LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਾਕਿਸਤਾਨ ਵਿਚ ਭੀੜ ਨੇ ਥਾਣੇ 'ਤੇ ਕਰ ਦਿੱਤਾ ਹਮਲਾ, ਪੁਲਿਸ ਮੁਲਾਜ਼ਮਾਂ ਨੂੰ ਪਈਆਂ ਭਾਜੜਾਂ

pak police

ਇਸਲਾਮਾਬਾਦ (ਇੰਟ.)- ਪਾਕਿਸਤਾਨ ਵਿਚ ਇਕ ਈਸ਼ ਨਿੰਦਾ ਦੇ ਮਾਮਲੇ ਵਿਚ ਲੋਕਾਂ ਵਲੋਂ ਪੁਲਸ ਥਾਣੇ ਵਿਚ ਹਮਲਾ ਕਰ ਦਿੱਤਾ ਗਿਆ। ਇਹ ਹਮਲਾ ਉਨ੍ਹਾਂ ਨੇ ਈਸ਼ ਨਿੰਦਾ ਦੇ ਦੋਸ਼ੀ ਨੂੰ ਮਾਰਨ ਲਈ ਕੀਤਾ। ਇਸ ਹਮਲੇ ਵਿਚ ਭੀੜ ਵਲੋਂ ਕਾਫੀ ਤੋੜਭੰਨ ਕੀਤੀ ਗਈ। ਭੀੜ ਤੋਂ ਜਾਨ ਬਚਾਉਂਦੇ ਪੁਲਸ ਮੁਲਾਜ਼ਮ ਉਥੋਂ ਭੱਜ ਗਏ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਆਪਣੀ ਜਾਨ ਬਚਾਈ। ਭੀੜ ਵਿਚ ਕੁਝ ਲੋਕਾਂ ਦੇ ਹੱਥਾਂ ਵਿਚ ਡੰਡੇ, ਡਾਂਗਾਂ ਅਤੇ ਰਾਡਾਂ ਫੜੀਆਂ ਹੋਈਆਂ ਸਨ। ਉਹ ਈਸ਼ ਨਿੰਦਾ ਦੇ ਮੁਲਜ਼ਮ ਨੂੰ ਸਜ਼ਾ ਦੇਣਾ ਚਾਹੁੰਦੇ ਸਨ।

ਪੂਰੇ ਇਲਾਕੇ ਵਿਚ ਸਥਿਤੀ ਤਣਾਅਪੂਰਨ ਬਣ ਗਈ। ਥਾਣੇ ਵਿਚ ਜਦੋਂ ਹੋਰ ਪੁਲਸ ਦਸਤੇ ਪਹੁੰਚੇ ਤਾਂ ਇਸ ਤੋਂ ਬਾਅਦ ਭੀੜ ਨੂੰ ਉਥੋਂ ਕੱਢਿਆ ਗਿਆ, ਜਿਸ ਕਾਰਣ ਥਾਣੇ ਵਿਚ ਮੌਜੂਦ ਪੁਲਸ ਅਤੇ ਮੁਲਜ਼ਮ ਦੀ ਜਾਨ ਬਚ ਸਕੀ। ਪੁਲਸ ਦਸਤੇ ਵਲੋਂ ਇਸ ਦੌਰਾਨ ਇਲਾਕੇ ਵਿਚ ਪੈਦਲ ਮਾਰਚ ਵੀ ਕੱਢਿਆ ਗਿਆ। ਫਿਲਹਾਲ ਈਸ਼ ਨਿੰਦਾ ਦੇ ਮੁਲਜ਼ਮ ਦੀ ਪਛਾਣ ਨਹੀਂ ਦੱਸੀ ਗਈ। ਪੁਲਸ ਮੁਲਾਜ਼ਮ ਮੁਤਾਬਕ ਇਹ ਹਮਲਾ ਇਸਲਾਮਾਬਾਦ ਦੇ ਗੋਲਰਾ ਪੁਲਸ ਸਟੇਸ਼ਨ ਦਾ ਹੈ।

ਤੁਹਾਨੂੰ ਦਈਏ ਕਿ ਪਾਕਿਸਤਾਨ ਵਿਚ ਈਸ਼ ਨਿੰਦਾ ਕਾਨੂੰਨ ਬਹੁਤ ਸਖ਼ਤ ਹੈ। ਇਸ ਅਪਰਾਧ ਦੇ ਮੁਲਜ਼ਮਾਂ ਦੀ ਮਾਬ ਲਿੰਚਿੰਗ ਦੀਆਂ ਘਟਨਾਵਾਂ ਆਮ ਹਨ। ਮੁਲਜ਼ਮਾਂ ਨੂੰ ਸਜ਼ਾ ਦੇਣ ਲਈ ਭੀੜ ਖੁਦ ਹੀ ਉਤਾਰੂ ਹੋ ਜਾਂਦੀ ਹੈ। ਪਾਕਿਸਤਾਨ ਵਿਚ ਮੌਜੂਦਾ ਹਾਲਾਤ ਵਿਚ ਇਸ ਕਾਨੂੰਨ ਦਾ ਘੱਟ ਗਿਣਤੀਆਂ 'ਤੇ ਜ਼ੁਲਮ ਢਾਹਿਆ ਜਾ ਰਿਹਾ ਹੈ। ਈਸ਼ ਨਿੰਦਾ ਕਾਨੂੰਨ ਬਸਤੀਵਾਦੀ ਕਾਲ ਦਾ ਕਾਨੂੰਨ ਹੈ। ਤਾਨਾਸ਼ਾਹ ਜ਼ਿਆ ਉਲ ਹਕ ਦੇ ਕਾਰਜਕਾਲ ਵਿਚ ਇਸ ਕਾਨੂੰਨ ਵਿਚ ਸਖ਼ਤ ਵਿਵਸਥਾ ਕੀਤੀ ਗਈ ਸੀ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਵਿਚ ਆਸੀਆ ਬੀਬੀ, ਪਾਕਿਸਤਾਨੀ ਇਸਾਈ ਔਰਤ ਨੇ ਈਸ਼ ਨਿੰਦਾ ਦੇ ਇਲਜ਼ਾਮ ’ਚ ਕਈ ਸਾਲ ਜੇਲ੍ਹ ਵਿੱਚ ਕੱਢੇ। ਹੇਠਲੀ ਅਦਾਲਤ ਅਤੇ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਆਸੀਆ ਬੀਬੀ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਉਸੇ ਸਜ਼ਾ ਖ਼ਿਲਾਫ਼ ਕੀਤੀ ਗਈ ਅਪੀਲ 'ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਆਸੀਆ ਬੀਬੀ ਨੂੰ ਰਿਹਾਅ ਕਰ ਦਿੱਤਾ ਸੀ।

In The Market