LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਹਿਲਾ ਪੁਲਸ ਮੁਲਾਜ਼ਮ ਨਾਲ ਵਿਅਕਤੀ ਨੇ ਕੀਤੀ ਕੁੱਟਮਾਰ, ਵੀਡੀਓ ਵਾਇਰਲ 

kutmar

ਸਾਨ ਫਰਾਂਸਿਸਕੋ (ਇੰਟ.)- ਸਾਨ ਫਰਾਂਸਿਸਕੋ ਦੇ ਚਾਈਨਾਟਾਊੁਨ ਵਿਚ ਇਕ ਏਸ਼ੀਆਈ ਪੁਲਸ ਅਧਿਕਾਰੀ 'ਤੇ ਹਮਲੇ ਦੀ ਵੀਡੀਓ ਸਾਹਮਣੇ ਆਈ ਹੈ। ਇਸ ਵਿਚ ਇਕ ਵਿਅਕਤੀ ਪੁਲਸ ਅਧਿਕਾਰੀ ਨੂੰ ਬੁਰੀ ਤਰ੍ਹਾਂ ਕੁੱਟਦਾ ਹੋਇਆ ਨਜ਼ਰ ਆ ਰਿਹਾ ਹੈ। ਕੁੱਟਮਾਰ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਸਾਨ ਫਰਾਂਸਿਸਕੋ ਪੁਲਸ ਵਿਭਾਗ ਮੁਤਾਬਕ ਮਹਿਲਾ ਪੁਲਸ ਨਾਲ ਕੁੱਟਮਾਰ ਕਰਨ ਵਾਲੇ 33 ਸਾਲ ਦੇ ਗੇਰਾਰਡੋ ਕਾਨਟੇਰਾਸ 'ਤੇ ਹੇਟ ਕ੍ਰਾਈਮ, ਕੁੱਟਮਾਰ ਕਰਨ, ਪੁਲਸ ਦੇ ਕੰਮ ਵਿਚ ਅੜਿੱਕਾ ਪਾਉਣ ਅਤੇ ਫਰਜ਼ੀਵਾੜਾ ਦੇ ਦੋਸ਼ ਹਨ।

ਇਹ ਵੀ ਪੜ੍ਹੋ- Gold ਹੋਇਆ ਸਸਤਾ, ਹੁਣ ਇੰਨੇ ਰੁਪਏ ਵਿਚ ਮਿਲੇਗਾ 10 ਗ੍ਰਾਮ ਸੋਨਾ

ਇੰਗਲਿਸ਼ ਨਿਊਜ਼ ਵੈੱਬਸਾਈਟ ਦੀ ਖਬਰ ਮੁਤਾਬਕ ਪੁਲਸ ਨੇ ਦੱਸਿਆ ਕਿ ਇਹ ਘਟਨਾ ਬੀਤੇ ਸ਼ੁੱਕਰਵਾਰ ਸ਼ਾਮ 6-45 ਵਜੇ ਦੀ ਹੈ। ਏਸ਼ੀਆ ਮੂਲ ਦੀ ਮਹਿਲਾ ਪੁਲਸ ਅਧਿਕਾਰੀ ਨੂੰ ਸੂਚਨਾ ਮਿਲੀ ਕਿ ਸਾਨ ਫਰਾਂਸਿਸਕੋ ਦੇ ਚਾਈਨਾਟਾਊਨ ਵਿਚ ਇਕ ਵਿਅਕਤੀ ਲੋਕਾਂ ਨੂੰ ਕੁੱਟਮਾਰ ਦੀ ਧਮਕੀ ਦੇ ਰਿਹਾ ਹੈ। ਸੂਚਨਾ ਮਿਲਦੇ ਹੀ ਮਹਿਲਾ ਅਧਿਕਾਰੀ ਮੌਕੇ 'ਤੇ ਪਹੁੰਚੀ। ਜਿਵੇਂ ਹੀ ਮਹਿਲਾ ਅਧਿਕਾਰੀ ਨੇ ਗੇਰਾਰਡੋ ਕਾਨਟ੍ਰੇਰਾਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਉਸ ਨੇ ਮਹਿਲਾ 'ਤੇ ਹਮਲਾ ਕਰ ਦਿੱਤਾ। ਵੀਡੀਓ ਵਿਚ ਦਿਖ ਰਿਹਾ ਹੈ ਕਿ ਉਹ ਵਿਅਕਤੀ ਮਹਿਲਾ ਪੁਲਸ ਅਧਿਕਾਰੀ ਨੂੰ ਲਗਾਤਾਰ ਘਸੁੰਨ ਮਾਰ ਰਿਹਾ ਹੈ। ਮਾਰਦੇ-ਮਾਰਦੇ ਉਸ ਨੇ ਮਹਿਲਾ ਨੂੰ ਹੇਠਾਂ ਸੁੱਟ ਦਿੱਤਾ ਅਤੇ ਲਗਾਤਾਰ ਘਸੁੰਨ ਮਾਰਦਾ ਰਿਹਾ।

ਇਹ ਵੀ ਪੜ੍ਹੋ- ਕਮੇਟੀ ਅੱਗੇ ਪੇਸ਼ ਹੋਣ ਮਗਰੋਂ ਬੋਲੇ ਮੁੱਖ ਮੰਤਰੀ ਕੈਪਟਨ, ਰੱਖਿਆ ਆਪਣਾ ਪੱਖ

 
 
 
 
 
View this post on Instagram
 
 
 
 
 
 
 
 
 
 
 

A post shared by the_asian_dawn (@the_asian_dawn)

 

ਨੇੜੇ ਮੌਜੂਦ ਲੋਕਾਂ ਨੇ ਮੌਕੇ 'ਤੇ ਕੁੱਟਮਾਰ ਕਰਨ ਵਾਲੇ ਵਿਅਕਤੀ ਦੇ ਚੰਗੁਲ ਵਿਚੋਂ ਮਹਿਲਾ ਪੁਲਸ ਮੁਲਾਜ਼ਮ ਨੂੰ ਬੜੀ ਮੁਸ਼ਕਲ ਨਾਲ ਛੁਡਵਾਇਆ। ਪੁਲਸ ਨੇ ਸੀ.ਸੀ.ਟੀ.ਵੀ. ਫੁਟੇਜ ਵਾਲਾ ਵੀਡੀਓ ਜਾਰੀ ਕੀਤਾ। ਪਰ ਪੁਲਸ ਅਧਿਕਾਰੀਆਂ ਨੇ ਮਹਿਲਾ ਪੁਲਸ ਮੁਲਾਜ਼ਮ ਦੀ ਪਛਾਣ ਜਨਤਕ ਨਹੀਂ ਕੀਤੀ ਹੈ। ਪੁਲਸ ਨੇ ਦੱਸਿਆ ਕਿ ਜ਼ਖਮੀ ਮਹਿਲਾ ਅਧਿਕਾਰੀ ਨੂੰ ਬਾਅਦ ਵਿਚ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਮਹਿਲਾ ਫਿਲਹਾਲ ਖਤਰੇ ਤੋਂ ਬਾਹਰ ਹੈ।

In The Market