ਸੈਕਰਾਮੈਂਟੋ (ਅਮਰੀਕਾ)- ਆਪਣੀ ਮਾਂ ਨਾਲ ਸਕੂਲ ਜਾ ਰਹੇ ਬੱਚੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਬੱਚਾ ਆਪਣੀ ਮਾਂ ਨਾਲ ਕਾਰ ਵਿਚ ਆਪਣੇ ਸਕੂਲ ਜਾ ਰਿਹਾ ਸੀ। ਅਧਿਕਾਰੀਆਂ ਨੇ ਕਿਹਾ ਕਿ ਦੱਖਣੀ ਕੈਲੀਫੋਰਨੀਆ ਹਾਈਵੇ ‘ਤੇ ਆਪਣੀ ਮਾਂ ਦੀ ਕਾਰ ਦੀ ਪਿਛਲੀ ਸੀਟ ‘ਤੇ ਬੈਠੇ 6 ਸਾਲਾ ਲੜਕੇ ਦੀ ਸ਼ੁੱਕਰਵਾਰ ਨੂੰ ਰੋਡ ਰੇਜ ਹਮਲੇ ਵਿਚ ਇਕ ਹੋਰ ਚਾਲਕ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸ਼ੂਟਿੰਗ ਓਰੇਂਜ ਸ਼ਹਿਰ ਵਿਚ ਸਟੇਟ ਰੂਟ 55 ‘ਤੇ ਸਵੇਰੇ ਤਕਰੀਬਨ 8 ਵਜੇ ਵਾਪਰੀ।

ਇਹ ਵੀ ਪੜ੍ਹੋ- ਮੁੰਬਈ ਇੰਡੀਅਨ ਦੇ ਇਸ ਖਿਡਾਰੀ ਨੇ ਰੋਹਿਤ ਸ਼ਰਮਾ ਬਾਰੇ ਕੀਤਾ ਵੱਡਾ ਖੁਲਾਸਾ
ਕੈਲੀਫੋਰਨੀਆ ਹਾਈਵੇ ਪੈਟਰੋਲ ਅਧਿਕਾਰੀ ਫਲੋਰੇਂਟਿਨੋ ਓਲਿਵਰਾ ਨੇ ਲਾਸ ਏਂਜਲਸ ਨਿਊਜ਼ ਚੈਨਲ ਨੂੰ ਦੱਸਿਆ ਕਿ ਉਸ ਨੂੰ ਪੱਕਾ ਨਹੀਂ ਪਤਾ ਕਿ ਉਸ ਸਫੇਦ ਸੇਡਾਨ ਕਾਰ ਵਿਚ ਕੋਈ ਯਾਤਰੀ ਸੀ, ਪਰ ਜ਼ਾਹਿਰ ਤੌਰ ‘ਤੇ ਉਸ ਸੇਡਾਨ ਵਿਚੋਂ ਦੂਜੀ ਕਾਰ ‘ਤੇ ਗੋਲੀ ਚਲਾਈ ਗਈ ਸੀ ਅਤੇ ਬਦਕਿਸਮਤੀ ਨਾਲ ਪਿਛਲੀ ਸੀਟ ‘ਤੇ ਬੈਠੇ ਬੱਚੇ ਨੂੰ ਗੋਲੀ ਲੱਗੀ ਅਤੇ ਉਸ ਦੀ ਮੌਤ ਹੋ ਗਈ। ਲੜਕੇ ਦੀ ਹਸਪਤਾਲ ਵਿਚ ਮੌਤ ਹੋ ਗਈ। ਉਸ ਦਾ ਨਾਂ ਤੁਰੰਤ ਜਾਰੀ ਨਹੀਂ ਕੀਤਾ ਗਿਆ ਸੀ। ਲਗਭਗ ਇਕ ਦਰਜਨ ਜਾਂਚਕਰਤਾ ਸਬੂਤਾਂ ਦੀ ਭਾਲ ਵਿਚ ਗਲੀਆਂ ਵਿਚ ਘੁੰਮਦੇ ਦੇਖੇ ਗਏ ਅਤੇ ਹਾਈਵੇ ਨੂੰ ਘੰਟਿਆਂ ਤੱਕ ਬੰਦ ਰੱਖਿਆ ਗਿਆ।

ਇਹ ਵੀ ਪੜ੍ਹੋ- ਤੀਜੀ ਲਹਿਰ ਦਾ ਬੱਚਿਆਂ ਵਿਚ ਵਧੇਰੇ ਖਤਰਾ, ਇਹ ਵੈਕਸੀਨ ਸਾਬਿਤ ਹੋਵੇਗੀ ਗੇਮ ਚੇਂਜਰ : ਸਵਾਮੀਨਾਥਨ
ਤੁਹਾਨੂੰ ਦੱਸ ਦਈਏ ਕਿ ਅਮਰੀਕਾ ਵਿਚ ਗੋਲੀ ਚੱਲਣ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਪਿਛਲੇ ਕਈ ਦਿਨਾਂ ਤੋਂ ਗੋਲੀ ਚੱਲਣ ਵਾਲੀਆਂ ਘਟਨਾਵਾਂ ਵਿਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸਣਯੋਗ ਹੈ ਕਿ ਅਮਰੀਕਾ ਵਿਚ ਬੰਦੂਕ ਖਰੀਦਣ ਦੀ ਘੱਟੋ-ਘੱਟ ਉਮਰ ਹੱਦ ਤੈਅ ਹੈ। ਦਿ ਗੰਨ ਕੰਟਰੋਲ ਐਕਟ 1968 (ਜੀ.ਸੀ.ਏ.) ਕਹਿੰਦਾ ਹੈ ਕਿ ਰਾਈਫਲ ਜਾਂ ਕੋਈ ਵੀ ਛੋਟਾ ਹਥਿਆਰ ਖਰੀਦਣ ਲਈ ਉਮਰ ਘੱਟੋ-ਘੱਟ 18 ਸਾਲ ਹੋਣੀ ਚਾਹੀਦੀ ਹੈ। ਦੂਜੇ ਹਥਿਆਰ ਮਤਲਬ ਹੈਂਡਗਨ ਖਰੀਦਣ ਲਈ 21 ਸਾਲ ਦੀ ਉਮਰ ਹੋਣੀ ਚਾਹੀਦੀ ਹੈ। ਨਿਯਮ ਮੁਤਾਬਕ ਅਮਰੀਕਾ ਵਿਚ ਕੋਈ ਸੂਬਾ ਉਮਰ ਹੱਦ ਨੂੰ ਵਧਾ ਸਕਦਾ ਹੈ। ਹਾਲਾਂਕਿ ਉਮਰ ਘਟਾਉਣ ਦੀ ਉਨ੍ਹਾਂ ਨੂੰ ਇਜਾਜ਼ਤ ਨਹੀਂ ਹੈ।



