LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦੁਨੀਆ ਵਿਚ ਸਭ ਤੋਂ ਪਹਿਲਾਂ ਕੋਰੋਨਾ ਵੈਕਸੀਨ ਲਵਾਉਣ ਵਾਲੇ ਵਿਅਕਤੀ ਸ਼ੇਕਸਪੀਅਰ ਦੀ ਹੋਈ ਮੌਤ

william

ਲੰਡਨ (ਇੰਟ.)- ਦੁਨੀਆ ਵਿਚ ਸਭ ਤੋਂ ਪਹਿਲਾਂ ਕੋਰੋਨਾ ਵੈਕਸੀਨ ਲਗਵਾਉਣ ਵਾਲੇ ਵਿਅਕਤੀ ਵਿਲੀਅਮ ਸ਼ੇਕਸਪੀਅਰ (William Shakespeare) ਨਾਂ ਦੇ ਵਿਅਕਤੀ ਦੀ ਮੌਤ ਹੋ ਗਈ ਹੈ। ਵਿਲੀਅਮ ਨੂੰ ਬਿਲ ਸ਼ੇਕਸਪੀਅਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਮੌਤ ਦੇ ਸਮੇਂ ਉਨ੍ਹਾਂ ਦੀ ਉਮਰ 81 ਸਾਲ ਸੀ। ਵਿਲੀਅਮ ਸ਼ੇਕਸਪੀਅਰ ਨੂੰ ਪਿਛਲੇ ਸਾਲ 8 ਦਸੰਬਰ ਨੂੰ ਯੂਨੀਵਰਸਿਟੀ ਹਸਪਤਾਲ ਕੋਵੈਂਟਰੀ ਅਤੇ ਵਾਰਵਿਕਸ਼ਾਇਰ ਵਿਚ ਫਾਈਜ਼ਰ ਦੀ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਨਾਂ ਦੀ ਖੂਬ ਚਰਚਾ ਵੀ ਹੋਈ ਸੀ।

ਇਹ ਵੀ ਪੜ੍ਹੋ: ਦੇਸ਼ ਵਿਚ ਲਗਾਤਾਰ ਸੱਤਵੇਂ ਦਿਨ ਕੋਰੋਨਾ ਦੇ ਤਿੰਨ ਲੱਖ ਤੋਂ ਘੱਟ ਕੇਸ ਹੋਏ ਦਰਜ, ਵੇਖੋ ਪੰਜਾਬ 'ਚ ਗਿਣਤੀ



ਸ਼ੇਕਸਪੀਅਰ ਨੂੰ 91 ਸਾਲਾ ਮਾਰਗਰੇਟ ਕੀਨਨ ਤੋਂ ਤੁਰੰਤ ਬਾਅਦ ਉਸੇ ਹਸਪਤਾਲ ਵਿੱਚ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਗਈ ਸੀ। ਸ਼ੇਕਸਪੀਅਰ ਦੇ ਇਕ ਦੋਸਤ ਜੇਨ ਇੰਨੇਸ ਨੇ ਕਿਹਾ ਕਿ ਉਸ ਦੀ ਮੌਤ ਹੋ ਗਈ ਤੇ ਜੇ ਤੁਸੀਂ ਉਸ ਨੂੰ ਸ਼ਰਧਾਂਜਲੀ ਦੇਣਾ ਚਾਹੁੰਦੇ ਹੋ, ਤਾਂ ਟੀਕਾ ਲਵਾਓ। ਸ਼ੇਕਸਪੀਅਰ ਦੀ ਇੱਕ ਲੰਬੀ ਬਿਮਾਰੀ ਤੋਂ ਬਾਅਦ ਯੂਨੀਵਰਸਿਟੀ ਹਸਪਤਾਲ ਕੌਵੈਂਟਰੀ ਵਿਖੇ ਮੌਤ ਹੋ ਗਈ।

ਇਹ ਵੀ ਪੜ੍ਹੋ: ਇਸ ਕੰਪਨੀ ਦੀ ਵੈਕਸੀਨ ਬੱਚਿਆਂ ਲਈ ਸੁਰੱਖਿਅਤ ਤੇ ਅਸਰਦਾਰ, ਛੇਤੀ ਲੱਗ ਸਕਦੈ ਟੀਕਾ



ਜਾਣਕਾਰੀ ਮੁਤਾਬਕ ਸ਼ੇਕਸਪੀਅਰ ਨੇ ਰੋਲਸ ਰਾਇਸ ਵਿਖੇ ਕੰਮ ਕੀਤਾ ਸੀ ਅਤੇ ਉਹ ਇੱਕ ਪੈਰੀਸ਼ ਕੌਂਸਲਰ ਸੀ। ਉਸ ਨੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਲਈ ਐਲੇਸਲੇ 'ਚ ਆਪਣੇ ਸਥਾਨਕ ਭਾਈਚਾਰੇ ਦੀ ਸੇਵਾ ਕੀਤੀ। ਉਸ ਦੇ ਆਪਣੀ ਪਤਨੀ ਤੋਂ ਇਲਾਵਾ ਦੋ ਬੇਟੇ ਅਤੇ ਪੋਤੇ ਹਨ।

ਇਹ ਵੀ ਪੜ੍ਹੋ- ਅਮਰੀਕਾ ਤੇ ਰੂਸ ਦੇ ਰਿਸ਼ਤਿਆਂ ਵਿਚ ਨਰਮੀ ਆਉਣ ਦੇ ਸੰਕੇਤ, ਪੁਤਿਨ ਨਾਲ ਬਾਈਡੇਨ ਕਰਨਗੇ ਮੁਲਾਕਾਤ


ਉਨ੍ਹਾਂ ਦੀ ਮੌਤ 'ਤੇ, ਵੈਸਟ ਮਿਡਲੈਂਡਜ਼ ਲੇਬਰ ਗਰੁੱਪ ਨੇ ਟਵੀਟ ਕੀਤਾ, "ਸ਼ੇਕਸਪੀਅਰ ਨੇ ਕੋਵਿਡ -19 ਵੈਕਸੀਨ ਦੀ ਪਹਿਲੀ ਖੁਰਾਕ ਪ੍ਰਾਪਤ ਕਰਨ ਤੋਂ ਬਾਅਦ ਵਿਸ਼ਵਵਿਆਪੀ ਸੁਰਖੀਆਂ ਬਣਾਈਆਂ। ਪਾਰਟੀ ਲਈ ਉਸਦੀਆਂ ਦਹਾਕਿਆਂ ਦੀ ਸੇਵਾ ਨੂੰ ਹਾਲ ਹੀ ਵਿੱਚ ਲੇਬਰ ਪਾਰਟੀ ਦੇ ਨੇਤਾ ਕੀਰ ਸਟਾਰਮਰ ਦੁਆਰਾ ਮਾਨਤਾ ਦਿੱਤੀ ਗਈ ਸੀ। ਸਾਡੀ ਸਦਭਾਵਨਾ ਉਸ ਦੇ ਪਰਿਵਾਰ ਅਤੇ ਦੋਸਤਾਂ ਨਾਲ ਹੈ।"

 

In The Market