ਮੁੰਬਈ: ਟਾਰਜ਼ਨ ਅਦਾਕਾਰ ਜੋ ਲਾਰਾ (Tarzan Actor Joe Lara) ਸਮੇਤ ਸੱਤ ਲੋਕਾਂ ਦੀ ਅਮਰੀਕਾ ਦੇ ਇੱਕ ਜਹਾਜ਼ ਦੇ ਹਾਦਸੇ ਵਿੱਚ ਮੌਤ ਦੀ ਖ਼ਬਰ ਮਿਲੀ ਹੈ। ਇਸ ਹਾਦਸੇ ਵਿੱਚ ਜੋ ਲਾਰਾ ਦੀ ਪਤਨੀ ਦੀ ਵੀ ਮੌਤ ਹੋ ਗਈ। (Joe Lara) ਜੋ ਲਾਰਾ ਨੇ ਸਾਲ 2018 ਵਿੱਚ ਹੀ ਗਵੇਨ ਸ਼ੈਂਬਲਿਨ ਨਾਲ ਵਿਆਹ ਕਰਵਾ ਲਿਆ ਸੀ। ਕਾਉਂਟੀ ਅਧਿਕਾਰੀਆਂ ਨੇ ਦੱਸਿਆ ਕਿ ਸੱਤ ਦੀ ਪਛਾਣ ਬ੍ਰਾਂਡਨ ਹੈਨਹ, ਗਵੇਨ ਐਸ ਲਾਰਾ, ਵਿਲੀਅਮ ਜੇ ਲਾਰਾ, ਡੇਵਿਡ ਐਲ ਮਾਰਟਿਨ, ਜੈਨੀਫਰ ਜੇ ਮਾਰਟਿਨ, ਜੈਸਿਕਾ ਵਾਲਟਰਸ ਅਤੇ ਜੋਨਾਥਨ ਵਾਲਟਰਜ਼ ਵਜੋਂ ਕੀਤੀ ਗਈ ਸੀ, ਇਹ ਸਾਰੇ ਬਰਨੇਟਵੁੱਡ, ਟਨੇਸੀ ਦੇ ਵਸਨੀਕ ਸਨ। ਪਰਿਵਾਰ ਨਾਲ ਪੁਸ਼ਟੀ ਹੋਣ ਤੋਂ ਬਾਅਦ ਉਨ੍ਹਾਂ ਦੇ ਨਾਮ ਜਨਤਕ ਕਰ ਦਿੱਤੇ ਗਏ ਹਨ। ਅਦਾਕਾਰ ਜੋ ਲਾਰਾ (Tarzan Actor Joe Lara) ਵੀ ਉਸ ਜਹਾਜ਼ 'ਤੇ ਸਵਾਰ ਸੀ ਜੋ ਸ਼ਨੀਵਾਰ ਨੂੰ ਅਮਰੀਕਾ ਦੇ ਟੈਨਸੀ ਝੀਲ' ਤੇ ਹਾਦਸਾਗ੍ਰਸਤ ਹੋਇਆ ਸੀ। ਲਾਰਾ ਦੇ ਨਾਲ 7 ਹੋਰ ਲੋਕ ਵੀ ਇਸ ਜਹਾਜ਼ ਵਿਚ ਸਵਾਰ ਸਨ। ਝੀਲ ਵਿੱਚ ਤਲਾਸ਼ੀ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹੈ। ਦੱਸ ਦੇਈਏ ਇਹ ਜਹਾਜ਼ ਸ਼ਨੀਵਾਰ ਰਾਤ 11 ਵਜੇ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਬਾਅਦ ਸਮਾਇਰਨਾ ਨੇੜੇ ਪਰਸੀ ਪ੍ਰਾਇਸਟ ਝੀਲ ਵਿੱਚ ਟਕਰਾ ਗਿਆ। ਜਹਾਜ਼ ਸਮਾਇਰਨਾ ਰਦਰਫੋਰਡ ਕਾਉਂਟੀ ਏਅਰਪੋਰਟ ਤੋਂ ਪਾਮ ਬੀਚ ਇੰਟਰਨੈਸ਼ਨਲ ਏਅਰਪੋਰਟ ਜਾ ਰਿਹਾ ਸੀ। ਇਹ ਵੀ ਪੜੋ: NCPCR ਦੇ ਚੇਅਰਮੈਨ ਵੱਲੋਂ Twitter ਖ਼ਿਲਾਫ਼ ਸ਼ਿਕਾਇਤ ਦਰਜ, ਜਾਣੋ ਪੂਰਾ ਮਾਮਲਾ ...
ਲੰਡਨ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ (PM Boris Johnson) ਨੇ ਆਪਣੀ ਮੰਗੇਤਰ ਕੈਰੀ ਸਾਇਮੰਡਸ (Carrie Symonds) ਨਾਲ ਚੁੱਪ ਚਪੀਤੇ ਵਿਆਹ ਰਚਾ ਲਿਆ। ਮਿਲੀ ਜਾਣਕਾਰੀ ਦੇਮੁਤਾਬਿਕ ਉਨ੍ਹਾਂ ਦਾ ਗੁਪਤ ਵਿਆਹ ਸਮਾਰੋਹ ਵੈਸਟਮਿਨਸਟਰ ਕੈਥੇਡ੍ਰਲ 'ਚ ਹੋਇਆ। 56 ਸਾਲਾ ਜੌਨਸਨ ਉਮਰ 'ਚ ਕੈਰੀ ਸਾਇਮੰਡਸ ਤੋਂ 23 ਸਾਲ ਵੱਡੇ ਹਨ। ਇਸ ਤਰ੍ਹਾਂ ਦੀਆਂ ਕਈ ਰਿਪੋਰਟਾਂ ਹਨ ਪਰ ਜੌਨਸਨ ਨੇ ਡਾਊਨਿੰਗ ਸਟ੍ਰੀਟ ਦਫ਼ਤਰ ਦੇ ਇਕ ਬੁਲਾਰੇ ਨੇ ਰਿਪੋਰਟਾਂ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। British Prime Minister Boris Johnson marries fiancée Carrie Symonds in a secret ceremony, according to media reports: Reuters (file photo) pic.twitter.com/VlyFU6Tyf0 — ANI (@ANI) May 29, 2021 ਦੱਸ ਦੇਈਏ ਕਿ ਕੋਵਿਡ-19 ਪਾਬੰਦੀਆਂ ਕਾਰਨ ਇੰਗਲੈਂਡ 'ਚ ਵਿਆਹ 'ਚ ਫਿਲਹਾਲ 30 ਲੋਕ ਹੀ ਸ਼ਾਮਲ ਹੋ ਸਕਦੇ ਹਨ। ਰਿਪੋਰਟਾਂ ਮੁਤਾਬਕ ਕੈਥੋਲਿਕ ਕੈਥੇਡ੍ਰਲ ਨੂੰ ਦੁਪਹਿਰ ਡੇਢ ਵਜੇ ਅਚਾਨਕ ਬੰਦ ਕਰ ਦਿੱਤਾ ਗਿਆ। 33 ਸਾਲਾ ਸਾਇਮੰਡਸ ਕਰੀਬ 30 ਮਿੰਟ ਬਾਅਦ ਲਿਮੋ 'ਚ ਬਿਨਾਂ ਘੁੰਢ ਦੇ ਇਕ ਲੰਬੀ ਸਫੇਦ ਪੌਸ਼ਾਕ 'ਚ ਉੱਥੇ ਪਹੁੰਚੀ। ਜੌਨਸਨ ਤੇ ਸਾਇਮੰਡਸ 2019 'ਚ ਜੌਨਸਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਤੋਂ ਇਕੱਠੇ ਨਾਲ ਰਹਿ ਰਹੇ ਹਨ। ਪਿਛਲੇ ਸਾਲ ਉਨ੍ਹਾਂ ਮੰਗਣੀ ਦਾ ਐਲਾ...
ਬਰਲਿਨ: ਦੁਨੀਆਂ ਵਿਚ ਕੋਰੋਨਾ(Corona) ਤੋਂ ਬਚਣ ਲਈ ਕੋਰੋਨਾ ਵੈਕਸੀਨ (Corona vaccine)ਲਗਾਈ ਜਾ ਰਹੀ ਹੈ। ਭਾਰਤ ਵਿਚ ਵੀ ਛੇਤੀ ਬੱਚਿਆਂ 'ਤੇ ਵੈਕਸੀਨ ਦਾ ਟ੍ਰਾਇਲ ਸ਼ੁਰੂ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਨੇ ਇਸ ਦੀ ਇਜਾਜ਼ਤ ਵੀ ਦੇ ਦਿੱਤੀ ਹੈ। ਇਸ ਵਿਚਾਲੇ ਕਈ ਦੇਸ਼ਾਂ ਵਿਚ ਤਾਂ ਬੱਚਿਆਂ ਲਈ ਵੀ ਕੋਰੋਨਾ ਵੈਕਸੀਨ ਦਾ ਪ੍ਰਬੰਧ ਸ਼ੁਰੂ ਹੋੇ ਗਿਆ ਹੈ। ਇਸ ਦੇ ਚਲਦੇ ਯੂਰਪੀ ਮੈਡੀਸਿਨ ਏਜੰਸੀ (EMA) ਨੇ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਲਈ ਫਾਈਜ਼ਰ-ਬਾਇਓਐਨਟੈਕ ਕੋਵਿਡ-19 ਵੈਕਸੀਨ ਦੇ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਵੀ ਪੜ੍ਹੋ- ਅਮਰੀਕਾ ਤੇ ਰੂਸ ਦੇ ਰਿਸ਼ਤਿਆਂ ਵਿਚ ਨਰਮੀ ਆਉਣ ਦੇ ਸੰਕੇਤ, ਪੁਤਿਨ ਨਾਲ ਬਾਈਡੇਨ ਕਰਨਗੇ ਮੁਲਾਕਾਤ ਮਿਲੀ ਜਾਣਕਾਰੀ ਦੇ ਮੁਤਾਬਿਕ ਫਾਈਜ਼ਰ ਬਾਇਓਐਨਟੈਕ ਦੇ ਟੀਕੇ ਨੂੰ 27 ਮੈਂਬਰ ਦੇਸ਼ਾਂ ਦੇ ਯੂਰਪੀ ਸੰਘ ਵਿਚ ਸਭ ਤੋਂ ਪਹਿਲਾਂ ਆਗਿਆ ਮਿਲੀ ਸੀ ਅਤੇ ਦਸੰਬਰ ਵਿਚ 16 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਲਗਾਉਣ ਲਈ ਲਾਈਸੰਸ ਪ੍ਰਦਾਨ ਕੀਤਾ ਗਿਆ ਸੀ। EMA ਦੇ ਵੈਕਸੀਨ ਰਣਨੀਤੀ ਪ੍ਰਬੰਧਕ, ਮਾਰਕੋ ਕੈਵੇਲਰੀ ਨੇ ਕਿਹਾ ਕਿ ਯੂਰੋਪੀ ਸੰਘ ਦੀ ਰੈਗੂਲੇਟਰੀ ਨੂੰ ਬੱਚਿਆਂ ਅਤੇ ਅਲੱੜ੍ਹਾਂ ਲਈ ਟੀਕੇ ਦੇ ਇਸਤੇਮਾਲ ਨੂੰ ਮਨਜ਼ੂਰੀ ਦੇਣ ਲਈ ਜ਼ਰੂਰੀ ਅੰਕੜੇ ਮਿਲੇ ਸਨ ਅਤੇ ਡਾਟਾ ਤੋਂ ਪਤਾ ਚੱਲਦਾ ਹੈ ਕਿ ਇਹ ਕੋਵਿਡ-19 ਦੇ ਖਿਲਾਫ ਬਹੁਤ ਜ਼ਿਆਦਾ ਪ੍ਰਭਾਵੀ ਹੈ। ਇਨ੍ਹਾਂ ਦੇਸ਼ਾਂ ਵਿਚ ਲਗਭਗ 17.3 ਮਿਲੀਅਨ ਲੋਕਾਂ ਨੂੰ ਕੋਰਨਾ ਵੈਕਸੀਨ ਲਗਾਈ ਗਈ ਹੈ। ਇਹ ਵੀ ਪੜ੍ਹੋ- ਇਸ ਕੰ...
ਟੋਰਾਂਟੋ (ਇੰਟ.)-ਕੈਨੇਡਾ ਦੇ ਹਾਊਸ ਆਫ ਕਾਮਨਸ ਦੀ ਜ਼ੂਮ ਕਾਨਫਰੰਸ ਕਾਲ ਚੱਲ ਰਹੀ ਸੀ।ਸਾਰੇ ਸੰਸਦ ਮੈਂਬਰ ਆਪੋ-ਆਪਣੇ ਸੁਝਾਅ ਅਤੇ ਵਿਚਾਰ ਰੱਖ ਰਹੇ ਸਨ ਉਸੇ ਵੇਲੇ ਇਕ ਸੰਸਦ ਮੈਂਬਰ ਪੇਸ਼ਾਬ ਕਰਦਾ ਨਜ਼ਰ ਆਇਆ। ਇਸ ਦੌਰਾਨ ਅਜੀਬ ਜਿਹੀ ਸ਼ਰਮਨਾਕ ਸਥਿਤੀ ਬਣ ਗਈ। ਵੀਡੀਓ ਕਾਨਫਰੰਸ ਦੌਰਾਨ ਪੇਸ਼ਾਬ ਕਰਦੇ ਨਜ਼ਰ ਆਉਣ ਵਾਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਵਿਲੀਅਮ ਅਮੋਸ ਸਨ, ਜੋ ਇਕ ਮਹੀਨੇ ਵਿਚ ਦੂਜੀ ਵਾਰ ਸੰਸਦ ਦੀ ਵੀਡੀਓ ਕਾਨਫਰੰਸ ਦੌਰਾਨ ਨਗਨ ਹਾਲਤ ਵਿਚ ਨਜ਼ਰ ਆਏ। ਇਸ ਤੋਂ ਬਾਅਦ ਉਨ੍ਹਾਂ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ। ਇਹ ਵੀ ਪੜ੍ਹੋ- ਮਲੇਸ਼ੀਆ ਵਿਚ ਲੱਗਾ ਪੂਰਨ ਲਾਕਡਾਊਨ, ਰੋਜ਼ਾਨਾ ਆ ਰਹੇ ਸਨ ਇੰਨੇ ਮਾਮਲੇ ਕੈਨੇਡਾ ਦੇ ਹਾਊਸ ਆਫ ਕਾਮਨਸ ਦੀ ਵੀਡੀਓ ਕਾਨਫਰੰਸਿਗ ਰਾਹੀਂ ਕਾਰਵਾਈ ਚੱਲ ਰਹੀ ਸੀ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਵਿਲੀਅਮ ਅਮੋਸ ਪੇਸ਼ਾਬ ਕਰਦੇ ਨਜ਼ਰ ਆਏ। ਵਿਲੀਅਮ ਅਮੋਸ ਨੇ ਵੀਰਵਾਰ ਨੂੰ ਇਸ ਨੂੰ ਲੈ ਕੇ ਆਪਣੇ ਟਵਿੱਟਰ 'ਤੇ ਇਕ ਬਿਆਨ ਜਾਰੀ ਕੀਤਾ। ਇਸ ਵਿਚ ਉਨ੍ਹਾਂ ਨੇ ਲਿਖਿਆ ਮੈਂ ਸੰਸਦ ਦੀ ਕਾਰਵਾਈ ਦੌਰਾਨ ਪੇਸ਼ਾਬ ਕਰ ਰਿਹਾ ਸੀ। ਉਦੋਂ ਮੈਨੂੰ ਲੱਗਾ ਕਿ ਮੇਰਾ ਕੈਮਰਾ ਬੰਦ ਹੈ ਪਰ ਬਾਅਦ ਵਿਚ ਮੈਨੂੰ ਆਪਣੀ ਗਲਤੀ ਦਾ ਪਤਾ ਲੱਗਾ। ਮੈਂ ਆਪਣੀ ਇਸ ਕਰਤੂਤ ਲਈ ਸ਼ਰਮਿੰਦਾ ਹਾਂ। ਜੋ ਕੁਝ ਵੀ ਹੋਇਆ, ਉਸ 'ਤੇ ਮੈਂ ਬਹੁਤ ਹੀ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਹਾਂ। ਇਸ ਲਈ ਮੈਂ ਬਿਨਾਂ ਸ਼ਰਤ ਮੁਆਫੀ ਮੰਗਦਾ ਹਾਂ। ਇਹ ਵੀ ਪੜ੍ਹੋ- ਯੂ.ਟੀ. ਪ੍ਰਸ਼ਾਸਨ ਨੂੰ ਹਾਈ ਕੋਰਟ ਵਲੋਂ ਝਟਕਾ, ਬਿਜਲੀ ਵਿਭਾਗ ਦੇ ਨਿੱਜੀਕਰਣ 'ਤੇ ਲਗਾਈ ਰੋਕਇਸ ਤੋਂ ਪਹਿਲਾਂ ਵੀ ਅਪ੍ਰੈਲ ਵਿਚ ਵਿਲੀਅਮ ਅਮੋਸ ਵੀਡੀਓ ਕਾਨਫਰੰਸਿੰਗ ਰਾਹੀਂ ਸੰਸਦ ਦੀ ਕਾਰਵਾਈ ਵਿਚ ਇਤਰਾਜ਼ਯੋਗ ਹਾਲਤ ਵਿਚ ਨਜ਼ਰ ਆਏ ਸਨ। ਉਦੋਂ ਵਰਚੂਅਲ ਸੈਸ਼ਨ ਦੌਰਾਨ ਅਮੋਸ ਦੇ ਲੈਪਟਾਪ ਦਾ ਕੈਮਰਾ ਚਾਲੂ ਹੋ ਗਿਆ ਅਤੇ ਉਹ ਸਾਥੀ ਸੰਸਦ ਮੈਂਬਰਾਂ ਦੀ ਸਕ੍ਰੀਨ 'ਤੇ ਨਗਨ ਹਾਲਤ ਵਿਚ ਨਜ਼ਰ ਆ ਰਹੇ ਸਨ। ਉਦੋਂ ਵੀ ਉਨ੍ਹਾਂ ਨੇ ਮੁਆਫੀ ਮੰਗਦੇ ਹੋਏ ਟਵੀਟ ਕੀਤਾ ਸੀ ਮੈਂ ਅੱਜ ਅਸਲ ਵਿਚ ਗਲਤੀ ਕੀਤੀ ਹੈ ਅਤੇ ਮੈਂ ਇਸ ਕਾਰਣ ਸ਼ਰਮਿੰਦਾ ਹਾਂ।
ਕੁਆਲਾਲੰਪੁਰ (ਇੰਟ.)- ਮਲੇਸ਼ੀਆ ਵਿਚ ਹਰ ਰੋਜ ਆਉਣ ਆਉਣ ਵਾਲੇ ਕੋਰੋਨਾ ਮਰੀਜ਼ਾਂ ਦੀ ਗਿਣਤੀ 8 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ ਜਿਸ ਕਾਰਣ ਸਰਕਾਰ ਨੇ ਦੇਸ਼ ਭਰ ਵਿਚ ਲਾਕਡਾਊਨ ਦਾ ਐਲਾਨ ਕੀਤਾ ਹੈ। 1 ਜੂਨ ਤੋਂ 14 ਤੱਕ ਲਾਕਡਾਊਨ ਲਾਗੂ ਕਰਨ ਦੇ ਪਹਿਲੇ ਪੜਾਅ ਵਿਚ ਸਾਰੇ ਸੋਸ਼ਲ ਅਤੇ ਇਕਨਾਮਿਕ ਸੈਕਟਰਾਂ ਦੇ ਸੰਚਾਲਨ ਦੀ ਇਜਾਜ਼ਤ ਨਹੀਂ ਹੋਵੇਗੀ। ਸਿਰਫ ਜ਼ਰੂਰੀ ਇਕਨਾਮਿਕ ਸੇਵਾਵਾਂ ਨੂੰ ਛੋਟ ਦਿੱਤੀ ਜਾਵੇਗੀ। ਦੱਸ ਦਈਏ ਕਿ ਸ਼ਨੀਵਾਰ ਸਵੇਰ ਤੱਕ ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੇ ਕਾਰਣ ਮਰਨ ਵਾਲਿਆਂ ਦੀ ਗਿਣਤੀ 35.25 ਲੱਖ ਤੋਂ ਜ਼ਿਆਦਾ ਹੋ ਗਈ ਹੈ। ਇਹ ਵੀ ਪੜ੍ਹੋ- ਯੂ.ਟੀ. ਪ੍ਰਸ਼ਾਸਨ ਨੂੰ ਹਾਈ ਕੋਰਟ ਵਲੋਂ ਝਟਕਾ, ਬਿਜਲੀ ਵਿਭਾਗ ਦੇ ਨਿੱਜੀਕਰਣ 'ਤੇ ਲਗਾਈ ਰੋਕ ਨਿਊਜ਼ ਏਜੰਸੀ ਨੇ ਪ੍ਰਧਾਨ ਮੰਤਰੀ ਦਫਤਰ ਦੇ ਹਵਾਲੇ ਤੋਂ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਅਚਾਨਕ ਵਧੇ ਨਵੇਂ ਮਾਮਲਿਆਂ ਦੇ ਟ੍ਰੈਂਡ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ, ਦੇਸ਼ ਵਿਚ ਕੋਵਿਡ 19 ਮਰੀਜ਼ਾਂ ਦੇ ਇਲਾਜ ਲਈ ਹਸਪਤਾਲਾਂ ਦੀ ਗਿਣਤੀ ਵੀ ਸੀਮਤ ਹੈ। ਇਸ ਵਿਚ ਅੱਗੇ ਦੱਸਿਆ ਗਿਆ ਕਿ ਸਰਕਾਰ ਦੇਸ਼ ਦੀ ਜਨਤਕ ਸਿਹਤ ਵਿਵਸਥਾ ਨੂੰ ਢਹਿ-ਢੇਰੀ ਹੋਣ ਤੋਂ ਬਚਾਅ ਨੂੰ ਯਕੀਨੀ ਕਰਨਾ ਚਾਹੁੰਦੀ ਹੈ। ਇਸ ਦੇ ਲਈ ਸਿਹਤ ਮੰਤਰਾਲਾ ਨੂੰ ਹੋਰ ਸਹਿਯੋਗ ਦਿੱਤਾ ਜਾਵੇਗਾ ਤਾਂ ਜੋ ਦੇਸ਼ ਵਿਚ ਹਸਪਤਾਲਆਂ ਦੀ ਸਮਰੱਥਾ ਨੂੰ ਵਧਾਇਆ ਜਾ ਸਕੇ। ਸਰਕਾਰ ਨੇ ਇਹ ਵੀ ਕਿਹਾ ਕਿ ਲਾਕਡਾਊਨ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਸਹਾਇਤਾ ਨਾਲ ਦੇਸ਼ ਵਿਚ ਵੈਕਸੀਨੇਸ਼ਨ ਦੀ ਦਰ ਵਿਚ ਸੁਧਾਰ ਕੀਤਾ ਜਾਵੇਗਾ। ਇਹ ਵੀ ਪੜ੍ਹੋ- ਪਹਿਲਵਾਨ ਸੁਸ਼ੀਲ ਕੁਮਾਰ ਦੇ ਸਾਥੀ ਰੋਹਿਤ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ ਜੇਕਰ ਅਗਲੇ 14 ਦਿਨਾਂ ਵਿਚ ਇਨਫੈਕਸ਼ਨ ਦੀ ਦਰ ਵਿਚ ਸੁਧਾਰ ਹੋਇਆ ਅਤੇ ਮਾਮਲਿਆਂ ਵਿਚ ਕਮੀ ਦੇਖੀ ਜਾਵੇਗੀ ਤਾਂ ਕੁਝ ਆਰਥਿਕ ਗਤੀਵਿਧੀਆਂ ਨੂੰ ਇਜਾਜ਼ਤ ਦਿੱਤੀ ਜਾਵੇਗੀ। ਹਾਲ ਦੇ ਕੁਝ ਹਫਤਿਆਂ ਵਿਚ ਕੋਰੋਨਾ ਇਨਫੈਕਸ਼ਨ ਵਿਚ ਵਾਧਾ ਦੇਖਿਆ ਗਿਆ ਹੈ। ਸ਼ੁੱਕਰਵਾਰ ਨੂੰ ਇਥੇ 8,920 ਨਵੇਂ ਮਾਮਲੇ ਅਤੇ 61 ਮੌਤਾਂ ਦਰਜ ਕੀਤੀਆਂ ਗਈਆਂ। ਇਸ ਤੋਂ ਬਾਅਦ ਦੇਸ਼ ਵਿਚ ਕੋਰੋਨਾ ਇਨਫੈਕਸ਼ਨ ਦਾ ਕੁਲ ਅੰਕੜਾ 549,514 ਹੋ ਗਿਆ ਅਤੇ ਮਰਨ ਵਾਲਿਆਂ ਦਾ ਅੰਕੜਾ 2,552 ਹੈ। ਦੇਸ਼ ਵਿਚ ਫਿਲਹਾਲ ਸਰਗਰਮ ਮਾਮਲਿਆਂ ਦਾ ਅੰਕੜਾ 72,823 ਹੈ ਜਿਸ ਵਿਚੋਂ 808 ਦੀ ਸਥਿਤੀ ਗੰਭੀਰ ਹੈ ਅਤੇ ਇਹ ਆਈ.ਸੀ.ਯੂ. ਵਿਚ ਦਾਖਲ ਹਨ।ਜ਼ਿਕਰਯੋਗ ਹੈ ਕਿ ਇਸ ਸਾਲ ਜਨਵਰੀ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਮੁਹੀੱਦੀਨ ਯਾਸਿਨ ਨੇ ਲਾਕਡਾਊਨ ਲਗਾਇਆ ਸੀ। ਅਜੇ ਵੀ ਇਥੇ ਐਮਰਜੈਂਸੀ ਵਾਲੀ ਸਥਿਤੀ ਵਿਚ ਹੈ।
ਕੈਲੇਫੋਰਨੀਆ : ਅਮਰੀਕਾ ਦੇ ਕੈਲੇਫੋਰਨੀਆ ( California) ਵਿਚ ਵੱਡੀ ਘਟਨਾ ਸਾਹਮਣੇ ਆਈ ਹੈ। ਇਥੇ ਸੈਨ ਜੋਸ 'ਚ ਸੇਨ ਜੋਸ ਸ਼ਹਿਰ 'ਚ (US Firing) ਗੋਲ਼ੀਬਾਰੀ ਹੋਣ ਕਰਕੇ 8 ਲੋਕਾਂ ਦੀ ਮੌਤ ਹੋ ਗਈ। ਵੈਲੀ ਟਰਾਂਸਪੋਰਟੇਸ਼ਨ ਅਥਾਰਿਟੀ ਲਾਈਟ ਰੇਲਯਾਰਡ 'ਚ ਗੋਲ਼ੀਬਾਰੀ 'ਚ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ। ਇਸ ਘਟਨਾ 'ਚ ਕਈ ਜ਼ਖ਼ਮੀ ਵੀ ਹੋਏ ਹਨ। ਸ਼ਹਿਰ ਦੇ ਮੇਅਰ ਸੈਮ ਲਿਕਾਰਡੋ ਨੇ ਇਸ ਘਟਨਾ ਨੂੰ ਸ਼ਹਿਰ ਲਈ ਕਾਲਾ ਧੱਬਾ ਕਰਾਰ ਦਿੱਤਾ। ਅਜੇ ਕੋਈ ਪਛਾਣ ਜਾਰੀ ਨਹੀਂ ਕੀਤੀ ਗਈ ਹੈ। ਇਹ ਵੀ ਪੜ੍ਹੋ- ਅਮਰੀਕਾ ਤੇ ਰੂਸ ਦੇ ਰਿਸ਼ਤਿਆਂ ਵਿਚ ਨਰਮੀ ਆਉਣ ਦੇ ਸੰਕੇਤ, ਪੁਤਿਨ ਨਾਲ ਬਾਈਡੇਨ ਕਰਨਗੇ ਮੁਲਾਕਾਤ ਜਾਣਕਾਰੀ ਮੁਤਾਬਕ ਇਹ ਗੋਲ਼ੀਬਾਰੀ ਰੇਲ ਕੇਂਦਰ 'ਤੇ ਹੋਈ ਜੋ ਸਾਂਤਾ ਕਲਾਰਾ ਕਾਊਂਟੀ ਸ਼ੈਰਿਫ ਵਿਭਾਗ ਨਾਲ ਜੁੜਿਆ ਹੋਇਆ ਹੈ। ਇਹ ਇਕ ਆਵਾਜਾਈ ਕੰਟਰੋਲ ਕੇਂਦਰ ਹੈ। ਜਿੱਥੇ ਰੇਲਾਂ ਖੜੀਆਂ ਹੁੰਦੀਆਂ ਹਨ ਤੇ ਇਕ ਰੱਖ-ਰਖਾਵ ਯਾਰਡ ਹੈ। ਘਟਨਾ 'ਚ ਮਾਰੇ ਗਏ। ਜ਼ਿਆਦਾਤਰ ਲੋਕ ਟ੍ਰਾਂਸਪੋਰਟ ਅਥਾਰਿਟੀ ਦੇ ਕਰਮਚਾਰੀ ਹਨ। ਜੋ ਸਵੇਰ ਸਮੇਂ ਡਿਊਟੀ ਖਤਮ ਕਰਕੇ ਘਰ ਜਾਣ ਦੀ ਤਿਆਰੀ ਕਰ ਰਹੇ ਸਨ। ਪੁਲਿਸ ਨੂੰ ਸ਼ੱਕ ਹੈ ਕਿ ਬਿਲਡਿੰਗ ਦੇ ਅੰਦਰ ਕੁਝ ਵਿਸਫੋਟਕ ਵੀ ਹੋ ਸਕਦਾ ਹੈ। ਇਸ ਲਈ ਬੰਬ ਡਿਸਪੋਜ਼ਲ ਟੀਮ ਵੀ ਮੌਕੇ 'ਤੇ ਬੁਲਾਈ ਗਈ। ਇਹ ਵੀ ਪੜ੍ਹੋ-ਬੈਟਰੀ ਸਵੈਪਿੰਗ ਸਰਵਿਸ ਨਾਲ ਮਾਰਕੀਟ ਵਿਚ ਆਏ ਨਵੇਂ ਇਲੈਕਟ੍ਰਿ...
ਵਾਸ਼ਿੰਗਟਨ: ਭਾਰਤੀ ਮੂਲ ਦੇ ਅਰੁਣ ਵੈਂਕਟਰਮਨ ਨੇ ਅਮਰੀਕਾ ਵਿਚ ਇਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਦਰਅਸਲ, ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਉਨ੍ਹਾਂ ਨੂੰ ਸੰਯੁਕਤ ਰਾਜ ਦੇ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ਉਸ ਨੂੰ ਵਣਜ ਵਿਭਾਗ ਵਿੱਚ ਗਲੋਬਲ ਮਾਰਕਿਟਾਂ ਲਈ ਸਹਾਇਕ ਸਕੱਤਰ ਲਈ ਵੀ ਨਾਮਜ਼ਦ ਕੀਤਾ ਗਿਆ ਹੈ। ਅਰੁਣ ਵੈਂਕਟਰਮਨ ਫਿਲਹਾਲ ਵਣਜ ਸਕੱਤਰ ਦੇ ਸਲਾਹਕਾਰ ਹਨ। US | President Joe Biden nominates Indian American Arun Venkataraman for Director-General of the United States; and Foreign Commercial Service and Assistant Secretary for Global Markets in Department of Commerce: White House — ANI (@ANI) May 26, 2021 ਵ੍ਹਾਈਟ ਹਾਊਸ ਵਲੋਂ ਜਾਰੀ ਬਿਆਨ ਮੁਤਾਬਕ, ਵੈਂਕਟਾਰਮਣ ਕੋਲ ਅੰਤਰਰਾਸ਼ਟਰੀ ਵਪਾਰ ਦੇ ਮੁੱਦਿਆਂ 'ਤੇ ਕੰਪਨੀਆਂ, ਅੰਤਰਰਾਸ਼ਟਰੀ ਸੰਗਠਨਾਂ ਤੇ ਅਮਰੀਕੀ ਸਰਕਾਰ ਨੂੰ ਸਲਾਹ ਦੇਣ ਦਾ 20 ਸਾਲ ਤੋਂ ਵੱਧ ਦਾ ਤਜ਼ਰਬਾ ਹੈ। ਇਸ ਤੋਂ ਪਹਿਲਾਂ ਵੈਂਕਟਰਮਨ ਨੇ ਓਬਾਮਾ ਪ੍ਰਸ਼ਾਸਨ ਦੀ ਵੀ ਮਦਦ ਕੀਤੀ ਸੀ। ਉਨ੍ਹਾਂ ਨੇ ਦੁਨੀਆ ਭਰ ਦੇ ਬਾਜ਼ਾਰਾਂ ਵਿੱਚ ਕੰਪਨੀਆਂ ਨੂੰ ਦਰਪੇਸ਼ ਮਹੱਤਵਪੂਰਨ ਚ...
ਲੰਡਨ (ਇੰਟ.)- ਦੁਨੀਆ ਵਿਚ ਸਭ ਤੋਂ ਪਹਿਲਾਂ ਕੋਰੋਨਾ ਵੈਕਸੀਨ ਲਗਵਾਉਣ ਵਾਲੇ ਵਿਅਕਤੀ ਵਿਲੀਅਮ ਸ਼ੇਕਸਪੀਅਰ (William Shakespeare) ਨਾਂ ਦੇ ਵਿਅਕਤੀ ਦੀ ਮੌਤ ਹੋ ਗਈ ਹੈ। ਵਿਲੀਅਮ ਨੂੰ ਬਿਲ ਸ਼ੇਕਸਪੀਅਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਮੌਤ ਦੇ ਸਮੇਂ ਉਨ੍ਹਾਂ ਦੀ ਉਮਰ 81 ਸਾਲ ਸੀ। ਵਿਲੀਅਮ ਸ਼ੇਕਸਪੀਅਰ ਨੂੰ ਪਿਛਲੇ ਸਾਲ 8 ਦਸੰਬਰ ਨੂੰ ਯੂਨੀਵਰਸਿਟੀ ਹਸਪਤਾਲ ਕੋਵੈਂਟਰੀ ਅਤੇ ਵਾਰਵਿਕਸ਼ਾਇਰ ਵਿਚ ਫਾਈਜ਼ਰ ਦੀ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਨਾਂ ਦੀ ਖੂਬ ਚਰਚਾ ਵੀ ਹੋਈ ਸੀ। ਇਹ ਵੀ ਪੜ੍ਹੋ: ਦੇਸ਼ ਵਿਚ ਲਗਾਤਾਰ ਸੱਤਵੇਂ ਦਿਨ ਕੋਰੋਨਾ ਦੇ ਤਿੰਨ ਲੱਖ ਤੋਂ ਘੱਟ ਕੇਸ ਹੋਏ ਦਰਜ, ਵੇਖੋ ਪੰਜਾਬ 'ਚ ਗਿਣਤੀ ਸ਼ੇਕਸਪੀਅਰ ਨੂੰ 91 ਸਾਲਾ ਮਾਰਗਰੇਟ ਕੀਨਨ ਤੋਂ ਤੁਰੰਤ ਬਾਅਦ ਉਸੇ ਹਸਪਤਾਲ ਵਿੱਚ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਗਈ ਸੀ। ਸ਼ੇਕਸਪੀਅਰ ਦੇ ਇਕ ਦੋਸਤ ਜੇਨ ਇੰਨੇਸ ਨੇ ਕਿਹਾ ਕਿ ਉਸ ਦੀ ਮੌਤ ਹੋ ਗਈ ਤੇ ਜੇ ਤੁਸੀਂ ਉਸ ਨੂੰ ਸ਼ਰਧਾਂਜਲੀ ਦੇਣਾ ਚਾਹੁੰਦੇ ਹੋ, ਤਾਂ ਟੀਕਾ ਲਵਾਓ। ਸ਼ੇਕਸਪੀਅਰ ਦੀ ਇੱਕ ਲੰਬੀ ਬਿਮਾਰੀ ਤੋਂ ਬਾਅਦ ਯੂਨੀਵਰਸਿਟੀ ਹਸਪਤਾਲ ਕੌਵੈਂਟਰੀ ਵਿਖੇ ਮੌਤ ਹੋ ਗਈ। ਇਹ ਵੀ ਪੜ੍ਹੋ: ਇਸ ਕੰਪਨੀ ਦੀ ਵੈਕਸੀਨ ਬੱਚਿਆਂ ਲਈ ਸੁਰੱਖਿਅਤ ਤੇ ਅਸਰਦਾਰ, ਛੇਤੀ ਲੱਗ ਸਕਦੈ ਟੀਕਾ ਜਾਣਕਾਰੀ ਮੁਤਾਬਕ ਸ਼ੇਕਸਪੀਅਰ ਨੇ ਰੋਲਸ ਰਾਇਸ ਵਿਖੇ ਕੰਮ ਕੀਤਾ ਸੀ ਅਤੇ ਉਹ ਇੱਕ ਪੈਰੀਸ਼ ਕੌਂਸਲਰ ਸੀ। ਉਸ ਨੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਲਈ ਐਲੇਸਲੇ 'ਚ ਆਪਣੇ ਸਥਾਨਕ ਭਾਈਚਾਰੇ ਦੀ ਸੇਵਾ ਕੀਤੀ। ਉਸ ਦੇ ਆਪਣੀ ਪਤਨੀ ਤੋਂ ਇਲਾਵਾ ਦੋ ਬੇਟੇ ਅਤੇ ਪੋਤੇ ਹਨ। ਇਹ ਵੀ ਪੜ੍ਹੋ- ਅਮਰੀਕਾ ਤੇ ਰੂਸ ਦੇ ਰਿਸ਼ਤਿਆਂ ਵਿਚ ਨਰਮੀ ਆਉਣ ਦੇ ਸੰਕੇਤ, ਪੁਤਿਨ ਨਾਲ ਬਾਈਡੇਨ ਕਰਨਗੇ ਮੁਲਾਕਾਤ ਉਨ੍ਹਾਂ ਦੀ ਮੌਤ 'ਤੇ, ਵੈਸਟ ਮਿਡਲੈਂਡਜ਼ ਲੇਬਰ ਗਰੁੱਪ ਨੇ ਟਵੀਟ ਕੀਤਾ, "ਸ਼ੇਕਸਪੀਅਰ ਨੇ ਕੋਵਿਡ -19 ਵੈਕਸੀਨ ਦੀ ਪਹਿਲੀ ਖੁਰਾਕ ਪ੍ਰਾਪਤ ਕਰਨ ਤੋਂ ਬਾਅਦ ਵਿਸ਼ਵਵਿਆਪੀ ਸੁਰਖੀਆਂ ਬਣਾਈਆਂ। ਪਾਰਟੀ ਲਈ ਉਸਦੀਆਂ ਦਹਾਕਿਆਂ ਦੀ ਸੇਵਾ ਨੂੰ ਹਾਲ ਹੀ ਵਿੱਚ ਲੇਬਰ ਪਾਰਟੀ ਦੇ ਨੇਤਾ ਕੀਰ ਸਟਾਰਮਰ ਦੁਆਰਾ ਮਾਨਤਾ ਦਿੱਤੀ ਗਈ ਸੀ। ਸਾਡੀ ਸਦਭਾਵਨਾ ਉਸ ਦੇ ਪਰਿਵਾਰ ਅਤੇ ਦੋਸਤਾਂ ਨਾਲ ਹੈ।" ...
ਸ਼ਿਕਾਗੋ (ਇੰਟ.)- ਮੋਡਰਨਾ ਕੰਪਨੀ (Moderna Company) ਦੀ ਵੈਕਸੀਨ ਬੱਚਿਆਂ ਲਈ ਵੀ ਸੁਰੱਖਿਅਤ ਅਤੇ ਪ੍ਰਭਾਵੀ ਪਾਈ ਗਈ ਹੈ। ਕੰਪਨੀ ਨੇ ਆਪਣੀ ਵੈਕਸੀਨ ਦੇ ਬੱਚਿਆਂ 'ਤੇ ਹੋਏ ਦੂਜੇ ਅਤੇ ਤੀਜੇ ਪੜਾਅ ਦੇ ਟ੍ਰਾਇਲ ਦੇ ਨਤੀਜੇ ਦੇ ਆਧਾਰ 'ਤੇ ਦੱਸਿਆ ਕਿ ਸਾਡੀ ਵੈਕਸੀਨ ਬੱਚਿਆਂ 'ਤੇ 100 ਫੀਸਦੀ ਪ੍ਰਭਾਵੀ ਅਤੇ ਸੁਰੱਖਿਅਤ ਪਾਈ ਗਈ ਹੈ। ਇਹ ਟ੍ਰਾਇਲ 12 ਤੋਂ 17 ਸਾਲ ਦੇ ਬੱਚਿਆਂ 'ਤੇ ਕੀਤਾ ਗਿਆ ਸੀ। ਦੱਸ ਦਈਏ ਕਿ ਭਾਰਤ ਵਿਚ ਵੀ ਛੇਤੀ ਬੱਚਿਆਂ 'ਤੇ ਵੈਕਸੀਨ ਦਾ ਟ੍ਰਾਇਲ ਸ਼ੁਰੂ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਨੇ ਇਸ ਦੀ ਇਜਾਜ਼ਤ ਵੀ ਦੇ ਦਿੱਤੀ ਹੈ। ਇਹ ਵੀ ਪੜ੍ਹੋ- ਅਮਰੀਕਾ ਤੇ ਰੂਸ ਦੇ ਰਿਸ਼ਤਿਆਂ ਵਿਚ ਨਰਮੀ ਆਉਣ ਦੇ ਸੰਕੇਤ, ਪੁਤਿਨ ਨਾਲ ਬਾਈਡੇਨ ਕਰਨਗੇ ਮੁਲਾਕਾਤ ਮੋਡਰਨਾ ਕੰਪਨੀ ਵਲੋਂ ਬੱਚਿਆਂ 'ਤੇ ਕੀਤੇ ਗਏ ਵੈਕਸੀਨ (Vaccine) ਦੇ ਟ੍ਰਾਇਲ ਦੀ ਵਿਸਥਾਰਤ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਟ੍ਰਾਇਲ ਵਿਚ 12 ਤੋਂ 17 ਸਾਲ ਦੇ 3732 ਬੱਚਿਆਂ ਨੂੰ ਸ਼ਾਮਲ ਕੀਤਾ ਗਿਆ। ਇਨ੍ਹਾਂ ਵਿਚ 2488 ਬੱਚਿਆਂ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਗਈਆਂ। ਟ੍ਰਾਇਲ ਦੌਰਾਨ ਦੇਖਿਆ ਗਿਆ ਕਿ ਜਿਨ੍ਹਾਂ ਬੱਚਿਆਂ ਨੂੰ ਵੈਕਸੀਨ ਦੀਆਂ ਦੋਵੇਂ ਡੋਜ਼ ਦਿੱਤੀਆਂ ਗਈਆਂ, ਉਨ੍ਹਾਂ ਵਿਚ ਕੋਰੋਨਾ ਦੇ ਕੋਈ ਵੀ ਲੱਛਣ ਸਾਹਮਣੇ ਨਹੀਂ ਆਏ। ਉਥੇ ਹੀ ਟ੍ਰਾਇਲ ਵਿਚ ਇਹ ਵੀ ਸਾਹਮਣੇ ਆਇਆ ਕਿ ਬੱਚਿਆਂ ਨੂੰ ਇਕ ਡੋਜ਼ ਲੱਗਣ ਤੋਂ ਬਾਅਦ ਮੋਡਰਨਾ ਦੀ ਪਹਿਲੀ ਡੋਜ਼ 93 ਫੀਸਦੀ ਪ੍ਰਭਾਵੀ ਪਾਈ ਗਈ। ਇਹ ਵੀ ਪੜ੍ਹੋ- ਕੋਰੋਨਾ ਦੇ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਵਿਚ ਹਮੇਸ਼ਾ ਮੌਜੂਦ ਰਹਿੰਦੀ ਹੈ ਐਂਟੀਬਾਡੀਜ਼ ਅਮਰੀਕਾ ਦੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (US Food and Drug Administration) (ਐੱਫ.ਡੀ.ਏ.) ਨੇ ਇਸ ਮਹੀਨੇ 12 ਤੋਂ 15 ਸਾਲ ਦੇ ਬੱਚਿਆਂ ਲਈ ਫਾਈਜ਼ਰ-ਬਾਇਓਨਟੈੱਕ ਦੀ ਵੈਕਸੀਨ ਨੂੰ ਪ੍ਰਵਾਨਗੀ ਦਿੱਤੀ ਹੈ। ਅਜਿਹੇ ਵਿਚ ਮੋਡਰਨਾ ਨੂੰ ਮਨਜ਼ੂਰੀ ਮਿਲੀ ਜਾਂਦੀ ਹੈ ਤਾਂ ਇਹ ਅਮਰੀਕਾ ਵਿਚ ਅਲ੍ਹੜਾਂ ਲਈ ਦੂਜੀ ਵੈਕਸੀਨ ਹੋਵੋਗੀ। ਭਾਰਤ ਲਈ ਵੀ ਇਹ...
ਵਾਸ਼ਿੰਗਟਨ (ਇੰਟ.)- ਅਮਰੀਕਾ ਅਤੇ ਰੂਸ ਵਿਚਾਲੇ ਤਲਖੀ ਵਾਲੇ ਰਿਸ਼ਤਿਆਂ ਵਿਚ ਨਰਮੀ ਆਉਣ ਦੇ ਸੰਕੇਤ ਮਿਲ ਰਹੇ ਹਨ ਕਿਉਂਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ 16 ਜੂਨ ਨੂੰ ਸਵਿਟਜ਼ਰਲੈਂਡ ਦੇ ਜਿਨੇਵਾ ਵਿਚ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨਾਲ ਮੁਲਾਕਾਤ ਕਰਨਗੇ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੋਹਾਂ ਦੇਸ਼ਾਂ ਦੇ ਚੋਟੀ ਦੇ ਨੇਤਾ ਵਿਆਪਕ ਮੁੱਦਿਆਂ 'ਤੇ ਚਰਚਾ ਕਰਨਗੇ ਕਿਉਂਕਿ ਅਸੀਂ ਅਮਰੀਕਾ-ਰੂਸ ਵਿਚਾਲੇ ਭਵਿੱਖ ਵਿਚ ਬਿਹਤਰ ਸਬੰਧ ਦੀ ਬਹਾਲੀ ਅਤੇ ਸਥਿਰਤਾ ਚਾਹੁੰਦੇ ਹਾਂ। ਇਹ ਵੀ ਪੜੋ: PNB ਘੋਟਾਲਾ 'ਚ ਧੋਖਾਧੜੀ ਕਰਨ ਵਾਲਾ ਭਗੌੜਾ ਮੇਹੁਲ ਚੋਕਸੀ ਹੋਇਆ ਲਾਪਤਾ, ਤਲਾਸ਼ ਵਿਚ ਜੁਟੀ ਪੁਲਿਸਇਥੇ ਵਾਰਤਾ ਦੋਹਾਂ ਦੇਸ਼ਾਂ ਲਈ ਚੱਲ ਰਹੇ ਤਣਾਅ ਨੂੰ ਖਤਮ ਕਰਨ ਅਤੇ ਰਿਸ਼ਤਿਆਂ ਵਿਚ ਹਾਂ ਪੱਖੀ ਪਹਿਲ ਨੂੰ ਲੈ ਕੇ ਹੋਵੇਗੀ। ਯਾਦ ਰਹੇ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਦੋਹਾਂ ਦੇਸ਼ਾਂ ਦੇ ਸਬੰਧਾਂ ਵਿਚ ਸੁਧਾਰ ਦੀ ਪਹਿਲ ਕਰਦੇ ਹੋਏ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੂੰ ਸੱਦਾ ਭੇਜਿਆ ਸੀ। ਅਮਰੀਕੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਰੂਸ ਵਲੋਂ ਹੁਣ ਤੱਕ ਚੁੱਕੇ ਗਏ ਕਦਮ ਅਮਰੀਕਾ ਦੀ ਪ੍ਰਭੂਸੱਤਾ ਨੂੰ ਨੁਕਸਾਨ ਪਹੁੰਚਾਉਂਦੇ ਹਨ। US President Joe Biden will meet Russian President Vladimir Putin in Geneva, Switzerland on June 16th. The leaders will discuss full range of pressing issues, as we seek to restore predictability and stability to the U.S.-Russia relationship: White House Press Secretary Jen Psaki pic.twitter.com/EiR0dCV9DV — ANI (@ANI) May 25, 2021 ਇਹ ਵੀ ਪੜ੍ਹੋ- ਵਿਸ਼ਾਖਾਪਟਨਮ ਵਿਚ HPCL ਦੇ ਪਲਾਂਟ 'ਚ ਲੱਗੀ ਭਿਆਨਕ ਅੱਗ ਅਸੀਂ ਆਪਣੇ ਰਾਸ਼ਟਰ ਦੇ ਹਿੱਤਾਂ ਦੀ ਰਾਖੀ ਕਰਾਂਗੇ। ਇਸਤੋਂ ਪਹਿਲਾਂ ਪਿਛਲੇ ਦਿਨੀਂ ਰਾਸ਼ਟਰਪਤੀ ਬਿਡੇਨ ਨੇ ਪੁਤਿਨ ਨਾਲ ਫੋਨ 'ਤੇ ਗੱਲਬਾਤ ਕੀਤੀ ਸੀ। ਉਨ੍ਹਾਂ ਨੇ ਯੁਕਰੇਨ ਅਤੇ ਕ੍ਰੀਮੀਆ ਵਿਚ ਅਚਾਨਕ ਹੋਣ ਵਾਲੀ ਰੂਸੀ ਫੌਜ ਦੀਆਂ ਗਤੀਵਿਧੀਆਂ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਸੀ। ਇਸ ਤੋਂ ਇਲਾਵਾ ਦੋਹਾਂ ਦੇਸ਼ਾਂ ਵਿਚਾਲੇ ਮੀਟਿੰਗ ਕੀਤੀ ਅਤੇ ਕਈ ਵਜ੍ਹਾ ਮੰਨੀਆਂ ਜਾ ਰਹੀਆਂ ਹਨ। ਇਸ ਵਿਚ ਅਮਰੀਕਾ ਵਲੋਂ 32 ਰੂਸ ਦੀਆਂ ਸੰਸਥਾਵਾਂ 'ਤੇ ਲਗਾਏ ਗਏ ਬੈਨ ਅਤੇ 2020 ਦੀਆਂ ਚੋਣਾਂ ਵਿਚ ਰੂਸ ਦਾ ਸ਼ਾਮਲ ਹੋਣਾ ਅਤੇ ਅਮਰੀਕੀ ਨੈੱਟਵਰਕ ਦੀ ਸਪਲਾਈ ਚੈਨ ਸਾਫਟਵੇਅਰ ਹੈਕਿੰਗ ਵਰਗੇ ਮੁੱਦੇ ਹਨ। ਹਾਲਾਂਕਿ ਰੂਸ ਇਨ੍ਹਾਂ ਦੋਸ਼ਾਂ ਤੋਂ ਨਾਂਹ ਕਰਦਾ ਰਿਹਾ ਹੈ। ...
ਵਾਸ਼ਿੰਗਟਨ (ਇੰਟ.)- ਜਦੋਂ ਤੋਂ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਹੋਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਸਰੀਰ ਵਿਚ ਐਂਟੀਬਾਡੀਜ਼ (Antibodies) ਦੀ ਗੱਲ ਹੋ ਰਹੀ ਹੈ। ਸਰੀਰ ਵਿਚ ਮੌਜੂਦ ਐਂਟੀਬਾਡੀਜ਼ ਹੀ ਸਾਨੂੰ ਕਿਸੇ ਬੀਮਾਰੀ ਨਾਲ ਲੜਣ ਦੀ ਸਮਰੱਥਾ ਪ੍ਰਦਾਨ ਕਰਦੀ ਹੈ। ਇਸ ਨੂੰ ਹੀ ਇਮਿਊਨ ਸਿਸਟਮ (Immune system) ਵੀ ਕਹਿੰਦੇ ਹਨ। ਕੋਰੋਨਾ ਨਾਲ ਲੜਾਈ ਵਿਚ ਪ੍ਰਭਾਵੀ ਵੈਕਸੀਨ (Vaccine) ਨੂੰ ਲੈ ਕੇ ਵੀ ਇਹੀ ਗੱਲ ਕਈ ਵਾਰ ਕਹੀ ਜਾ ਚੁੱਕੀ ਹੈ ਪਰ ਫਿਰ ਵੀ ਇਹ ਗੱਲ ਹੀ ਉਠਦੀ ਰਹੀ ਹੈ ਕਿ ਆਖਿਰ ਵੈਕਸੀਨ ਤੋਂ ਬਾਅਦ ਸਰੀਰ ਵਿਚ ਐਂਟੀਬਾਡੀਜ਼ ਕਦੋਂ ਤੱਕ ਮੌਜੂਦ ਰਹਿੰਦੀ ਹੈ। ਇਹ ਵੀ ਪੜੋ: ਪੰਜਾਬ ਵਿਚ ਵੈਕਸੀਨ ਸੰਕਟ, ਇਸ ਕੰਪਨੀ ਨੇ ਟੀਕੇ ਦੇਣ ਤੋਂ ਕੀਤੀ ਨਾਂਹ ਹੁਣ ਇਸ ਨੂੰ ਲੈ ਕੇ ਇਕ ਤਾਜ਼ਾ ਰਿਸਰਚ ਰਿਪੋਰਟ ਸਾਹਮਣੇ ਆਈ ਹੈ। ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਫ ਮੈਡੀਸਿਨ ਦੀ ਰਿਸਰਚ ਵਿਚ ਇਹ ਪਤਾ ਲੱਗਾ ਹੈ ਕਿ ਹਲਕੇ ਲੱਛਣਾਂ ਵਾਲੇ ਕੋਵਿਡ ਮਰੀਜ਼ਾਂ ਵਿਚ ਉਨ੍ਹਾਂ ਦਾ ਇਮਿਊਨ ਸਿਸਟਮ ਹੀ ਵਾਇਰਸ ਨਾਲ ਲੜਣ ਲਈ ਮਜ਼ਬੂਤੀ ਨਾਲ ਖੜ੍ਹਾ ਹੋ ਜਾਂਦਾ ਹੈ। ਇਸ ਰਿਸਰਚ ਵਿਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਦੋਂ ਖੂਨ ਵਿਚ ਐਂਟੀਬਾਡੀ ਦਾ ਲੈਵਲ ਘੱਟ ਹੋਣ ਲੱਗਦਾ ਹੈ। ਇਹ ਵੀ ਪੜੋ: PM ਮੋਦੀ ਨੂੰ ਲਿਖੇ ਪੱਤਰ 'ਤੇ ਛਿੜੀ ਚਰਚਾ, ਸੰਯੁਕਤ ਕਿਸਾਨ ਮੋਰਚਾ 'ਤੇ ਖੜ੍ਹੇ ਸਵਾਲਾਂ 'ਤੇ ਲੀਡਰਾਂ ਦੇ ਰਹੇ ਜਵਾਬ ਇਸ ਰਿਸਰਚ ਵਿਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਦੋਂ ਖੂਨ ਵਿਚ ਐਂਟੀਬਾਡੀ ਦਾ ਲੈਵਲ ਘੱਟ ਹੋਣ ਲੱਗਦਾ ਹੈ ਉਸ ਵੇਲੇ ਬੋਨ ਮੈਰੋ ਵਿਚ ਮੌਜੂਦ ਇਮਿਊਨ ਸੈੱਲ ਅਲਰਟ ਹੋ ਜਾਂਦੇ ਹਨ। ਇਹ ਇਮਿਊਨ ਸੈੱਲ ਬਾਅਦ ਵਿਚ ਵਾਇਰਸ ਨਾਲ ਲੜਣ ਵਿਚ ਸਹਾਇਕ ਹੁੰਦੇ ਹਨ। ਸਾਇੰਸ ਮੈਗਜ਼ੀਨ ਨੇਚਰ (Science Magazine Nature) ਵਿਚ ਪਬਲਿਸ਼ ਇਸ ਰਿਸਰਚ ਵਿਚ ਕਿਹਾ ਗਿਆ ਹੈ ਕਿ ਜਦੋਂ ਆਮ ਲੱਛਣਾਂ ਵਾਲਾ ਮਰੀਜ਼ ਠੀਕ ਹੋ ਜਾਂਦਾ ਹੈ ਤਾਂ ਉਸ ਦੀ ਵਾਇਰਸ ਨਾਲ ਲੜਣ ਦੀ ਸਮਰੱਥਾ ਵੀ ਵੱਧ ਜਾਂਦੀ ਹੈ। ਇਸ ਰਿਸਰਚ ਵਿਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਨਫੈਕਸ਼ਨ ਹੋਣ ਤੋਂ ਬਾਅਦ ਸਰੀਰ ਵਿਚ ਬੜੀ ਤੇਜ਼ੀ ਨਾਲ ਇਮਿਊਨ ਸੈੱਲ ਦਾ ਨਿਰਮਾਣ ਹੁੰਦਾ ਹੈ। ...
ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਦੀ ਦੂਜੀ ਲਹਿਰ ਸ਼ੁਰੂ ਹੋਣ ਤੋਂ ਬਾਅਦ ਥੋੜੇ ਦਿਨ ਰੋਜਾਨਾ ਕੇਸ ਵੱਧਣੇ ਸ਼ੁਰੂ ਹੋ ਗਏ। ਇਸ ਵਿਚਾਲੇ ਅੱਜ ਤਾਜਾ ਰਿਪੋਰਟ ਦੇ ਮੁਤਾਬਿਕ 1 ਲੱਖ 95 ਹਜ਼ਾਰ 685 ਲੋਕਾਂ 'ਚ (Corona) ਕੋਰੋਨਾ ਲਾਗ ਦੀ ਪੁਸ਼ਟੀ ਹੋਈ ਹੈ। ਇਹ ਅੰਕੜਾ ਪਿਛਲੇ 42 ਦਿਨਾਂ 'ਚ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ 13 ਅਪ੍ਰੈਲ ਨੂੰ 1 ਲੱਖ 85 ਹਜ਼ਾਰ 306 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਇਸ ਵਿਚਾਲੇ ਅੱਜ (Yoga guru baba Ramdev) ਯੋਗ ਗੁਰੂ ਰਾਮਦੇਵ ਪਤੰਜਲੀ ਆਯੂਰਵੇਦ ਦੇ ਡੇਅਰੀ ਵਿਭਾਗ (Head of Baba Ramdev Dairy Unit) ਦੇ ਮੀਤ ਪ੍ਰਧਾਨ ਸੁਨੀਲ ਬਾਂਸਲ (57) ਦੀ ਕੋਰੋਨਾ ਕਾਰਨ ਮੌਤ ਹੋ ਗਈ। ਉਹ 57 ਸਾਲਾਂ ਦੇ ਸਨ। ਪਿਛਲੇ ਹਫਤੇ ਉਸ ਦੀ ਮੌਤ ਕੋਰੋਨਾ ਨਾਲ ਲਾਗ ਹੋਣ ਕਾਰਨ ਹੋਈ ਸੀ। ਇਹ ਕਿਹਾ ਜਾਂਦਾ ਹੈ ਕਿ ਉਸਨੂੰ ਕੋਰੋਨਾ ਦੀ ਲਾਗ ਕਾਰਨ ਫੇਫੜਿਆਂ ਦੀ ਲਾਗ ਸੀ। ਉਸ ਨੂੰ ਦਿਮਾਗ ਵਿਚ ਹੇਮਰੇਜ ਵੀ ਸੀ। ਬਾਬਾ ਰਾਮਦੇਵ ਕੋਰੋਨਾ ਦੇ ਇਲਾਜ਼ ਦੇ ਐਲੋਪੈਥਿਕ ਤਰੀਕਿਆਂ ਬਾਰੇ ਟਿੱਪਣੀ ਕਰ ਰਹੇ ਹਨ। ਇਸ ਦੇ ਕਾਰਨ, ਕਈ ਵਾਰ ਵਿਵਾਦ ਹੋਇਆ ਹੈ। ਇਹ ਵੀ ਪੜ੍ਹੋ: ਦੇਸ਼ ਵਿਚ ਲਗਾਤਾਰ ਸੱਤਵੇਂ ਦਿਨ ਕੋਰੋਨਾ ਦੇ ਤਿੰਨ ਲੱਖ ਤੋਂ ਘੱਟ ਕੇਸ ਹੋਏ ਦਰਜ, ਵੇਖੋ ਪੰਜਾਬ 'ਚ ਗਿਣਤੀ ਡੇਅਰੀ ਸਾਇੰਸ ਦੇ ਮਾਹਰ ਸੁਨੀਲ ਬਾਂਸਲ ਨੇ ਪਤੰਜਲੀ ਵਿਚ ਜਨਵਰੀ 2018 ਵਿਚ ਨੌਕਰੀ ...
ਸੰਯੁਕਤ ਰਾਸ਼ਟਰ (ਇੰਟ.)- ਕੋਰੋਨਾ ਮਹਾਮਾਰੀ ਨਾਲ ਨਜਿੱਠਣ ਨੂੰ ਲੈ ਕੇ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ (Antonio Guterres)ਦਾ ਤਾਜ਼ਾ ਬਿਆਨ ਸਾਹਮਣੇ ਆਇਆ ਹੈ। ਐਂਟੋਨੀਓ ਗੁਤਾਰੇਸ ਨੇ ਕਿਹਾ ਕਿ ਇਕ ਸਮੇਂ ਵਿਚ ਇਕ ਦੇਸ਼ ਇਸ ਮਹਾਮਾਰੀ ਨੂੰ ਨਹੀਂ ਹਰਾ ਸਕਦਾ। ਇਸ ਨਾਲ ਲੜਣ ਲਈ ਸਾਰੇ ਦੇਸ਼ਾਂ ਨੂੰ ਇਕਜੁੱਟ ਹੋਣਾ ਹੋਵੇਗਾ। ਜਿਨੇਵਾ ਵਿਚ ਸੋਮਵਾਰ ਨੂੰ ਵਿਸ਼ਵ ਸਿਹਤ ਸਭਾ ਵਿਚ ਇਕ ਵੀਡੀਓ ਸੰਦੇਸ਼ ਰਾਹੀਂ ਉਨ੍ਹਾਂ ਨੇ ਕਿਹਾ ਕਿ ਵਿਸ਼ਵ ਦੇ ਨੇਤਾਵਾਂ ਨੂੰ ਟੀਕਿਆਂ ਦੀ ਪਹੁੰਚ ਲਈ ਸੰਸਾਰਕ ਯੋਜਨਾ ਦੇ ਨਾਲ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ। ਨਾਲ ਹੀ ਕੋਰੋਨਾ ਪ੍ਰੀਖਣ ਅਤੇ ਇਲਾਜ ਲਈ ਵੀ ਇਕਜੁੱਟਤਾ ਦਿਖਾਉਣੀ ਚਾਹੀਦੀ ਹੈ ਤਾਂ ਹੀ ਇਸ ਮਹਾਮਾਰੀ ਨੂੰ ਹਰਾਇਆ ਜਾ ਸਕਦਾ ਹੈ। ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲੇ ਵਿਚ ਸਾਹਮਣੇ ਆਏ ਬਲੈਕ ਫੰਗਸ ਦੇ 9 ਮਾਮਲੇਸੰਯੁਕਤ ਰਾਸ਼ਟਰ ਮੁਖੀ ਨੇ ਜੀ-20 ਟਾਸਕ ਫੋਰਸ ਲਈ ਅਪੀਲ ਦੁਹਰਾਉਂਦੇ ਹੋਏ ਕਿਹਾ ਕਿ ਇਹ ਵੈਕਸੀਨ ਉਤਪਾਦਨ ਸਮਰੱਥਾ ਵਾਲੇ ਸਾਰੇ ਦੇਸ਼, ਵਿਸ਼ਵ ਸਿਹਤ ਸੰਗਠਨ (WHO),ਏ.ਸੀ.ਟੀ.-ਐਕਸੇਲਰੇਟਰ ਪਾਰਟਨਰਸ ਅਤੇ ਕੌਮਾਂਤਰੀ ਵਿੱਤੀ ਥਾਵਾਂ ਨੂੰ ਇਕਜੁੱਟ ਕਰਦਾ ਹੈ। ਇਸ ਲਈ ਟਾਸਕ ਫੋਰਸ ਦਾ ਟੀਚਾ ਸਾਰੇ ਬਦਲਾਂ ਨੂੰ ਜਾਨਣ ਤੋਂ ਬਾਅਦ ਡਬਲ ਮੈਨੂਫੈਕਚਰਿੰਗ ਹੋਣਾ ਚਾਹੀਦਾ ਹੈ।ਇਸ ਦੇ ਨਾਲ ਹੀ ਗੁਤਾਰੇਸ ਨੇ ਕਿਹਾ ਕਿ ਮਹਾਮਾਰੀ ਦੇ ਸ਼ੁਰੂ ਵਿਚ ਹੀ ਉਨ੍ਹਾਂ ਨੇ ਇਸ ਦੇ ਵਾਇਰਸ ਬਾਰੇ ਚਿਤਾਵਨੀ ਦਿੱਤੀ ਸੀ, ਪਰ ਦੁੱਖ ਦੀ ਗੱਲ ਹੈ ਕਿ ਇਸ ਨਾਲ ਨਜਿੱਠਣ ਲਈ ਹੁਣ ਅਸੀਂ ਕੰਮ ਕਰ ਰਹੇ ਹਾਂ। ਅਸੀਂ ਅਜਿਹੀ ਸਥਿਤੀ ਦਾ ਸਾਹਮਣਾ ਕਰ ਰਹੇ ਹਾਂ ਕਿ ਅਮੀਰ ਦੇਸ਼ ਆਪਣੇ ਜ਼ਿਆਦਾਤਰ ਲੋਕਾਂ ਦਾ ਟੀਕਾਕਰਣ ਕਰਦੇ ਹੋਏ ਆਪਣੀ ਅਰਥਵਿਵਸਥਾ ਨੂੰ ਮਜ਼ਬੂਤ ਕਰ ਰਹੇ ਹਨ, ਜਦੋਂ ਕਿ ਇਹ ਵਾਇਰਸ ਗਰੀਬ ਦੇਸ਼ਾਂ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ। ਅੱਗੇ ਉਨ੍ਹਾਂ ਨੇ ਕਿਹਾ ਕਿ ਜੇਕਰ ਅੱਗੇ ਅਜਿਹਾ ਹੁੰਦਾ ਰਿਹਾ ਤਾਂ ਵੱਡੀ ਗਿਣਤੀ ਵਿਚ ਲੋਕਾਂ ਦੀ ਕੋਰੋਨਾ ਨਾਲ ਮੌਤ ਹੋਵੇਗੀ। ਅਜਿਹੇ ਵਿਚ ਸਾਰੇ ਦੇਸ਼ਾਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ। ਇਹ ਵੀ ਪੜ੍ਹੋ- ਮੋਗਾ 'ਚ ਆਕਸੀਜਨ ਸਿਲੰਡਰ ਫੱਟਣ ਨਾਲ ਐਂਬੂਲੈਂਸ ਚਾਲਕ ਦੀ ਮੌਤ, 1 ਜ਼ਖਮੀ ਗੁਤਾਰੇਸ ਨੇ ਕਿਹਾ ਕਿ ਡਬਲਿਊ.ਐੱਚ.ਓ. ਨੂੰ ਸੰਸਾਰਕ ਮਹਾਮਾਰੀ ਦੀਆਂ ਤਿਆਰੀਆਂ ਦੇ ਕੇਂਦਰ ਵਿਚ ਹੋਣਾ ਚਾਹੀਦਾ ਹੈ, ਉਸ ਨੂੰ ਟਿਕਾਊ ਅਤੇ ਅਨੁਮਾਨਤ ਸੰਸਾਧਨਾਂ ਦੀ ਲੋੜ ਹੈ। ਮੰਗ ਮੁਤਾਬਕ ਡਬਲਿਊ.ਐੱਚ.ਓ.ਨੂੰ ਕੰਮ ਕਰਨ ਲਈ ਪੂਰੀ ਤਰ੍ਹਾਂ ਨਾਲ ਸਮਰੱਥ ਹੋਣਾ ਚਾਹੀਦਾ ਹੈ। ਗੁਤਾਰੇਸ ਨੇ ਕਿਹਾ ਕਿ ਦੁਨੀਆ ਨੂੰ ਭਵਿੱਖ ਲਈ ਢੁੱਕਵੇਂ ਕੌਮਾਂਤਰੀ ਸਹਿਯੋਗ ਅਤੇ ਇਕਜੁੱਟਤਾ ਲਈ ਇਕ ਰੂਪਰੇਖਾ ਦੀ ਲੋੜ ਹੈ। ਜਿਸ ਰਾਹੀਂ ਇਸ ਬੀਮਾਰੀ ਨਾਲ ਲੜਿਆ ਜਾ ਸਕਦਾ ਹੈ। ...
ਅਬੂ ਧਾਬੀ: ਦੇਸ਼ ਵਿਚ (Corona)ਕੋਰੋਨਾ ਦੇ ਮਾਮਲੇ ਲਗਾਤਾਰ ਵਧਣ ਕਰਕੇ ਹਾਲਾਤ ਬੇਕਾਬੂ ਹੋ ਗਏ ਹਨ। ਇਸ ਵਿਚਕਾਰ ਸੰਯੁਕਤ ਅਰਬ ਅਮੀਰਾਤ (UAE)ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਉੱਤੇ ਲੱਗੀ ਪਾਬੰਦੀ ਨੂੰ 14 ਜੂਨ ਤੱਕ ਵਧਾ ਦਿੱਤਾ ਹੈ। ਦੱਸ ਦੇਈਏ ਕਿ ਯੂਏਈ 'ਚ ਸਭ ਤੋਂ ਵੱਧ ਭਾਰਤੀ ਨਾਗਰਿਕ ਹਨ। ਕੋਰੋਨਾ ਮਾਮਲੇ ਵਧਣ ਕਰਕੇ ਸੰਯੁਕਤ ਅਰਬ ਅਮੀਰਾਤ (UAE)ਨੇ ਇਹ ਫੈਸਲਾ ਕੀਤਾ ਹੈ। ਇੱਥੇ ਪੜ੍ਹੋ ਹੋਰ ਖ਼ਬਰਾਂ : ਡੇਰਾ ਪ੍ਰੇਮੀ ਹੱਤਿਆ ਕੇਸ: ਖਾਲਿਸਤਾਨ ਟਾਈਗਰ ਫੋਰਸ ਦੇ ਦੋ ਕਾਰਕੁਨਾਂ ਗ੍ਰਿਫ਼ਤਾਰ ਭਾਰਤੀ ਨਾਗਰਿਕ ਜ਼ਿਆਦਾ ਹੋਣ ਕਰਕੇ ਕੋਵਿਡ ਤੋਂ ਬਚਾਅ ਦੇ ਚੱਲਦਿਆਂ ਭਾਰਤੀਆਂ ਦੇ ਆਉਣ ਉੱਤੇ ਰੋਕ ਨੂੰ ਵਧਾ ਦਿੱਤਾ ਹੈ। ਭਾਰਤ ’ਚ ਸਾਹਮਣੇ ਆਈ ਕੋਵਿਡ ਆਫ਼ਤ ਤੇ ਚੱਲਦਿਆਂ 25 ਅਪ੍ਰੈਲ ਤੋਂ ਪਾਬੰਦੀ ਲਾਈ ਗਈ ਸੀ। ਉੱਥੇ ਹੀ ਹੁਣ ਯੂਏਈ ਨੇ 14 ਜੂਨ, 2021 ਤੱਕ ਭਾਰਤ ਤੋਂ ਯਾਤਰੀ ਉਡਾਣਾਂ ਨੂੰ ਮੁਲਤਵੀ ਕਰ ਦਿੱਤਾ ਹੈ। ਇਸ ਤੋਂ ਇਲਾਵਾ ਪਿਛਲੇ 14 ਦਿਨਾਂ ’ਚ ਭਾਰਤ ’ਚੋਂ ਲੰਘਣ ਵਾਲੇ ਯਾਤਰੀਆਂ ਨੂੰ ਕਿਸੇ ਹੋਰ ਜਗ੍ਹਾ ਤੋਂ ਯੂਏਈ ਦੀ ਯਾਤਰਾ ਕਰਨ ਲਈ ਇਜਾਜ਼ਤ ਨਹੀਂ ਮਿਲੇਗੀ।
ਸੈਕਰਾਮੈਂਟੋ (ਇੰਟ.) ਅਮਰੀਕਾ (America) ਵਿਚ ਲੰਘੇ ਦਿਨੀਂ ਇਕ 6 ਸਾਲ ਦੇ ਬੱਚੇ ਨੂੰ ਆਪਣੀ ਜਾਨ ਗਵਾਉਣੀ ਪਈ ਕਿਉਂਕਿ ਉਹ ਇਕ ਵਿਅਕਤੀ ਵਲੋਂ ਚਲਾਈ ਗੋਲੀ ਦਾ ਸ਼ਿਕਾਰ ਹੋ ਗਿਆ, ਜਿਸ ਕਾਰਣ ਉਸ ਦੀ ਜਾਨ ਜਾਂਦੀ ਰਹੀ। ਉਸ ਤੋਂ ਬਾਅਦ ਇਕ ਹੋਰ ਘਟਨਾ ਸਾਹਮਣੇ ਆਈ ਹੈ। ਓਹੀਓ (Ohio bar) ਦੇ ਇਕ ਬਾਰ ਵਿਚ ਚੱਲੀਆਂ ਗੋਲੀਆਂ ਵਿਚ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 8 ਹੋਰ ਜ਼ਖ਼ਮੀ ਹੋ ਗਏ। ਯੰਗਸਟਾਊਨ ਪੁਲਿਸ ਵਿਭਾਗ (Youngstown Police Department) ਨੇ ਇਹ ਖ਼ੁਲਾਸਾ ਕਰਦਿਆਂ ਕਿਹਾ ਹੈ ਕਿ ਪੁਲਿਸ ਨੂੰ ਤਕਰੀਬਨ ਤੜਕਸਾਰ 2 ਵਜੇ ਟਾਰਚ ਕਲੱਬ ਬਾਰ ਐਂਡ ਗ੍ਰਿਲ ਵਿਚ ਗੋਲੀਬਾਰੀ ਦੀ ਸੂਚਨਾ ਮਿਲੀ ਸੀ। ਇਹ ਵੀ ਪੜ੍ਹੋ- ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਕਰੇਗੀ ਸਾਗਰ ਰਾਣਾ ਕਤਲ ਕੇਸ ਦੀ ਜਾਂਚ ਇਸ ਹਮਲੇ ਵਿਚ ਜ਼ਖਮੀ ਹੋਏ ਲੋਕਾਂ ਨੂੰ ਸੇਂਟ ਐਲੀਜ਼ਾਬੇਥ ਯੰਗਸਟਾਊਨ ਹਸਪਤਾਲ (St.Elizabeth Youngstown Hospital) ਵਿਖੇ ਦਾਖ਼ਲ ਕਰਵਾਇਆ ਗਿਆ, ਜਿਨ੍ਹਾਂ ਦੀ ਹਾਲਤ ਬਾਰੇ ਪੁਲਿਸ ਨੇ ਕੁਝ ਵੀ ਜਨਤਕ ਨਹੀਂ ਕੀਤਾ। ਪੁਲਸ ਅਧਿਕਾਰੀ ਲੈਫ਼ਟੀਨੈਂਟ ਫਰੈਂਕ ਰੂਦਰਫੋਰਡ (Lt. Frank Rutherford) ਨੇ ਕਿਹਾ ਹੈ ਕਿ ਅਧਿਕਾਰੀ ਸੰਭਾਵੀ ਚਸ਼ਮਦੀਦ ਗਵਾਹਾਂ ਤੋਂ ਜਾਣਕਾਰੀ ਲੈਣ ਦਾ ਯਤਨ ਕਰ ਰਹੀ ਹੈ। ਪੁਲਿਸ ਵਲੋਂ ਸ਼ੱਕੀ ਦੋਸ਼ੀਆਂ ਜਾਂ ਘਟਨਾ ਸਬੰਧੀ ਹੋਰ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਗਈ। ਹਮਲਵਾਰਾਂ ਵਲੋਂ ਇਹ ਹਮਲਾ ਕਿਉਂ ਕੀਤਾ ਗਿਆ ਹੈ ਇਸ ਬਾਰੇ ਅਜੇ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਮਿਲੀ ਹੈ। ਇਹ ਵੀ ਪੜ੍ਹੋ- ਅਮਰੀਕਾ ਵਿਚ ਚੱਲੀਆਂ ਗੋਲੀਆਂ, 6 ਸਾਲਾ ਬੱਚੇ ਦੀ ਮੌਤ ਇਸ ਦੇਸ਼ ਵਿਚ ਆਏ ਦਿਨੀਂ ਬੰਦੂਕਧਾਰਲੋਕ ਸਕੂਲਾਂ ਜਾਂ ਸ਼ਾਪਿੰਗ ਪਲੇਸ ਵਿਚ ਗੋਲੀਬਾਰੀ ਨਾਲ ਲੋਕਾਂ ਦੀ ਜਾਨ ਲੈਂਦੇ ਹਨ। ਹਾਲ ਦੇ ਸਾਲਾਂ ਵਿਚ ਅਜਿਹੀਆਂ ਵਾਰਦਾਤਾਂ ਵਿਚ ਵਾਧਾ ਦੇਖਣ ਨੂੰ ਮਿਲਿਆ ਹੈ। ਹਰ ਅਜਿਹੀ ਵਾਰਦਾਤ ਤੋਂ ਬਾਅਦ ਦੇਸ਼ ਵਿਚ ਗਨ ਲਾਇਸੈਂਸ ਦੇ ਨਿਯਮਾਂ 'ਤੇ ਬਹਿਸ ਹੁੰਦੀ ਹੈ ਪਰ ਉਦੋਂ ਵੀ ਇਥੇ ਲਾਇਸੈਂਸ ਆਸਾਨੀ ਨਾਲ ਮਿਲ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਅਮਰੀਕਾ ਵਿਚ ਹਰ 100 ਦੀ ਆਬਾਦੀ ਵਿਚ ਔਸਤਨ 88 ਕੋਲ ਬੰਦੂਕ ਹੈ। ਦੱਸ ਦਈਏ ਕਿ ਇਹ ਸਟੱਡੀ ਸਮਾਲ, ਆਰਮਸ ਸਰਵੇ ਨੇ ਸਾਲ 2011 ਵਿਚ ਕੀਤੀ ਸੀ। ਇਸ ਤੋਂ ਬ...
ਸੈਕਰਾਮੈਂਟੋ (ਅਮਰੀਕਾ)- ਆਪਣੀ ਮਾਂ ਨਾਲ ਸਕੂਲ ਜਾ ਰਹੇ ਬੱਚੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਬੱਚਾ ਆਪਣੀ ਮਾਂ ਨਾਲ ਕਾਰ ਵਿਚ ਆਪਣੇ ਸਕੂਲ ਜਾ ਰਿਹਾ ਸੀ। ਅਧਿਕਾਰੀਆਂ ਨੇ ਕਿਹਾ ਕਿ ਦੱਖਣੀ ਕੈਲੀਫੋਰਨੀਆ ਹਾਈਵੇ 'ਤੇ ਆਪਣੀ ਮਾਂ ਦੀ ਕਾਰ ਦੀ ਪਿਛਲੀ ਸੀਟ 'ਤੇ ਬੈਠੇ 6 ਸਾਲਾ ਲੜਕੇ ਦੀ ਸ਼ੁੱਕਰਵਾਰ ਨੂੰ ਰੋਡ ਰੇਜ ਹਮਲੇ ਵਿਚ ਇਕ ਹੋਰ ਚਾਲਕ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸ਼ੂਟਿੰਗ ਓਰੇਂਜ ਸ਼ਹਿਰ ਵਿਚ ਸਟੇਟ ਰੂਟ 55 'ਤੇ ਸਵੇਰੇ ਤਕਰੀਬਨ 8 ਵਜੇ ਵਾਪਰੀ। ਇਹ ਵੀ ਪੜ੍ਹੋ- ਮੁੰਬਈ ਇੰਡੀਅਨ ਦੇ ਇਸ ਖਿਡਾਰੀ ਨੇ ਰੋਹਿਤ ਸ਼ਰਮਾ ਬਾਰੇ ਕੀਤਾ ਵੱਡਾ ਖੁਲਾਸਾ ਕੈਲੀਫੋਰਨੀਆ ਹਾਈਵੇ ਪੈਟਰੋਲ ਅਧਿਕਾਰੀ ਫਲੋਰੇਂਟਿਨੋ ਓਲਿਵਰਾ ਨੇ ਲਾਸ ਏਂਜਲਸ ਨਿਊਜ਼ ਚੈਨਲ ਨੂੰ ਦੱਸਿਆ ਕਿ ਉਸ ਨੂੰ ਪੱਕਾ ਨਹੀਂ ਪਤਾ ਕਿ ਉਸ ਸਫੇਦ ਸੇਡਾਨ ਕਾਰ ਵਿਚ ਕੋਈ ਯਾਤਰੀ ਸੀ, ਪਰ ਜ਼ਾਹਿਰ ਤੌਰ 'ਤੇ ਉਸ ਸੇਡਾਨ ਵਿਚੋਂ ਦੂਜੀ ਕਾਰ 'ਤੇ ਗੋਲੀ ਚਲਾਈ ਗਈ ਸੀ ਅਤੇ ਬਦਕਿਸਮਤੀ ਨਾਲ ਪਿਛਲੀ ਸੀਟ 'ਤੇ ਬੈਠੇ ਬੱਚੇ ਨੂੰ ਗੋਲੀ ਲੱਗੀ ਅਤੇ ਉਸ ਦੀ ਮੌਤ ਹੋ ਗਈ। ਲੜਕੇ ਦੀ ਹਸਪਤਾਲ ਵਿਚ ਮੌਤ ਹੋ ਗਈ। ਉਸ ਦਾ ਨਾਂ ਤੁਰੰਤ ਜਾਰੀ ਨਹੀਂ ਕੀਤਾ ਗਿਆ ਸੀ। ਲਗਭਗ ਇਕ ਦਰਜਨ ਜਾਂਚਕਰਤਾ ਸਬੂਤਾਂ ਦੀ ਭਾਲ ਵਿਚ ਗਲੀਆਂ ਵਿਚ ਘੁੰਮਦੇ ਦੇਖੇ ਗਏ ਅਤੇ ਹਾਈਵੇ ਨੂੰ ਘੰਟਿਆਂ ਤੱਕ ਬੰਦ ਰੱਖਿਆ ਗਿਆ। ਇਹ ਵੀ ਪੜ੍ਹੋ- ਤੀਜੀ ਲਹਿਰ ਦਾ ਬੱਚਿਆਂ ਵਿਚ ਵਧੇਰੇ ਖਤਰਾ, ਇਹ ਵੈਕਸੀਨ ਸਾਬਿਤ ਹੋਵੇਗੀ ਗੇਮ ਚੇਂਜਰ : ਸਵਾਮੀਨਾਥਨ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਵਿਚ ਗੋਲੀ ਚੱਲਣ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਪਿਛਲੇ ਕਈ ਦਿਨਾਂ ਤੋਂ ਗੋਲੀ ਚੱਲਣ ਵਾਲੀਆਂ ਘਟਨਾਵਾਂ ਵਿਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸਣਯੋਗ ਹੈ ਕਿ ਅਮਰੀਕਾ ਵਿਚ ਬੰਦੂਕ ਖਰੀਦਣ ਦੀ ਘੱਟੋ-ਘੱਟ ਉਮਰ ਹੱਦ ਤੈਅ ਹੈ। ਦਿ ਗੰਨ ਕੰਟਰੋਲ ਐਕਟ 1968 (ਜੀ.ਸੀ.ਏ.) ਕਹਿੰਦਾ ਹੈ ਕਿ ਰਾਈਫਲ ਜਾਂ ਕੋਈ ਵੀ ਛੋਟਾ ਹਥਿਆਰ ਖਰੀਦਣ ਲਈ ਉਮਰ ਘੱਟੋ-ਘੱਟ 18 ਸਾਲ ਹੋਣੀ ਚਾਹੀਦੀ ਹੈ। ਦੂਜੇ ਹਥਿਆਰ ਮਤਲਬ ਹੈਂਡਗਨ ਖਰੀਦਣ ਲਈ 21 ਸਾਲ ਦੀ ਉਮਰ ਹੋਣੀ ਚਾਹੀਦੀ ਹੈ। ਨਿਯਮ ਮੁਤਾਬਕ ਅਮਰੀਕਾ ਵਿਚ ਕੋਈ ਸੂਬਾ ਉਮਰ ਹੱਦ ਨੂੰ ਵਧਾ ਸਕਦਾ ਹੈ। ਹਾਲਾਂਕਿ ਉਮਰ ਘਟਾਉਣ ਦੀ ਉਨ੍ਹਾਂ ਨੂੰ ਇਜਾਜ਼ਤ ਨਹੀਂ ਹੈ।...
ਕਾਠਮੰਡੂ: ਦੇਸ਼ ਵਿਚ (Corona)ਕੋਰੋਨਾ ਦੀ ਰਫਤਾਰ ਤੇਜ ਹੋਣ ਦੇ ਨਾਲ ਨਾਲ ਹੁਣ ਬਲੈਕ ਫੰਗਸ ਦਾ ਖਤਰਾ ਵੀ ਵੱਧ ਗਿਆ ਹੈ। ਇਸ ਦੀ ਪਕੜ ਵਿਚ ਹੁਣ ਮਾਊਂਟ ਐਵਰੈਸਟ ’ਤੇ ਪਰਬਤਾਰੋਹੀਆਂ ਨੂੰ ਵੀ ਆਪਣੇ ਕਲਾਵੇ ਵਿਚ ਲੈ ਲਿਆ ਹੈ। 100 ਦੇ ਕਰੀਬ ਪਰਬਤਾਰੋਹੀ (Mount Everest) ਤੇ ਸਹਿਯੋਗੀ ਸਟਾਫ (Corona)ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਪਰ ਨੇਪਾਲ ਦੇ ਅਧਿਕਾਰੀਆਂ ਨੇ ਇਸ ਤੋਂ ਇਨਕਾਰ ਕੀਤਾ ਹੈ। ਆਸਟਰੀਆ ਦੇ ਪਰਬਤਾਰੋਹੀ ਲੁਕਾਸ ਫਟਰਨਬਾਕ ਨੇ ਏਜੰਸੀ ਨੂੰ ਦੱਸਿਆ ਕਿ ਇਹ ਗਿਣਤੀ 150 ਤੋਂ ਵੀ ਵੱਧ ਸਕਦੀ ਹੈ। ਪਿਛਲੇ ਹਫਤੇ ਵਾਇਰਸ ਦੇ ਡਰੋਂ ਉਸਦੀ ਐਵਰੈਸਟ ਮੁਹਿੰਮ ਰੋਕ ਦਿੱਤੀ ਗਈ ਸੀ, ਅਜਿਹਾ ਕਰਨ ਵਾਲਾ ਉਹ ਇਕਲੌਤਾ ਵੱਡਾ ਸੰਗਠਨ ਬਣ ਗਿਆ। ਉਨ੍ਹਾਂ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਦੇ ਇੱਕ ਵਿਦੇਸ਼ੀ ਗਾਈਡ ਅਤੇ ਛੇ ਨੇਪਾਲੀ ਸ਼ੇਰਪਾ ਗਾਈਡ ਕੋਰੋਨਾ ਜਾਂਚ ਵਿੱਚ ਪਾਜ਼ੇਟਿਵ ਪਾਏ ਗਏ ਹਨ। ਦੱਸ ਦੋਈਏ ਕਿ ਇਸ ਸੀਜ਼ਨ ਵਿਚ ਕੁੱਲ 408 ਵਿਦੇਸ਼ੀ ਪਹਾੜੀਆਂ ਨੂੰ ਐਵਰੈਸਟ ਉੱਤੇ ਚੜ੍ਹਨ ਲਈ ਪਰਮਿਟ ਜਾਰੀ ਕੀਤੇ ਗਏ ਸਨ। ਪਿਛਲੇ ਸਾਲ ਮਹਾਂਮਾਰੀ ਦੇ ਕਾਰਨ ਪਰਬਤਾਰੋਹਣ ਬੰਦ ਕਰ ਦਿੱਤਾ ਗਿਆ ਸੀ। ਗੌਰਤਲਬ ਹੈ ਕਿ ਦੇਸ਼ ਵਿੱਚ Coronavirus ਦੇ 2 ਲੱਖ 40 ਹਜ਼ਾਰ 842 ਨਵੇਂ ਕੇਸ ਸਾਹਮਣੇ ਆਏ ਹਨ। ਭਾਵੇਂ ਕੱਲ੍ਹ 3741 ਲੋਕਾਂ ਦੀ ਮੌਤ ਹੋ ਗਈ ਸੀ। ਕੱਲ੍ਹ ਤਿੰਨ ਲੱਖ 55 ਹਜ਼ਾਰ 102 ਵਿਅਕਤੀ ਠੀਕ ਹੋ ਗਏ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਕਿਹਾ ਹੈ ਕਿ ਬੀਤੇ ਦਿਨੀਂ ਭਾਰਤ ਵਿੱਚ ਕੋਰੋਨਾ ਵਾਇਰਸ ਲਈ 21 ਲੱਖ 23 ਹਜ਼ਾਰ 782 ਨਮੂਨੇ ਟੈਸਟ ਕੀਤੇ ਗਏ ਸਨ, ਜਿਸ ਤੋਂ ਬਾਅਦ ਕੱਲ੍ਹ ਤੱਕ ਦੇਸ਼ ਵਿੱਚ ਕੁੱਲ 32 ਕਰੋੜ 86 ਲੱਖ 7 ਹਜ਼ਾਰ 937 ਨਮੂਨੇ ਦੇ ਟੈਸਟ ਹੋ ਚੁੱਕੇ ਹਨ। ਇੱਥੇ ਪੜੋ ਹੋਰ ਖ਼ਬਰਾਂ: Big BOSS ਫੇਮ ਅਦਾਕਾਰਾ ਸੰਭਾਵਨਾ ਸੇਠ ਨੇ ਪਿਤਾ ਦੀ ਮੌਤ ਤੋਂ ਬਾਅਦ ਵੀਡੀਓ ਸ਼ੇਅਰ ਕਰ ਕੀਤਾ ਵੱਡਾ ਖੁਲਾਸਾ...
ਚੰਡੀਗੜ੍ਹ: ਦੇਸ਼ ਵਿਚ ਇਕ ਪਾਸੇ (Corona) ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਦੂਜੇ ਪਾਸੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਇਸ ਵਿਚਾਲੇ ਅੱਜ ਐਤਵਾਰ ਨੂੰ ਫਿਰ ਤੋਂ (Petrol-Diesel Price) ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਇਸ ਦੇ ਨਾਲ ਹੁਣ ਮਈ ਦੇ ਮਹੀਨੇ ਵਿੱਚ Petrol-Diesel Price ਵਿੱਚ 12 ਦਿਨ ਦਾ ਵਾਧਾ ਹੋਇਆ ਹੈ। ਪੈਟਰੋਲ ਇਸ ਮਹੀਨੇ 3.24 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 2.94 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਦੇਖੋ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂਪੈਟਰੋਲ ਦੀ ਕੀਮਤ (Petrol Price) ਵਿੱਚ 15-17 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ ਵਿਚ 25-29 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਮੁੰਬਈ ਤੇ ਜੈਪੁਰ ਵਿਚ, ਪੈਟਰੋਲ ਦੀ ਪ੍ਰਤੀ ਲੀਟਰ ਦੀ ਕੀਮਤ 100 ਦੇ ਨੇੜੇ ਪਹੁੰਚ ਗਈ ਹੈ। ਖੁਦਰਾ ਇੰਧਨ ਦੀ ਕੀਮਤ ਵਿਚ ਵਾਧੇ ਕਾਰਨ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਕਈ ਸ਼ਹਿਰਾਂ ਵਿਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਦੇ ਪਾਰ ਹੋ ਗਈ ਹੈ। 1..ਐਤਵਾਰ ਨੂੰ ਰਾਜਧਾਨੀ (Delhi)ਦਿੱਲੀ ਵਿਚ ਪੈਟਰੋਲ 17 ਪੈਸੇ ਮਹਿੰਗਾ ਹੋ ਗਿਆ ਹੈ, ਜਿਸ ਤੋਂ ਬਾਅਦ ਪੈਟਰੋਲ ਦੀ ਕੀਮਤ 93.21 ਰੁਪਏ ਪ੍ਰਤੀ ਲੀਟਰ ਪਹੁੰਚ ਗਈ ਹੈ। ਇਸੇ ਤਰ੍ਹਾਂ ਡੀਜ਼ਲ ਵੀ 27 ਪੈਸੇ ਵਧ ਕੇ 84.07 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਇੱਥੇ ਪੜੋ ਹੋਰ ਖ਼ਬਰਾਂ: ਕਤਲ ਦੇ ਮਾਮਲੇ ਵਿਚ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ ...
ਕਾਠਮੰਡੂ: ਨੇਪਾਲ ਦੀ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਨੇ 12 ਤੇ 19 ਨਵੰਬਰ ਨੂੰ ਮੱਧਕਾਲੀ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਦੱਸ ਦੇਈਏ ਕਿ(Nepal) ਨੇਪਾਲ ਦੀ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ (Bidya Devi Bhandar)ਨੇ ਸੰਸਦ ਭੰਗ ਕਰਦਿਆਂ ਇਹ ਐਲਾਨ ਕੀਤਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਮੋਰਚਾਬੰਦੀ ’ਚ ਲੱਗੇ ਪ੍ਰਧਾਨ ਮੰਤਰੀ ਕੇ.ਪੀ.ਸ਼ਰਮਾ ਓਲੀ ਤੇ ਵਿਰੋਧੀ ਧਿਰ ਦਾ ਗੱਠਜੋੜ ਸਰਕਾਰ ਬਣਾਉਣ ਦੀ ਸਥਿਤੀ ਵਿੱਚ ਨਹੀਂ ਹਨ। Nepal President Bidya Devi Bhandari dissolves House of Representatives, and announces new dates for mid-term elections – 12th and 19th November. The President has denied claims by both Sher Bahadur Deuba & KP Sharma Oli for prime ministership: Office of President(File photo) pic.twitter.com/Z2qsEXrU66 — ANI (@ANI) May 22, 2021 ਭੰਡਾਰੀ ਨੇ ਇਹ ਐਲਾਨ ਅਜਿਹੇ ਮੌਕੇ ਕੀਤਾ ਹੈ ਜਦੋਂ ਪ੍ਰਧਾਨ ਮੰਤਰੀ ਓਲੀ ਨੇ ਸ਼ੁੱਕਰਵਾਰ ਦੇਰ ਰਾਤ ਕੈਬਨਿਟ ਦੀ ਹੰਗਾਮੀ ਮੀਟਿੰਗ ਸੱਦ ਕੇ 275 ਮੈਂਬਰੀ ਸੰਸਦ ਨੂੰ ਭੰਗ ਕਰਨ ਦੀ ਸਿਫਾਰਿਸ਼ ਕੀਤੀ ਸੀ। ਰਾਸ਼ਟਰਪਤੀ ਵਿਦਿਆ ਦੇ...
ਨਵੀਂ ਦਿੱਲੀ: ਦੁਨੀਆਂ ਭਰ ਵਿਚ ਕੋਰੋਨਾ (Corona)ਮਾਮਲੇ ਦੀ ਰਫ਼ਤਾਰ ਤੇਜੀ ਨਾਲ ਵੱਧ ਰਹੀ ਹੈ। ਇਸ ਵਿਚਾਲੇ ਕੋਰੋਨਾ ਮਾਮਲਿਆਂ ਨੂੰ ਵਧਦੇ ਵੇਖ ਕੇ (Canada) ਕੈਨੇਡਾ ਨੇ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਉਡਾਨਾਂ ਤੇ 1 ਹੋਰ ਮਹੀਨੇ ਲਈ ਰੋਕ ਵਧਾ ਦਿੱਤੀ ਹੈ। ਇਸ ਦਾ ਐਲਾਨ ਕੈਨੇਡਾ ਦੇ ਟਰਾਂਸਪੋਰਟ ਮੰਤਰੀ ਉਮਰ ਅਲਘਾਬਰਾ ਨੇ ਕੀਤਾ ਹੈ। ਦੱਸ ਦੇਈਏ ਕਿ (India) ਭਾਰਤ ਅਤੇ ਪਾਕਿਸਤਾਨ ਤੋਂ ਪਹਿਲਾਂ 30 ਦਿਨਾਂ ਦੀ ਉਡਾਨਾਂ 'ਤੇ ਪਾਬੰਦੀ ਜੋ ਸ਼ਨੀਵਾਰ ਯਾਨੀ ਅੱਜ ਖਤਮ ਹੋਣ ਵਾਲੀ ਸੀ, ਨੂੰ ਹੁਣ 21 ਜੂਨ ਤੱਕ ਵਧਾ ਦਿੱਤਾ ਗਿਆ ਹੈ। Canada extends its ban on passenger flights from India & Pakistan by 30 days to June 21. He said "significant reduction" seen in #COVID19 infections among arriving airline passengers since ban was announced on April 22: Reuters quoting Canadian Transport Minister Omar Alghabra — ANI (@ANI) May 21, 2021 ਕੈਨੇਡਾ ਦੀ ਹਫਤਾਵਾਰੀ ਪਬਲਿਕ ਹੈਲਥ ਏਜੰਸੀ ਦੀ ਪ੍ਰੈਸ ਕਾਨਫਰੰਸ ਦੌਰਾਨ ਮੰਤਰੀ ਨੇ ਅਸਲ ਪਾਬੰਦੀ ਦੀ ਮਿਆਦ ਖ਼ਤਮ ਹੋਣ ਤੋਂ ਇੱਕ ਦਿਨ ਪਹਿਲਾਂ ਇਸ ਵਾਧੇ ਦਾ ਐਲਾਨ ਕੀਤਾ। ਮੰਤਰੀ ਨੇ ਕਿਹਾ, “ਭਾਰਤ ਅਤੇ ਪਾਕਿਸਤਾਨ ਤੋਂ ਸਿੱਧੀ ਵਪਾਰਕ ਅਤੇ ਨਿੱਜੀ ਯਾਤਰੀ ਉਡਾਨਾਂ ਨੂੰ ਕਨੇਡਾ ਆਉਣ ਦੀ ਇਜਾਜ਼ਤ ਨਹੀਂ ਹੋਏਗੀ। ਅਲਘਾਬਰਾ ਨੇ ਅੱਗੇ ਕਿਹਾ ਕਿ " ਪਾਬੰਦੀਆਂ ਲਾਉਣ ਮਗਰੋਂ ਅੰਤਰਰਾਸ਼ਟਰੀ ਉਡਾਣਾਂ (flights) ਰਾਹੀਂ ਪੌਜ਼ੇਟਿਵ...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Healthy Diet Tips: मूली के साथ भूलकर भी न खाएं ये चीजें, सेहत पर पड़ सकता है बुरा असर
Earthquake in Afghanistan: अफगानिस्तान में भूकंप, जम्मू-कश्मीर तक महसूस किए गए झटके
Methi ke Parathe: सर्दियों के मौसम में घर पर बनाएं लजीज और हेल्दी मेथी के पराठें, आज ही नोट कर लें आसान रेसिपी