LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਿਹਤ ਮੰਤਰੀ ਨੇ ਕਿਹਾ ਲੋਕ ਛੇਤੀ ਲਵਾ ਲੈਣ ਵੈਕਸੀਨੇਸ਼ਨ, ਕੋਰੋਨਾ ਦੇ ਬਦਲਦੇ ਰੂਪ ਹਨ ਖਤਰਨਾਕ

matt hancock

ਲੰਡਨ- ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਵੈਕਸੀਨ ਦੀ ਖੁਰਾਕ ਨਾ ਲੈਣ ਵਾਲਿਆਂ ਨੂੰ ਸਾਵਧਾਨ ਕੀਤਾ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਹੁਣ ਅਜਿਹੇ ਲੋਕਾਂ ਨੂੰ ਕੋਰੋਨਾ ਦਾ ਨਵਾਂ ਵੈਰੀਅੰਟ ਸ਼ਿਕਾਰ ਬਣਾਉਣਗੇ ਜੋ ਹੁਣ ਤੱਕ ਟੀਕਾਕਰਣ ਤੋਂ ਦੂਰ ਹਨ। ਸਿਹਤ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਅਤੇ ਕੋਰੋਨਾ ਵੈਕਸੀਨੇਸ਼ਨ ਵਿਚਾਲੇ ਰੇਸ ਚੱਲ ਰਹੀ ਹੈ ਅਤੇ ਨਵੇਂ ਵੈਰੀਅੰਟ ਨਾਲ ਵਾਇਰਸ ਨੂੰ ਜ਼ਿਆਦਾ ਪੈਰ ਮਿਲ ਗਏ ਹਨ ਅਤੇ ਇਸ ਦੀ ਸਮਰੱਥਾ ਵਧ ਗਈ ਹੈ ਪਰ ਵੈਕਸੀਨ ਇਸ 'ਤੇ ਅਸਰਦਾਰ ਸਾਬਿਤ ਹੋ ਰਹੀ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਭਾਰਤ ਵਿਚ ਪਹਿਲੀ ਵਾਰ ਪਾਏ ਗਏ ਖਤਰਨਾਕ ਕੋਰੋਨਾ ਵਾਇਰਸ ਦਾ ਵੈਰੀਅੰਟ ਉਨ੍ਹਾਂ ਲੋਕਾਂ ਵਿਚ ਜੰਗਲ ਦੀ ਅੱਗ ਵਾਂਗ ਫੈਲ ਸਕਦਾ ਹੈ ਜਿਨ੍ਹਾਂ ਨੂੰ ਹੁਣ ਤੱਕ ਵੈਕਸੀਨ ਨਹੀਂ ਲੱਗੀ ਹੈ। ਨਿਊਜ਼ ਏਜੰਸੀ ਮੁਤਾਬਕ ਬ੍ਰਿਟੇਨ ਦੇ ਬੋਲਟਨ ਅਤੇ ਬਲੈਕਬਰਨ ਵਿਚ ਇਸ ਸਟ੍ਰੇਨ ਨਾਲ ਇਨਫੈਕਸ਼ਨ ਦੇ ਮਾਮਲੇ ਹਨ। ਹੈਨਕਾਕ ਨੇ ਅਪੀਲ ਕੀਤੀ ਕਿ ਜੋ ਲੋਕ ਵੈਕਸੀਨ ਲਗਵਾਉਣ ਦੀ ਉਮਰ ਹੱਦ ਵਿਚ ਆਉਂਦੇ ਹਨ ਅਤੇ ਉਨ੍ਹਾਂ ਨੇ ਅਜੇ ਤੱਕ ਇਸ ਦੇ ਲਈ ਬੁਕਿੰਗ ਨਹੀਂ ਕੀਤੀ ਹੈ, ਤਾਂ ਉਨ੍ਹਾਂ ਨੂੰ ਤੁਰੰਤ ਕੋਰੋਨਾ ਤੋਂ ਬਚਾਅ ਦਾ ਟੀਕਾ ਲਵਾ ਲੈਣਾ ਚਾਹੀਦਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਕੋਰੋਨਾ ਵਾਇਰਸ ਅਤੇ ਵੈਕਸੀਨੇਸ਼ਨ ਵਿਚਾਲੇ ਰੇਸ ਚੱਲ ਰਹੀ ਹੈ ਜਿਸ ਵਿਚ ਵਾਇਰਸ ਨੂੰ ਵਧੇਰੇ ਪੈਰ ਲੱਗੇ ਹਨ। ਹਾਲਾਂਕਿ ਸਿਹਤ ਮੰਤਰੀ ਨੇ ਵੈਕਸੀਨੇਸ਼ਨ 'ਤੇ ਪੂਰਾ ਭਰੋਸਾ ਜਤਾਇਆ ਕਿ ਇਹ ਕੋਰੋਨਾ ਇਨਫੈਕਸ਼ਨ 'ਤੇ ਕਾਬੂ ਪਾਉਣ ਵਿਚ ਪੂਰੀ ਤਰ੍ਹਾਂ ਨਾਲ ਸਫਲ ਰਹੇਗੀ।
ਉਨ੍ਹਾਂ ਨੇ ਕਿਹਾ ਕਿ ਵੈਕਸੀਨੇਸ਼ਨ ਤੋਂ ਮਿਲਣ ਵਾਲੀ ਸੁਰੱਖਿਆ ਬਿਹਤਰੀਨ ਹੈ ਪਰ ਸਿਰਫ ਵੈਕਸੀਨ ਹੀ ਕਾਫੀ ਨਹੀਂ ਹੈ। ਕੋਰੋਨਾ ਦੇ ਪ੍ਰੋਟੋਕਾਲ ਦਾ ਵੀ ਪਾਲਨ ਬੇਹਦ ਜ਼ਰੂਰੀ ਹੈ। ਪਬਲਿਕ ਹੈਲਥ ਇੰਗਲੈਂਡ (ਪੀ.ਐੱਚ.ਈ.) ਨੇ ਕਿਹਾ ਕਿ ਬੀ.1.617.2 ਵੈਰੀਅੰਟ ਦੇ ਮਰੀਜ਼ ਬ੍ਰਿਟੇਨ ਵਿਚ 520 ਮਾਮਲਿਆਂ ਤੋਂ ਵੱਧ ਕੇ 1313 ਹੋ ਗਏ ਹਨ।



In The Market