LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਮਰੀਕਾ ਦੇ ਇਕ ਬਾਰ 'ਚ ਚੱਲੀਆਂ ਗੋਲੀਆਂ, 3 ਲੋਕਾਂ ਦੀ ਮੌਤ 8 ਜ਼ਖਮੀ

ohio

ਸੈਕਰਾਮੈਂਟੋ (ਇੰਟ.) ਅਮਰੀਕਾ (America) ਵਿਚ ਲੰਘੇ ਦਿਨੀਂ ਇਕ 6 ਸਾਲ ਦੇ ਬੱਚੇ ਨੂੰ ਆਪਣੀ ਜਾਨ ਗਵਾਉਣੀ ਪਈ ਕਿਉਂਕਿ ਉਹ ਇਕ ਵਿਅਕਤੀ ਵਲੋਂ ਚਲਾਈ ਗੋਲੀ ਦਾ ਸ਼ਿਕਾਰ ਹੋ ਗਿਆ, ਜਿਸ ਕਾਰਣ ਉਸ ਦੀ ਜਾਨ ਜਾਂਦੀ ਰਹੀ। ਉਸ ਤੋਂ ਬਾਅਦ ਇਕ ਹੋਰ ਘਟਨਾ ਸਾਹਮਣੇ ਆਈ ਹੈ। ਓਹੀਓ (Ohio bar) ਦੇ ਇਕ ਬਾਰ ਵਿਚ ਚੱਲੀਆਂ ਗੋਲੀਆਂ ਵਿਚ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 8 ਹੋਰ ਜ਼ਖ਼ਮੀ ਹੋ ਗਏ। ਯੰਗਸਟਾਊਨ ਪੁਲਿਸ ਵਿਭਾਗ (Youngstown Police Department) ਨੇ ਇਹ ਖ਼ੁਲਾਸਾ ਕਰਦਿਆਂ ਕਿਹਾ ਹੈ ਕਿ ਪੁਲਿਸ ਨੂੰ ਤਕਰੀਬਨ ਤੜਕਸਾਰ 2 ਵਜੇ ਟਾਰਚ ਕਲੱਬ ਬਾਰ ਐਂਡ ਗ੍ਰਿਲ ਵਿਚ ਗੋਲੀਬਾਰੀ ਦੀ ਸੂਚਨਾ ਮਿਲੀ ਸੀ।

ਇਹ ਵੀ ਪੜ੍ਹੋ- ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਕਰੇਗੀ ਸਾਗਰ ਰਾਣਾ ਕਤਲ ਕੇਸ ਦੀ ਜਾਂਚ

ਇਸ ਹਮਲੇ ਵਿਚ ਜ਼ਖਮੀ ਹੋਏ ਲੋਕਾਂ ਨੂੰ ਸੇਂਟ ਐਲੀਜ਼ਾਬੇਥ ਯੰਗਸਟਾਊਨ ਹਸਪਤਾਲ (St.Elizabeth Youngstown Hospital) ਵਿਖੇ ਦਾਖ਼ਲ ਕਰਵਾਇਆ ਗਿਆ, ਜਿਨ੍ਹਾਂ ਦੀ ਹਾਲਤ ਬਾਰੇ ਪੁਲਿਸ ਨੇ ਕੁਝ ਵੀ ਜਨਤਕ ਨਹੀਂ ਕੀਤਾ। ਪੁਲਸ ਅਧਿਕਾਰੀ ਲੈਫ਼ਟੀਨੈਂਟ ਫਰੈਂਕ ਰੂਦਰਫੋਰਡ (Lt. Frank Rutherford) ਨੇ ਕਿਹਾ ਹੈ ਕਿ ਅਧਿਕਾਰੀ ਸੰਭਾਵੀ ਚਸ਼ਮਦੀਦ ਗਵਾਹਾਂ ਤੋਂ ਜਾਣਕਾਰੀ ਲੈਣ ਦਾ ਯਤਨ ਕਰ ਰਹੀ ਹੈ। ਪੁਲਿਸ ਵਲੋਂ ਸ਼ੱਕੀ ਦੋਸ਼ੀਆਂ ਜਾਂ ਘਟਨਾ ਸਬੰਧੀ ਹੋਰ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਗਈ। ਹਮਲਵਾਰਾਂ ਵਲੋਂ ਇਹ ਹਮਲਾ ਕਿਉਂ ਕੀਤਾ ਗਿਆ ਹੈ ਇਸ ਬਾਰੇ ਅਜੇ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਮਿਲੀ ਹੈ।


ਇਹ ਵੀ ਪੜ੍ਹੋ- ਅਮਰੀਕਾ ਵਿਚ ਚੱਲੀਆਂ ਗੋਲੀਆਂ, 6 ਸਾਲਾ ਬੱਚੇ ਦੀ ਮੌਤ 

ਇਸ ਦੇਸ਼ ਵਿਚ ਆਏ ਦਿਨੀਂ ਬੰਦੂਕਧਾਰਲੋਕ ਸਕੂਲਾਂ ਜਾਂ ਸ਼ਾਪਿੰਗ ਪਲੇਸ ਵਿਚ ਗੋਲੀਬਾਰੀ ਨਾਲ ਲੋਕਾਂ ਦੀ ਜਾਨ ਲੈਂਦੇ ਹਨ। ਹਾਲ ਦੇ ਸਾਲਾਂ ਵਿਚ ਅਜਿਹੀਆਂ ਵਾਰਦਾਤਾਂ ਵਿਚ ਵਾਧਾ ਦੇਖਣ ਨੂੰ ਮਿਲਿਆ ਹੈ। ਹਰ ਅਜਿਹੀ ਵਾਰਦਾਤ ਤੋਂ ਬਾਅਦ ਦੇਸ਼ ਵਿਚ ਗਨ ਲਾਇਸੈਂਸ ਦੇ ਨਿਯਮਾਂ 'ਤੇ ਬਹਿਸ ਹੁੰਦੀ ਹੈ ਪਰ ਉਦੋਂ ਵੀ ਇਥੇ ਲਾਇਸੈਂਸ ਆਸਾਨੀ ਨਾਲ ਮਿਲ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਅਮਰੀਕਾ ਵਿਚ ਹਰ 100 ਦੀ ਆਬਾਦੀ ਵਿਚ ਔਸਤਨ 88 ਕੋਲ ਬੰਦੂਕ ਹੈ। ਦੱਸ ਦਈਏ ਕਿ ਇਹ ਸਟੱਡੀ ਸਮਾਲ, ਆਰਮਸ ਸਰਵੇ ਨੇ ਸਾਲ 2011 ਵਿਚ ਕੀਤੀ ਸੀ। ਇਸ ਤੋਂ ਬਾਅਦ ਦੇ ਇਕ ਦਹਾਕੇ ਦੇ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਹ ਅੰਕੜਾ ਕਾਫੀ ਉਪਰ ਹੋ ਚੁੱਕਾ ਹੋਵੇਗਾ। ਇਸੇ ਦਾ ਨਤੀਜਾ ਹੈ ਕਿ ਹਰ ਸਾਲ ਦੇਸ਼ ਵਿਚ ਲਗਭਗ 114,994 ਲੋਕਾਂ ਦੀ ਜਾਨ ਕਿਸੇ ਨਾ ਕਿਸੇ ਕਿਸਮ ਦੇ ਗਨ ਵਾਇਲੈਂਸ ਵਿਚ ਜਾਂਦੀ ਹੈ।

In The Market