LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

UN ਜਨਰਲ ਸਕੱਤਰ ਨੇ ਕੋਰੋਨਾ ਖਿਲਾਫ ਸਾਰੇ ਦੇਸ਼ਾਂ ਨੂੰ ਇਕਜੁੱਟ ਹੋਣ ਲਈ ਕਿਹਾ

un

ਸੰਯੁਕਤ ਰਾਸ਼ਟਰ (ਇੰਟ.)- ਕੋਰੋਨਾ ਮਹਾਮਾਰੀ ਨਾਲ ਨਜਿੱਠਣ ਨੂੰ ਲੈ ਕੇ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ (Antonio Guterres)ਦਾ ਤਾਜ਼ਾ ਬਿਆਨ ਸਾਹਮਣੇ ਆਇਆ ਹੈ। ਐਂਟੋਨੀਓ ਗੁਤਾਰੇਸ ਨੇ ਕਿਹਾ ਕਿ ਇਕ ਸਮੇਂ ਵਿਚ ਇਕ ਦੇਸ਼ ਇਸ ਮਹਾਮਾਰੀ ਨੂੰ ਨਹੀਂ ਹਰਾ ਸਕਦਾ। ਇਸ ਨਾਲ ਲੜਣ ਲਈ ਸਾਰੇ ਦੇਸ਼ਾਂ ਨੂੰ ਇਕਜੁੱਟ ਹੋਣਾ ਹੋਵੇਗਾ। ਜਿਨੇਵਾ ਵਿਚ ਸੋਮਵਾਰ ਨੂੰ ਵਿਸ਼ਵ ਸਿਹਤ ਸਭਾ ਵਿਚ ਇਕ ਵੀਡੀਓ ਸੰਦੇਸ਼ ਰਾਹੀਂ ਉਨ੍ਹਾਂ ਨੇ ਕਿਹਾ ਕਿ ਵਿਸ਼ਵ ਦੇ ਨੇਤਾਵਾਂ ਨੂੰ ਟੀਕਿਆਂ ਦੀ ਪਹੁੰਚ ਲਈ ਸੰਸਾਰਕ ਯੋਜਨਾ ਦੇ ਨਾਲ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ। ਨਾਲ ਹੀ ਕੋਰੋਨਾ ਪ੍ਰੀਖਣ ਅਤੇ ਇਲਾਜ ਲਈ ਵੀ ਇਕਜੁੱਟਤਾ ਦਿਖਾਉਣੀ ਚਾਹੀਦੀ ਹੈ ਤਾਂ ਹੀ ਇਸ ਮਹਾਮਾਰੀ ਨੂੰ ਹਰਾਇਆ ਜਾ ਸਕਦਾ ਹੈ।


ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲੇ ਵਿਚ ਸਾਹਮਣੇ ਆਏ ਬਲੈਕ ਫੰਗਸ ਦੇ 9 ਮਾਮਲੇ
ਸੰਯੁਕਤ ਰਾਸ਼ਟਰ ਮੁਖੀ ਨੇ ਜੀ-20 ਟਾਸਕ ਫੋਰਸ ਲਈ ਅਪੀਲ ਦੁਹਰਾਉਂਦੇ ਹੋਏ ਕਿਹਾ ਕਿ ਇਹ ਵੈਕਸੀਨ ਉਤਪਾਦਨ ਸਮਰੱਥਾ ਵਾਲੇ ਸਾਰੇ ਦੇਸ਼, ਵਿਸ਼ਵ ਸਿਹਤ ਸੰਗਠਨ (WHO),ਏ.ਸੀ.ਟੀ.-ਐਕਸੇਲਰੇਟਰ ਪਾਰਟਨਰਸ ਅਤੇ ਕੌਮਾਂਤਰੀ ਵਿੱਤੀ ਥਾਵਾਂ ਨੂੰ ਇਕਜੁੱਟ ਕਰਦਾ ਹੈ। ਇਸ ਲਈ ਟਾਸਕ ਫੋਰਸ ਦਾ ਟੀਚਾ ਸਾਰੇ ਬਦਲਾਂ ਨੂੰ ਜਾਨਣ ਤੋਂ ਬਾਅਦ ਡਬਲ ਮੈਨੂਫੈਕਚਰਿੰਗ ਹੋਣਾ ਚਾਹੀਦਾ ਹੈ।

ਇਸ ਦੇ ਨਾਲ ਹੀ ਗੁਤਾਰੇਸ ਨੇ ਕਿਹਾ ਕਿ ਮਹਾਮਾਰੀ ਦੇ ਸ਼ੁਰੂ ਵਿਚ ਹੀ ਉਨ੍ਹਾਂ ਨੇ ਇਸ ਦੇ ਵਾਇਰਸ ਬਾਰੇ ਚਿਤਾਵਨੀ ਦਿੱਤੀ ਸੀ, ਪਰ ਦੁੱਖ ਦੀ ਗੱਲ ਹੈ ਕਿ ਇਸ ਨਾਲ ਨਜਿੱਠਣ ਲਈ ਹੁਣ ਅਸੀਂ ਕੰਮ ਕਰ ਰਹੇ ਹਾਂ। ਅਸੀਂ ਅਜਿਹੀ ਸਥਿਤੀ ਦਾ ਸਾਹਮਣਾ ਕਰ ਰਹੇ ਹਾਂ ਕਿ ਅਮੀਰ ਦੇਸ਼ ਆਪਣੇ ਜ਼ਿਆਦਾਤਰ ਲੋਕਾਂ ਦਾ ਟੀਕਾਕਰਣ ਕਰਦੇ ਹੋਏ ਆਪਣੀ ਅਰਥਵਿਵਸਥਾ ਨੂੰ ਮਜ਼ਬੂਤ ਕਰ ਰਹੇ ਹਨ, ਜਦੋਂ ਕਿ ਇਹ ਵਾਇਰਸ ਗਰੀਬ ਦੇਸ਼ਾਂ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ। ਅੱਗੇ ਉਨ੍ਹਾਂ ਨੇ ਕਿਹਾ ਕਿ ਜੇਕਰ ਅੱਗੇ ਅਜਿਹਾ ਹੁੰਦਾ ਰਿਹਾ ਤਾਂ ਵੱਡੀ ਗਿਣਤੀ ਵਿਚ ਲੋਕਾਂ ਦੀ ਕੋਰੋਨਾ ਨਾਲ ਮੌਤ ਹੋਵੇਗੀ। ਅਜਿਹੇ ਵਿਚ ਸਾਰੇ ਦੇਸ਼ਾਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ- ਮੋਗਾ 'ਚ ਆਕਸੀਜਨ ਸਿਲੰਡਰ ਫੱਟਣ ਨਾਲ ਐਂਬੂਲੈਂਸ ਚਾਲਕ ਦੀ ਮੌਤ, 1 ਜ਼ਖਮੀ

ਗੁਤਾਰੇਸ ਨੇ ਕਿਹਾ ਕਿ ਡਬਲਿਊ.ਐੱਚ.ਓ. ਨੂੰ ਸੰਸਾਰਕ ਮਹਾਮਾਰੀ ਦੀਆਂ ਤਿਆਰੀਆਂ ਦੇ ਕੇਂਦਰ ਵਿਚ ਹੋਣਾ ਚਾਹੀਦਾ ਹੈ, ਉਸ ਨੂੰ ਟਿਕਾਊ ਅਤੇ ਅਨੁਮਾਨਤ ਸੰਸਾਧਨਾਂ ਦੀ ਲੋੜ ਹੈ। ਮੰਗ ਮੁਤਾਬਕ ਡਬਲਿਊ.ਐੱਚ.ਓ.ਨੂੰ ਕੰਮ ਕਰਨ ਲਈ ਪੂਰੀ ਤਰ੍ਹਾਂ ਨਾਲ ਸਮਰੱਥ ਹੋਣਾ ਚਾਹੀਦਾ ਹੈ। ਗੁਤਾਰੇਸ ਨੇ ਕਿਹਾ ਕਿ ਦੁਨੀਆ ਨੂੰ ਭਵਿੱਖ ਲਈ ਢੁੱਕਵੇਂ ਕੌਮਾਂਤਰੀ ਸਹਿਯੋਗ ਅਤੇ ਇਕਜੁੱਟਤਾ ਲਈ ਇਕ ਰੂਪਰੇਖਾ ਦੀ ਲੋੜ ਹੈ। ਜਿਸ ਰਾਹੀਂ ਇਸ ਬੀਮਾਰੀ ਨਾਲ ਲੜਿਆ ਜਾ ਸਕਦਾ ਹੈ।  

 

In The Market