LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹੁਣ 12-15 ਸਾਲ ਦੇ ਬੱਚਿਆਂ ਨੂੰ ਲੱਗੇਗਾ ਇਹ ਟੀਕਾ, EMA ਨੇ ਦਿੱਤੀ ਮਨਜ਼ੂਰੀ

covid vaccine23

ਬਰਲਿਨ: ਦੁਨੀਆਂ ਵਿਚ ਕੋਰੋਨਾ(Corona) ਤੋਂ ਬਚਣ ਲਈ ਕੋਰੋਨਾ ਵੈਕਸੀਨ (Corona vaccine)ਲਗਾਈ ਜਾ ਰਹੀ ਹੈ। ਭਾਰਤ ਵਿਚ ਵੀ ਛੇਤੀ ਬੱਚਿਆਂ 'ਤੇ ਵੈਕਸੀਨ ਦਾ ਟ੍ਰਾਇਲ ਸ਼ੁਰੂ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਨੇ ਇਸ ਦੀ ਇਜਾਜ਼ਤ ਵੀ ਦੇ ਦਿੱਤੀ ਹੈ। ਇਸ ਵਿਚਾਲੇ ਕਈ ਦੇਸ਼ਾਂ ਵਿਚ ਤਾਂ ਬੱਚਿਆਂ ਲਈ ਵੀ ਕੋਰੋਨਾ ਵੈਕਸੀਨ ਦਾ ਪ੍ਰਬੰਧ ਸ਼ੁਰੂ ਹੋੇ ਗਿਆ ਹੈ। ਇਸ ਦੇ ਚਲਦੇ ਯੂਰਪੀ ਮੈਡੀਸਿਨ ਏਜੰਸੀ (EMA) ਨੇ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਲਈ ਫਾਈਜ਼ਰ-ਬਾਇਓਐਨਟੈਕ ਕੋਵਿਡ-19 ਵੈਕਸੀਨ ਦੇ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। 

ਇਹ ਵੀ ਪੜ੍ਹੋ- ਅਮਰੀਕਾ ਤੇ ਰੂਸ ਦੇ ਰਿਸ਼ਤਿਆਂ ਵਿਚ ਨਰਮੀ ਆਉਣ ਦੇ ਸੰਕੇਤ, ਪੁਤਿਨ ਨਾਲ ਬਾਈਡੇਨ ਕਰਨਗੇ ਮੁਲਾਕਾਤ

ਮਿਲੀ ਜਾਣਕਾਰੀ ਦੇ ਮੁਤਾਬਿਕ ਫਾਈਜ਼ਰ ਬਾਇਓਐਨਟੈਕ ਦੇ ਟੀਕੇ ਨੂੰ 27 ਮੈਂਬਰ ਦੇਸ਼ਾਂ ਦੇ ਯੂਰਪੀ ਸੰਘ ਵਿਚ ਸਭ ਤੋਂ ਪਹਿਲਾਂ ਆਗਿਆ ਮਿਲੀ ਸੀ ਅਤੇ ਦਸੰਬਰ ਵਿਚ 16 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਲਗਾਉਣ ਲਈ ਲਾਈਸੰਸ ਪ੍ਰਦਾਨ ਕੀਤਾ ਗਿਆ ਸੀ।  EMA ਦੇ ਵੈਕਸੀਨ ਰਣਨੀਤੀ ਪ੍ਰਬੰਧਕ, ਮਾਰਕੋ ਕੈਵੇਲਰੀ ਨੇ ਕਿਹਾ ਕਿ ਯੂਰੋਪੀ ਸੰਘ ਦੀ ਰੈਗੂਲੇਟਰੀ ਨੂੰ ਬੱਚਿਆਂ ਅਤੇ ਅਲੱੜ੍ਹਾਂ ਲਈ ਟੀਕੇ ਦੇ ਇਸਤੇਮਾਲ ਨੂੰ ਮਨਜ਼ੂਰੀ ਦੇਣ ਲਈ ਜ਼ਰੂਰੀ ਅੰਕੜੇ ਮਿਲੇ ਸਨ ਅਤੇ ਡਾਟਾ ਤੋਂ ਪਤਾ ਚੱਲਦਾ ਹੈ ਕਿ ਇਹ ਕੋਵਿਡ-19 ਦੇ ਖਿਲਾਫ ਬਹੁਤ ਜ਼ਿਆਦਾ ਪ੍ਰਭਾਵੀ ਹੈ। ਇਨ੍ਹਾਂ ਦੇਸ਼ਾਂ ਵਿਚ ਲਗਭਗ 17.3 ਮਿਲੀਅਨ ਲੋਕਾਂ ਨੂੰ ਕੋਰਨਾ ਵੈਕਸੀਨ ਲਗਾਈ ਗਈ ਹੈ।

ਇਹ ਵੀ ਪੜ੍ਹੋ- ਇਸ ਕੰਪਨੀ ਦੀ ਵੈਕਸੀਨ ਬੱਚਿਆਂ ਲਈ ਸੁਰੱਖਿਅਤ ਤੇ ਅਸਰਦਾਰ, ਛੇਤੀ ਲੱਗ ਸਕਦੈ ਟੀਕਾ

ਗੌਰਤਲਬ ਹੈ ਕਿ  ਮੋਡਰਨਾ ਕੰਪਨੀ (Moderna Company) ਦੀ ਵੈਕਸੀਨ ਬੱਚਿਆਂ ਲਈ ਵੀ ਸੁਰੱਖਿਅਤ ਅਤੇ ਪ੍ਰਭਾਵੀ ਪਾਈ ਗਈ ਹੈ। ਕੰਪਨੀ ਨੇ ਆਪਣੀ ਵੈਕਸੀਨ ਦੇ ਬੱਚਿਆਂ 'ਤੇ ਹੋਏ ਦੂਜੇ ਅਤੇ ਤੀਜੇ ਪੜਾਅ ਦੇ ਟ੍ਰਾਇਲ ਦੇ ਨਤੀਜੇ ਦੇ ਆਧਾਰ 'ਤੇ ਦੱਸਿਆ ਕਿ ਸਾਡੀ ਵੈਕਸੀਨ ਬੱਚਿਆਂ 'ਤੇ 100 ਫੀਸਦੀ ਪ੍ਰਭਾਵੀ ਅਤੇ ਸੁਰੱਖਿਅਤ ਪਾਈ ਗਈ ਹੈ। ਇਹ ਟ੍ਰਾਇਲ 12 ਤੋਂ 17 ਸਾਲ ਦੇ ਬੱਚਿਆਂ 'ਤੇ ਕੀਤਾ ਗਿਆ ਸੀ। 

In The Market