ਕੋਰੋਨਾ ਦੀ ਤੀਜੀ ਲਹਿਰ ਨੇ ਰਾਜਸਥਾਨ ‘ਚ ਦਿੱਤੀ ਦਸਤਕ, 300 ਤੋਂ ਵਧੇਰੇ ਬੱਚੇ ਪਾਜ਼ੇਟਿਵ

ਜੈਪੁਰ (ਇੰਟ.)- ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਅਜੇ ਰੁਕਿਆ ਵੀ ਨਹੀਂ ਸੀ ਕਿ ਤੀਜੀ ਲਹਿਰ ਦੀ ਦਸਤਕ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।…

ਜੈਪੁਰ (ਇੰਟ.)- ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਅਜੇ ਰੁਕਿਆ ਵੀ ਨਹੀਂ ਸੀ ਕਿ ਤੀਜੀ ਲਹਿਰ ਦੀ ਦਸਤਕ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਮਾਮਲਾ ਰਾਜਸਥਾਨ ਦੇ ਦੌਸਾ ਦਾ ਹੈ, ਜਿੱਥੇ ਕੋਰੋਨਾ ਦੀ ਤੀਜੀ ਲਹਿਰ ਦੀ ਦਸਤਕ ਦੇ ਸੰਕੇਤ ਮਿਲਦੇ ਨਜ਼ਰ ਆ ਰਹੇ ਹਨ। ਦੌਸਾ ਵਿਚ 341 ਬੱਚੇ ਕੋਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ। ਯਾਨੀ ਕਿ 341 ਬੱਚਿਆਂ ਵਿਚ ਕੋਰੋਨਾ ਲੱਛਣਾਂ ਦੀ ਪੁਸ਼ਟੀ ਹੋਈ ਹੈ। ਤੀਜੀ ਲਹਿਰ ਦੀ ਸੰਭਾਵਨਾ ਨੂੰ ਦੇਖਦੇ ਹੋਏ ਦੌਸਾ ਜ਼ਿਲਾ ਪ੍ਰਸ਼ਾਸਨ ਸੁਚੇਤ ਹੋ ਗਿਆ ਹੈ।

ਇਹ ਵੀ ਪੜ੍ਹੋ- ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਕਰੇਗੀ ਸਾਗਰ ਰਾਣਾ ਕਤਲ ਕੇਸ ਦੀ ਜਾਂਚ
ਦੱਸ ਦਈਏ ਕਿ ਤੀਜੀ ਲਹਿਰ ਦੇ ਆਉਣ ਦੇ ਸੰਕੇਤ ਮਿਲੇ ਹਨ, ਇਥੇ 341 ਬੱਚਿਆਂ ਨੂੰ ਕੋਰੋਨਾ ਹੋਇਆ ਹੈ। ਇਨ੍ਹਾਂ ਬੱਚਿਆਂ ਦੀ ਉਮਰ 0 ਤੋਂ 18 ਸਾਲ ਦੀ ਹੈ। ਦੌਸਾ ਵਿਚ 1 ਮਈ ਤੋਂ 21 ਮਈ ਦਰਮਿਆਨ 341 ਬੱਚੇ ਕੋਰੋਨਾ ਇਨਫੈਕਟਿਡ ਮਿਲੇ ਹਨ। ਜ਼ਿਲੇ ਦੇ ਡੀ.ਐੱਮ. ਨੇ ਕਿਹਾ ਕਿ 341 ਬੱਚੇ ਕੋਰੋਨਾ ਪਾਜ਼ੇਟਿਵ ਮਿਲੇ ਹਨ ਪਰ ਇਨ੍ਹਾਂ ਵਿਚੋਂ ਕੋਈ ਵੀ ਗੰਭੀਰ ਹਾਲਤ ਵਿਚ ਨਹੀਂ ਹੈ।

ਇਹ ਵੀ ਪੜ੍ਹੋ- ਅਮਰੀਕਾ ਵਿਚ ਚੱਲੀਆਂ ਗੋਲੀਆਂ, 6 ਸਾਲਾ ਬੱਚੇ ਦੀ ਮੌਤ 

ਫਿਲਹਾਲ ਹਸਪਤਾਲਾਂ ਨੂੰ ਇਸ ਸਬੰਧੀ ਅਲਰਟ ਰਹਿਣ ਨੂੰ ਆਖ ਦਿੱਤਾ ਗਿਆ ਹੈ ਤਾਂ ਜੋ ਹਰ ਸਥਿਤੀ ਨਾਲ ਨਜਿੱਠਣ ਲਈ ਪਹਿਲਾਂ ਤੋਂ ਹੀ ਤਿਆਰੀ ਹੋਵੇ। ਇਸ ਦੌਰਾਨ ਰਾਜਸਥਾਨ ਸਰਕਾਰ ਨੂੰ ਪੇਂਡੂ ਹਲਕਿਆਂ ਵਿਚ ਰੋਕਥਾਮ ਲਈ ਅਤੇ ਜੰਗੀ ਪੱਧਰ ‘ਤੇ ਤਿਆਰੀ ਕਰਨ ਲਈ ਕਿਹਾ ਗਿਆ ਹੈ ਅਤੇ ਇਸ ਸਬੰਧੀ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਹਨ। ਸਿਹਤ ਵਿਭਾਗ ਦੀ ਟੀਮ ਪਿੰਡਾਂ ਵਿਚ ਜਾ ਕੇ ਲੋਕਾਂ ਦੇ ਟੈਸਟ ਕਰੇਗੀ। ਇਸ ਤੋਂ ਇਲਾਵਾ ਪਿੰਡਾਂ ਵਿਚ ਹੀ ਕੋਵਿਡ ਸੈਂਟਰ ਬਣਾਇਆ ਜਾਵੇਗਾ ਅਤੇ ਪਾਜ਼ੇਟਿਵ ਆਏ ਮਰੀਜ਼ਾਂ ਦਾ ਇਲਾਜ ਸ਼ੁਰੂ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਅਮਰੀਕਾ ਦੇ ਇਕ ਬਾਰ ‘ਚ ਚੱਲੀਆਂ ਗੋਲੀਆਂ, 3 ਲੋਕਾਂ ਦੀ ਮੌਤ 8 ਜ਼ਖਮੀ

ਇਸ ਦੌਰਾਨ ਸਨਿੱਚਰਵਾਰ ਨੂੰ ਰਾਜਸਥਾਨ ਵਿਚ ਕੋਰੋਨਾ ਵਾਇਰਸ ਨੇ 115 ਹੋਰ ਜਾਨਾਂ ਲੈ ਲਈਆਂ। ਇਨ੍ਹਾਂ ਦੇ ਨਾਲ ਹੀ 6,103 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਹੁਣ ਤੱਕ ਦੀਆਂ ਕੁੱਲ ਮੌਤਾਂ 7,590 ਹੋ ਗਈਆਂ ਹਨ ਤੇ ਕੁੱਲ ਮਾਮਲੇ 9,09,521 ਹੋ ਗਈਆਂ ਹਾਨ। ਇੱਕ ਅਧਿਕਾਰਤ ਰਿਪੋਰਟ ਮੁਤਾਬਕ ਤਾਜ਼ਾ ਅੰਕੜਿਆਂ ਅਨੁਸਾਰ ਸਭ ਤੋਂ ਵੱਧ 21 ਮੌਤਾਂ ਤੇ ਪਾਜ਼ਿਟਿਵ ਮਾਮਲੇ 1,900 ਜੈਪੁਰ ਤੋਂ ਸਾਹਮਣੇ ਆਏ ਹਨ। ਜੋਧਪੁਰ ’ਚ 11 ਮੌਤਾਂ ਦਰਜ ਹੋਈਆਂ ਹਨ।

Leave a Reply

Your email address will not be published. Required fields are marked *