LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

23 ਸਾਲ ਛੋਟੀ ਮੰਗੇਤਰ ਨਾਲ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਰਾਇਆ ਵਿਆਹ  

boriss

ਲੰਡਨ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ (PM Boris Johnson) ਨੇ ਆਪਣੀ ਮੰਗੇਤਰ ਕੈਰੀ ਸਾਇਮੰਡਸ (Carrie Symonds) ਨਾਲ ਚੁੱਪ ਚਪੀਤੇ ਵਿਆਹ ਰਚਾ ਲਿਆ। ਮਿਲੀ ਜਾਣਕਾਰੀ ਦੇਮੁਤਾਬਿਕ ਉਨ੍ਹਾਂ ਦਾ ਗੁਪਤ ਵਿਆਹ ਸਮਾਰੋਹ ਵੈਸਟਮਿਨਸਟਰ ਕੈਥੇਡ੍ਰਲ 'ਚ ਹੋਇਆ। 56 ਸਾਲਾ ਜੌਨਸਨ ਉਮਰ 'ਚ ਕੈਰੀ ਸਾਇਮੰਡਸ ਤੋਂ 23 ਸਾਲ ਵੱਡੇ ਹਨ। ਇਸ ਤਰ੍ਹਾਂ ਦੀਆਂ ਕਈ ਰਿਪੋਰਟਾਂ ਹਨ ਪਰ ਜੌਨਸਨ ਨੇ ਡਾਊਨਿੰਗ ਸਟ੍ਰੀਟ ਦਫ਼ਤਰ ਦੇ ਇਕ ਬੁਲਾਰੇ ਨੇ ਰਿਪੋਰਟਾਂ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਦੱਸ ਦੇਈਏ ਕਿ ਕੋਵਿਡ-19 ਪਾਬੰਦੀਆਂ ਕਾਰਨ ਇੰਗਲੈਂਡ 'ਚ ਵਿਆਹ 'ਚ ਫਿਲਹਾਲ 30 ਲੋਕ ਹੀ ਸ਼ਾਮਲ ਹੋ ਸਕਦੇ ਹਨ। ਰਿਪੋਰਟਾਂ ਮੁਤਾਬਕ ਕੈਥੋਲਿਕ ਕੈਥੇਡ੍ਰਲ ਨੂੰ ਦੁਪਹਿਰ ਡੇਢ ਵਜੇ ਅਚਾਨਕ ਬੰਦ ਕਰ ਦਿੱਤਾ ਗਿਆ। 33 ਸਾਲਾ ਸਾਇਮੰਡਸ ਕਰੀਬ 30 ਮਿੰਟ ਬਾਅਦ ਲਿਮੋ 'ਚ ਬਿਨਾਂ ਘੁੰਢ ਦੇ ਇਕ ਲੰਬੀ ਸਫੇਦ ਪੌਸ਼ਾਕ 'ਚ ਉੱਥੇ ਪਹੁੰਚੀ। ਜੌਨਸਨ ਤੇ ਸਾਇਮੰਡਸ 2019 'ਚ ਜੌਨਸਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਤੋਂ ਇਕੱਠੇ ਨਾਲ ਰਹਿ ਰਹੇ ਹਨ। ਪਿਛਲੇ ਸਾਲ ਉਨ੍ਹਾਂ ਮੰਗਣੀ ਦਾ ਐਲਾਨ ਕਰ ਦਿੱਤਾ ਸੀ ਤੇ ਕਿਹਾ ਸੀ ਕਿ ਉਨ੍ਹਾਂ ਦੇ ਬੱਚਾ ਹੋਣ ਵਾਲਾ ਹੈ। ਅਪ੍ਰੈਲ 2020 'ਚ ਉਨ੍ਹਾਂ ਦੇ ਬੇਟੇ ਵਿਲਫ੍ਰੇਡ ਲੌਰੀ ਨਿਕੋਲਸ ਜੌਨਸਨ ਦਾ ਜਨਮ ਹੋਇਆ ਸੀ। 

ਇਹ ਵੀ ਪੜ੍ਹੋ- ਸੁਸ਼ੀਲ ਕੁਮਾਰ ਦੀਆਂ ਵਧੀਆਂ ਮੁਸ਼ਕਿਲਾਂ, 4 ਦਿਨ ਲਈ ਵਧਾਈ ਗਈ ਪੁਲਿਸ ਰਿਮਾਂਡ

ਗੌਰਤਲਬ ਹੈ ਕਿ (Boris Johnson)ਬੋਰਿਸ ਜੌਨਸਨ ਇਸ ਤੋਂ ਪਹਿਲਾਂ ਦੋ ਵਾਰ ਵਿਆਹ ਕਰ ਚੁੱਕੇ ਹਨ ਤੇ ਉਨ੍ਹਾਂ ਦਾ ਦੋਵੇਂ ਵਾਰ ਤਲਾਕ ਹੋ ਗਿਆ। ਜੌਨਸਨ ਦਾ ਪਿਛਲਾ ਵਿਆਹ ਇਕ ਵਕੀਲ ਮਰੀਨਾ ਵਹੀਲਰ ਨਾਲ ਹੋਇਆ ਸੀ। ਦੋਵਾਂ ਦੇ ਚਾਰ ਬੱਚੇ ਹਨ ਤੇ ਸਤੰਬਰ 2018 'ਚ ਉਨ੍ਹਾਂ ਵੱਖ ਹੋਣ ਦਾ ਐਲਾਨ ਕੀਤਾ ਸੀ।

In The Market