LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਟੈਕਸਾਸ ਦੇ ਗਵਰਨਰ ਨੇ ਦਿੱਤਾ ਅਜੀਬ ਹੁਕਮ, ਸਕੂਲਾਂ ਵਿਚ ਮਾਸਕ ਲਾਉਣ ਦੀ ਪਾਬੰਦੀ ਹਟਾਈ

mask

ਟੈਕਸਾਸ (ਇੰਟ.)- ਟੈਕਸਾਸ ਦੇ ਗਵਰਨਰ ਗ੍ਰੇਗ ਐਬੋਟ ਨੇ ਇਕ ਐਗਜ਼ੀਕਿਊਟਿਵ ਹੁਕਮ ਜਾਰੀ ਕਰਦੇ ਹੋਏ ਅਗਲੇ ਮਹੀਨੇ ਸਾਰੇ ਪਬਲਿਕ ਸਕੂਲਾਂ ਵਿਚ ਮਾਸਕ ਲਗਾਉਣਾ ਖਤਮ ਕਰਨ ਦਾ ਇਕ ਹੁਕਮ ਪਾਸ ਕੀਤਾ ਹੈ। ਉਨ੍ਹਾਂ ਦਾ ਇਹ ਹੁਕਮ ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (ਸੀ.ਡੀ.ਸੀ.) ਵਲੋਂ ਜਾਰੀ ਨਵੀਆਂ ਗਾਈਡਲਾਈਨਜ਼ ਤੋਂ ਬਿਲਕੁਲ ਉਲਟ ਹੈ ਜਿਸ ਵਿਚ ਅਮਰੀਕਾ ਵਿਚ ਮਾਸਕ 'ਤੇ ਪਾਬੰਦੀ ਹਟਾਉਣ ਦੀ ਗੱਲ ਕਹੀ ਗਈ ਸੀ।

ਇਹ ਵੀ ਪੜ੍ਹੋ- ਹਸਪਤਾਲਾਂ ਵਿਚ ਲਗਾਈ ਜਾ ਰਹੀ ਵੈਕਸੀਨ ਨੂੰ ਲੈ ਕੇ ਲੋਕਾਂ ਨੇ ਕੀਤੇ ਵੱਡੇ ਖੁਲਾਸੇ


ਟੈਕਸਾਸ ਦੇ ਗਵਰਨਰ ਨੇ ਆਪਣੇ ਐਗਜ਼ੀਕਿਊਟਿਵ ਆਰਡਰ ਵਿਚ ਸੂਬੇ ਦੀਆਂ ਸਰਕਾਰੀ ਸੰਸਥਾਵਾਂ ਵਿਚ ਕੰਮ ਕਰਨ ਵਾਲੇ ਅਤੇ ਆਉਣ ਵਾਲਿਆਂ 'ਤੇ ਇਹ ਮਾਸਕ ਲਗਾਉਣ ਦੀ ਪਾਬੰਦੀ ਨੂੰ ਜਾਰੀ ਰੱਖਿਆ ਹੈ। ਸੀ.ਡੀ.ਸੀ. ਦੀ ਨਵੀਂ ਗਾਈਡਲਾਈਨ ਨੂੰ ਮੰਨਦੇ ਹੋਏ ਇਸ ਤਰ੍ਹਾਂ ਦਾ ਹੁਕਮ ਫਲੋਰਿਡਾ ਦੇ ਗਵਰਨਰ ਰੌਨ ਡਿਸੇਂਟੀਸ ਨੇ ਵੀ ਦਿੱਤਾ ਹੈ।


ਐਬੋਟ ਨੇ ਕਿਹਾ ਹੈ ਕਿ ਟੈਕਸਾਸ ਵੈਕਸੀਨੇਸ਼ਨ ਰਾਹੀਂ ਕੋਰੋਨਾ ਮਹਾਮਾਰੀ ਤੋਂ ਉਬਰ ਰਿਹਾ ਹੈ। ਇਸ ਵਿਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਲੋਕਾਂ ਵਿਚ ਐਂਟੀਬਾਡੀਜ਼ ਬਣ ਰਹੇ ਹਨ। ਸਰਕਾਰ ਦੀ ਨਜ਼ਰ ਵਿਚ ਮਾਸਕ ਦੀ ਲੋੜ ਲੰਬੇ ਸਮੇਂ ਤੱਕ ਨਹੀਂ ਹੋਵੇਗੀ। ਇਹੀ ਵਜ੍ਹਾ ਹੈ ਕਿ ਸਰਕਾਰ ਨੇ ਲੋਕਾਂ ਨੂੰ ਸੰਜਮ ਵਰਤਣ ਲਈ ਕਿਹਾ ਹੈ ਅਤੇ ਕਿਹਾ ਹੈ ਕਿ ਉਹ ਮਾਸਕ ਲਗਾਉਣ ਜਾਂ ਨਹੀਂ।


ਐਬੋਟ ਦੇ ਨਾਲ ਰਿਪਬਲਿਕਨ ਨੇਤਾਵਾਂ ਨੇ ਇਸ ਗੱਲ ਦੀ ਹਮਾਇਤ ਕੀਤੀ ਹੈ ਕਿ ਲੋਕਾਂ ਨੂੰ ਨਿੱਜੀ ਤੌਰ 'ਤੇ ਇਸ ਦਾ ਫੈਸਲਾ ਲੈਣ ਲਈ ਛੱਡ ਦਿੱਤਾ ਜਾਵੇ ਕਿ ਉਹ ਮਾਸਕ ਲਗਾਉਣ ਜਾਂ ਨਹੀਂ। ਮਹਾਮਾਰੀ ਦੇ ਦੌਰ ਵਿਚ ਇਸ ਦੀ ਲੋੜ ਸੀ ਕਿਉਂਕਿ ਉਸ ਵੇਲੇ ਹਸਪਤਾਲਾਂ ਵਿਚ ਮਰੀਜ਼ਾਂ ਦੀ ਗਿਣਤੀ ਕਾਫੀ ਜ਼ਿਆਦਾ ਸੀ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਵੀ ਜ਼ਿਆਦਾ ਸੀ। ਤਕਰੀਬਨ ਤਿੰਨ ਮਹੀਨੇ ਪਹਿਲਾਂ ਤੋਂ ਜਦੋਂ ਸੂਬੇ ਵਿਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਘੱਟ ਹੋਣੇ ਸ਼ੁਰੂ ਹੋ ਗਏ ਸਨ ਉਦੋਂ ਤੋਂ ਹੀ ਮਾਸਕ 'ਤੇ ਪਾਬੰਦੀ ਹਟਾਉਣ ਦੀਆਂ ਆਵਾਜ਼ਾਂ ਉਠ ਰਹੀਆਂ ਸਨ।

In The Market