ਨਵੀਂ ਦਿੱਲੀ: ਬਲੂਮਬਰਗ ਬਿਲੀਨੀਅਰਜ਼ ਇੰਡੈਕਸ ਦੇ ਅਨੁਸਾਰ, ਭਾਰਤ ਦੇ ਦਿੱਗਜ ਉਦਯੋਗਪਤੀ ਗੌਤਮ ਅਡਾਨੀ ਏਸ਼ੀਆ ਦੇ ਦੂਜਾ ਸਭ ਤੋਂ ਅਮੀਰ ਸ਼ਖ਼ਸ ਬਣ ਗਏ ਹਨ। ਦੌਲਤ ਦੇ ਮਾਮਲੇ ਵਿੱਚ ਗੌਤਮ ਅਡਾਨੀ ਨੇਚੀਨ ਦੇ ਝੋਂਗ ਸ਼ਾਨਸ਼ਾਨ ਨੂੰ ਪਛਾੜ ਕੇ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਮਿਲੀ ਜਾਣਕਾਰੀ ਦੇ ਮੁਤਾਬਿਕ ਪਿਛਲੇ ਮਹੀਨੇ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਜ਼ਬਰਦਸਤ ਵਾਧਾ ਹੋਇਆ, ਜਿਸ ਕਾਰਨ ਗੌਤਮ ਅਡਾਨੀ ਦੀ ਸਥਿਤੀ ਵਿੱਚ ਸੁਧਾਰ ਹੋਇਆ। ਉਹ ਏਸ਼ੀਆ ਦਾ ਦੂਜਾ ਸਭ ਤੋਂ ਅਮੀਰ ਵਿਅਕਤੀ ਬਣ ਗਿਆ। ਦੱਸ ਦੇਈਏ ਕਿ ਗੌਤਮ ਨੇ ਬਲੂਮਬਰਗ ਦੀ ਸੂਚੀ ਵਿੱਚ 14 ਵੇਂ ਸਥਾਨ 'ਤੇ ਆਪਣੀ ਥਾਂ ਬਣਾ ਲਈ ਹੈ। ਇਸ ਦੇ ਨਾਲ ਹੀ ਮੁਕੇਸ਼ ਅੰਬਾਨੀ 13ਵੇਂ ਸਥਾਨ 'ਤੇ ਹਨ। ਵੇਖੋ ਕੁੱਲ ਸੰਪਤੀਗੌਤਮ ਅਡਾਨੀ ਦੀ ਕੁੱਲ ਸੰਪਤੀ 66.5 ਬਿਲੀਅਨ ਹੈ। ਇਸ ਸਾਲ ਗੌਤਮ ਦੀ ਦੌਲਤ ਵਿੱਚ ਤਕਰੀਬਨ 32.7 ਮਿਲੀਅਨ ਡਾਲਰ ਦਾ ਵਾਧਾ ਹੋਇਆ ਸੀ। ਦੂਜੇ ਪਾਸੇ, ਜੇ ਅਸੀਂ ਅੰਬਾਨੀ ਦੀ ਦੌਲਤ ਦੀ ਗੱਲ ਕਰੀਏ ਤਾਂ ਉਸ ਦੀ ਕੁਲ ਸੰਪਤੀ ਦਾ ਅਨੁਮਾਨ ਲਗਭਗ 76.5 ਬਿਲੀਅਨ ਡਾਲਰ ਸੀ। ਇਸ ਦੇ ਨਾਲ ਹੀ, ਚੀਨ ਦੀ ਝੋਂਗ ਸ਼ਾਨਸ਼ਾਨ ਦੀ ਕੁੱਲ ਸੰਪਤੀ 63.6 ਬਿਲੀਅਨ ਡਾਲਰ ਰਹੀ। ਗੌਰਤਲਬ ਹੈ ਕਿ ਇਸ ਤੋਂ ਪਹਿਲਾ ਫਰਵਰੀ ਵਿਚ ਮੁਕੇਸ਼ ਅੰਬਾਨੀ ਚੀਨ ਦੇ ਸ਼ੰਸ਼ਾਨ ਨੂੰ ਪਛਾੜਦੇ ਹੋਏ ਏਸ਼ੀਆ ਦਾ ਸਭ ਤੋਂ ਅਮੀਰ ਵਿਅਕਤੀ ਬਣੇ ਸਨ।
ਲੰਡਨ (ਇੰਟ.)-ਅੰਟਾਰਕਟਿਕਾ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਆਇਸਬਰਗ ਟੁੱਟਕੇ ਵੱਖ ਹੋ ਗਿਆ ਹੈ। ਇਸਦੀ ਲੰਬਾਈ ਦੀ ਜੇਕਰ ਗੱਲ ਕਰੀਏ ਤਾਂ ਇਹ ਤਕਰੀਬਨ 170 ਕਿਮੀ ਹੈ ਜਦੋਂਕਿ ਇਸ ਦੀ ਚੌੜਾਈ ਤਕਰੀਬਨ 25 ਕਿਮੀ ਹੈ। ਯੂਰਪੀ ਪੁਲਾੜ ਏਜੰਸੀ (ਈ.ਐੱਸ.ਏ.) ਮੁਤਾਬਕ ਇਹ ਘਟਨਾ ਅੰਟਾਰਕਟਿਕਾ ਦੇ ਵੇਡੇਲ ਸਾਗਰ ਵਿੱਚ ਰੋਨੇ ਆਈਸ ਸ਼ੈਲਫ ਦੇ ਪੱਛਮੀ ਹਿੱਸੇ ਵਿੱਚ ਵਾਪਰੀ ਹੈ। ਇਸ ਦਾ ਪਤਾ ਈ.ਐੱਸ.ਏ. ਨੇ ਕੌਪਰਨਿਕਸ ਸੈਂਟੀਨਲ ਸੈਟੇਲਾਈਟ ਰਾਹੀਂ ਲਗਾਇਆ ਗਿਆ ਹੈ। ਈ.ਐੱਸ.ਏ. ਮੁਤਾਬਕ ਹੁਣ ਇਹ ਆਈਸਬਰਗ ਦਾ ਟੁੱਟਿਆ ਹੋਇਆ ਵਿਸ਼ਾਲ ਬਰਫ ਦਾ ਪਹਾੜ ਉਥੋਂ ਹੌਲੀ-ਹੌਲੀ ਅੱਗੇ ਰੁੜ੍ਹ ਰਿਹਾ ਹੈ, ਜੋ ਵਿਗਿਆਨੀਆਂ ਲਈ ਕੌਤੂਹਲ ਦਾ ਕਾਰਨ ਬਣਿਆ ਹੋਇਆ ਹੈ। ਇਸ ਵਿਸ਼ਾਲ ਬਰਫੀਲੇ ਪਹਾੜ ਦਾ ਪੂਰਾ ਸਾਈਜ਼ ਤਕਰੀਬਨ 4 ਹਜ਼ਾਰ ਵਰਗ ਕਿਮੀ ਤੋਂ ਵੀ ਵੱਡਾ ਹੈ। ਵਿਗਿਆਨੀਆਂ ਨੇ ਇਸ ਨੂੰ ਏ-76 ਨਾਮ ਦਿੱਤਾ ਹੈ। ਇਸਦਾ ਸਾਈਜ਼ ਨਿਊਯਾਰਕ ਦੇ ਟਾਪੂ ਪੋਰਟੋ ਰਿਕੋ ਦਾ ਤਕਰੀਬਨ ਅੱਧਾ ਹੈ। ਜ਼ਿਕਰਯੋਗ ਹੈ ਕਿ ਬ੍ਰਿਟੇਨ ਦੇ ਅੰਟਾਰਕਟਿਕਾ ਸਰਵੇ ਟੀਮ ਨੇ ਸਭ ਤੋਂ ਪਹਿਲਾਂ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਸੀ। ਵਿਗਿਆਨੀਆਂ ਦਾ ਮੰਨਣਾ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਇਸ ਬਰਫੀਲੇ ਪਹਾੜ ਦੇ ਇਸ ਤਰ੍ਹਾਂ ਵੱਖ ਹੋਣ ਨਾਲ ਸਮੁੰਦਰੀ ਪਾਣੀ ਦੇ ਪੱਧਰ ਵਿੱਚ ਵਾਧਾ ਹੋਣ ਦੀ ਫਿਲਹਾਲ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ। ਇਸਦੀ ਵਜ੍ਹਾ ਵਿਗਿਆਨੀ ਮੰਨਦੇ ਹਨ ਕਿ ਇਹ ਤੈਰਦੇ ਹੋਏ ਬਰਫ ਦੇ ਪਹਾੜ ਦਾ ਇੱਕ ਹਿੱਸਾ ਸੀ। ਇਹ ਠੀਕ ਉਂਜ ਹੀ ਹੈ ਜਿਵੇਂ ਕਿਸੇ ਬਰਫ ਦੇ ਗਿਲਾਸ ਵਿੱਚ ਖੁਰਣ ਨਾਲ ਉਸ ਵਿੱਚ ਮੌਜੂਦ ਪਾਣੀ ਦਾ ਪੱਧਰ ਨਹੀਂ ਵਧਦਾ। ਇਸ ਲਈ ਇਸਦੇ ਟੁੱਟ ਕੇ ਵੱਖ ਹੋਣ ਨਾਲ ਸਮੁੰਦਰੀ ਪਾਣੀ ਦਾ ਪੱਧਰ ਨਹੀਂ ਵਧੇਗਾ। ਹਾਲਾਂਕਿ ਵਿਗਿਆਨੀਆਂ ਨੇ ਗਰਮ ਹੁੰਦੇ ਅੰਟਾਰਕਟਿਕਾ ਨੂੰ ਲੈ ਕੇ ਚਿਤਾਵਨੀ ਜ਼ਰੂਰ ਦਿੱਤੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਅੰਟਾਰਕਟਿਕਾ ਧਰਤੀ ਦੇ ਹੋਰ ਹਿੱਸਿਆਂ ਦੇ ਮੁਕਾਬਲੇ ਕਾਫ਼ੀ ਤੇਜ਼ੀ ਨਾਲ ਗਰਮ ਹੋ ਰਿਹਾ ਹੈ। ਵਿਗਿਆਨੀਆਂ ਮੁਤਾਬਕ ਅੰਟਾਰਕਟੀਕਾ ਦੇ ਪਾਣੀ ਦਾ ਪੱਧਰ 1880 ਤੋਂ ਬਾਅਦ ਤਕਰੀਬਨ 10 ਇੰਚ ਤੱਕ ਵੱਧ ਚੁੱਕਿਆ ਹੈ। ਤੁਹਾਨੂੰ ਦੱਸ ਦਈਏ ਕਿ ਪੰਜ ਮਹੀਨੇ ਪਹਿਲਾਂ ਵੀ ਅੰਟਾਰਕਟੀਕਾ ਤੋਂ ਇੱਕ ਵਿਸ਼ਾਲ ਬਰਫੀਲਾ ਪਹਾੜ ਟੁੱਟ ਕੇ ਵੱਖ ਹੋ ਗਿਆ ਸੀ। ਇਹ ਘਟਨਾ ਅੰਟਾਰਕਟੀਕਾ ਦੇ ਦੱਖਣ ਵਿੱਚ ਵਾਪਰੀ ਸੀ। ਵਿਗਿਆਨੀਆਂ ਨੇ ਇਸ ਨੂੰ ਏ-68-ਏ ਨਾਂ ਦਿੱਤਾ ਸੀ। ਇਸ ਆਇਸਬਰਗ ਦਾ ਖੇਤਰਫਲ ਤਕਰੀਬਨ 4 ਹਜ਼ਾਰ ਕਿਮੀ ਸੀ। ਵਿਗਿਆਨੀਆਂ ਮੁਤਾਬਕ ਇਹ ਬਰਫੀਲਾ ਪਹਾੜ ਹੌਲੀ-ਹੌਲੀ ਦੱਖਣੀ ਜਾਰਜੀਆ ਵੱਲ ਵੱਧ ਰਿਹਾ ਸੀ। ਇਸਦੀ ਜਾਂਚ ਲਈ ਵਿਗਿਆਨੀਆਂ ਦੀ ਇੱਕ ਟੀਮ ਵੀ ਉੱਥੇ ਭੇਜੀ ਗਈ ਸੀ। ਇਸ ਟੀਮ ਨੇ ਬਰਫੀਲੇ ਪਹਾੜ ਦੇ ਵੱਖ ਹੋਣ ਨਾਲ ਉਥੋਂ ਦੇ ਮਾਹੌਲ ਉੱਤੇ ਪੈਣ ਵਾਲੇ ਪ੍ਰਭਾਵਾਂ ਦਾ ਅਧਿਐਨ ਕੀਤਾ ਸੀ। ਵਿਗਿਆਨੀਆਂ ਦਾ ਕਹਿਣਾ ਸੀ ਕਿ ਇਸ ਨਾਲ ਸਮੁੰਦਰੀ ਜੀਵਾਂ ਨੂੰ ਖ਼ਤਰਾ ਹੋ ਸਕਦਾ ਹੈ ਨਾਲ ਹੀ ਸਮੁੰਦਰੀ ਪਾਣੀ ਦੇ ਪੱਧਰ ਵੀ ਵੱਧ ਸਕਦਾ ਹੈ। ਏ-68-ਏ ਬਰਫੀਲਾ ਪਹਾੜ ਅੰਟਾਰਕਟਿਕਾ ਦੇ ਲਾਰਸਨ ਸੀ ਨਾਮ ਦੀ ਚੱਟਾਨ ਤੋਂ ਟੁੱਟਿਆ ਸੀ, ਜਿਸ ਵੇਲੇ ਇਹ ਲਾਰਸਨ ਸੀ ਤੋਂ ਵੱਖ ਹੋਇਆ ਸੀ ਉਸ ਵੇਲੇ ਇਸਦਾ ਸਾਈਜ਼ ਤਕਰੀਬਨ 5,800 ਵਰਗ ਕਿਮੀ ਸੀ।
ਯੇਰੂਸ਼ਲਮ (ਇੰਟ.)- ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਵਲੋਂ ਗਾਜ਼ਾ ਵਿਚ ਅੱਤਵਾਦੀ ਸੰਗਠਨ ਹਮਾਸ ਦੇ ਖਿਲਾਫ ਜੰਗ ਬੰਦੀ ਦਾ ਦਬਾਅ ਬਣਾਏ ਜਾਣ ਦੇ ਬਾਵਜੂਦ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਫੌਜੀ ਮੁਹਿੰਮ ਜਾਰੀ ਰੱਖਣ 'ਤੇ ਬਜਿੱਦ ਹਨ। ਫੌਜੀ ਹੈੱਡਕੁਆਰਟਰ ਦਾ ਦੌਰਾ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਵਿਚ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਦੀ ਹਮਾਇਤ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਡਾ ਟੀਚਾ ਪੂਰਾ ਹੋਣ ਤੱਕ ਜਾਰੀ ਰਹੇਗਾ। ਇਜ਼ਰਾਇਲੀ ਨਾਗਰਿਕਾਂ ਲਈ ਸ਼ਾਂਤੀ ਸੁਰੱਖਿਆ ਦੀ ਵਾਪਸੀ ਹੋਣ ਤੱਕ ਅਸੀਂ ਅੱਗੇ ਵਧਦੇ ਰਹਾਂਗੇ। ਨੇਤਨਯਾਹੂ ਨੇ ਇਹ ਸਖ਼ਤ ਬਿਆਨ ਬਾਈਡੇਨ ਤੋਂ ਬੁੱਧਵਾਰ ਦੇਰ ਸ਼ਾਮ ਫੋਨ 'ਤੇ ਗੱਲਬਾਤ ਹੋਣ ਮਗਰੋਂ ਦਿੱਤਾ। ਇਸ ਵਿਚਾਲੇ ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਇਜ਼ਰਾਈਲ ਨੂੰ ਕਰੀਬ 5.4 ਹਜ਼ਾਰ ਕਰੋੜ ਰੁਪਏ ਦੇ ਹਥਿਆਰ ਵੇਚਣ ਦੀ ਮਨਜ਼ੂਰੀ ਦਿੱਤੀ ਹੈ। ਅਮਰੀਕੀ ਸੰਸਦ ਮੁਤਾਬਕ ਸੰਸਦ ਮੈਂਬਰਾਂ ਦੇ ਇਸ ਸਮਝੌਤੇ 'ਤੇ ਇਤਰਾਜ਼ ਜਤਾਉਣ ਦੀ ਸੰਭਾਵਨਾ ਨਹੀਂ ਹੈ। ਕਿਉਂਕਿ ਡੈਮੋਕਰੇਟਿਕ ਹੋਵੇ ਜਾਂ ਰਿਪਬਲਿਕਨ ਪਾਰਟੀ ਦੋਵੇਂ ਇਜ਼ਰਾਈਲ ਦਾ ਸਮਰਥਨ ਕਰਦੀਆਂ ਹਨ। ਦੂਜੇ ਪਾਸੇ ਅਮਰੀਕਾ ਦੇ ਇਸ ਰਵੱਈਏ 'ਤੇ ਤੁਰਕੀ ਭੜਕ ਗਿਆ। ਉਥੇ ਦੇ ਰਾਸ਼ਟਰਪਤੀ ਅਰਦੋਗਨ ਨੇ ਬਾਈਡਨ ਦਾ ਨਾਂ ਲੈਂਦੇ ਹੋਏ ਕਿਹਾ ਕਿ ਤੁਸੀਂ ਮੈਨੂੰ ਇਹ ਕਹਿਣ ਲਈ ਮਜਬੂਰ ਕਰ ਦਿੱਤਾ ਕਿ ਤੁਸੀਂ ਅਪਣੇ ਖੂਨੀ ਹੱਥਾਂ ਨਾਲ ਇਤਿਹਾਸ ਲਿਖ ਰਹੇ ਹਨ। ਇਸਲਾਮਿਕ ਦੇਸ਼ਾਂ ਦੇ ਸੰਗਠਨ ਓਆਈਸੀ ਦੀ ਬੈਠਕ ਵਿਚ ਇਜ਼ਰਾਈਲ ਨੂੰ ਚਿਤਾਵਨੀ ਦਿੱਤੀ ਗਈ ਕਿ ਅਲ ਅਕਸਾ ਮਸਜਿਦ 'ਤੇ ਕਬਜ਼ੇ ਦੀ ਕੋਸ਼ਿਸ਼ ਕੀਤੀ ਤਾਂ ਨਤੀਜੇ ਭਿਆਨਕ ਹੋਣਗੇ। ਬੈਠਕ ਸਾਊਦੀ ਨੇ ਬੁਲਾਈ ਸੀ ਪਰ ਉਸ ਨੇ ਖੁਦ ਅਮਰੀਕੀ ਲੜਾਕੂ ਜਹਾਜ਼ਾਂ ਨੂੰ ਜ਼ਮੀਨ ਦਿੱਤੀ ਹੈ। ਅਮਰੀਕਾ ਇਸ ਦਾ ਇਸਤੇਮਾਲ ਇਜ਼ਰਾਈਲ ਦੀ ਮਦਦ ਵਿਚ ਕਰ ਸਕਦਾ ਹੈ। ਰਿਪੋਰਟ ਮੁਤਾਬਕ ਇਸ ਜੰਗ ਦਾ ਖਮਿਆਜ਼ਾ ਦੋਵੇਂ ਧਿਰਾਂ ਨੂੰ ਭੁਗਤਣਾ ਪੈ ਰਿਹਾ ਹੈ ਪਰ ਹਮਾਸ ਦੇ ਕਬਜ਼ੇ ਵਾਲੇ ਗਾਜਾ ਪੱਟੀ ਇਲਾਕੇ ਵਿਚ ਹਾਲਾਤ ਬਦਤਰ ਹੋ ਚੁੱਕੇ ਹਨ। ਇੱਥੋਂ ਦੀ 21 ਲੱਖ ਦੀ ਆਬਾਦੀ ਵਿਚੋਂ 11 ਲੱਖ ਕੋਲ ਪੀਣ ਦਾ ਪਾਣੀ, ਟਾਇਲਟ ਅਤੇ ਬਿਜਲੀ ਵਰਗੀਆਂ ਬੁਨਿਆਦੀ ਸਹੂਲਤਾਂ ਵੀ ਨਹੀਂ ਹਨ।
ਪੈਰਿਸ (ਇੰਟ.)- ਯੂਰਪੀ ਦੇਸ਼ਾਂ ਵਿਚ ਕੋਰੋਨਾ ਇਨਫੈਕਸ਼ਨ ਤੋਂ ਰਾਹਤ ਮਿਲਣ ਤੋਂ ਬਾਅਦ ਹੁਣ ਪਾਬੰਦੀਆਂ ਦੇ ਹਟਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਫਰਾਂਸ ਵਿਚ 6 ਮਹੀਨੇ ਤੋਂ ਬੰਦ ਪਏ ਕਾਫੀ ਹਾਊਸ ਅਤੇ ਰੈਸਟੋਰੈਂਟ ਸ਼ੁਰੂ ਕਰ ਦਿੱਤੇ ਗਏ ਹਨ। ਆਸਟ੍ਰੀਆ ਵਿਚ ਵੀ ਹੋਟਲਾਂ ਨੂੰ ਮਹਿਮਾਨਾਂ ਲਈ ਖੋਲ੍ਹ ਦਿੱਤਾ ਗਿਆ ਹੈ। ਫਰਾਂਸ ਵਿਚ 6 ਮਹੀਨੇ ਤੋਂ ਚੱਲ ਰਹੀ ਪਾਬੰਦੀ ਨੂੰ ਕਈ ਪੜਾਅ ਵਿਚ ਖੋਲ੍ਹਿਆ ਗਿਆ ਹੈ। ਪਹਿਲਾਂ 7 ਵਜੇ ਦੀ ਥਾਂ 9 ਵਜੇ ਤੋਂ ਕਰਫਿਊ ਲਾਗੂ ਕੀਤਾ ਗਿਆ। ਉਸ ਤੋਂ ਬਾਅਦ ਮਿਊਜ਼ੀਅਮ, ਸਿਨੇਮਾਘਰ ਅਤੇ ਖੁੱਲ੍ਹੀਆਂ ਥਾਵਾਂ 'ਤੇ ਚੱਲਣ ਵਾਲੇ ਕਾਫੀ ਹਾਊਸ ਵੀ ਬੁੱਧਵਾਰ ਨੂੰ ਖੋਲ੍ਹ ਦਿੱਤੇ ਗਏ। ਕਾਫੀ ਹਾਊਸ ਖੋਲ੍ਹਣ ਤੋਂ ਪਹਿਲੇ ਦਿਨ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਅਤੇ ਪ੍ਰਧਾਨ ਮੰਤਰੀ ਜੀਨ ਕਾਸਟੇਕਸ ਇਕ ਕਾਫੀ ਦੇ ਟੈਰੇਸ ਵਿਚ ਗੱਲਬਾਤ ਕਰਦੇ ਨਜ਼ਰ ਆਏ। ਫਿਲਮ ਅਭਿਨੇਤਰੀ ਇਮੈਨੁਅਲ ਬੇਅਰਟ ਸਿਨੇਮਾਘਰ ਗਈ, ਜਿੱਥੇ ਉਨ੍ਹਾਂ ਦੀ ਫਿਲਮ ਲੱਗੀ ਸੀ ਫਰਾਂਸ ਹੀ ਨਹੀਂ ਯੂਰਪ ਵਿਚ ਵੀ ਇਟਲੀ, ਬੈਲਜੀਅਮ, ਹੰਗਰੀ ਅਤੇ ਆਸਟ੍ਰੀਆ ਵਿਚ ਵੀ ਖੁੱਲ੍ਹੀਆਂ ਥਾਵਾਂ 'ਤੇ ਚੱਲਣ ਵਾਲੇ ਰੈਸਟੋਰੈਂਟ ਖੋਲ੍ਹ ਦਿੱਤੇ ਗਏ ਹਨ। ਫਰਾਂਸ ਵਿਚ ਹੁਣ ਵੀ ਰਾਤ 11 ਵਜੇ ਤੋਂ ਕਰਫਿਊ ਲਗਾਉਣ ਦੀ ਯੋਜਨਾ ਹੈ। ਫਰਾਂਸ ਦੀ 40 ਫੀਸਦੀ ਨੌਜਵਾਨ ਆਬਾਦੀ ਘੱਟੋ-ਘੱਟ ਇਕ ਡੋਜ਼ ਵੈਕਸੀਨ ਲਗਵਾ ਚੁੱਕੀ ਹੈ। ਯੂਰਪੀ ਯੂਨੀਅਨ (ਈ.ਯੂ.) ਨੇ ਗੈਰ ਯੂਰਪੀ ਯਾਤਰੀਆਂ ਨੂੰ ਵੀ ਹੁਣ ਛੋਟ ਦੇਣੀ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਇਹ ਛੋਟ ਵੈਕਸੀਨ ਲਵਾਉਣ ਵਾਲੇ ਯਾਤਰੀਆਂ ਨੂੰ ਦਿੱਤੀ ਜਾ ਰਹੀ ਹੈ। ਆਸਟ੍ਰੀਆ ਵਿਚ ਵੀ 6 ਮਹੀਨੇ ਬਾਅਦ ਹੋਟਲਾਂ ਨੂੰ ਖੋਲ੍ਹ ਦਿੱਤਾ ਗਿਆ ਹੈ। ਗਾਹਕਾਂ ਲਈ ਅਜੇ ਮਾਸਕ ਅਤੇ ਸਰੀਰਕ ਦੂਰੀ ਦੀ ਲੋੜ ਰਹੇਗੀ। ਇਥੇ ਇਨਡੋਰ ਵਿਚ ਡੇਢ ਹਜ਼ਾਰ ਅਤੇ ਆਊਟਡੋਰ ਵਿਚ ਤਿੰਨ ਹਜ਼ਾਰ ਲੋਕ ਪ੍ਰੋਗਰਾਮ ਵਿਚ ਸ਼ਾਮਲ ਹੋ ਸਕਣਗੇ। ਬਾਰ, ਰੈਸਟੋਰੈਂਟ ਵੀ ਖੁੱਲ੍ਹ ਗਏ ਹਨ। ਅਮਰੀਕਾ ਦੇ ਸੂਬਿਆਂ ਵਿਚ ਜਿੱਥੇ ਕੋਰੋਨਾ ਇਨਫੈਕਸ਼ਨ ਦੀ ਸਥਿਤੀ ਵਧੇਰੇ ਸੀ, ਉਥੇ ਵੀ ਹੁਣ ਢਿੱਲ ਦਿੱਤੀ ਜਾਣ ਲੱਗੀ ਹੈ। ਨਿਊਯਾਰਕ ਅਜਿਹਾ ਹੀ ਸਥਾਨਸੀ, ਹੁਣ ਇਥੇ ਵੀ ਰੈਸਟੋਰੈਂਟ, ਕਲੱਬ, ਸਟੋਰ ਅਤੇ ਜਿਮ ਖੋਲ੍ਹ ਦਿੱਤੇ ਗਏ ਹਨ। ਅਜੇ ਇਥੇ ਮਾਸਕ ਲਗਾਉਣਾ ਹੋਵੇਗਾ।ਨੇਪਾਲ- ਇਥੇ ਵੈਰੀਅੰਟ ਬੀ. 1. 612.2 ਦੇ ਮਾਮਲੇ ਮਿਲ ਗਏ ਹਨ। ਹੁਣ ਤੱਕ ਨੇਪਾਲ ਵਿਚ ਕੋਰੋਨਾ ਦੇ ਤਿੰਨ ਵੈਰੀਅੰਟ ਮਿਲ ਚੁੱਕੇ ਹਨ। ਬ੍ਰਾਜ਼ੀਲ- ਹਰ ਰੋਜ਼ ਮਰਨ ਵਾਲਿਆਂ ਦੀ ਗਿਣਤੀ ਢਾਈ ਹਜ਼ਾਰ ਹੈ। 24 ਘੰਟੇ ਵਿਚ 75 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ।ਪਾਕਿਸਤਾਨ- 24 ਘੰਟਿਆਂ ਵਿਚ ਕੋਰੋਨਾ ਦੇ 3200 ਨਵੇਂ ਮਰੀਜ਼ ਮਿਲੇ। 104 ਲੋਕਾਂ ਦੀ ਮੌਤ ਹੋਈ।ਰੂਸ- ਇਕ ਦਿਨ ਵਿਚ ਲੱਗਭਗ 8 ਹਜ਼ਾਰ ਨਵੇਂ ਮਰੀਜ਼ ਮਿਲੇ ਹਨ। 390 ਇਨਫੈਕਟਿਡਾਂ ਦੀ ਮੌਤ ਹੋ ਗਈ। ਰਾਜਧਾਨੀ ਮਾਸਕੋ ਸਭ ਤੋਂ ਜ਼ਿਆਦਾ ਪ੍ਰਭਾਵਿਤ ਖੇਤਰ ਹੈ।
ਰਾਕਵਿਲੇ (ਇੰਟ.)- ਕੋਰੋਨਾ ਵਾਇਰਸ ਕਾਰਣ ਪੂਰੀ ਦੁਨੀਆ ਵਿਚ ਮਾਸਕ ਅਤੇ ਸੈਨੇਟਾਈਜ਼ਰ ਸੋਸ਼ਲ ਡਿਸਟੈਂਸਿੰਗ ਦਾ ਚਲਨ ਚੱਲ ਰਿਹਾ ਹੈ। ਹੱਥ ਸਾਫ ਕਰਨਾ ਵੈਸੇ ਤਾਂ ਬਹੁਤ ਚੰਗੀ ਗੱਲ ਹੈ ਪਰ ਸੈਨੇਟਾਈਜ਼ਰ ਦੀ ਵਰਤੋਂ ਕਰਨ ਨਾਲ ਅਜਿਹਾ ਹਾਦਸਾ ਹੋ ਸਕਦਾ ਹੈ ਇਹ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ। ਦਰਅਸਲ ਸੈਨੇਟਾਈਜ਼ਰ ਦੀ ਵਰਤੋਂ ਕਰਨ ਨਾਲ ਕਾਰ ਵਿਚ ਬੈਠੇ ਵਿਅਕਤੀ ਨੂੰ ਬੁਰੀ ਤਰ੍ਹਾਂ ਅੱਗ ਲੱਗ ਗਈ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਕਈ ਲੋਕਾਂ ਵਲੋਂ ਵੇਖਿਆ ਅਤੇ ਸ਼ੇਅਰ ਕੀਤਾ ਜਾ ਚੁੱਕਾ ਹੈ। ਇਸ ਵੀਡੀਓ ਵਿਚ ਇਕ ਕਾਰ ਨਜ਼ਰ ਆ ਰਹੀ ਹੈ, ਜੋ ਕਿ ਪਾਰਕਿੰਗ ਵਿਚ ਖੜੀ ਹੈ ਅਤੇ ਉਸ ਨੂੰ ਅਚਾਨਕ ਅੱਗ ਲੱਗ ਗਈ ਅਤੇ ਅੱਗ ਵੀ ਇੰਨੀ ਭਿਆਨਕ ਕਿ ਵੀਡੀਓ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਅੱਗ ਕਾਰਣ ਪੂਰੀ ਕਾਰ ਲਪੇਟ ਵਿਚ ਆ ਜਾਂਦੀ ਹੈ। ਦਰਅਸਲ ਕਾਰ ਵਿਚ ਬੈਠੇ ਨੌਜਵਾਨ ਨੇ ਸਿਗਰੇਟ ਪੀਂਦੇ ਹੋਏ ਸੈਨੇਟਾਈਜ਼ਰ ਦੀ ਵਰਤੋਂ ਕੀਤੀ ਸੀ। ਇਸ ਕਾਰਣ ਕਾਰ ਵਿਚ ਅੱਗ ਲੱਗ ਗਈ ਅਤੇ ਪੂਰੀ ਕਾਰ ਸੜ ਕੇ ਸਵਾਹ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਅਮਰੀਕਾ ਦੇ ਰਾਕਵਿਲੇ ਦੀ ਹੈ। ਟੀ.ਵੀ. ਚੈਨਲ ਵੂਸਾ ਮੁਤਾਬਕ ਜਦੋਂ ਕਾਰ ਦਾ ਡਰਾਈਵਰ ਸਿਗਰੇਟ ਪੀਂਦੇ ਹੋਏ ਸੈਨੇਟਾਈਜ਼ਰ ਦੀ ਵਰਤੋਂ ਕਰ ਰਿਹਾ ਸੀ ਤਾਂ ਉਸੇ ਵੇਲੇ ਉਸ ਦੇ ਮੂੰਹ ਵਿਚ ਲੱਗੀ ਸਿਗਰੇਟ ਵਿਚੋਂ ਚੰਗਿਆੜੀ ਸੈਨੇਟਾਈਜ਼ਰ ਵਿਚ ਡਿੱਗੀ ਅਤੇ ਇਸ ਨਾਲ ਅੱਗ ਲੱਗ ਗਈ। ਘਟਨਾ ਤੋਂ ਬਾਅਦ ਕਾਰ ਚਾਲਕ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰ ਉਸ ਦਾ ਇਲਾਜ ਕਰ ਰਹੇ ਹਨ। ਉਹ ਬੁਰੀ ਤਰ੍ਹਾਂ ਅੱਗ ਵਿਚ ਝੁਲਸ ਗਿਆ ਹੈ। ਫਿਲਹਾਲ ਉਹ ਖਤਰੇ ਤੋਂ ਬਾਹਰ ਹੈ। ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਮੌਕੇ 'ਤੇ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚ ਜਾਂਦੀ ਹੈ ਅਤੇ ਮੁਲਾਜ਼ਮ ਤੁਰੰਤ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਜਦੋਂ ਤੱਕ ਅੱਗ ਬੁਝਾਈ ਜਾਂਦੀ ਹੈ ਉਦੋਂ ਤੱਕ ਕਾਰ ਪੂਰੀ ਤਰ੍ਹਾਂ ਸੜ ਗਈ ਸੀ। ਇਸ ਘਟਨਾ ਦੀ ਵੀਡੀਓ ਫਾਇਰ ਫਾਈਟਰ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਜੋ ਤੇਜ਼ੀ ਨਾਲ ਵਾਇਰਲ ਹੋ ਗਈ।
ਗਾਜ਼ਾ ਸਿਟੀ (ਇੰਟ.)- ਇਕ ਬੱਚੇ ਲਈ ਉਸ ਦੀ ਮਾਂ ਦੀ ਗੋਦੀ ਹੀ ਪੂਰੀ ਦੁਨੀਆ ਹੁੰਦੀ ਹੈ ਕਿਉਂਕਿ ਜਦੋਂ ਵੀ ਬੱਚੇ ਨੂੰ ਕੋਈ ਡਾਂਟਦਾ ਹੈ ਤਾਂ ਬੱਚਾ ਝੱਟ ਆਪਣੀ ਮਾਂ ਦੀ ਗੋਦੀ ਵਿਚ ਲੁੱਕ ਜਾਂਦਾ ਹੈ। ਇਸੇ ਤਰ੍ਹਾਂ ਦਾ ਇਕ ਮਾਮਲਾ ਉਦੋਂ ਵੇਖਣ ਨੂੰ ਮਿਲਿਆ ਜਦੋਂ ਇਜ਼ਰਾਇਲੀ ਹਮਲੇਵਿਚ ਮਹਿਲਾ ਸਮੇਤ ਉਸ ਦੇ ਚਾਰ ਬੱਚਿਆਂ ਦੀ ਮੌਤ ਹੋ ਗਈ ਪਰ ਇਕ 5 ਮਹੀਨੇ ਦਾ ਬੱਚਾ ਆਪਣੀ ਮਾਂ ਦੀਆਂ ਬਾਹਾਂ ਵਿਚ ਹੀ ਰਿਹਾ, ਜਿਸ ਕਾਰਣ ਉਸ ਦੀ ਜਾਨ ਬਚ ਗਈ। ਇੰਝ ਜਾਪਦਾ ਹੈ ਜਿਵੇਂ ਮਾਂ ਨੇ ਆਪਣੇ ਬੱਚੇ ਨੂੰ ਬਚਾਉਣ ਲਈ ਆਪਣੇ ਕਲਾਵੇ ਵਿਚ ਲੈ ਲਿਆ ਹੋਵੇ, ਜਿਸ ਕਾਰਣ ਉਸ ਦੀ ਜਾਨ ਬਚ ਗਈ। ਇਹ ਵੀ ਪੜ੍ਹੋ- ਟੈਕਸਾਸ ਦੇ ਗਵਰਨਰ ਨੇ ਦਿੱਤਾ ਅਜੀਬ ਹੁਕਮ, ਸਕੂਲਾਂ ਵਿਚ ਮਾਸਕ ਲਾਉਣ ਦੀ ਪਾਬੰਦੀ ਹਟਾਈ ਬੱਚੇ ਦੀ ਮਾਂ ਤਾਂ ਇਸ ਦੁਨੀਆ ਤੋਂ ਰੁਖਸਤ ਹੋ ਗਈ ਪਰ ਹੁਣ ਉਹ ਪਿਤਾ ਦੀਆਂ ਬਾਹਾਂ ਵਿਚ ਖੁਦ ਨੂੰ ਮਹਿਫੂਜ਼ ਸਮਝ ਰਿਹਾ ਹੈ। ਇਸ ਬੱਚੇ ਦਾ ਨਾਂ ਉਮਰ ਹੈ। ਹਸਪਤਾਲ ਵਿਚ ਹੁਣ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਉਸ ਦੇ ਪੈਰ ਵਿਚ ਕੁਝ ਫ੍ਰੈਕਚਰ ਹੋਏ ਹਨ। ਚਿਹਰੇ 'ਤੇ ਝਰੀਟਾਂ ਦੇ ਨਿਸ਼ਾਨ ਹਨ। ਉਸ ਦੇ ਪਿਤਾ ਮੁਹੰਮਦ ਅਲ ਹਦੀਦੀ ਨੇ ਜਾਣਕਾਰੀ ਦਿੱਤੀ ਕਿ ਸ਼ੁੱਕਰਵਾਰ ਨੂੰ ਉਸ ਦੀ ਪਤਨੀ ਅਤੇ ਉਸ ਦੇ ਪੰਜ ਬੱਚੇ ਆਪਣੇ ਮਾਮਾ ਦੇ ਘਰ 'ਤੇ ਈਦ ਦਾ ਜਸ਼ਨ ਮਨਾਉਣ ਗਏ ਸਨ। ਇਸ ਦੌਰਾਨ ਹਦੀਦੀ ਦੇ ਸਾਲੇ ਨੇ ਉਨ੍ਹਾਂ ਸਾਰਿਆਂ ਤੋਂ ਸ਼ੁੱਕਰਵਾਰ ਨੂੰ ਘਰ 'ਤੇ ਹੀ ਰੁਕਣ ਨੂੰ ਕਿਹਾ ਤਾਂ ਸਾਰੇ ਉਥੇ ਰੁਕ ਗਏ। ਹਦੀਦੀ ਆਪਣੇ ਘਰ ਚਲੇ ਗਏ। ਉਹ ਆਪਣੇ ਘਰ 'ਚ ਹੀ ਸੋ ਰਹੇ ਸਨ। ਸੁੱਤੇ ਸਮੇਂ ਉਨ੍ਹਾਂ ਨੂੰ ਬੰਬ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਅਜਿਹੇ ਵਿਚ ਉਹ ਛੇਤੀ ਜਾਗ ਗਏ। ਇਸ ਪਿੱਛੋਂ ਉਨ੍ਹਾਂ ਨੂੰ ਗੁਆਂਢੀ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਸਾਲੇ ਦੇ ਘਰ 'ਤੇ ਇਜ਼ਰਾਇਲੀ ਮਿਜ਼ਾਈਲ ਨਾਲ ਹਮਲਾ ਹੋਇਆ ਹੈ। ਇਹ ਸੁਣ ਕੇ ਉਹ ਤੁਰੰਤ ਸਾਲੇ ਦੇ ਘਰ ਤੁਰ ਪਿਆ। ਉਥੇ ਪਹੁੰਚ ਕੇ ਵੇਖਿਆ ਤਾਂ ਘਰ ਤਾਂ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ ਸੀ ਅਤੇ ਬਚਾਅ ਕਾਰਜ ਮਲਬੇ ਵਿਚੋਂ ਲਾਸ਼ਾਂ ਕੱਢ ਰਹੇ ਸਨ। ਇਸ ਹਮਲੇ ਵਿਚ ਉਨ੍ਹਾਂ ਦੀ ਪਤਨੀ ਮਾਹਾ ਆਬੂ ਹਤਾਬ ਅਤੇ ਉਨ੍ਹਾਂ ਦੇ ਚਾਰ ਬੱਚੇ-13 ਸਾਲ ਦਾ ਸੁਹੈਬ, 11 ਸਾਲ ਦਾ ਯਾਹਯਾ, 8 ਸਾਲ ਦਾ ਅਬਦਰਹਿਮਾਨ ਅਤੇ 6 ਸਾਲ ਦੇ ਓਸਾਮਾ ਦੀ ਮੌਤ ਹੋ ਗਈ ਸੀ। ਉਨ੍ਹਾਂ ਦੇ ਨਾਲ ਹੀ ਉਨ੍ਹਾਂ ਦੀ ਸਾਲੀ ਅਤੇ ਉਸ ਦੇ ਚਾਰ ਬੱਚਿਆਂ ਦੀ ਵੀ ਮੌਤ ਹੋ ਗਈ। ਉਮਰ ਨੂੰ ਗਾਜ਼ਾ ਹਸਪਤਾਲ ਲਿਜਾਇਆ ਗਿਆ। ਉਥੇ ਹੀ ਹਦੀਦੀ ਨੇ ਉਸ ਨੂੰ ਬਾਹਾਂ ਵਿਚ ਲੈ ਕੇ ਪਿਆਰ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਮੇਰਾ ਹੁਣ ਉਸ ਤੋਂ ਸਿਵਾ ਕੋਈ ਨਹੀਂ ਹੈ। ਬਚਾਅ ਕਾਰਜਾਂ ਨੇ ਹਮਲੇ ਪਿੱਛੋਂ ਉਸ ਦੀ ਮਾਂ ਦੀਆਂ ਬਾਹਾਂ ਵਿਚੋਂ ਉਸ ਦੇ ਜ਼ਿੰਦਾ ਬੱਚੇ ਨੂੰ ਕੱਢਿਆ ਸੀ। ਪੂਰੇ ਪਰਿਵਾਰ ਨੂੰ ਗੁਆਉਣ ਤੋਂ ਬਾਅਦ ਪਿਤਾ ਹਦੀਦੀ ਇਸ ਦੌਰਾਨ ਕਾਫੀ ਭਾਵੁਕ ਹੋ ਗਏ ਸਨ।
ਸੰਯੁਕਤ ਰਾਸ਼ਟਰ (ਇੰਟ.)- ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਦੀ ਰਫਤਾਰ ਹੌਲੀ-ਹੌਲੀ ਘੱਟਦੀ ਜਾ ਰਹੀ ਹੈ। ਹਾਲਾਂਕਿ, ਕੋਰੋਨਾ ਦੀ ਪੀਕ ਨੂੰ ਲੈ ਕੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਪਰ ਇਸ ਵਿਚਾਲੇ, ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਨੇ ਦੱਸਿਆ ਹੈ ਕਿ ਭਾਰਤ ਵਿਚ ਬੀਤੇ ਹਫਤੇ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ ਵਿਚ 13 ਫੀਸਦੀ ਦੀ ਗਿਰਾਵਟ ਦੇਖੀ ਗਈ ਹੈ ਜੋ ਚੰਗੇ ਸੰਕੇਤ ਹਨ। ਹਾਲਾਂਕਿ ਇਸ ਦੇ ਨਾਲ ਹੀ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਨੇ ਇਹ ਵੀ ਕਿਹਾ ਹੈ ਕਿ ਭਾਵੇਂ ਹੀ ਬੀਤੇ ਹਫਤੇ ਭਾਰਤ ਵਿਚ ਕੋਰੋਨਾ ਕੇਸ ਵਿਚ ਕਮੀ ਆਈ ਹੋਵੇ ਪਰ ਇਹ ਅਜੇ ਵੀ ਦੁਨੀਆ ਵਿਚ ਸਭ ਤੋਂ ਜ਼ਿਆਦਾ ਹੈ। ਇਹ ਵੀ ਪੜ੍ਹੋ- ਟੈਕਸਾਸ ਦੇ ਗਵਰਨਰ ਨੇ ਦਿੱਤਾ ਅਜੀਬ ਹੁਕਮ, ਸਕੂਲਾਂ ਵਿਚ ਮਾਸਕ ਲਾਉਣ ਦੀ ਪਾਬੰਦੀ ਹਟਾਈ ਵਿਸ਼ਵ ਸਿਹਤ ਸੰਗਠਨ ਵਲੋਂ ਰਾਸ਼ਟਰੀ ਅਧਿਕਾਰੀਆਂ ਨਾਲ 16 ਮਈ ਤੱਕ ਪ੍ਰਾਪਤ ਹਫਤਾਵਾਰੀ ਕੋਰੋਨਾ ਮਹਾਮਾਰੀ ਵਿਗਿਆਨ ਅਪਡੇਟ ਡਾਟਾ ਮੁਤਾਬਕ ਪਿਛਲੇ ਹਫਤੇ ਵਿਚ ਸੰਸਾਰਕ ਪੱਧਰ 'ਤੇ ਨਵੇਂ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ ਦੀ ਗੱਲ ਕੀਤੀ ਜਾਵੇ ਤਾਂ 48 ਲੱਖ ਨਵੇਂ ਮਾਮਲੇ ਸਾਹਮਣੇ ਆਏ ਅਤੇ 86,000 ਨਵੀਆਂ ਮੌਤਾਂ ਦੀ ਸੂਚਨਾ ਦਿੱਤੀ ਗਈ ਜੋ ਕਿ ਉਸ ਦੇ ਪਹਿਲੇ ਹਫਤੇ ਤੋਂ ਘੱਟ ਹੋਏ ਹਨ। ਨਵੇਂ ਮਾਮਲਿਆਂ ਵਿਚ ਪੂਰੀ ਦੁਨੀਆ ਵਿਚ 12 ਫੀਸਦੀ ਦੀ ਘਾਟ ਆਈ ਹੈ ਅਤੇ ਮੌਤਾਂ ਵਿਚ 5 ਫੀਸਦੀ ਦੀ। ਵਿਸ਼ਵ ਸਿਹਤ ਸੰਗਠਨ ਨੇ ਦੱਸਿਆ ਹੈ ਕਿ ਬੀਤੇ ਹਫਤੇ ਪੂਰੀ ਦੁਨੀਆ ਵਿਚ ਭਾਰਤ ਤੋਂ ਸਭ ਤੋਂ ਵੱਧ ਨਵੇਂ ਮਾਮਲੇ (23,87,663) ਸਾਹਮਣੇ ਆਏ, ਜੋ ਪਿਛਲ਼ੇ ਹਫਤੇ ਦੇ ਮੁਕਾਬਲੇ 13 ਫੀਸਦੀ ਘੱਟ ਹਨ। ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਦੇ ਇਹ ਅੰਕੜੇ ਦੱਸ ਰਹੇ ਹਨ ਕਿ ਭਾਰਤ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਥੋੜ੍ਹੀ ਕਮੀ ਆਈ ਹੈ। ਕੋਰੋਨਾ ਦੀ ਦੂਜੀ ਲਹਿਰ ਦੀ ਹੈਰਾਨ ਕਰਨ ਵਾਲੀ ਤੇਜ਼ੀ ਦੇ ਬਾਵਜੂਦ ਭਾਰਤ ਵਿਚ ਇਨਫੈਕਸ਼ਨ ਦਰ ਕਈ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਕਾਫੀ ਘੱਟ ਹੈ। ਜ਼ਿਆਦਾ ਆਬਾਦੀ ਕਾਰਣ ਭਾਰਤ ਕੋਰੋਨਾ ਇਨਫੈਕਟਿਡਾਂ ਦੀ ਕੁਲ ਆਬਾਦੀ ਦੇ ਮਾਮਲੇ ਵਿਚ ਦੁਨੀਆ ਵਿਚ ਅਮਰੀਕਾ ਤੋਂ ਬਾਅਦ ਦੂਜੇ ਸਥਾਨ 'ਤੇ ਆ ਗਿਆ ਹੈ, ਪਰ ਹਕੀਕਤ ਦਾ ਦੂਜਾ ਪਹਿਲੂ ਇਹ ਵੀ ਹੈ ਕਿ ਭਾਰਤ ਵਿਚ ਅਜੇ ਤੱਕ ਦੋ ਫੀਸਦੀ ਤੋਂ ਘੱਟ ਆਬਾਦੀ ਹੀ ਕੋਰੋਨਾ ਨਾਲ ਇਨਫੈਕਟਿਡ ਪਾਈ ਗਈ ਹੈ, ਉਥੇ ਹੀ ਅਮਰੀਕਾ ਵਿਚ ਇਹ ਅੰਕੜਾ 10 ਫੀਸਦੀ ਤੋਂ ਵੀ ਜ਼ਿਆਦਾ ਹੈ।
ਟੈਕਸਾਸ (ਇੰਟ.)- ਟੈਕਸਾਸ ਦੇ ਗਵਰਨਰ ਗ੍ਰੇਗ ਐਬੋਟ ਨੇ ਇਕ ਐਗਜ਼ੀਕਿਊਟਿਵ ਹੁਕਮ ਜਾਰੀ ਕਰਦੇ ਹੋਏ ਅਗਲੇ ਮਹੀਨੇ ਸਾਰੇ ਪਬਲਿਕ ਸਕੂਲਾਂ ਵਿਚ ਮਾਸਕ ਲਗਾਉਣਾ ਖਤਮ ਕਰਨ ਦਾ ਇਕ ਹੁਕਮ ਪਾਸ ਕੀਤਾ ਹੈ। ਉਨ੍ਹਾਂ ਦਾ ਇਹ ਹੁਕਮ ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (ਸੀ.ਡੀ.ਸੀ.) ਵਲੋਂ ਜਾਰੀ ਨਵੀਆਂ ਗਾਈਡਲਾਈਨਜ਼ ਤੋਂ ਬਿਲਕੁਲ ਉਲਟ ਹੈ ਜਿਸ ਵਿਚ ਅਮਰੀਕਾ ਵਿਚ ਮਾਸਕ 'ਤੇ ਪਾਬੰਦੀ ਹਟਾਉਣ ਦੀ ਗੱਲ ਕਹੀ ਗਈ ਸੀ। ਇਹ ਵੀ ਪੜ੍ਹੋ- ਹਸਪਤਾਲਾਂ ਵਿਚ ਲਗਾਈ ਜਾ ਰਹੀ ਵੈਕਸੀਨ ਨੂੰ ਲੈ ਕੇ ਲੋਕਾਂ ਨੇ ਕੀਤੇ ਵੱਡੇ ਖੁਲਾਸੇ ਟੈਕਸਾਸ ਦੇ ਗਵਰਨਰ ਨੇ ਆਪਣੇ ਐਗਜ਼ੀਕਿਊਟਿਵ ਆਰਡਰ ਵਿਚ ਸੂਬੇ ਦੀਆਂ ਸਰਕਾਰੀ ਸੰਸਥਾਵਾਂ ਵਿਚ ਕੰਮ ਕਰਨ ਵਾਲੇ ਅਤੇ ਆਉਣ ਵਾਲਿਆਂ 'ਤੇ ਇਹ ਮਾਸਕ ਲਗਾਉਣ ਦੀ ਪਾਬੰਦੀ ਨੂੰ ਜਾਰੀ ਰੱਖਿਆ ਹੈ। ਸੀ.ਡੀ.ਸੀ. ਦੀ ਨਵੀਂ ਗਾਈਡਲਾਈਨ ਨੂੰ ਮੰਨਦੇ ਹੋਏ ਇਸ ਤਰ੍ਹਾਂ ਦਾ ਹੁਕਮ ਫਲੋਰਿਡਾ ਦੇ ਗਵਰਨਰ ਰੌਨ ਡਿਸੇਂਟੀਸ ਨੇ ਵੀ ਦਿੱਤਾ ਹੈ। ਐਬੋਟ ਨੇ ਕਿਹਾ ਹੈ ਕਿ ਟੈਕਸਾਸ ਵੈਕਸੀਨੇਸ਼ਨ ਰਾਹੀਂ ਕੋਰੋਨਾ ਮਹਾਮਾਰੀ ਤੋਂ ਉਬਰ ਰਿਹਾ ਹੈ। ਇਸ ਵਿਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਲੋਕਾਂ ਵਿਚ ਐਂਟੀਬਾਡੀਜ਼ ਬਣ ਰਹੇ ਹਨ। ਸਰਕਾਰ ਦੀ ਨਜ਼ਰ ਵਿਚ ਮਾਸਕ ਦੀ ਲੋੜ ਲੰਬੇ ਸਮੇਂ ਤੱਕ ਨਹੀਂ ਹੋਵੇਗੀ। ਇਹੀ ਵਜ੍ਹਾ ਹੈ ਕਿ ਸਰਕਾਰ ਨੇ ਲੋਕਾਂ ਨੂੰ ਸੰਜਮ ਵਰਤਣ ਲਈ ਕਿਹਾ ਹੈ ਅਤੇ ਕਿਹਾ ਹੈ ਕਿ ਉਹ ਮਾਸਕ ਲਗਾਉਣ ਜਾਂ ਨਹੀਂ। ਐਬੋਟ ਦੇ ਨਾਲ ਰਿਪਬਲਿਕਨ ਨੇਤਾਵਾਂ ਨੇ ਇਸ ਗੱਲ ਦੀ ਹਮਾਇਤ ਕੀਤੀ ਹੈ ਕਿ ਲੋਕਾਂ ਨੂੰ ਨਿੱਜੀ ਤੌਰ 'ਤੇ ਇਸ ਦਾ ਫੈਸਲਾ ਲੈਣ ਲਈ ਛੱਡ ਦਿੱਤਾ ਜਾਵੇ ਕਿ ਉਹ ਮਾਸਕ ਲਗਾਉਣ ਜਾਂ ਨਹੀਂ। ਮਹਾਮਾਰੀ ਦੇ ਦੌਰ ਵਿਚ ਇਸ ਦੀ ਲੋੜ ਸੀ ਕਿਉਂਕਿ ਉਸ ਵੇਲੇ ਹਸਪਤਾਲਾਂ ਵਿਚ ਮਰੀਜ਼ਾਂ ਦੀ ਗਿਣਤੀ ਕਾਫੀ ਜ਼ਿਆਦਾ ਸੀ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਵੀ ਜ਼ਿਆਦਾ ਸੀ। ਤਕਰੀਬਨ ਤਿੰਨ ਮਹੀਨੇ ਪਹਿਲਾਂ ਤੋਂ ਜਦੋਂ ਸੂਬੇ ਵਿਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਘੱਟ ਹੋਣੇ ਸ਼ੁਰੂ ਹੋ ਗਏ ਸਨ ਉਦੋਂ ਤੋਂ ਹੀ ਮਾਸਕ 'ਤੇ ਪਾਬੰਦੀ ਹਟਾਉਣ ਦੀਆਂ ਆਵਾਜ਼ਾਂ ਉਠ ਰਹੀਆਂ ਸਨ।
ਵਾਸ਼ਿੰਗਟਨ (ਇੰਟ.)- ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ, ਉਨ੍ਹਾਂ ਦੀ ਪਤਨੀ ਜਿਲ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਉਨ੍ਹਾਂ ਦੇ ਪਤੀ ਡਗਲਸ ਨੇ 2020 ਦੇ ਆਪਣੀ ਆਮਦਨੀ ਦੇ ਰਿਟਰਨ ਐਲਾਨ ਦਿੱਤੇ ਹਨ। ਰਿਟਰਨ ਮੁਤਾਬਕ ਕਮਲਾ ਹੈਰਿਸ ਜੋ ਬਾਈਡੇਨ ਦੀ ਆਮਦਨੀ ਨਾਲ ਢਾਈ ਗੁਣਾ ਤੋਂ ਜ਼ਿਆਦਾ ਕਮਾਉਂਦੀ ਹੈ। ਬਾਈਡੇਨ ਦੀ ਜਿੰਨੀ ਆਮਦਨੀ ਹੈ, ਉਸ ਤੋਂ ਜ਼ਿਆਦਾ ਉਹ ਟੈਕਸ ਦਿੰਦੀ ਹੈ। ਬਾਈਡੇਨ ਦੀ 2019 ਦੇ ਮੁਕਾਬਲੇ ਪਿਛਲੇ ਸਾਲ ਆਮਦਨੀ ਵੀ ਘੱਟ ਗਈ। ਵ੍ਹਾਈਟ ਹਾਊਸ ਮੁਤਾਬਕ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਅਤੇ ਉਨ੍ਹਾਂ ਦੀ ਅਧਿਆਪਕ ਪਤਨੀ ਜਿਲ ਨੇ 2020 ਵਿਚ ਲਗਭਗ 6 ਲੱਖ 7 ਹਜ਼ਾਰ ਡਾਲਰ (ਤਕੀਰਬਨ 4 ਕਰੋੜ 43 ਲੱਖ ਰੁਪਏ) ਦੀ ਕਮਾਈ ਕੀਤੀ। 2019 ਵਿਚ ਇਸ ਜੋੜੇ ਦੀ ਆਮਦਨੀ 9 ਲੱਖ 85 ਹਜ਼ਾਰ ਡਾਲਰ (ਤਕਰੀਬਨ 7 ਕਰੋੜ 18 ਲੱਖ ਰੁਪਏ) ਸੀ। 2019 ਦੇ ਮੁਕਾਬਲੇ ਪਿਛਲੇ ਸਾਲ ਉਨ੍ਹਾਂ ਦੀ ਆਮਦਨੀ ਵਿਚ ਕਮੀ ਆਈ ਹੈ। ਉਨ੍ਹਾਂ ਦੀ ਆਮਦਨੀ 'ਤੇ 25.9 ਫੀਸਦੀ ਦੀ ਟੈਕਸ ਦਰ ਰਹੀ। ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਉਨ੍ਹਾਂ ਦੇ ਪਤੀ ਡਗਲਸ ਐਮਹਾਫ ਦੀ ਆਮਦਨੀ 2020 ਵਿਚ ਲਗਭਗ 17 ਲੱਖ ਡਾਲਰ (ਤਕਰੀਬਨ 12 ਕਰੋੜ 38 ਲੱਖ ਰੁਪਏ) ਰਹੀ। ਇਸ ਜੋੜੇ ਨੇ ਸਰਕਾਰ ਨੂੰ 6 ਲੱਖ 21 ਹਜ਼ਾਰ ਡਾਲਰ ਦਾ ਟੈਕਸ ਚੁਕਾਇਆ। ਉਨ੍ਹਾਂ ਲਈ ਪ੍ਰਭਾਵੀ ਟੈਕਸ ਦਰ 36.7 ਫੀਸਦੀ ਰਹੀ। ਅਮਰੀਕੀ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਦੀ ਜਿੰਨੀ ਕਮਾਈ ਹੈ। ਉਸ ਤੋਂ ਜ਼ਿਆਦਾ ਕਮਲਾ ਹੈਰਿਸ ਨੇ ਇਨਕਮ ਟੈਕਸ ਦਿੱਤਾ। ਕਮਲਾ ਹੈਰਿਸ ਨੇ ਸਵਾ ਲੱਖ ਡਾਲਰ ਦਾ ਟੈਕਸ ਕੈਲੀਫੋਰਨੀਆ ਵਿਚ ਅਤੇ ਉਨ੍ਹਾਂ ਦੇ ਪਤੀ ਨੇ 56 ਹਜ਼ਾਰ ਡਾਲਰ ਦਾ ਟੈਕਸ ਕੋਲੰਬੀਆ ਵਿਚ ਦਿੱਤਾ। 2020 ਵਿਚ ਉਨ੍ਹਾਂ ਨੇ 27 ਹਜ਼ਾਰ ਡਾਲਰ ਦਾਨ ਵਿਚ ਦਿੱਤੇ। ਅਮਰੀਕੀ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਨੇ ਵੀ ਦਾਨ ਵਿਚ 30 ਹਜ਼ਾਰ ਡਾਲਰ ਦਿੱਤੇ ਹਨ। ਯਾਨੀ ਆਪਣੀ ਆਮਦਨੀ ਦਾ 5.1 ਫੀਸਦੀ ਉਨ੍ਹਾਂ ਨੇ ਦਾਨ ਵਿਚ ਦਿੱਤਾ। ਅਮਰੀਕੀ ਕਾਨੂੰਨ ਮੁਤਾਬਕ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਨੂੰ ਆਪਣੀ ਵਿੱਤੀ ਜਾਣਕਾਰੀ ਨੂੰ ਸਾਂਝਾ ਕਰਨਾ ਹੁੰਦਾ ਹੈ। ਇਸ ਲਈ ਦੋਹਾਂ ਦੀ ਰਿਟਰਨ ਦੀ ਜਾਣਕਾਰੀ ਵ੍ਹਾਈਟ ਹਾਊਸ ਤੋਂ ਜਨਤਕ ਕੀਤੀ ਗਈ ਹੈ।
ਇਸਲਾਮਾਬਾਦ (ਇੰਟ.)- ਪਾਕਿਸਤਾਨ ਵਿਚ ਇਕ ਈਸ਼ ਨਿੰਦਾ ਦੇ ਮਾਮਲੇ ਵਿਚ ਲੋਕਾਂ ਵਲੋਂ ਪੁਲਸ ਥਾਣੇ ਵਿਚ ਹਮਲਾ ਕਰ ਦਿੱਤਾ ਗਿਆ। ਇਹ ਹਮਲਾ ਉਨ੍ਹਾਂ ਨੇ ਈਸ਼ ਨਿੰਦਾ ਦੇ ਦੋਸ਼ੀ ਨੂੰ ਮਾਰਨ ਲਈ ਕੀਤਾ। ਇਸ ਹਮਲੇ ਵਿਚ ਭੀੜ ਵਲੋਂ ਕਾਫੀ ਤੋੜਭੰਨ ਕੀਤੀ ਗਈ। ਭੀੜ ਤੋਂ ਜਾਨ ਬਚਾਉਂਦੇ ਪੁਲਸ ਮੁਲਾਜ਼ਮ ਉਥੋਂ ਭੱਜ ਗਏ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਆਪਣੀ ਜਾਨ ਬਚਾਈ। ਭੀੜ ਵਿਚ ਕੁਝ ਲੋਕਾਂ ਦੇ ਹੱਥਾਂ ਵਿਚ ਡੰਡੇ, ਡਾਂਗਾਂ ਅਤੇ ਰਾਡਾਂ ਫੜੀਆਂ ਹੋਈਆਂ ਸਨ। ਉਹ ਈਸ਼ ਨਿੰਦਾ ਦੇ ਮੁਲਜ਼ਮ ਨੂੰ ਸਜ਼ਾ ਦੇਣਾ ਚਾਹੁੰਦੇ ਸਨ।ਪੂਰੇ ਇਲਾਕੇ ਵਿਚ ਸਥਿਤੀ ਤਣਾਅਪੂਰਨ ਬਣ ਗਈ। ਥਾਣੇ ਵਿਚ ਜਦੋਂ ਹੋਰ ਪੁਲਸ ਦਸਤੇ ਪਹੁੰਚੇ ਤਾਂ ਇਸ ਤੋਂ ਬਾਅਦ ਭੀੜ ਨੂੰ ਉਥੋਂ ਕੱਢਿਆ ਗਿਆ, ਜਿਸ ਕਾਰਣ ਥਾਣੇ ਵਿਚ ਮੌਜੂਦ ਪੁਲਸ ਅਤੇ ਮੁਲਜ਼ਮ ਦੀ ਜਾਨ ਬਚ ਸਕੀ। ਪੁਲਸ ਦਸਤੇ ਵਲੋਂ ਇਸ ਦੌਰਾਨ ਇਲਾਕੇ ਵਿਚ ਪੈਦਲ ਮਾਰਚ ਵੀ ਕੱਢਿਆ ਗਿਆ। ਫਿਲਹਾਲ ਈਸ਼ ਨਿੰਦਾ ਦੇ ਮੁਲਜ਼ਮ ਦੀ ਪਛਾਣ ਨਹੀਂ ਦੱਸੀ ਗਈ। ਪੁਲਸ ਮੁਲਾਜ਼ਮ ਮੁਤਾਬਕ ਇਹ ਹਮਲਾ ਇਸਲਾਮਾਬਾਦ ਦੇ ਗੋਲਰਾ ਪੁਲਸ ਸਟੇਸ਼ਨ ਦਾ ਹੈ।ਤੁਹਾਨੂੰ ਦਈਏ ਕਿ ਪਾਕਿਸਤਾਨ ਵਿਚ ਈਸ਼ ਨਿੰਦਾ ਕਾਨੂੰਨ ਬਹੁਤ ਸਖ਼ਤ ਹੈ। ਇਸ ਅਪਰਾਧ ਦੇ ਮੁਲਜ਼ਮਾਂ ਦੀ ਮਾਬ ਲਿੰਚਿੰਗ ਦੀਆਂ ਘਟਨਾਵਾਂ ਆਮ ਹਨ। ਮੁਲਜ਼ਮਾਂ ਨੂੰ ਸਜ਼ਾ ਦੇਣ ਲਈ ਭੀੜ ਖੁਦ ਹੀ ਉਤਾਰੂ ਹੋ ਜਾਂਦੀ ਹੈ। ਪਾਕਿਸਤਾਨ ਵਿਚ ਮੌਜੂਦਾ ਹਾਲਾਤ ਵਿਚ ਇਸ ਕਾਨੂੰਨ ਦਾ ਘੱਟ ਗਿਣਤੀਆਂ 'ਤੇ ਜ਼ੁਲਮ ਢਾਹਿਆ ਜਾ ਰਿਹਾ ਹੈ। ਈਸ਼ ਨਿੰਦਾ ਕਾਨੂੰਨ ਬਸਤੀਵਾਦੀ ਕਾਲ ਦਾ ਕਾਨੂੰਨ ਹੈ। ਤਾਨਾਸ਼ਾਹ ਜ਼ਿਆ ਉਲ ਹਕ ਦੇ ਕਾਰਜਕਾਲ ਵਿਚ ਇਸ ਕਾਨੂੰਨ ਵਿਚ ਸਖ਼ਤ ਵਿਵਸਥਾ ਕੀਤੀ ਗਈ ਸੀ।ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਵਿਚ ਆਸੀਆ ਬੀਬੀ, ਪਾਕਿਸਤਾਨੀ ਇਸਾਈ ਔਰਤ ਨੇ ਈਸ਼ ਨਿੰਦਾ ਦੇ ਇਲਜ਼ਾਮ ’ਚ ਕਈ ਸਾਲ ਜੇਲ੍ਹ ਵਿੱਚ ਕੱਢੇ। ਹੇਠਲੀ ਅਦਾਲਤ ਅਤੇ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਆਸੀਆ ਬੀਬੀ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਉਸੇ ਸਜ਼ਾ ਖ਼ਿਲਾਫ਼ ਕੀਤੀ ਗਈ ਅਪੀਲ 'ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਆਸੀਆ ਬੀਬੀ ਨੂੰ ਰਿਹਾਅ ਕਰ ਦਿੱਤਾ ਸੀ।
ਵਾਸ਼ਿੰਗਟਨ (ਇੰਟ.)- ਇਜ਼ਰਾਇਲ ਤੇ ਫਲਿਸਤੀਨੀਆਂ ਵਿਚਾਲੇ ਇਨੀਂ ਦਿਨੀਂ ਜੰਗ ਵਰਗੇ ਹਾਲਾਤ ਬਣੇ ਹੋਏ ਹਨ। ਫਲਿਸਤੀਨ ਦੀ ਹਮਾਇਤ ਵਿਚ ਆਉਂਦਿਆਂ ਹਮਾਸ ਵਲੋਂ ਇਜ਼ਰਾਇਲ 'ਤੇ ਰਾਕੇਟ ਹਮਲੇ ਕੀਤੇ ਜਾ ਰਹੇ ਹਨ, ਜਿਸ ਨੂੰ ਇਜ਼ਰਾਇਲ ਦੇ ਐਂਟੀ ਡੋਮ ਮਿਸਾਇਲ ਸਿਸਟਮ ਰਾਹੀਂ ਰੋਕਿਆ ਤਾਂ ਜਾ ਰਿਹਾ ਹੈ ਪਰ ਇਨ੍ਹਾਂ ਹਮਲਿਆਂ ਵਿਚ ਕੁਝ ਰਾਕੇਟ ਇਜ਼ਰਾਇਲ 'ਤੇ ਡਿੱਗ ਹੀ ਜਾਂਦੇ ਹਨ ਜਿਸ ਕਾਰਣ ਜਾਨ-ਮਾਲ ਦਾ ਵੀ ਨੁਕਸਾਨ ਹੋ ਰਿਹਾ ਹੈ। ਜਵਾਬੀ ਕਾਰਵਾਈ ਵਿਚ ਇਜ਼ਰਾਇਲ ਵਲੋਂ ਵੀ ਹਮਾਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਇਸ ਵਿਚ ਆਮ ਲੋਕ ਵੀ ਮਾਰੇ ਜਾ ਰਹੇ ਹਨ। ਦੂਜੇ ਪਾਸੇ ਇਜ਼ਰਾਇਲ ਅਤੇ ਫਲਸਤੀਨ ਵਿਚਾਲੇ ਛਿੜੀ ਜੰਗ ਨੂੰ ਰੁਕਵਾਉਣ ਲਈ ਇਸ ਵੇਲੇ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ 'ਤੇ ਜ਼ਬਰਦਸਤ ਤਣਾਅ ਹੈ। ਇਸ ਦੀ ਸਭ ਤੋਂ ਵੱਡੀ ਵਜ੍ਹਾ ਗਾਜ਼ਾ ਸਥਿਤ ਮੀਡੀਆ ਹਾਊਸ 'ਤੇ ਹੋਇਆ ਹਮਲਾ ਹੈ। ਇਸ ਹਮਲੇ ਵਿਚ ਐਸੋਸੀਏਟਿਡ ਪ੍ਰੈੱਸ ਸਣੇ ਅਲਜਜ਼ੀਰਾ ਦਾ ਦਫਤਰ ਵੀ ਤਬਾਹ ਹੋ ਗਿਆ ਸੀ। ਦੱਸਣਯੋਗ ਹੈ ਕਿ ਇਸ ਇਮਾਰਤ ਵਿਚ ਹੋਰ ਵੀ ਕਈ ਮੀਡੀਆ ਹਾਊਸ ਕੰਮ ਕਰ ਰਹੇ ਸਨ। ਵ੍ਹਾਈਟ ਹਾਊਸ ਦੇ ਬੁਲਾਰੇ ਦਾ ਕਹਿਣਾ ਹੈ ਕਿ ਅਮਰੀਕਾ ਵੀ ਚਾਹੁੰਦਾ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਚੱਲ ਰਿਹਾ ਤਣਾਅ ਘੱਟ ਹੋਵੇ ਅਤੇ ਸੀਜ਼ਫਾਇਰ ਕੀਤਾ ਜਾਵੇ। ਇਸ ਬਾਰੇ ਅਮਰੀਕਾ ਦੀ ਮਿਸਰ ਸਮੇਤ ਹੋਰ ਦੇਸ਼ਾਂ ਦੇ ਰਾਸ਼ਟਰ ਪ੍ਰਧਾਨਾਂ ਨਾਲ ਵੀ ਗੱਲਬਾਤ ਹੋਈ ਹੈ। ਇਕ ਲਿਬਰਲ ਪ੍ਰੋ-ਇਜ਼ਰਾਇਲ ਲੋਬਿੰਗ ਗਰੁੱਪ ਜੇਸਟ੍ਰੀਟ ਦੇ ਬੁਲਾਰੇ ਲੋਗੇਨ ਬੇਰੌਫ ਦਾ ਕਹਿਣਾ ਹੈ ਕਿ ਉਹ ਇਸ ਗੱਲ ਤੋਂ ਕਾਫੀ ਦੁਖੀ ਹਨ ਕਿ ਬਾਈਡਨ ਪ੍ਰਸ਼ਾਸਨ ਇਸ ਦੀ ਨਜ਼ਾਕਤ ਨੂੰ ਸਮਝਦੇ ਹੋਏ ਤੇਜ਼ੀ ਨਾਲ ਫੈਸਲਾ ਨਹੀਂ ਲੈ ਰਿਹਾ ਹੈ।ਇਜ਼ਰਾਇਲੀ ਰਾਸ਼ਟਰਪਤੀ ਬੇਂਜਾਮਿਨ ਨੇਤਨਯਾਹੂ ਨੇ ਟੀ.ਵੀ. 'ਤੇ ਜਾਰੀ ਇਕ ਸੰਦੇਸ਼ ਵਿਚ ਕਿਹਾ ਸੀ ਕਿ ਇਸ ਇਮਾਰਤ ਵਿਚ ਜੋ ਮੀਡੀਆ ਹਾਊਸ ਸੀ ਉਸ ਦੀ ਵਰਤੋਂ ਹਮਾਸ ਦੇ ਲੋਕ ਆਪਣੇ ਖੁਫੀਆ ਦਫਤਰ ਵਜੋਂ ਕਰ ਰਹੇ ਸਨ। ਉਨ੍ਹਾਂ ਮੁਤਾਬਕ ਹਮਲੇ ਵਿਚ ਇਸ ਇਮਾਰਤ ਨੂੰ ਸਟੀਕ ਤੌਰ 'ਤੇ ਨਿਸ਼ਾਨਾ ਬਣਾਇਆ ਗਿਆ ਸੀ। ਇਸ ਹਮਲੇ ਤੋਂ ਬਾਅਦ ਬਾਈਡਨ ਪ੍ਰਸ਼ਾਸਨ ਨੇ ਵੀ ਇਜ਼ਰਾਇਲ ਤੋਂ ਇਸ ਨੂੰ ਲੈ ਕੇ ਜਵਾਬ ਮੰਗਿਆ ਹੈ। ਤੁਹਾਨੂੰ ਦੱਸ ਦਈਏ ਕਿ ਦੋਹਾਂ ਪਾਸਿਆਂ ਤੋਂ ਹੋ ਰਹੇ ਹਮਲਿਆਂ ਵਿਚ ਤਕਰੀਬਨ 200 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 1200 ਤੋਂ ਜ਼ਿਆਦਾ ਜ਼ਖਮੀ ਹੋ ਚੁੱਕੇ ਹਨ। ਐਤਵਾਰ ਨੂੰ ਇਸ ਸਬੰਧੀ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਐਮਰਜੈਂਸੀ ਮੀਟਿੰਗ ਤੋਂ ਬਾਅਦ ਬਾਈਡਨ ਦੀ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਹੀ ਉਨ੍ਹਾਂ 'ਤੇ ਸੀਜ਼ਫਾਇਰ ਨੂੰ ਲੈ ਕੇ ਦਬਾਅ ਵਧਾਉਣ ਵਿਚ ਲੱਗ ਗਏ ਹਨ। ਬਾਈਡੇਨ ਪ੍ਰਸ਼ਾਸਨ ਨੇ ਕਿਹਾ ਕਿ ਉਹ ਇਸ ਸਬੰਧੀ ਪੀ.ਐੱਮ. ਬੈਂਜਾਮਿਨ ਦੇ ਸੰਪਰਕ ਵਿਚ ਹਨ। ਪਿਛਲੇ ਦਿਨੀਂ ਅਰਬ ਜਗਤ ਸਣੇ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਨੇ ਵੀ ਹਮਲਿਆਂ ਨੂੰ ਤੁਰੰਤ ਰੋਕਣ ਦੀ ਅਪੀਲ ਕੀਤੀ ਸੀ। ਯੂ.ਐੱਨ. ਮੁਖੀ ਨੇ ਕਿਹਾ ਸੀ ਕਿ ਜੇ ਇਹ ਨਹੀਂ ਰੁਕਿਆ ਤਾਂ ਇਸ ਦੇ ਘਾਤਕ ਨਤੀਜੇ ਹੋਣਗੇ। ਸੀਜ਼ਫਾਇਰ ਦੇ ਸਵਾਲ 'ਤੇ ਵ੍ਹਾਈਟ ਹਾਊਸ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਦੇ ਵਿਚਾਰ ਮੁਤਾਬਕ ਪਰਦੇ ਪਿੱਛੇ ਕੁਝ ਵਾਰਤਾ ਚੱਲ ਰਹੀ ਹੈ।...
ਨਵੀਂ ਦਿੱਲੀ: ਦੁਨੀਆਂ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਇਸ ਵਿਚਕਰ ਕੋਰੋਨਾ ਵੈਕਸੀਨ ਅਤੇ ਆਕਸੀਜਨ ਦੀ ਕਮੀ ਲਗਾਤਾਰ ਵੇਖਣ ਨੂੰ ਮਿਲ ਰਹੀ ਹੈ। ਇਸ ਵਿਚਕਾਰ ਬਹੁਤ ਸਾਰੇ ਦੇਸ਼ ਇਕ ਦੂਜੇ ਦੇਸ਼ਾਂ ਦੀ ਮਦਦ ਲਈ ਅੱਗੇ ਆਏ ਤੇ ਹੁਣ ਵੀ ਮਦਦ ਕਰ ਰਹੇ ਹਨ। ਇਸ ਦੇ ਨਾਲ ਹੀ ਅੱਜ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਇਕ ਵਾਰ ਫਿਰ ਮਦਦ ਲਈ ਅੱਗੇ ਆਏ। I’m announcing that we’ll also share US-authorized vaccines doses of Pfizer, Moderna and Johnson & Johnson, as they become available, with the rest of the world as well: US Prez Joe Biden pic.twitter.com/tB0TzIRbPI — ANI (@ANI) May 18, 2021 ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਦੂਜੇ ਦੇਸ਼ਾਂ ਨੂੰ 2 ਕਰੋੜ ਟੀਕੇ ਦੀਆਂ ਖੁਰਾਕਾਂ ਦਾਨ ਕਰਨ ਦਾ ਐਲਾਨ ਕੀਤਾ ਹੈ। ਜੋਅ ਬਾਇਡਨ ਦੁਨੀਆ ਦੇ ਉਨ੍ਹਾਂ ਦੇਸ਼ਾਂ ਦੀ ਸਹਾਇਤਾ ਕਰਨਗੇ ਜਿਥੇ ਕੋਰੋਨਾ ਕਹਿਰ ਢਾਹ ਰਿਹਾ ਹੈ ਅਤੇ ਜਿੱਥੇ ਸਰਕਾਰਾਂ ਟੀਕੇ ਨਹੀਂ ਖਰੀਦ ਸਕੀਆਂ ਹਨ।...
ਲੰਡਨ- ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਵੈਕਸੀਨ ਦੀ ਖੁਰਾਕ ਨਾ ਲੈਣ ਵਾਲਿਆਂ ਨੂੰ ਸਾਵਧਾਨ ਕੀਤਾ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਹੁਣ ਅਜਿਹੇ ਲੋਕਾਂ ਨੂੰ ਕੋਰੋਨਾ ਦਾ ਨਵਾਂ ਵੈਰੀਅੰਟ ਸ਼ਿਕਾਰ ਬਣਾਉਣਗੇ ਜੋ ਹੁਣ ਤੱਕ ਟੀਕਾਕਰਣ ਤੋਂ ਦੂਰ ਹਨ। ਸਿਹਤ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਅਤੇ ਕੋਰੋਨਾ ਵੈਕਸੀਨੇਸ਼ਨ ਵਿਚਾਲੇ ਰੇਸ ਚੱਲ ਰਹੀ ਹੈ ਅਤੇ ਨਵੇਂ ਵੈਰੀਅੰਟ ਨਾਲ ਵਾਇਰਸ ਨੂੰ ਜ਼ਿਆਦਾ ਪੈਰ ਮਿਲ ਗਏ ਹਨ ਅਤੇ ਇਸ ਦੀ ਸਮਰੱਥਾ ਵਧ ਗਈ ਹੈ ਪਰ ਵੈਕਸੀਨ ਇਸ 'ਤੇ ਅਸਰਦਾਰ ਸਾਬਿਤ ਹੋ ਰਹੀ ਹੈ।ਸਿਹਤ ਮੰਤਰੀ ਨੇ ਕਿਹਾ ਕਿ ਭਾਰਤ ਵਿਚ ਪਹਿਲੀ ਵਾਰ ਪਾਏ ਗਏ ਖਤਰਨਾਕ ਕੋਰੋਨਾ ਵਾਇਰਸ ਦਾ ਵੈਰੀਅੰਟ ਉਨ੍ਹਾਂ ਲੋਕਾਂ ਵਿਚ ਜੰਗਲ ਦੀ ਅੱਗ ਵਾਂਗ ਫੈਲ ਸਕਦਾ ਹੈ ਜਿਨ੍ਹਾਂ ਨੂੰ ਹੁਣ ਤੱਕ ਵੈਕਸੀਨ ਨਹੀਂ ਲੱਗੀ ਹੈ। ਨਿਊਜ਼ ਏਜੰਸੀ ਮੁਤਾਬਕ ਬ੍ਰਿਟੇਨ ਦੇ ਬੋਲਟਨ ਅਤੇ ਬਲੈਕਬਰਨ ਵਿਚ ਇਸ ਸਟ੍ਰੇਨ ਨਾਲ ਇਨਫੈਕਸ਼ਨ ਦੇ ਮਾਮਲੇ ਹਨ। ਹੈਨਕਾਕ ਨੇ ਅਪੀਲ ਕੀਤੀ ਕਿ ਜੋ ਲੋਕ ਵੈਕਸੀਨ ਲਗਵਾਉਣ ਦੀ ਉਮਰ ਹੱਦ ਵਿਚ ਆਉਂਦੇ ਹਨ ਅਤੇ ਉਨ੍ਹਾਂ ਨੇ ਅਜੇ ਤੱਕ ਇਸ ਦੇ ਲਈ ਬੁਕਿੰਗ ਨਹੀਂ ਕੀਤੀ ਹੈ, ਤਾਂ ਉਨ੍ਹਾਂ ਨੂੰ ਤੁਰੰਤ ਕੋਰੋਨਾ ਤੋਂ ਬਚਾਅ ਦਾ ਟੀਕਾ ਲਵਾ ਲੈਣਾ ਚਾਹੀਦਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਕੋਰੋਨਾ ਵਾਇਰਸ ਅਤੇ ਵੈਕਸੀਨੇਸ਼ਨ ਵਿਚਾਲੇ ਰੇਸ ਚੱਲ ਰਹੀ ਹੈ ਜਿਸ ਵਿਚ ਵਾਇਰਸ ਨੂੰ ਵਧੇਰੇ ਪੈਰ ਲੱਗੇ ਹਨ। ਹਾਲਾਂਕਿ ਸਿਹਤ ਮੰਤਰੀ ਨੇ ਵੈਕਸੀਨੇਸ਼ਨ 'ਤੇ ਪੂਰਾ ਭਰੋਸਾ ਜਤਾਇਆ ਕਿ ਇਹ ਕੋਰੋਨਾ ਇਨਫੈਕਸ਼ਨ 'ਤੇ ਕਾਬੂ ਪਾਉਣ ਵਿਚ ਪੂਰੀ ਤਰ੍ਹਾਂ ਨਾਲ ਸਫਲ ਰਹੇਗੀ।ਉਨ੍ਹਾਂ ਨੇ ਕਿਹਾ ਕਿ ਵੈਕਸੀਨੇਸ਼ਨ ਤੋਂ ਮਿਲਣ ਵਾਲੀ ਸੁਰੱਖਿਆ ਬਿਹਤਰੀਨ ਹੈ ਪਰ ਸਿਰਫ ਵੈਕਸੀਨ ਹੀ ਕਾਫੀ ਨਹੀਂ ਹੈ। ਕੋਰੋਨਾ ਦੇ ਪ੍ਰੋਟੋਕਾਲ ਦਾ ਵੀ ਪਾਲਨ ਬੇਹਦ ਜ਼ਰੂਰੀ ਹੈ। ਪਬਲਿਕ ਹੈਲਥ ਇੰਗਲੈਂਡ (ਪੀ.ਐੱਚ.ਈ.) ਨੇ ਕਿਹਾ ਕਿ ਬੀ.1.617.2 ਵੈਰੀਅੰਟ ਦੇ ਮਰੀਜ਼ ਬ੍ਰਿਟੇਨ ਵਿਚ 520 ਮਾਮਲਿਆਂ ਤੋਂ ਵੱਧ ਕੇ 1313 ਹੋ ਗਏ ਹਨ।
ਇਸਲਾਮਾਬਾਦ (ਇੰਟ.)- ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਸਰਕਾਰ ਨੇ ਸੋਮਵਾਰ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਭਰਾ ਸ਼ਹਿਬਾਜ਼ ਸ਼ਰੀਫ ਦਾ ਨਾਂ 'ਨੋ ਫਲਾਈ ਲਿਸਟ' ਵਿਚ ਪਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਉਹ ਇਲਾਜ ਲਈ ਦੇਸ਼ ਤੋਂ ਬਾਹਰ ਨਹੀਂ ਜਾ ਸਕਣਗੇ। ਸ਼ਹਿਬਾਜ਼ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਹਨ।ਇਸ ਮਹੀਨੇ ਦੀ ਸ਼ੁਰੂਆਤ ਵਿਚ ਲਾਹੌਰ ਹਾਈ ਕੋਰਟ ਨੇ ਪੀ.ਐੱਮ.ਐੱਲ-ਐੱਨ. ਪ੍ਰਧਾਨ ਸ਼ਹਿਬਾਜ਼ ਨੂੰ ਇਲਾਜ ਲਈ ਵਿਦੇਸ਼ ਜਾਣ ਦੀ ਇਜਾਜ਼ਤ ਦੇ ਦਿੱਤੀ ਸੀ। ਉਨ੍ਹਾਂ ਨੂੰ ਇਲਾਜ ਲਈ 8 ਮਈ ਤੋਂ 3 ਜੁਲਾਈ ਤੱਕ ਬ੍ਰਿਟੇਨ ਜਾਣ ਦੀ ਇਜਾਜ਼ਤ ਮਿਲੀ ਸੀ। ਉਨ੍ਹਾਂ ਨੇ ਕੋਰਟ ਵਿਚ ਦਾਇਰ ਪਟੀਸ਼ਨ ਵਿਚ ਕਿਹਾ ਸੀ ਕਿ ਉਹ ਕੈਂਸਰ ਨਾਲ ਪੀੜਤ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਪਾਕਿਸਤਾਨ ਤੋਂ ਬਾਹਰ ਜਾਣ ਦੀ ਲੋੜ ਹੈ। ਜ਼ਾਮਨਤ ਮਿਲਣ ਤੋਂ ਬਾਅਦ 69 ਸਾਲਾ ਸ਼ਹਿਬਾਜ਼ 8 ਮਈ ਨੂੰ ਲੰਡਨ ਜਾਣ ਵਾਲੇ ਸਨ ਤਾਂ ਫੈਡਰਲ ਇੰਵੈਸਟੀਗੇਸ਼ਨ ਏਜੰਸੀ (ਐਫ.ਆਈ.ਏ.) ਦੀ ਟੀਮ ਨੇ ਏਅਰਪੋਰਟ 'ਤੇ ਉਨ੍ਹਾਂ ਨੂੰ ਰੋਕ ਦਿੱਤਾ।ਏਜੰਸੀ ਨੇ ਕਿਹਾ ਕਿ ਸ਼ਹਿਬਾਜ਼ ਦਾ ਨਾਂ ਪੀ.ਐੱਨ.ਆਈ.ਐੱਲ. (ਪ੍ਰੋਵਿਜ਼ਨਲ ਨੈਸ਼ਨਲ ਆਈਡੈਂਟੀਫਿਕੇਸ਼ਨ ਲਿਸਟ) ਵਿਚ ਸੀ ਜਿਸ ਨਾਲ ਕਿਸੇ ਨੂੰ ਦੇਸ਼ ਛੱਡਣ ਦੀ ਇਜਾਜ਼ਤ ਨਹੀਂ ਮਿਲ ਸਕਦੀ। ਸ਼ਹਿਬਾਜ਼ ਨੂੰ ਸ਼ਨੀਵਾਰ ਨੂੰ ਕਤਰ ਰਾਹੀਂ ਬ੍ਰਿਟੇਨ ਜਾਣ ਲਈ ਲਾਹੌਰ ਹਵਾਈ ਅੱਡੇ ਤੋਂ ਜਹਾਜ਼ ਵਿਚ ਸਵਾਰ ਨਹੀਂ ਹੋਣ ਦਿੱਤਾ ਗਿਆ। ਇਸ ਦਰਮਿਆਨ, ਐੱਫ.ਆਈ.ਏ. ਇੰਮੀਗ੍ਰੇਸ਼ਨ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਬਾਜ਼ ਦਾ ਨਾਂ ਗ੍ਰਹਿ ਮੰਤਰਾਲਾ ਨੇ ਅਜੇ ਤੱਕ ਬਲੈਕ ਲਿਸਟ ਤੋਂ ਨਹੀਂ ਹਟਾਇਆ ਗਿਆ ਹੈ।
ਰਿਆਦ- ਸਾਊਦੀ ਅਰਬ ਨੇ ਕੋਰੋਨਾ ਮਹਾਮਾਰੀ ਵਿਚਾਲੇ ਪਿਛਲ਼ੇ ਸਾਲ ਮਾਰਚ ਤੋਂ ਬੰਦ ਕੌਮਾਂਤਰੀ ਉਡਾਣਾਂ ਤੋਂ ਰੋਕ ਹਟਾ ਲਈ ਹੈ। ਇਸ ਦੇ ਨਾਲ ਹੀ ਉਸ ਨੇ ਆਪਣੀ ਜ਼ਮੀਨ ਅਤੇ ਸਮੁੰਦਰ ਦੇ ਬਾਰਡਰ ਵੀ ਖੋਲ੍ਹ ਦਿੱਤੇ ਹਨ। ਰਾਹਤ ਦੇਣ ਦੇ ਨਾਲ ਕੁਝ ਸ਼ਰਤਾਂ ਵੀ ਲਗਾਈਆਂ ਗਈਆਂ ਹਨ। ਅਜੇ ਭਾਰਤ ਸਣੇ ਲੇਬਨਾਨ, ਯਮਨ, ਈਰਾਨ ਅਤੇ ਤੁਰਕੀ ਲਈ ਸਿੱਧੀਆਂ ਜਾਂ ਅਸਿੱਧੇ ਤੌਰ 'ਤੇ ਜਾਣ-ਆਉਣ ਵਾਲੀਆਂ ਉਡਾਣਾਂ 'ਤੇ ਰੋਕ ਬਰਕਰਾਰ ਰਹੇਗੀ। ਸਾਊਦੀ ਅਰਬ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਹੁਣ ਅਸੀਂ ਪੂਰੀ ਸਮਰੱਥਾ ਦੇ ਨਾਲ ਕੌਮਾਂਤਰੀ ਉਡਾਣਾਂ ਲਈ ਤਿਆਰ ਹਾਂ। ਇਥੇ 14 ਮਹੀਨੇ ਤੋਂ ਨਾਗਰਿਕਾਂ ਨੂੰ ਪੂਰੀ ਤਰ੍ਹਾਂ ਨਾਲ ਬਾਹਰ ਜਾਣ 'ਤੇ ਰੋਕ ਸੀ।ਇਸ ਨਾਲ ਵਿਦੇਸ਼ ਵਿਚ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਜ਼ਿਆਦਾ ਨੁਕਸਾਨ ਹੋ ਰਿਹਾ ਸੀ। ਸਾਊਦੀ ਅਰਬ ਦੀ ਆਬਾਦੀ 3 ਕਰੋੜ ਹੈ। ਇਨ੍ਹਾਂ ਵਿਚੋਂ ਇਕ ਕਰੋੜ 15 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਘੱਟੋ-ਘੱਟ ਵੈਕਸੀਨ ਦਾ ਇਕ ਡੋਜ਼ ਲੱਗ ਚੁੱਕਾ ਹੈ। ਨਵੀਆਂ ਗਾਈਡਲਾਈਨਜ਼ ਮੁਤਾਬਕ ਯਾਤਰਾ ਲਈ ਦੋ ਹਫਤੇ ਪਹਿਲਾਂ ਜਾਣਕਾਰੀ ਦੇਣੀ ਹੋਵੇਗੀ। ਇਜਾਜ਼ਤ ਇਕ ਵੈਕਸੀਨ ਡੋਜ਼ ਲੈਣ ਵਾਲੇ, ਪਿਛਲੇ 6 ਮਹੀਨੇ ਵਿਚ ਕੋਰੋਨਾ ਮਰੀਜ਼ ਰਹੇ ਲੋਕਾਂ ਨੂੰ ਦਿੱਤੀ ਜਾਵੇਗੀ। ਆਉਣ ਵਾਲੀਆਂ ਉਡਾਣਾਂ ਵਿਚ ਅਜੇ ਅਮਰੀਕਾ, ਬ੍ਰਿਟੇਨ, ਫਰਾਂਸ ਸਣੇ 20 ਦੇਸ਼ਾਂ ਦੇ ਨਾਗਰਿਕਾਂ 'ਤੇ ਰੋਕ ਜਾਰੀ ਰਹੇਗੀ।ਸਾਊਦੀ ਅਰਬ 20 ਮਈ ਤੋਂ ਆਉਣ ਵਾਲੇ ਯਾਤਰੀਆਂ 'ਤੇ ਸੰਸਥਾਗਤ ਕੁਆਰੰਟੀਨ ਨੂੰ ਲਾਗੂ ਕਰੇਗਾ। ਯਾਤਰੀਆਂ ਦੀਆਂ ਕੁਝ ਸ਼੍ਰੇਣੀਆਂ ਨੂੰ ਕੁਆਰੰਟੀਨ ਤੋਂ ਬਾਹਰ ਰੱਖਿਆ ਜਾਵੇਗਾ, ਜਿਨ੍ਹਾਂ ਵਿਚ ਸਾਊਦੀ ਨਾਗਰਿਕ, ਉਨ੍ਹਾਂ ਦੇ ਜੀਵਨ ਸਾਥੀ ਅਤੇ ਬੱਚੇ ਸ਼ਾਮਲ ਹਨ। ਕੋਰੋਨਾ ਵੈਕਸੀਨ ਪ੍ਰਾਪਤ ਕਰਨ ਵਾਲੇ ਯਾਤਰੀਆਂ ਦੇ ਨਾਲ-ਨਾਲ ਅਧਿਕਾਰਤ ਪ੍ਰਤੀਨਿਧੀਮੰਡਲਾਂ ਦੇ ਨਾਲ-ਨਾਲ ਡਿਪਲੋਮੈਟਾਂ ਅਤੇ ਉਨ੍ਹਾਂ ਦੇ ਨਾਲ ਰਹਿਣ ਵਾਲੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਕੁਆਰੰਟੀਨ ਤੋਂ ਬਾਹਰ ਰੱਖਿਆ ਜਾਵੇਗਾ। ਪਰ ਟੀਕਾ ਲਗਾਏ ਗਏ ਵਿਅਕਤੀਆਂ ਨੂੰ ਛੱਡ ਕੇ ਦੂਜੀਆਂ ਸ਼੍ਰੇਣੀਆਂ ਨੂੰ ਘਰੇਲੂ ਕੁਆਰੰਟੀਨ ਨਿਯਮਾਂ ਵਿਚੋਂ ਲੰਘਣਾ ਹੋਵੇਗਾ।ਸਾਊਦੀ ਅਰਬ ਏਅਰਲਾਈਨਜ਼ ਨੇ ਕਿਹਾ ਕਿ ਉਸ ਨੇ 95 ਹਵਾਈ ਅੱਡਿਆਂ ਤੋਂ 71 ਥਾਵਾਂ ਲਈ ਉਡਾਣਾਂ ਦੀ ਸੇਵਾ ਸ਼ੁਰੂ ਕਰਨ ਦੀ ਤਿਆਰੀ ਪੂਰੀ ਕਰ ਲਈ ਹੈ, ਜਿਸ ਵਿਚ 28 ਘਰੇਲੂ ਅਤੇ 43 ਕੌਮਾਂਤਰੀ ਅਜਿਹੀਆਂ ਥਾਵਾਂ ਸ਼ਾਮਲ ਹਨ। ਸਿਵਲ ਏਵੀਏਸ਼ਨ ਦੀ ਆਮ ਅਥਾਰਟੀ ਨੇ ਕਿਹਾ ਕਿ ਸੋਮਵਾਰ ਨੂੰ ਪੂਰੇ ਸੂਬੇ ਦੇ ਹਵਾਈ ਅੱਡਿਆਂ 'ਤੇ ਲਗਭਗ 385 ਉਡਾਣਾਂ ਸ਼ੁਰੂ ਹੋਣ ਦੀ ਉਮੀਦ ਹੈ।ਹਾਲਾਂਕਿ, ਸਾਊਦੀ ਅਰਬ ਦੀ ਸਰਕਾਰ ਨੇ ਕਿਹਾ ਕਿ ਕਈ ਕੋਵਿਡ ਪ੍ਰਭਾਵਿਤ ਦੇਸ਼ਾਂ ਦੀ ਯਾਤਰਾ, ਸਿੱਧੇ ਜਾਂ ਕਿਸੇ ਹੋਰ ਦੇਸ਼ ਰਾਹੀਂ ਬਿਨਾਂ ਇਜਾਜ਼ਤ ਦੇ ਅਜੇ ਵੀ ਪਾਬੰਦਤ ਹਨ। ਇਨ੍ਹਾਂ ਦੇਸ਼ਾਂ ਵਿਚ ਭਾਰਤ, ਲੀਬੀਆ, ਸੀਰੀਆ, ਲੇਬਨਾਨ, ਯਮਨ, ਈਰਾਨ, ਤੁਰਕੀ, ਆਰਮੇਨੀਆ, ਸੋਮਾਲੀਆ, ਕਾਂਗੋ ਲੋਕਤਾਂਤਰਿਕ ਰਿਪਬਲਿਕ, ਅਫਗਾਨਿਸਤਾਨ, ਵੇਨੇਜ਼ੁਏਲਾ ਅਤੇ ਬੇਲਾਰੂਸ ਸ਼ਾਮਲ ਹਨ।...
ਸੈਕਰਾਮੈਂਟੋ - ਦੱਖਣੀ ਕੈਲੇਫੋਰਨੀਆ ਵਿਚ ਝਾੜੀਆਂ ਨੂੰ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇਹ ਅੱਗ ਲਾਸ ਏਂਜਲਸ ਕਾਊਂਟੀ ਨੇੜੇ ਦੱਖਣੀ ਕੈਲੇਫੋਰਨੀਆ ਵਿਚ ਲੱਗੀ ਹੈ ਜਿਥੇ ਝਾੜੀਆਂ ਨੂੰ ਅੱਗ ਲੱਗਣ ਨਾਲ ਹਜ਼ਾਰਾਂ ਏਕੜ ਅੱਗ ਫੈਲ ਗਈ। ਅੱਗ ਦਾ ਫੈਲਾਵ ਜਿਆਦਾ ਹੋਣ ਕਰਕੇ ਅਧਿਕਾਰੀਆਂ ਨੇ ਇਸ ਖੇਤਰ ਵਿਚ ਰਹਿੰਦੇ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ। ਲਾਸ ਏਂਜਲਸ ਕਾਊਂਟੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਕਿਸੇ ਸ਼ਰਾਰਤੀ ਅਨਸਰ ਨੇ ਜਾਣ ਬੁਝ ਕੇ ਲਾਈ ਹੈ। ਅਜੇ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਇਹ ਮਾਮਲਾ ਜਾਂਚ ਅਧੀਨ ਹੈ। ਅਧਿਕਾਰੀਆਂ ਅਨੁਸਾਰ ਟੌਪੰਗਾ ਕੇਨਯੋਨ ਨੇੜੇ ਪਾਲੀਸੇਡਜ ਖੇਤਰ ਵਿਚੋਂ ਤਕਰੀਬਨ 1000 ਲੋਕਾਂ ਨੂੰ ਕੱਢਿਆ ਗਿਆ ਹੈ।
ਨਵੀਂ ਦਿੱਲੀ: ਦੇਸ਼ ਵਿਚ ਇਕ ਵਾਰ ਫਿਰ ਤੋਂ ਪੈਟਰੋਲ -ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਸਰਕਾਰੀ ਤੇਲ ਕੰਪਨੀਆਂ ਨੇ ਅੱਜ ਫੇਰ ਤੇਲ ਕੀਮਤਾਂ ਵਿੱਚ ਵਾਧਾ ਕੀਤਾ ਹੈ। ਅੱਜ ਡੀਜ਼ਲ ਦੀ ਕੀਮਤ 27 ਤੋਂ 29 ਪੈਸੇ ਵਧ ਗਈ ਹੈ, ਜਦੋਂ ਕਿ ਪੈਟਰੋਲ ਦੀ ਕੀਮਤ ਵੀ 22 ਤੋਂ 24 ਪੈਸੇ ਵਧ ਗਈ ਹੈ। ਬੀਤੇ ਦਿਨੀ ਦਿੱਲੀ ਦੇ ਬਜ਼ਾਰ ਵਿੱਚ ਪੈਟਰੋਲ 24 ਪੈਸੇ ਪ੍ਰਤੀ ਲੀਟਰ ਵੱਧ ਕੇ 92.58 ਰੁਪਏ ਪ੍ਰਤੀ ਲੀਟਰ ਹੋ ਗਈ। ਡੀਜ਼ਲ 27 ਪੈਸੇ ਵੱਧਕੇ 83.22 ਰੁਪਏ ਪ੍ਰਤੀ ਲੀਟਰ ਹੋ ਗਿਆ। ਸਰਕਾਰੀ ਤੇਲ ਕੰਪਨੀਆਂ ਨੇ ਇਸ ਤੋਂ ਪਹਿਲਾਂ 27 ਫਰਵਰੀ 2021 ਨੂੰ ਡੀਜ਼ਲ ਦੇ ਰੇਟ ਵਿੱਚ 17 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ। ਇਸ ਤੋਂ ਬਾਅਦ ਦੋ ਮਹੀਨੇ ਤੋਂ ਵੀ ਜ਼ਿਆਦਾ ਦਿਨਾਂ ਤੱਕ ਤੇਲ ਦੀਆਂ ਕੀਮਤਾਂ ਵਿੱਚ ਉਛਾਲ ਦੇਖਣ ਨੂੰ ਨਹੀਂ ਮਿਲਿਆ। ਜਾਣੋ ਸੂਬੇ ਵਿਚ ਪੈਟਰੋਲ-ਡੀਜ਼ਲ ਦੀਆ ਕੀਮਤਾਂਦਿੱਲੀ ਵਿਚ ਪੈਟਰੋਲ 92.58 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 83.22 ਰੁਪਏ ਪ੍ਰਤੀ ਲੀਟਰ ਅਤੇ ਚੰਡੀਗੜ੍ਹ ਵਿਚ ਪੈਟਰੋਲ 89.05 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 82.60 ਰੁਪਏ ਪ੍ਰਤੀ ਲੀਟਰ ਹੈ। ਮੁੰਬਈ ਵਿੱਚ ਪੈਟਰੋਲ 98.88 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 90.40 ਰੁਪਏ ਪ੍ਰਤੀ ਲੀਟਰ ਹੈ। ਚੇਨਈ ਵਿਚ ਪੈਟਰੋਲ 94.34 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 88.07 ਰੁਪਏ ਪ੍ਰਤੀ ਲੀਟਰ ਹੈ। ਕੋਲਕਾਤਾ ਵਿੱਚ ਪੈਟਰੋਲ 92.67 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 86.06 ਰੁਪਏ ਪ੍ਰਤੀ ਲੀਟਰ ਹੈ।
ਗਾਜ਼ਾ ਸਿਟੀ: ਗਾਜ਼ਾ ਸਿਟੀ ’ਚ ਅੱਜ ਇਜ਼ਰਾਈਲ ਦੇ ਹਵਾਈ ਹਮਲੇ ’ਚ ਘੱਟ ਤੋਂ ਘੱਟ 10 ਫਲਸਤੀਨੀਆਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਮਲੇ ਵਿਚ ਜਿਨ੍ਹਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਉਸ ਵਿਚ ਜ਼ਿਆਦਾਤਰ ਬੱਚੇ ਸ਼ਾਮਿਲ ਹਨ। ਦੱਸ ਦੇਈਏ ਕਿ ਗਾਜ਼ਾ ਦੇ ਕੱਟੜਪੰਥੀ ਹਮਾਸ ਸ਼ਾਸਕਾਂ ਨਾਲ ਲੜਾਈ ਸ਼ੁਰੂ ਹੁੰਦੇ ਹੀ ਇਜ਼ਰਾਈਲ ਦੇ ਇੱਕ ਹਮਲੇ ’ਚ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਗਈ ਹੈ। ਪਿਛਲੇ ਮਹੀਨੇ ਯੇਰੂਸ਼ਲੱਮ ’ਚ ਤਣਾਅ ਹੋਣ ਕਰਕੇ ਇਹ ਸੰਘਰਸ਼ ਜ਼ਿਆਦਾ ਵੱਧ ਗਿਆ ਹੈ। ਆਬਾਦੀ ਵਾਲੇ ਇਜ਼ਰਾਇਲੀ ਸ਼ਹਿਰਾਂ ’ਚ ਰੋਜ਼ਾਨਾ ਹਿੰਸਾ ਦੇਖੀ ਜਾ ਰਹੀ ਹੈ। ਇਜ਼ਰਾਈਲ ਤੇ ਹਮਾਸ ਵਿਚਾਲੇ ਜਾਰੀ ਲੜਾਈ ਦੌਰਾਨ ਪੱਛਮੀ ਕੰਢੇ ’ਚ ਵੀ ਫਲਸਤੀਨੀਆਂ ਨੇ ਵੱਡੇ ਪੱਧਰ ’ਤੇ ਪ੍ਰਦਰਸ਼ਨ ਕੀਤਾ ਅਤੇ ਸੈਂਕੜੇ ਪ੍ਰਦਰਸ਼ਨਕਾਰੀਆਂ ਦੀ ਕਈ ਸ਼ਹਿਰਾਂ ’ਚ ਇਜ਼ਰਾਇਲੀ ਸੈਨਾ ਨਾਲ ਝੜਪ ਹੋਈ। ...
ਇਸਲਾਮਾਬਾਦ: ਪਾਕਿਸਤਾਨ ਦੇ ਸੂਬਾ ਪੰਜਾਬ ’ਚ ਇੱਕ ਨਹਿਰ ਵਿੱਚ ਵਾਹਨ ਡਿੱਗਣ ਕਾਰਨ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿਚ ਇੱਕੋ ਪਰਿਵਾਰ ਦੇ 11 ਜੀਆਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਹਾਦਸਾ ਸ਼ੇਖੂਪੁਰਾ ਜ਼ਿਲ੍ਹੇ ’ਚ ਵਾਪਰਿਆ ਹੈ ਤੇ ਇਸ ਹਾਦਸੇ ’ਚ ਮਾਰੇ ਗਏ ਲੋਕਾਂ ’ਚ ਤਿੰਨ ਔਰਤਾਂ ਅਤੇ 7 ਬੱਚੇ ਸ਼ਾਮਲ ਹਨ। ਮੀਡੀਆ ਰਿਪੋਰਟ ਦੇ ਮੁਤਾਬਿਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਿਲ੍ਹਾ ਦੀਦਾਰ ਸਿੰਘ ਤੋਂ ਖ਼ਾਨਕਾਹ ਡੋਗਰਾਂ ਵੱਲ ਨੂੰ ਜਾਂਦਾ ਹੋਇਆ ਵਾਹਨ ਸੜਕ ਤੋਂ ਉੱਤਰ ਕੇ ਨਹਿਰ ਵਿੱਚ ਡਿੱਗ ਪਿਆ। ਹਾਦਸੇ ਦੀ ਸੂਚਨਾ ਮਿਲਣ ਮਗਰੋਂ ਪੁਲਿਸ ਤੇ ਬਚਾਵ ਅਧਿਕਾਰੀ ਮੌਕੇ 'ਤੇ ਪਹੁੰਚੇ। ਇਸ ਤੋਂ ਬਾਅਦ ਬਚਾਵ ਅਧਿਕਾਰੀ ਦੀ ਮਦਦ ਨਾਲ ਹੀ ਲਾਸ਼ਾਂ ਨੂੰ ਨਹਿਰ ਕੱਢਿਆ ਗਿਆ। ਸੂਤਰਾਂ ਮੁਤਾਬਿਕ ਇਹ ਹਾਦਸਾ ਤੇਜ਼ ਰਫ਼ਤਾਰ ਕਰਕੇ ਵਾਪਰਿਆ ਹੈ।
ਵਾਸ਼ਿੰਗਟਨ (ਇੰਟ.)- ਭਾਰਤੀ ਅਮਰੀਕੀ ਨੀਰਾ ਟੰਡਨ ਨੂੰ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦਾ ਸੀਨੀਅਰ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਦੋ ਮਹੀਨੇ ਪਹਿਲਾਂ ਰਿਪਬਲੀਕਨ ਸੰਸਦ ਮੈਂਬਰਾਂ ਦੇ ਸਖ਼ਤ ਇਤਰਾਜ਼ ਕਾਰਣ ਉਨ੍ਹਾਂ ਨੂੰ ਵ੍ਹਾਈਟ ਹਾਊਸ ਦੇ ਮੈਨੇਜਮੈਂਟ ਅਤੇ ਬਜਟ ਆਫਿਸ ਵਿਚ ਡਾਇਰੈਕਟਰ ਦੇ ਅਹੁਦੇ ਤੋਂ ਆਪਣਾ ਨਾਂ ਵਾਪਸ ਲੈ ਲਿਆ ਸੀ। ਸੋਮਵਾਰ ਨੂੰ 50 ਸਾਲਾ ਟੰਡਨ ਵ੍ਹਾਈਟ ਹਾਊਸ ਵਿਚ ਸੀਨੀਅਰ ਸਲਾਹਕਾਰ ਦਾ ਅਹੁਦਾ ਸੰਭਾਲੇਗੀ। ਟੰਡਨ (50) ਸੋਮਵਾਰ ਤੋਂ ਵ੍ਹਾਈਟ ਹਾਊਸ ਵਿਚ ਆਪਣੀ ਜ਼ਿੰਮੇਵਾਰੀ ਸੰਭਾਲੇਗੀ। ਟੰਡਨ ਇਸ ਵੇਲੇ 'ਸੈਂਟਰ ਫਾਰ ਅਮਰੀਕਨ ਪ੍ਰੋਗ੍ਰੈਸ' (ਕੈਪ) ਦੀ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਹੈ। ਕੈਪ ਦੇ ਸੰਸਥਾਪਕ ਅਤੇ ਨਿਰਦੇਸ਼ਕ ਪੋਡੇਸਟਾ ਨੇ ਕਿਹਾ ਕਿ ਨੀਰਾ ਦੀ ਬੁੱਧੀਮਤਾ, ਦ੍ਰਿੜਤਾ ਅਤੇ ਰਾਜਨੀਤਕ ਸਮਝ ਬਾਈਡਨ ਪ੍ਰਸ਼ਾਸਨ ਲਈ ਇਕ ਪੂੰਜੀ ਸਾਬਿਤ ਹੋਵੇਗੀ। ਟੰਡਨ ਪਹਿਲੇ ਅਮਰੀਕਾ ਸਿਹਤ ਅਤੇ ਮਨੁੱਖੀ ਸੇਵਾ ਮੰਤਰਾਲਾ ਵਿਚ ਸਿਹਤ ਸੁਧਾਰਾਂ ਦੀ ਸੀਨੀਅਰ ਸਲਾਹਕਾਰ ਰਹਿ ਚੁੱਕੀ ਹੈ। ਉਨ੍ਹਾਂ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਵਿਚ ਅਫੋਰਡੇਬਲ ਕੇਅਰ ਐਕਟ ਦੀਆਂ ਕੁਝ ਵਿਸ਼ੇਸ਼ ਵਿਵਸਥਾਵਾਂ 'ਤੇ ਕਾਂਗਰਸ ਅਤੇ ਹਿੱਤਧਾਰਕਾਂ ਦੇ ਨਾਲ ਮਿਲ ਕੇ ਕੰਮ ਕੀਤਾ ਸੀ। ਇਸ ਤੋਂ ਪਹਿਲਾਂ ਉਹ ਓਬਾਮਾ-ਬਾਈਡਨ ਦੀ ਰਾਸ਼ਟਰਪਤੀ ਅਹੁਦੇ ਦੀ ਚੋਣ ਪ੍ਰਚਾਰ ਮੁਹਿੰਮ ਦੀ ਘਰੇਲੂ ਨੀਤੀ ਦੀ ਡਾਇਰੈਕਟਰ ਸੀ, ਜਿੱਥੇ ਉਨ੍ਹਾਂ ਨੇ ਸਾਰੀਆਂ ਘਰੇਲੂ ਨੀਤੀਆਂ ਪ੍ਰਸਤਾਵਾਂ ਦਾ ਪ੍ਰਬੰਧ ਕੀਤ। ਉਨ੍ਹਾਂ ਨੇ ਦੇਸ਼ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦੀ ਰਾਸ਼ਟਰਪਤੀ ਅਹੁਦੇ ਦੀ ਚੋਣ ਪ੍ਰਚਾਰ ਮੁਹਿੰਮ ਦੀ ਨੀਤੀ ਨਿਰਦੇਸ਼ਕ ਦੇ ਰੂਪ ਵਿਚ ਵੀ ਜ਼ਿੰਮੇਵਾਰੀ ਸੰਭਾਲੀ ਸੀ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Healthy Diet Tips: मूली के साथ भूलकर भी न खाएं ये चीजें, सेहत पर पड़ सकता है बुरा असर
Earthquake in Afghanistan: अफगानिस्तान में भूकंप, जम्मू-कश्मीर तक महसूस किए गए झटके
Methi ke Parathe: सर्दियों के मौसम में घर पर बनाएं लजीज और हेल्दी मेथी के पराठें, आज ही नोट कर लें आसान रेसिपी