕਰਵਾਰ ਸ਼ਾਮ 6-45 ਵਜੇ ਦੀ ਹੈ। ਏਸ਼ੀਆ ਮੂਲ ਦੀ ਮਹਿਲਾ ਪੁਲਸ ਅਧਿਕਾਰੀ ਨੂੰ ਸੂਚਨਾ ਮਿਲੀ ਕਿ ਸਾਨ ਫਰਾਂਸਿਸਕੋ ਦੇ ਚਾਈਨਾਟਾਊਨ ਵਿਚ ਇਕ ਵਿਅਕਤੀ ਲੋਕਾਂ ਨੂੰ ਕੁੱਟਮਾਰ ਦੀ ਧਮਕੀ ਦੇ ਰਿਹਾ ਹੈ। ਸੂਚਨਾ ਮਿਲਦੇ ਹੀ ਮਹਿਲਾ ਅਧਿਕਾਰੀ ਮੌਕੇ 'ਤੇ ਪਹੁੰਚੀ। ਜਿਵੇਂ ਹੀ ਮਹਿਲਾ ਅਧਿਕਾਰੀ ਨੇ ਗੇਰਾਰਡੋ ਕਾਨਟ੍ਰੇਰਾਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਉਸ ਨੇ ਮਹਿਲਾ 'ਤੇ ਹਮਲਾ ਕਰ ਦਿੱਤਾ। ਵੀਡੀਓ ਵਿਚ ਦਿਖ ਰਿਹਾ ਹੈ ਕਿ ਉਹ ਵਿਅਕਤੀ ਮਹਿਲਾ ਪੁਲਸ ਅਧਿਕਾਰੀ ਨੂੰ ਲਗਾਤਾਰ ਘਸੁੰਨ ਮਾਰ ਰਿਹਾ ਹੈ। ਮਾਰਦੇ-ਮਾਰਦੇ ਉਸ ਨੇ ਮਹਿਲਾ ਨੂੰ ਹੇਠਾਂ ਸੁੱਟ ਦਿੱਤਾ ਅਤੇ ਲਗਾਤਾਰ ਘਸੁੰਨ ਮਾਰਦਾ ਰਿਹਾ। ਇਹ ਵੀ ਪੜ੍ਹੋ- ਕਮੇਟੀ ਅੱਗੇ ਪੇਸ਼ ਹੋਣ ਮਗਰੋਂ ਬੋਲੇ ਮੁੱਖ ਮੰਤਰੀ ਕੈਪਟਨ, ਰੱਖਿਆ ਆਪਣਾ ਪੱਖ           View this post on Instagram                       A post shared by the_asian_dawn (@the_asian_dawn)   ਨੇੜੇ ਮੌਜੂਦ ਲੋਕਾਂ ਨੇ ਮੌਕੇ 'ਤੇ ਕੁੱਟਮਾਰ ਕਰਨ ਵਾਲੇ ਵਿਅਕਤੀ ਦੇ ਚੰਗੁਲ ਵਿਚੋਂ ਮਹਿਲਾ ਪੁਲਸ ਮੁਲਾਜ਼ਮ ਨੂੰ ਬੜੀ ਮੁਸ਼ਕਲ ਨਾਲ ਛੁਡਵਾਇਆ। ਪੁਲਸ ਨੇ ਸੀ.ਸੀ.ਟੀ.ਵੀ. ਫੁਟੇਜ ਵਾਲਾ ਵੀਡੀਓ ਜਾਰੀ ਕੀਤਾ। ਪਰ ਪੁਲਸ ਅਧਿਕਾਰੀਆਂ ਨੇ ਮਹਿਲਾ ਪੁਲਸ ਮੁਲਾਜ਼ਮ ਦੀ ਪਛਾਣ ਜਨਤਕ ਨਹੀਂ ਕੀਤੀ ਹੈ। ਪੁਲਸ ਨੇ ਦੱਸਿਆ ਕਿ ਜ਼ਖਮੀ ਮਹਿਲਾ ਅਧਿਕਾਰੀ ਨੂੰ ਬਾਅਦ ਵਿਚ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਮਹਿਲਾ ਫਿਲਹਾਲ ਖਤਰੇ ਤੋਂ ਬਾਹਰ ਹੈ।...

rbi

ਨਵੀਂ ਦਿੱਲੀ: (RBI) ਆਰਬੀਆਈ ਦੇ ਰਾਜਪਾਲ ਸ਼ਕਤੀਕੰਤ ਦਾਸ (Shaktikanta Das) ਨੇ ਅੱਜ  ਪ੍ਰੈਸ ਕਾਨਫਰੰਸ ਕਰਕੇ ਕੇਂਦਰੀ ਦਰਾਂ ਦੇ ਐਮ ਪੀ ਸੀ ਦੇ ਅਹਿਮ ਰੇਟਾਂ ਬਾਰੇ ਫੈਸਲੇ ਲਏ ਹਨ। ਰਿਜ਼ਰਵ ਬੈਂਕ ਆਫ ਇੰਡੀਆ ਨੇ  (reverse repo rate) ਰੈਪੋ ਰੇਟ, ਰਿਵਰਸ ਰੈਪੋ ਰੇਟ, ਐਮਐਸਐਫ ਰੇਟ ਵਿੱਚ ਕੋਈ ਤਬਦੀਲੀ ਨਹੀਂ ਕੀਤੀ।  ਰੈਪੋ ਰੇਟ ਬਿਨਾਂ ਕਿਸੇ ਤਬਦੀਲੀ ਦੇ 4 ਪ੍ਰਤੀਸ਼ਤ ਰਹੇਗਾ। ਐਮਐਸਐਫ ਰੇਟ ਤੇ ਬੈਂਕ ਰੇਟ ਬਿਨਾਂ ਕਿਸੇ ਬਦਲਾਅ ਦੇ 4.25 ਪ੍ਰਤੀਸ਼ਤ ਰਹਿਣਗੇ। ਉਸੇ ਸਮੇਂ, ਰਿਵਰਸ ਰੈਪੋ ਰੇਟ ਵੀ ਬਿਨਾਂ ਕਿਸੇ ਤਬਦੀਲੀ ਦੇ 3.35 ਪ੍ਰਤੀਸ਼ਤ 'ਤੇ ਰਹੇਗਾ। Marginal Standing Facility (MSF) rate and bank rates remain unchanged at 4.25%. The reverse repo rate also remains unchanged at 3.35%: RBI Governor Shaktikanta Das pic.twitter.com/fcUiaNWG2c — ANI (@ANI) June 4, 2021   ਆਰਬੀਆਈ ਦੇ ਰਾਜਪਾਲ ਸ਼ਕਤੀਕੰਤ ਦਾਸ ਨੇ ਕਿਹਾ, "2021-22 ਵਿੱਚ ਅਸਲ ਜੀਡੀਪੀ ਵਿਕਾਸ ਦਰ 9.5 ਪ੍ਰਤੀਸ਼ਤ ਅਨੁਮਾਨਿਤ ਹੈ। ਇਹ ਪਹਿਲੀ ਤਿਮਾਹੀ ਵਿੱਚ 18.5%, ਦੂਜੀ ਤਿਮਾਹੀ ਵਿੱਚ 7.9%, ਤੀਜੀ ਤਿਮਾਹੀ ਵਿੱਚ 7.2% ਅਤੇ 6.6% ਵਿੱਚ ਹੋਵੇਗੀ ਚੌਥੀ ਤਿਮਾਹੀ। 2021-22 ਵਿਚ ਇਹ 5.1 ਪ੍ਰਤੀਸ਼ਤ ਹੋਣ ਦਾ ਅਨੁਮਾਨ ਹੈ।” ਆਰਬੀਆਈ ਨੀਤੀਪੇਂਡੂ ਖੇਤਰੀ ਬੈਂਕ ਜਮ੍ਹਾਂ ਹੋਣ ਦਾ ਪ੍ਰਮਾਣ ਪੱਤਰ ਪੇਸ਼ ਕਰ ਸਕਦੇ ਹਨ।  ਕਿਹਾ ਜਾ ਰਿਹਾ ਹੈ...

reliance

ਨਵੀਂ ਦਿੱਲੀ: (Reliance)ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਨੇ ਕੋਵਿਡ ਦੇ ਸੰਕਟ ਦੌਰਾਨ ਆਪਣੇ ਕਰਮਚਾਰੀਆਂ ਲਈ ਵੱਡੀ ਮਦਦ ਲਈ ਹੱਥ ਵਧਾਇਆ ਹੈ। ਦਰਅਸਲ, ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ (Coronavirus) ਕੋਰੋਨਾ ਵਾਇਰਸ ਦੀ ਲਾਗ ਕਾਰਨ ਜਾਨ ਗੁਆਉਣ ਵਾਲੇ ਆਪਣੇ ਕਰਮਚਾਰੀਆਂ ਦੇ ਪਰਿਵਾਰ ਨੁੰ ਅਗਲੇ ਪੰਜ ਸਾਲਾਂ ਤੱਕ ਮਾਸਿਕ ਤਨਖ਼ਾਹ ਦੇਣ ਦਾ ਐਲਾਨ ਕੀਤਾ ਹੈ। ਇੰਨਾ ਹੀ ਨਹੀਂ, ਕੰਪਨੀ ਵੱਲੋਂ ਪੀੜਤ ਪਰਿਵਾਰ ਦੀ 10 ਲੱਖ ਰੁਪਏ ਤੱਕ ਦੀ ਇੱਕਮੁਸ਼ਤ ਆਰਥਿਕ ਮਦਦ ਵੀ ਕੀਤੀ ਜਾਵੇਗੀ। ਰਿਲਾਇੰਸ ਫ਼ਾਊਂਡੇਸ਼ਨ ਦੇ ਮੁਖੀ ਨੀਤਾ ਅੰਬਾਨੀ ਨੇ ਕਿਹਾ ਹੈ ਕਿ ਕੰਪਨੀ ਸਾਰੇ ਆੱਫ਼–ਰੋਲ ਕਰਮਚਾਰੀਆਂ ਦੇ ਸ਼ੋਕਗ੍ਰਸਤ ਪਰਿਵਾਰਾਂ ਦੇ ਮੈਂਬਰਾਂ ਨੂੰ 10 ਲੱਖ ਰੁਪਏ ਦਾ ਭੁਗਤਾਨ ਕਰੇਗੀ, ਜਿਨ੍ਹਾਂ ਨੇ ਕੋਵਿਡ-19 ਕਾਰਣ ਦਮ ਤੋੜ ਦਿੱਤਾ। ਰਿਲਾਇੰਸ ਨੇ ਕੀਤੇ ਵੱਡੇ ਐਲਾਨ -RIL ਕੋਰੋਨਾ ਕਾਰਨ ਮਰਨ ਵਾਲੇ ਮੁਲਾਜ਼ਮਾਂ ਦੇ ਬੱਚਿਆਂ ਲਈ ਭਾਰਤ ’ਚ ਕਿਸੇ ਵੀ ਸੰਸਥਾਨ ਵਿੱਚ ਵਿਦਿਅਕ ਫ਼ੀਸ, ਹੋਸਟਲ ਤੇ ਗ੍ਰੈਜੂਏਸ਼ਨ ਦੀ ਡਿਗਰੀ ਤੱਕ ਪੁਸਤਕਾਂ ਦੇ ਖ਼ਰਚਿਆਂ ਦਾ 100 ਫ਼ੀਸਦੀ ਭੁਗਤਾਨ ਪ੍ਰਦਾਨ ਕਰੇਗੀ। -ਰਿਲਾਇੰਸ ਕੰਪਨੀ ਬੱਚੇ ਦੇ ਗ੍ਰੈਜੂਏਟ ਹੋਣ ਤੱਕ ਪਤੀ ਜਾਂ ਪਤਨੀ, ਮਾਤਾ-ਪਿਤਾ ਤੇ ਬੱਚਿਆਂ ਲਈ ਹਸਪਤਾਲ ਵਿੱਚ ਭਰਤੀ ਹੋਣ ਲਈ ਪ੍ਰੀਮੀਅਮ ਦਾ 100 ਫ਼ੀਸਦੀ ਭੁਗਤਾਨ ਵੀ ਝੱਲੇਗੀ। -ਜੇਕਰ ਕੋਈ ਵੀ ਕਰਮਚਾਰੀ ਕੋਰੋਨਾ ਤੋਂ ਪੀੜਤ ਹਨ ਜਾਂ ਉਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਕੋਵਿਡ ਦੀ ਲਪੇਟ ’ਚ ਹੈ, ਤਾਂ ਉਹ ਸਰੀਰਕ ਤੇ ਮਾਨਸਿਕ ਤੌਰ ਉੱਤੇ ਪੂਰੀ ਤਰ੍ਹਾਂ ਠੀਕ ਹੋਣ ਤੱਕ ਕੋਵਿਡ-19 ਛੁੱਟੀ ਲੈ ਸਕਦੇ ਹਨ।-ਪਰਿਵਾਰ ਦੇ ਹਸਪਤਾਲ ਵਿਚ ਭਾਰਤੀ ਹੋਣ ਤੋਂ ਬਾਅਦ ਪੂਰਾ ਖਰਚਾ ਰਿਲਾਇੰਸ ਹੀ ਕਰੇਗੀ। -ਕੋਰੋਨਾ ਮਰੀਜ ਠੀਕ ਹੋਣ ਤੱਕ ਛੁੱਟੀ ਲੈ ਸਕਦੇ ਹਨ। ...

co vecine who

ਜਿਨੇਵਾ (ਇੰਟ.)- ਵਿਸ਼ਵ ਸਿਹਤ ਸੰਗਠਨ ਨੇ ਚੀਨ ਦੀ ਸਿਨੋਵੈਕ ਬਾਇਓਟੈੱਕ ਦੀ ਬਣਾਈ ਕੋਰੋਨਾ ਵੈਕ‍ਸੀਨ ਨੂੰ ਐਮਰਜੈਂਸੀ ਵਰਤੋਂ ਲਈ ਹਰੀ ਝੰਡੀ ਦੇ ਦਿੱਤੀ ਹੈ। ਡਬਲਿਊ ਐੱਚ.ਓ. (WHO)ਵਲੋਂ ਪ੍ਰਵਾਨ ਕੀਤੀ ਗਈ ਚੀਨ ਦੀ ਬਣਾਈ ਇਹ ਦੂਜੀ ਵੈਕ‍ਸੀਨ ਹੈ। ਇਸ ਤੋਂ ਪਹਿਲਾਂ ਵਿਸ਼ਵ ਸਿਹਤ ਸੰਗਠਨ ਨੇ ਚੀਨ ਦੀ ਸਿਨੋਫਾਰਮ ਵੈਕ‍ਸੀਨ ਨੂੰ ਮਨਜ਼ੂਰੀ ਦਿੱਤੀ ਸੀ। ਮਾਹਰਾਂ ਨੇ ਇਸ ਟੀਕੇ ਨੂੰ 18 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਲਗਾਉਣ ਦੀ ਸਿਫਾਰਿਸ਼ ਕੀਤੀ ਹੈ। ਇਸ ਵੈਕ‍ਸੀਨ ਦੀਆਂ ਦੋ ਖੁਰਾਕਾਂ ਦਿੱਤੀਆਂ ਜਾਣਗੀਆਂ। ਇਸਦੀ ਪਹਿਲੀ ਅਤੇ ਦੂਜੀ ਖੁਰਾਕ ਵਿੱਚ ਚਾਰ ਹਫਤੇ ਦਾ ਫਰਕ ਰੱਖਿਆ ਜਾਵੇਗਾ। ਕਿਹਾ ਇਹ ਵੀ ਗਿਆ ਹੈ ਕਿ ਇਹ ਵੈਕ‍ਸੀਨ ਜਿੰਨੀ ਨੌਜਵਾਨਾਂ 'ਤੇ ਲਾਭਕਾਰੀ ਹੈ ਓਨੀ ਹੀ ਬਜ਼ੁਰਗਾਂ 'ਤੇ ਵੀ ਕਾਰਗਰ ਹੈ। ਆਰ ਅਸ਼ਵਿਨ ਨੇ ਇਸ ਖਿਡਾਰੀ ਨੂੰ ਦੱਸਿਆ ਦੂਜੀ ਟੀਮ ਤੋਂ ਜਿੱਤ ਖੋਹਣ ਵਾਲੀ ਖਿਡਾਰੀ ਇਸ ਵੈਕ‍ਸੀਨ ਦੇ ਤੀਜੇ ਪੜਾਅ ਦੇ ਕ‍ਲੀਨਿਕਲ ਟਰਾਇਲ ਵਿੱਚ ਮਾਹਰਾਂ ਨੇ ਇਸ ਨੂੰ ਵਾਇਰਸ 'ਤੇ 51 ਤੋਂ 84 ਫੀਸਦੀ ਤੱਕ ਕਾਰਗਰ ਪਾਇਆ ਹੈ।  ਇੰਡੋਨੇਸ਼ੀਆ ਦੇ ਸਿਹਤ ਮੰਤਰਾਲਾ ਨੇ 12 ਮਈ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਉਨ੍ਹਾਂ ਦੇ ਇੱਥੇ ਇਸ ਵੈਕ‍ਸੀਨ ਨੂੰ 1 ਲੱਖ 20 ਹਜ਼ਾਰ ਸਿਹਤ ਮੁਲਾਜ਼ਮਾਂ ਨੂੰ ਦਿੱਤਾ ਗਿਆ ਸੀ। ਸਿਨੋਵੈਕ ਦੀ ਖੁਰਾਕ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ 94 ਫੀਸਦ ਤੱਕ ਕਾਰਗਰ ਦੱਸਿਆ ਹੈ। ਸਿਨੋਵੈਕ ਮੁਤਾਬਕ ਉਸ ਨੇ ਮਈ ਤੱਕ ਇਸ ਵੈਕ‍ਸੀਨ ਦੀ ਦੇਸ਼ ਅਤੇ ਵਿਦੇਸ਼ ਵਿੱਚ ਤਕਰੀਬਨ 60 ਕਰੋਡ਼ ਟੀਕਿਆਂ ਦੀ ਸਪਲਾਈ ਕੀਤੀ ਹੈ। ਬੇਅਦਬੀ ਮਾਮਲਿਆਂ ਵਿਚ ਹੋਇਆ ਨਵਾਂ ਖੁਲਾਸਾ, ਬਦਲੇ ਦੀ ਭਾਵਨਾ ਨਾਲ ਦਿੱਤਾ ਗਿਆ ਘਟਨਾ ਨੂੰ ਅੰਜਾਮ  ਜ਼ਿਕਰਯੋਗ ਹੈ ਕਿ ਚੀਨ ਆਪਣੀ ਵੈਕ‍ਸੀਨ ਰਾਹੀਂ ਡਿਪ‍ਲੋਮੇਸੀ ਵੀ ਚਲਾ ਰਿਹਾ ਹੈ। ਚੀਨ ਨੇ ਕਈ ਦੇਸ਼ਾਂ ਵਿੱਚ ਆਪਣੀ ਵੈਕ‍ਸੀਨ ਨੂੰ ਵੇਚਿਆ ਵੀ ਹੈ ਅਤੇ ਮਦਦ  ਦੇ ਤੌਰ 'ਤੇ ਦਿੱਤਾ ਵੀ ਹੈ। ਪਾਕਿਸ‍ਤਾਨ ਦਾ ਪੂਰਾ ਟੀਕਾਕਰਣ ਚੀਨ ਦੀ ਵੈਕ‍ਸੀਨ ਅਤੇ ਵਿਸ਼ਵ ਸਿਹਤ ਸੰਗਠਨ ਦੇ ਗਾਵੀ ਦੇ ਤਹਿਤ ਚਲਾਈ ਜਾ ਰਹੀ ਕੋਵੈਕ‍ਸ ਯੋਜਨਾ 'ਤੇ ਹੀ ਚੱਲ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਚੀਨ ਵਿੱਚ 1 ਜੂਨ ਤੱਕ ਕੋਰੋਨਾ ਇਨਫੈਕਸ਼ਨ ਦੇ ਕੁਲ ਮਾਮਲੇ 111,525 ਸਨ। ਉਥੇ ਹੀ ਹੁਣ ਤੱਕ ਇੱਥੇ 4,970 ਦੀ ਜਾਨ ਇਸ ਵਾਇਰਸ ਦੀ ਲਪੇਟ ...

pop

ਵੈਟੀਕਨ ਸਿਟੀ (ਇੰਟ.)- ਪੋਪ ਫਰਾਂਸਿਸ (Pope Francis) ਨੇ ਮੰਗਲਵਾਰ ਨੂੰ ਕੈਥੋਲਿਕ ਚਰਚਾਂ ਨਾਲ ਜੁੜੇ ਕਾਨੂੰਨਾਂ ਵਿਚ ਵੱਡੇ ਬਦਲਾਅ ਕੀਤੇ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਚਾਰ ਦਹਾਕਿਆਂ ਵਿਚ ਇਹ ਸਭ ਤੋਂ ਵੱਡੇ ਬਦਲਾਅ ਹਨ। ਚਰਚ ਨਾਲ ਜੁੜੇ ਕਾਨੂੰਨਾਂ ਵਿਚ ਬਦਲਾਅ ਤੋਂ ਬਾਅਦ ਹੁਣ ਪਾਦਰੀਆਂ ਲਈ ਨਿਯਮ ਹੋਰ ਵੀ ਸਖ਼ਤ ਹੋ ਗਏ ਹਨ। ਕਾਨੂੰਨਾਂ ਵਿਚ ਸਭ ਤੋਂ ਵੱਡੇ ਬਦਲਾਅ ਨਾਬਾਲਗਾਂ, ਕਮਜ਼ੋਰਾਂ ਅਤੇ ਔਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੀਤੇ ਗਏ ਹਨ। ਇਹ ਵੀ ਪੜੋ:Kangana Ranaut ਦੇ ਬਾਡੀਗਾਰਡ ਨੂੰ ਕੀਤਾ ਗ੍ਰਿਫਤਾਰ, ਵਿਆਹ ਦੇ ਬਹਾਨੇ ਰੇਪ ਕਰਨ ਦਾ ਆਰੋਪ ਜਾਣਕਾਰਾਂ ਮੁਤਾਬਕ ਕਾਨੂੰਨਾਂ ਵਿਚ ਬਦਲਾਅ ਦੀ ਪ੍ਰਕਿਰਿਆ ਸਾਲ 2009 ਤੋਂ ਚੱਲ ਰਹੀ ਸੀ, ਇਸ ਵਿਚ ਚਰਚ ਦੇ ਕੈਨਨ ਕਾਨੂੰਨ ਦੇ ਸਾਰੇ 6 ਬੈਂਚਾਂ ਦੇ ਨਾਲ 7 ਕਿਤਾਬਾਂ ਦੇ 1750 ਆਰਟੀਕਲ ਵੀ ਸ਼ਾਮਲ ਹਨ। ਚਰਚ ਦੇ ਕਾਨੂੰਨਾਂ ਵਿਚ ਇੰਨਾ ਵੱਡਾ ਬਦਲਾਅ ਪੋਪ ਜੌਨ ਪੌਲ ਨੇ ਸਾਲ 1983 ਵਿਚ ਕੀਤਾ ਸੀ। ਉਸ ਪਿੱਛੋਂ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਸੋਧ ਹੈ। ਇਸ ਦੌਰਾਨ ਪੋਪ ਨੇ ਆਪਣੇ ਸੰਦੇਸ਼ ਵਿਚ ਪਾਦਰੀਆਂ ਨੂੰ ਯਾਦ ਦਿਵਾਇਆ ਕਿ ਕਾਨੂੰਨਾਂ ਦਾ ਪਾਲਣ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਅਤੇ ਇਹ ਜੋ ਨਵੇਂ ਬਦਲਾਅ ਕੀਤੇ ਗਏ ਹਨ, ਇਨ੍ਹਾਂ ਦਾ ਮਕਸਦ ਸਿਰਫ ਇੰਨਾ ਹੈ ਕਿ ਉਨ੍ਹਾਂ ਮਾਮਲਿਆਂ ਵਿਚ ਕਮੀ ਆਵੇ, ਜਿਨ੍ਹਾਂ ਵਿਚ ਸਜ਼ਾ ਦੀ ਵਿਵਸਥਾ ਸਿਰਫ ਸਰਕਾਰੀ ਸੰਸਥਾਵਾਂ ਕੋਲ ਹੈ। ਇਹ ਵੀ ਪੜ੍ਹੋ- ਰੋਜ਼ਾਨਾ ਲੱਗੇਗਾ ਇਕ ਕਰੋੜ ਲੋਕਾਂ ਨੂੰ ਟੀਕਾ, ਦਸੰਬਰ ਤੱਕ ਪੂਰਾ ਮੁਲਕ ਹੋਵੇਗਾ ਵੈਕਸੀਨੇਟਿਡ : ICMR ਚਰਚ ਦੇ ਨਵੇਂ ਕਾਨੂੰਨਾਂ ਵਿਚ ਜੁਰਮ ਅਤੇ ਸਜ਼ਾ ਨਾਲ ਜੁੜੇ ਲਗਭਗ 80 ਆਰਟੀਕਲ ਸ਼ਾਮਲ ਹਨ, ਨਾਲ ਹੀ 1983 ਵਿਚ ਹੋਏ ਚਰਚ ਕਾਨੂੰਨ ਦੇ ਬਦਲਾਅ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਅਤੇ ਕੁਝ ਨਵੇਂ ਨਿਯਮਾਂ ਦਾ ਵੀ ਜ਼ਿਕਰ ਕੀਤਾ ਹੈ। ਕਾਨੂੰਨਾਂ ਦੇ ਸੋਧ ਨਾਲ ਜੁੜੀ ਪ੍ਰਕਿਰਿਆ ਦੀ ਦੇਖਰੇਖ ਕਰਨ ਵਾਲੇ ਵੈਟੀਕਨ ਦੇ ਮੁਖੀ ਮੋਨਸਿਗਨੋਰ ਫਿਲਿਪੋ ਇੰਨੋਰ ਨੇ ਦੱਸਿਆ ਕਿ ਸਜ਼ਾ ਦੇ ਕਾਨੂੰਨਾਂ ਵਿਚ ਬਦਲਾਅ ਬਹੁਤ ਜ਼ਰੂਰੀ ਸੀ ਕਿਉਂਕਿ ਕਈ ਵਾਰ ਦੇਖਿਆ ਗਿਆ ਹੈ ਕਿ ਫੈਸਲਾ ਸੁਣਾਉਂਦੇ ਸਮੇਂ ਸਜ਼ਾ ਦੇ ਅੱਗੇ ਦਇਆ ਨੂੰ ਰੱਖਿਆ ਜਾਂਦਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਨਾਬਾਲਗਾਂ ਦੇ ਜਿਣਸੀ ਸ਼ੋਸ਼ਣ ਦੇ ਮਾਮਲਿਆਂ ਨੂੰ ਹੁਣ ਮਨੁੱਖੀ ਜੀਵਨ ਮਾਣ-ਮਰਿਆਦਾ ਅਤੇ ਸੁਤੰਤਰਤਾ ਦੇ ਖਿਲਾਫ ਅਪਰਾਧ ਦੀ ਸ਼੍ਰੇਣੀ ਵਿਚ ਆਉਣਗੇ, ਜਦੋਂ ਕਿ ਪਹਿਲਾਂ ਇਹ ਸਿਰਫ ਜ਼ਿੰਮੇਵਾਰੀਆਂ ਖਿਲਾਫ ਕਾਨੂੰਨ ਦੇ ਤਹਿਤ ਸੀ।

gflht

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ (Corona) ਦੇ ਮਾਮਲੇ ਵਧਣ ਕਰਕੇ ਬਹੁਤ ਸਾਰੇ ਦੇਸ਼ਾਂ ਨੇ ਕੁਝ ਸਮੇਂ ਲਈ ਭਾਰਤੀ ਉਡਾਣਾਂ ਮੁਅੱਤਲ ਕਰ ਦਿੱਤੀਆਂ ਹਨ। ਇਹ ਫੈਸਲਾ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਕੀਤਾ ਗਿਆ ਹੈ। ਇਸ ਕਰਕੇ ਹੁਣ ਸੰਯੁਕਤ ਅਰਬ ਅਮੀਰਾਤ (UAE) ਨੇ ਵੀ ਭਾਰਤੀ ਉਡਾਣਾਂ 'ਤੇ ਮੁਅੱਤਲ ਕੀਤੀ ਸਮਾਂ ਸੀਮਾ ਨੂੰ ਹੋਰ ਵਧਾ ਦਿੱਤਾ ਹੈ। ਦੱਸ ਦੇਈਏ ਕਿ ਭਾਰਤ ਵਿੱਚ ਕੋਵਿਡ -19 ਦੇ ਮਾਮਲਿਆਂ ਵਿੱਚ ਵਾਧੇ ਤੋਂ ਬਾਅਦ 25 ਅਪ੍ਰੈਲ ਨੂੰ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਮਿਲੀ ਜਾਣਕਾਰੀ ਦੇ ਮੁਤਾਬਿਕ ਭਾਰਤ ਤੋਂ ਆਉਣ ਵਾਲੀਆਂ ਯਾਤਰੀਆਂ ਦੀਆਂ ਉਡਾਣਾਂ ‘ਤੇ ਚੱਲ ਰਹੀ ਪਾਬੰਦੀ 30 ਜੂਨ ਤੱਕ ਵਧਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ, ਯਾਤਰੀਆਂ ਦੀਆਂ ਉਡਾਣਾਂ 'ਤੇ ਪਾਬੰਦੀ ਦਾ ਐਲਾਨ 14 ਜੂਨ ਤੱਕ ਕੀਤਾ ਗਿਆ ਸੀ। ਦੂਜੇ ਪਾਸੇ ਬੰਗਲਾਦੇਸ਼ ਨੇ ਭਾਰਤ ਵਿਚ ਕੋਵਿਡ -19 ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਦੇਸ਼ ਨਾਲ ਲਗਦੀਆਂ ਸਰਹੱਦਾਂ ਨੂੰ 14 ਦਿਨਾਂ ਲਈ ਬੰਦ ਕਰ ਦਿੱਤਾ ਹੈ।  ਇਹ ਵੀ ਪੜੋ:Kangana Ranaut ਦੇ ਬਾਡੀਗਾਰਡ ਨੂੰ ਕੀਤਾ ਗ੍ਰਿਫਤਾਰ, ਵਿਆਹ ਦੇ ਬਹਾਨੇ ਰੇਪ ਕਰਨ ਦਾ ਆਰੋਪ ਭਾਰਤ ਵਿਚ ਕੋਵਿਡ 19 ਦੇ ਵਧ ਰਹੇ ਮਾਮਲਿਆਂ ਕਾਰਨ 24 ਅਪ੍ਰੈਲ ਨੂੰ ਫੈਸਲੇ ਤੋਂ ਬਾਅਦ 25 ਅਪ੍ਰੈਲ ਤੋਂ ਹੁਣ ਤੱਕ ਇੱਕ ਵੀ ਫਲਾਈਟ ਯੂਏਈ ਲਈ ਰਵਾਨਾ ਨਹੀਂ ਹੋਈ ਹੈ ਤੇ ਹੁਣ 30 ਜੂਨ ਤੱਕ ਕੋਈ ਵੀ ਫਲਾਈਟ ਯੂਏਈ ਨਹੀਂ ਜਾ ਸਕੇਗੀ।

chian child birth

ਬੀਜਿੰਗ: ਬਜ਼ੁਰਗ ਹੁੰਦੀ ਦੇਸ਼ ਦੀ ਆਬਾਦੀ ਦੇ ਮੱਦੇਨਜ਼ਰ ਅਤੇ ਆਬਾਦੀ ਵਿਚ ਵਾਧੇ ਦੀ ਹੌਲੀ ਰਫਤਾਰ ਤੋਂ ਚਿੰਤਤ (china) ਚੀਨ ਨੇ ਇਕ ਵੱਡਾ ਅਤੇ ਮਹੱਤਵਪੂਰਨ ਫੈਸਲਾ ਲਿਆ ਹੈ।  ਚੀਨ ਸਰਕਾਰ ਨੇ ਪਰਿਵਾਰ ਨਿਯੋਜਨ ਦੇ ਨਿਯਮਾਂ ਵਿਚ ਢਿੱਲ ਦੇਣ ਦਾ ਐਲਾਨ ਕਰ ਦਿੱਤਾ ਹੈ ਜਿਸ ਮੁਤਾਬਕ ਜੋੜੇ ਦੋ ਦੀ ਬਜਾਏ ਤਿੰਨ ਬੱਚਿਆਂ ਨੂੰ ਜਨਮ ਦੇ ਸਕਦੇ ਹਨ। ਸਰਕਾਰੀ ਸਮਾਚਾਰ ਏਜੰਸੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਚੀਨੀ ਮੀਡੀਆ ਮੁਤਾਬਕ ਨਵੀਂ ਪਾਲਿਸੀ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮਨਜ਼ੂਰੀ ਮਿਲ ਗਈ ਹੈ। ਇਸ ਦੇ ਤਹਿਤ  ਹੁਣ  ਦਹਾਕਿਆਂ ਤੋਂ ਚੱਲੀ ਆ ਰਹੀ ਟੂ-ਚਾਈਲਡ ਪਾਲਿਸੀ ਨੂੰ ਹੁਣ ਚੀਨ ਵਿਚ ਖ਼ਤਮ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਚੀਨ ਵਿੱਚ ਸਿਰਫ ਦੋ ਬੱਚਿਆਂ ਨੂੰ ਹੀ ਜਨਮ ਦੀ ਆਗਿਆ ਸੀ। ਇਸ ਤੋਂ ਪਹਿਲਾਂ ਸਾਹਮਣੇ ਆਏ ਆਬਾਦੀ ਸੰਬੰਧੀ ਅੰਕੜਿਆਂ ਤੋਂ ਪਤਾ ਚੱਲਿਆ ਸੀ ਕਿ ਬੀਤੇ ਇਕ ਦਹਾਕੇ ਵਿਚ ਚੀਨ ਵਿਚ ਕੰਮਕਾਜੀ ਉਮਰ ਵਰਗ ਦੀ ਆਬਾਦੀ ਵਿਚ ਕਮੀ ਆਈ ਹੈ ਅਤੇ 65 ਸਾਲ ਤੋਂ ਵੱਧ ਉਮਰ ਵਰਗੇ ਦੇ ਲੋਕਾਂ ਦ਼ੀ ਗਿਣਤੀ ਵਧੀ ਹੈ ਜਿਸ ਦਾ ਅਸਰ ਸਮਾਜ ਅਤੇ ਅਰਥਵਿਵਸਥਾ 'ਤੇ ਪੈ ਰਿਹਾ ਹੈ।  ਇਹ ਵੀ ਪੜੋ: SBI ਵਿਚ ਪੈਸੇ ਕਢਵਾਉਣਾ ਹੁਣ ਹੋਇਆ ਸੌਖਾ ਚੀਨ ਅਜੇ ਵੀ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ ਅਤੇ ਉਸ ਤੋਂ ਬਾਅਦ, ਭਾਰਤ ਦਾ ਨੰਬਰ  ਆਉਂਦਾ ਹੈ। 1970 ਦੇ ਦਹਾਕੇ ਵਿਚ, ਆਬਾਦੀ ਦੀ ਵੱਧ ਰਹੀ ਗਤੀ ਨੂੰ ਦੂਰ ਕਰਨ ਲਈ ਚੀਨ ਦੇ ਕੁਝ ਖੇਤਰਾਂ ਵਿਚ ਇਕ ਬਾਲ ਨੀਤੀ ਪੇਸ਼ ਕੀਤੀ ਗਈ ਸੀ। ਫਿਰ ਇਸ ਜੋੜੇ ਨੂੰ ਸਿਰਫ ਇਕ ਬੱਚਾ ਪੈਦਾ ਕਰਨ ਦੀ ਇਜਾਜ਼ਤ ਸੀ, ਬਾਅਦ ਵਿਚ ਜਦੋਂ ਇਹ ਨਿਯਮ ਸਾਰੇ ਦੇਸ਼ ਵਿਚ ਫੈਲ ਗਿਆ, ਇਸਦਾ ਉਲਟਾ ਅਸਰ ਹੋਇਆ। ਚੀਨ ਵਿਚ ਬੱਚਿਆਂ ਦੇ ਜਨਮ ਦੀ ਰਫਤਾਰ ਘਟਣੀ ਸ਼ੁਰੂ ਹੋ ਗਈ। ਫਿਰ ਚੀਨ ਨੇ ਇਸ ਪਾਲਿਸੀ ਵਿਚ ਬਦਲਾਵ ਕੀਤਾ ਤੇ ਹੁਣ ਜੋੜੇ ਦੋ ਦੀ ਬਜਾਏ ਤਿੰਨ ਬੱਚਿਆਂ ਨੂੰ ਜਨਮ ਦੇ ਸਕਦੇ ਹਨ।