ਯੇਰੂਸ਼ਲਮ - ਇਜ਼ਰਾਇਲ ਤੇ ਫਲਿਸਤੀਨ ਵਿਚ ਇਨ੍ਹੀਂ ਦਿਨੀਂ ਤਾਂ ਜਿਵੇਂ ਰਾਕੇਟਾਂ ਦਾ ਮੀਂਹ ਪੈ ਰਿਹਾ ਹੋਵੇ। ਦੋਵੇਂ ਪਾਸਿਆਂ ਤੋਂ ਇਕ ਦੂਜੇ 'ਤੇ ਰਾਕੇਟ ਹਮਲੇ ਕੀਤੇ ਜਾ ਰਹੇ ਹਨ ਜਿਸ ਕਾਰਣ ਬੇਕਸੂਰ ਲੋਕਾਂ ਦੀ ਜਾਨ ਜਾ ਰਹੀ ਹੈ। ਇਸ ਵਿਚ ਬੱਚੇ ਵੀ ਸ਼ਾਮਲ ਹਨ। ਇਨ੍ਹਾਂ ਦੋਹਾਂ ਮੁਲਕਾਂ ਦੀ ਜੰਗ 'ਤੇ ਪੂਰੀ ਦੁਨੀਆ ਦੀ ਨਜ਼ਰ ਹੈ। ਸੋਸ਼ਲ ਮੀਡੀਆ 'ਤੇ ਵੀ ਦੋਹਾਂ ਦੇਸ਼ਾਂ ਦੇ ਹੱਕ ਵਿਚ ਟ੍ਰੈਂਡ ਚੱਲ ਰਹੇ ਹਨ।ਓਧਰ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਉਹ ਹਮਾਸ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਦੇ ਰਹਿਣਗੇ। ਉਨ੍ਹਾਂ ਨੇ ਆਪਣੀ ਆਰਮੀ ਨੂੰ ਗਾਜ਼ਾ ਸਟ੍ਰਿਪ ਨੇੜੇ ਤਾਇਨਾਤ ਕਰ ਦਿੱਤਾ ਹੈ ਜੋ ਹਮਾਸ ਦੀ ਹਰ ਕਾਰਵਾਈ 'ਤੇ ਬਾਰੀਕੀ ਨਾਲ ਨਜ਼ਰ ਰੱਖ ਰਹੇ ਹਨ।ਇਕ ਰਿਪੋਰਟ ਮੁਤਾਬਕ ਹਮਾਸ ਦੇ ਕਬਜ਼ੇ ਵਾਲੇ ਗਾਜ਼ਾ ਵਲੋਂ ਹੁਣ ਤੱਕ 1000 ਤੋਂ ਜ਼ਿਆਦਾ ਰਾਕੇਟ ਦਾਗੇ ਗਏ ਹਨ। ਇੰਝ ਤਾਂ ਇਜ਼ਰਾਇਲ ਨੇ ਆਇਰਨ ਡੋਮ ਡਿਫੈਂਸ ਸਿਸਟਮ ਨਾਲ ਆਪਣੀ ਵੱਡੀ ਆਬਾਦੀ ਨੂੰ ਇਸ ਤੋਂ ਸੁਰੱਖਿਅਤ ਰੱਖਿਆ ਹੋਇਆ ਹੈ ਪਰ ਤਕਨੀਕੀ ਖਰਾਬੀ ਦੇ ਚੱਲਦੇ ਕੁਝ ਰਾਕੇਟ ਇਸ ਤੋਂ ਬਚ ਜਾਂਦੇ ਹਨ। ਆਇਰਨ ਡੋਮ ਏਅਰ ਡਿਫੈਂਸ ਸਿਸਟਮ ਦੀ ਖਾਸੀਅਤ ਇਹ ਹੈ ਕਿ ਇਹ ਰਾਕੇਟਸ ਨੂੰ ਰਡਾਰ ਤੋਂ ਫੜ ਕੇ ਹਵਾ ਵਿਚ ਹੀ ਨਿਸ਼ਾਨਾ ਬਣਾ ਕੇ ਤਬਾਹ ਕਰ ਦਿੰਦੇ ਹਨ। ਸਿਰਫ ਉਨ੍ਹਾਂ ਦਾ ਮਲਬਾ ਜ਼ਮੀਨ 'ਤੇ ਡਿੱਗਦਾ ਹੈ।ਇਥੇ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਗਾਜ਼ਾ ਅਤੇ ਇਜ਼ਰਾਇਲ ਵਿਚਾਲੇ 2014 ਵਿਚ ਵੀ ਜੰਗ ਹੋਈ ਸੀ ਜੋ ਕਿ ਪੂਰੇ 50 ਦਿਨਾਂ ਤੱਕ ਚੱਲੀ ਸੀ।ਕੀ ਹੈ ਵਿਵਾਦਲੜਾਈ ਦਾ ਇਹ ਸਿਲਸਿਲਾ ਯੇਰੂਸ਼ਲਮ ਵਿਚ ਪਿਛਲੇ ਲਗਭਗ ਇਕ ਮਹੀਨੇ ਤੋਂ ਜਾਰੀ ਅਸ਼ਾਂਤੀ ਤੋਂ ਬਾਅਦ ਸ਼ੁਰੂ ਹੋਇਆ ਹੈ। ਇਸ ਦੀ ਸ਼ੁਰੂਆਤ ਪੂਰਬੀ ਯੇਰੂਸ਼ਲਮ ਤੋਂ ਫਲਸਤੀਨੀ ਪਰਿਵਾਰਾਂ ਨੂੰ ਕੱਢਣ ਦੀ ਧਮਕੀ ਤੋਂ ਬਾਅਦ ਸ਼ੁਰੂ ਹੋਈ, ਜਿਨ੍ਹਾਂ ਨੂੰ ਯਹੂਦੀ ਆਪਣੀ ਜ਼ਮੀਨ ਦੱਸਦੇ ਹਨ ਅਤੇ ਉਥੇ ਵੱਸਣਾ ਚਾਹੁੰਦੇ ਹਨ। ਇਸ ਕਾਰਣ ਉਥੇ ਅਰਬ ਆਬਾਦੀ ਵਾਲੇ ਇਲਾਕਿਆਂ ਵਿਚ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚਾਲੇ ਝੜਪਾਂ ਹੋ ਰਹੀਆਂ ਸਨ। ਸ਼ੁੱਕਰਵਾਰ ਨੂੰ ਪੂਰਬੀ ਯੇਰੂਸ਼ਲਮ ਸਥਿਤ ਅਲ-ਅਕਸਾ ਮਸਜਿਦ ਨੇੜੇ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚਾਲੇ ਕਈ ਵਾਰ ਝੜਪ ਹੋਈ। ਅਲ-ਅਕਸਾ ਮਸਜਿਦ ਨੇੜੇ ਪਹਿਲਾਂ ਵੀ ਦੋਹਾਂ ਧਿਰਾਂ ਵਿਚਾਲੇ ਝੜਪ ਹੁੰਦੀ ਰਹੀ ਹੈ ਪਰ ਪਿਛਲੇ ਸ਼ੁੱਕਰਵਾਰ ਨੂੰ ਹਿੰਸਾ ਹੋਈ 2017 ਤੋਂ ਬਾਅਦ ਤੋਂ ਸਭ ਤੋਂ ਗੰਭੀਰ ਸੀ। ਅਲ ਅਲਕਾ ਮਸਜਿਦ ਨੂੰ ਮੁਸਲਮਾਨ ਅਤੇ ਯਹੂਦੀ ਦੋਵੇਂ ਪਵਿੱਤਰ ਸਥਾਨ ਮੰਨਦੇ ਹਨ। More unrest in #IsraelClashes in Nazareth City, North #Israel...
ਸੰਯੁਕਤ ਰਾਸ਼ਟਰ- ਵਿਸ਼ਵ ਸਿਹਤ ਸੰਗਠਨ ਮੁਖੀ ਟੇਡ੍ਰੋਸ ਅਧਨੋਮ ਘੇਬ੍ਰੇਯੇਸਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਵਿਚ ਕੋਰੋਨਾ ਦੀ ਸਥਿਤੀ ਬੇਹੱਦ ਚਿੰਤਾਜਨਕ ਹੈ। ਕਈ ਸੂਬਿਆਂ ਵਿਚ ਇਨਫੈਕਟਿਡਾਂ, ਹਸਪਤਾਲ ਵਿਚ ਦਾਖਲ ਹੋਣ ਆਏ ਮਰੀਜ਼ਾਂ ਅਤੇ ਮੌਤਾਂ ਦੀ ਗਿਣਤੀ ਵੱਧ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਚਿਤਾਵਨੀ ਵੀ ਦਿੱਤੀ ਕਿ ਦੁਨੀਆ ਲਈ ਮਹਾਮਾਰੀ ਦਾ ਦੂਜਾ ਸਾਲ ਪਹਿਲੇ ਸਾਲ ਤੋਂ ਵੀ ਜ਼ਿਆਦਾ ਘਾਤਕ ਹੋਵੇਗਾ।ਡਬਲਿਊ.ਐੱਚ.ਓ. ਦੇ ਮਹਾਨਿਰਦੇਸ਼ਕ ਘੇਬ੍ਰੇਯੇਸਸ ਨੇ ਕਿਹਾ ਕਿ ਡਬਲਿਊ.ਐੱਚ.ਓ. ਆਪਣੇ ਵਲੋਂ ਭਾਰਤ ਦੀ ਪੂਰੀ ਮਦਦ ਕਰ ਰਿਹਾ ਹੈ। ਸਚਲ ਫੀਲਡ ਹਸਪਤਾਲ ਲਈ ਹਜ਼ਾਰਾਂ ਕੰਸਟ੍ਰੇਟਟਰ, ਟੈਂਟ, ਮਾਸਕ, ਅਤੇ ਹੋਰ ਡਾਕਟਰੀ ਯੰਤਰ ਭੇਜੇ ਗਏ ਹਨ। ਉਨ੍ਹਾਂ ਨੇ ਭਾਰਤ ਦੀ ਮਦਦ ਕਰਨ ਵਾਲੇ ਦੇਸ਼ਾਂ ਦਾ ਧੰਨਵਾਦ ਕੀਤਾ ਹੈ।ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਵਿਚ ਪਹਿਲੀ ਵਾਰ ਪਾਏ ਗਏ ਕੋਰੋਨਾ ਵਾਇਰਸ ਦੇ ਬੀ.1.617 ਵੈਰੀਅੰਟ ਬਾਰੇ ਅਹਿਮ ਜਾਣਕਾਰੀਆਂ ਅਜੇ ਪਤਾ ਨਹੀਂ ਹੈ। ਹੋਰ ਵੈਰੀਅੰਟ ਦੇ ਮੁਕਾਬਲੇ ਵਿਚ ਇਹ ਜ਼ਿਆਦਾ ਘਾਤਕ ਤਾਂ ਹੈ, ਪਰ ਇਹ ਨਹੀਂ ਪਤਾ ਕਿ ਕਿੰਨਾ ਜ਼ਿਆਦਾ ਘਾਤਕ ਹੈ। ਉਨ੍ਹਾਂ ਨੇ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਦੇਣ ਵਿਚ ਤੇਜ਼ੀ ਲਿਆਉਣ ਦੀ ਯੋਜਨਾ ਦਾ ਐਲਾਨ ਕੀਤਾ। ਇਸ ਦੇ ਤਹਿਤ ਪਹਿਲੀ ਡੋਜ਼ ਪਹਿਲੀ ਡੋਜ਼ ਅਤੇ ਦੂਜੀ ਡੋਜ਼ ਵਿਚਾਲੇ ਫਰਕ ਨੂੰ 12 ਹਫਤੇ ਤੋਂ ਘਟਾ ਕੇ 8 ਹਫਤੇ ਕਰ ਦਿੱਤਾ ਗਿਆ ਹੈ।
ਯੰਗੂਨ (ਇੰਟ.)- ਮਿਆਂਮਾਰ ਦੀ ਸੱਤਾਧਿਰ ਫੌਜ (ਤਾਤਮਾਦਾਵ) ਨੇ ਭਾਰਤ ਦੇ ਮਿਜ਼ੋਰਮ ਸੂਬੇ ਨਾਲ ਲੱਗਦੇ ਆਪਣੇ ਚਿਨ ਸੂਬੇ ਦੇ ਕਸਬੇ ਮਿਨਦੈਰ ਵਿਚ ਹਥਿਆਰਬੰਦ ਬਗਾਵਤ ਨੂੰ ਦਬਾਉਣ ਲਈ ਜਮ ਕੇ ਗੋਲੀਬਾਰੀ ਕੀਤੀ। ਇਥੇ ਇਕ ਪੁਲਸ ਸਟੇਸ਼ਨ ਅਤੇ ਬੈਂਕ 'ਤੇ ਹਥਿਆਰਬੰਦ ਬਾਗੀਆਂ ਦੇ ਹਮਲੇ ਤੋਂ ਬਾਅਦ ਜੁੰਟਾ ਨੇ ਚਿਨ ਸੂਬੇ ਦੇ ਇਸ ਕਸਬੇ ਵਿਚ ਮਾਰਸ਼ਲ ਲਾਅ ਲਗਾ ਦਿੱਤਾ ਹੈ।ਫੌਜੀ ਸ਼ਾਸਨ ਖਿਲਾਫ ਬਾਗੀ ਸਮੂਹ ਮਿਨਦੈਰ ਡਿਫੈਂਸ ਫੋਰਸ ਨੇ ਫੌਜੀ ਸ਼ਾਸਨ (ਤਾਤਮਾਦਾਵ) ਨੂੰ ਸ਼ਹਿਰਾਂ ਵਿਚ ਦਾਖਲ ਹੋਣ ਤੋਂ ਰੋਕ ਰੱਖਿਆ ਹੈ। ਬਾਗੀ ਸਮੂਹ ਵਿਚ ਹਥਿਆਰਬੰਦ ਪੁਲਸ ਦਸਤੇ ਦੇ ਨਾਲ ਹੀ ਹਥਿਆਰਬੰਦ ਉਗਰ ਨੌਜਵਾਨ ਵੀ ਸ਼ਾਮਲ ਹੈ ਜੋ ਲਗਾਤਾਰ ਫੌਜੀ ਸ਼ਾਸਨ ਦਾ ਵਿਰੋਧ ਕਰ ਰਹੇ ਹਨ ਅਤੇ ਆਪਣੇ ਦੇਸ਼ ਵਿਚ ਫਿਰ ਤੋਂ ਲੋਕਤੰਤਰ ਦੀ ਬਹਾਲੀ ਚਾਹੁੰਦੇ ਹਨ। ਚਿਨ ਆਦੀਵਾਸੀਆਂ ਦੇ ਕੁਝ ਪੁਰਾਣੇ ਬਾਗੀ ਵੀ ਫੌਜੀ ਸ਼ਾਸਨ ਦੇ ਖਿਲਾਫ ਬਗਾਵਤ ਨਾਲ ਜੁੜ ਗਏ ਹਨ। ਉਹ ਸਰਕਾਰੀ ਟਿਕਾਣਿਆਂ 'ਤੇ ਹਮਲੇ ਲਈ ਦੇਸੀ ਹਥਿਆਰਾਂ ਦੀ ਵਰਤੋਂ ਕਰ ਰਹੇ ਹਨ।ਇਸ ਤੋਂ ਬਾਅਦ ਮੰਗਲਵਾਰ ਤੋਂ ਮਿਆਂਮਾਰ ਦੀ ਫੌਜ (ਤਾਤਮਾਦਾਵ) ਦੀਆਂ ਟੁਕੜੀਆਂ ਮਿਨਦੈਰ ਕਸਬੇ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਮਿਦੈਰ ਦੇ ਬਾਗੀਆਂ ਨੇ ਸਥਾਨਕ ਜੰਗ ਬੰਦੀ ਨੂੰ ਤੋੜਦੇ ਹੋਏ ਗੋਲੀਬਾਰੀ ਅਤੇ ਹਮਲੇ ਕੀਤੇ ਹਨ। ਇਸ ਤੋਂ ਬਾਅਦ ਫੌਜ ਨੇ ਮਿਦੈਰ ਤੋਂ ਤਕਰੀਬਨ 33 ਕਿਮੀ ਦੂਰ ਮਾਗਵੇ ਖੇਤਰ ਵਿਚ ਸਥਿਤ ਤੋਪਖਾਨੇ ਤੋਂ ਬੰਬਾਰੀ ਕਰ ਕੇ ਹਮਲੇ ਤੇਜ਼ ਕਰ ਦਿੱਤੇ। ਵੀਰਵਾਰ ਨੂੰ ਸਵੇਰੇ 6 ਵਜੇ ਤੱਕ ਉਥੇ ਗੋਲੇ ਦਾਗੇ ਜਾਂਦੇ ਰਹੇ।ਚਿਨ ਸੂਬੇ ਵਿਚ ਰਾਸ਼ਟਰੀ ਮੋਰਚਾ ਦੇ ਸਾਬਕਾ ਪ੍ਰਧਾਨ ਥਾਮਸ ਥੈਂਗਨੋ ਨੇ ਕਿਹਾ ਕਿ ਮਿਆਂਮਾਰ ਦੀ ਫੌਜ ਨੇ ਆਪਣੇ ਨਾਗਰਿਕਾਂ ਦੇ ਦਮਨ ਲਈ ਤੋਪਖਾਨੇ ਦਾ ਜਮ ਕੇ ਇਸਤੇਮਾਲ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਗੋਲੀਬਾਰੀ ਵਿਚ ਇਕ 17 ਸਾਲ ਦਾ ਲੜਕਾ ਮਾਰਿਆ ਗਿਆ ਹੈ। ਕਿਊਖੁਤੂ ਵਿਚ ਅਜੇ ਵੀ ਉਨ੍ਹਾਂ ਲੋਕਾਂ 'ਤੇ ਗੋਲੀਬਾਰੀ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਫੌਜ ਵਲੋਂ ਇਕ ਪਾਸੇ ਆਧੁਨਿਕ ਆਟੋਮੇਟਿਡ ਰਾਈਫਲਾਂ ਅਤੇ ਤੋਪਾਂ ਨਾਲ ਲੜ ਰਹੀ ਹੈ, ਜਦੋਂਕਿ ਸਥਾਨਕ ਬਾਗੀ ਸ਼ਿਕਾਰੀਆਂ ਵਾਲੀਆਂ ਦੇਸੀ ਰਾਈਫਲਾਂ ਨਾਲ ਬੜੀ ਬਹਾਦੁਰੀ ਨਾਲ ਫੌਜ ਦਾ ਸਾਹਮਣਾ ਕਰ ਰਹੇ ਹਨ। ਬੁੱਧਵਾਰ ਦੀ ਰਾਤ ਤੋਂ ਜੁੰਟਾ ਯਾਨੀ ਰਾਜਾ ਦੀ ਫੌਜ ਅਤੇ ਬਾਗੀਆਂ ਵਿਚਾਲੇ ਗੋਲੀਬਾਰੀ ਜਾਰੀ ਹੈ।
ਸੰਯੁਕਤ ਰਾਸ਼ਟਰ (ਇੰਟ.)- ਇਜ਼ਰਾਇਲ ਅਤੇ ਫਲਸਿਤੀਨ ਵਿਚਾਲੇ ਚੱਲ ਰਹੇ ਤਣਾਅ ਨੂੰ ਲੈ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਐਤਵਾਰ ਨੂੰ ਇਕ ਓਪਨ ਮੀਟਿੰਗ ਕਰੇਗਾ। ਸੰਯੁਕਤ ਰਾਸ਼ਟਰ ਵਿਚ ਚੀਨ ਦੇ ਸਥਾਈ ਪ੍ਰਤੀਨਿਧੀ ਝਾਂਗ ਜੂਨ ਨੇ ਟਵੀਟ ਕੀਤਾ ਕਿ ਮੀਟਿੰਗ ਐਤਵਾਰ ਨੂੰ ਸਵੇਰੇ 10 ਵਜੇ ਹੋਵੇਗੀ। ਟਵੀਟ ਵਿਚ ਕਿਹਾ ਗਿਆ ਹੈ ਕਿ ਅਧਿਕਾਰਤ ਫਲਿਸਤੀਨ ਖੇਤਰ ਵਿਚ ਤਣਾਅ ਵੱਧਣ ਨੂੰ ਲੈ ਕੇ ਚੀਨ ਕਾਫੀ ਚਿੰਤਤ ਹੈ। ਇਸ ਨੂੰ ਲੈ ਕੇ ਯੂ.ਐੱਨ.ਐੱਸ.ਸੀ. ਨੂੰ ਹੁਣ ਕਾਰਵਾਈ ਕਰਨ ਦੀ ਲੋੜ ਹੈ ਅਤੇ ਸਖ਼ਤ ਸੰਦੇਸ਼ ਦੇਣਾ ਚਾਹੀਦਾ ਹੈ। ਸਾਨੂੰ ਖੇਦ ਹੈ ਕਿ ਸ਼ੁੱਕਰਵਾਰ ਦੀ ਮੀਟਿੰਗ ਨੂੰ ਇਕ ਮੈਂਬਰ ਵਲੋਂ ਰੋਕ ਦਿੱਤਾ ਗਿਆ ਸੀ। ਡਿਪਲੋਮੇਟਸ ਮੁਤਾਬਕ ਸ਼ੁੱਕਰਵਾਰ ਦੀ ਮੀਟਿੰਗ ਅਮਰੀਕਾ ਵਲੋਂ ਰੋਕ ਦਿੱਤੀ ਗਈ ਸੀ। ਯੂ.ਐੱਨ. ਲਈ ਨਾਰਵੇ ਮਿਸ਼ਨ ਵਲੋਂ ਟਵੀਟ ਕਰ ਕੇ ਦੱਸਿਆ ਗਿਆ ਹੈ ਕਿ ਐਤਵਾਰ ਦੀ ਮੀਟਿੰਗ ਨਾਰਵੇ ਟਿਊਨੀਸ਼ੀਆ ਅਤੇ ਚੀਨ ਵਲੋਂ ਪ੍ਰਸਤਾਵਿਤ ਕੀਤੀ ਗਈ ਹੈ। ਸੁਰੱਖਿਆ ਕੌਂਸਲ ਇਸ ਮੁੱਦੇ 'ਤੇ ਬੰਦ ਕਮਰੇ ਵਿਚ ਦੋ ਦੌਰ ਦੀ ਗੱਲਬਾਤ ਕਰ ਚੁੱਕਾ ਹੈ। ਦੱਸ ਦਈਏ ਕਿ ਸੋਮਵਾਰ ਨੂੰ ਹਿੰਸਾ ਭੜਕਣ ਤੋਂ ਬਾਅਦ ਗਾਜ਼ਾ ਵਿਚ ਹਮਾਸ ਦੇ ਅੱਤਵਾਦੀਆਂ ਨੇ ਹੁਣ ਤੱਕ ਉੱਤਰੀ, ਮੱਧ ਅਤੇ ਦੱਖਣੀ ਇਜ਼ਰਾਇਲ ਦੇ ਸ਼ਹਿਰਾਂ ਵਿਚ 1700 ਤੋਂ ਵਧੇਰੇ ਰਾਕੇਟ ਦਾਗੇ ਹਨ। ਇਸ ਵਿਚਾਲੇ ਇਜ਼ਰਾਇਲੀ ਫੌਜੀਆਂ ਨੇ ਗਾਜ਼ਾ ਪੱਟੀ ਵਿਚ 750 ਵੱਖ-ਵੱਖ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਜ਼ਿਕਰਯੋਗ ਹੈ ਕਿ ਰਾਕੇਟ ਹਮਲਿਆਂ ਵਿਚ ਗਾਜ਼ਾ ਵਿਚ ਮਰਨ ਵਾਲਿਆਂ ਦੀ ਗਿਣਤੀ 83 ਤੋਂ ਵੀ ਜ਼ਿਆਦਾ ਹੋ ਗਈ ਹੈ। ਉਥੇ ਹੀ ਇਜ਼ਰਾਇਲ ਵਿਚ ਪੰਜ ਸਾਲ ਦੇ ਬੱਚੇ ਸਣੇ 7 ਲੋਕਾਂ ਦੀ ਮੌਤ ਹੋ ਗਈ। ਇਜ਼ਰਾਇਲ ਨੇ ਗਾਜ਼ਾ 'ਤੇ ਹਵਾਈ ਹਮਲਿਆਂ ਵਿਚ ਇਕ 6 ਮੰਜ਼ਿਲਾ ਇਮਾਰਤ ਨੂੰ ਢਾਹਿਆ ਗਿਆ। ਇਸ ਇਮਾਰਤ ਨਾਲ ਹਮਾਸ ਦੀਆਂ ਗਤੀਵਿਧੀਆਂ ਸੰਚਾਲਿਤ ਹੋ ਰਹੀਆਂ ਸਨ। ਇਥੋਂ ਦੇ ਲੋਕਾਂ ਨੂੰ ਕੋਰੋਨਾ ਦੇ ਸੰਕਟ ਵਿਚਾਲੇ ਇਜ਼ਰਾਇਲ ਦੇ ਹਮਲਿਆਂ ਦਾ ਡਰ ਸਤਾ ਰਿਹਾ ਹੈ। ਇਹੀ ਹਾਲਤ ਇਜ਼ਰਾਇਲ ਦੀ ਹੈ। ਇਥੇ ਵੀ ਨਾਗਰਿਕ ਸਥਾਨ ਹਮਾਸ ਦੇ ਰਾਕੇਟਾਂ ਦਾ ਸ਼ਿਕਾਰ ਹੋ ਰਹੇ ਹਨ।
ਕਾਠਮੰਡੂ (ਏਜੰਸੀ)- ਨੇਪਾਲ ਵਿਚ ਮਾਊਂਟ ਐਵਰੈਸਟ ਦੀ ਚੜ੍ਹਾਈ ਦੌਰਾਨ ਦੋ ਵਿਦੇਸ਼ੀ ਪਰਵਤਾਰੋਹੀਆਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ ਇਕ ਸਵਿਟਜ਼ਰਲੈਂਡ ਦਾ ਨਾਗਰਿਕ 41 ਸਾਲਾ ਅਬਦੁਲ ਵੜੈਚ ਅਤੇ ਦੂਜਾ ਅਮਰੀਕੀ 55 ਸਾਲਾ ਪੁਵੇਈ ਲਿਊ ਹੈ। ਦੋਹਾਂ ਦੀ ਹੀ ਮੌਤ ਦਾ ਕਾਰਣ ਆਕਸੀਜਨ ਦੀ ਕਮੀ ਕਾਰਣ ਥਕਾਵਟ ਹੋਣਾ ਦੱਸਿਆ ਗਿਆ ਹੈ। ਇਨ੍ਹਾਂ ਦੋਹਾਂ ਪਰਵਤਾਰੋਹੀਆਂ ਨੂੰ ਬਚਾਉਣ ਲਈ ਵਧੇਰੇ ਸਹਾਇਤਾ ਵੀ ਭੇਜੀ ਗਈ ਸੀ। ਪਰਵਤਾਰੋਹਣ ਦਾ ਆਯੋਜਨ ਕਰਨ ਵਾਲੀ ਕੰਪਨੀ ਸੇਵਲ ਸਮਿਟ ਟ੍ਰੈਕਸ ਮੁਤਾਬਕ ਸਵਿਟਜ਼ਰਲੈਂਡ ਦੇ ਰਹਿਣ ਵਾਲੇ ਵੜੈਚ ਦੀ ਮੌਤ ਉਸ ਵੇਲੇ ਹੋਈ ਜਦੋਂ ਉਹ ਐਵਰੈਸਟ 'ਤੇ ਫਤਿਹ ਕਰਨ ਤੋਂ ਬਾਅਦ ਵਾਪਸ ਪਰਤ ਰਹੇ ਸੀ। ਅਮਰੀਕੀ ਪਰਵਤਾਰੋਹੀ ਲਿਊ ਚੋਟੀ ਤੱਕ ਨਹੀਂ ਪਹੁੰਚ ਸਕੇ। ਐਵਰੈਸਟ 'ਤੇ 1953 ਵਿਚ ਪਹਿਲੀ ਵਾਰ ਐਡਮੰਡ ਹਿਲੇਰੀ ਅਤੇ ਤੇਨਜਿੰਗ ਨੌਰਗੇ ਪਹੁੰਚੇ ਸਨ। ਉਸ ਤੋਂ ਬਾਅਦ ਹੁਣ ਤੱਕ 6 ਹਜ਼ਾਰ ਪਰਵਤਾਰੋਹੀ ਇਥੇ ਪਹੁੰਚ ਚੁੱਕੇ ਹਨ। ਐਵਰੈਸਟ ਮੁਹਿੰਮ ਵਿਚ ਸ਼ਾਮਲ ਲੋਕਾਂ ਵਿਚ ਹੁਣ ਤੱਕ 311 ਦੀ ਮੌਤ ਹੋ ਚੁੱਕੀ ਹੈ। ਪਿਛਲੇ ਸਾਲ ਕੋਰੋਨਾ ਵਾਇਰਸ ਇਨਫੈਕਸ਼ਨ ਕਾਰਣ ਫੈਲੀ ਮਹਾਮਾਰੀ ਕਾਰਣ ਬੰਦ ਹੋਣ ਤੋਂ ਬਾਅਦ ਇਸ ਸਾਲ ਅਪ੍ਰੈਲ-ਮਈ ਵਿਚ ਚੜ੍ਹਾਈ ਨੂੰ ਲੈ ਕੇ ਨੇਪਾਲ ਨੇ ਇਸ ਵਾਰ ਪਰਵਤਾਰੋਹਣ ਲਈ 408 ਪਰਮਿਟ ਜਾਰੀ ਕੀਤੇ ਸਨ। ਆਯੋਜਕ ਚਾਂਗ ਨੇ ਜਾਣਕਾਰੀ ਦਿੱਤੀ ਕਿ ਇਹ ਇਸ ਸਾਲ ਦਾ ਪਹਿਲਾ ਹਾਦਸਾ ਹੈ। ਉਨ੍ਹਾਂ ਨੇ ਦੱਸਿਆ ਕਿ ਅਬਦੁਲ ਚੋਟੀ ਤੱਕ ਪਹੁੰਚ ਗਏ ਪਰ ਵਾਪਸੀ ਵਿਚ ਉਨ੍ਹਾਂ ਨੂੰ ਔਕੜਾਂ ਦਾ ਸਾਹਮਣਾ ਕਰਨਾ ਪਿਆ। ਅਸੀਂ ਦੋ ਹੋਰ ਸ਼ੇਰਪਾ ਆਕਸੀਜਨ ਅਤੇ ਭੋਜਨ ਦੇ ਨਾਲ ਭੇਜੇ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਉਥੇ ਹੀ ਅਮਰੀਕੀ ਪੁਵੇਈ ਦੀ ਮੌਤ ਐਵਰੈਸਟ 'ਤੇ ਬਣੇ ਸਭ ਤੋਂ ਜ਼ਿਆਦਾ ਉਚਾਈ ਵਾਲੇ ਕੈਂਪ 'ਤੇ ਹੋਈ। ਉਹ ਹਿਲੇਰੀ ਸਟੇਪ ਤੱਕ ਪਹੁੰਚ ਗਏ ਸਨ ਪਰ ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਦਿੱਕਤ ਹੋਣ ਲੱਗੀ। ਟੀਮ ਮੈਂਬਰ ਦੀ ਸਹਾਇਤਾ ਉਨ੍ਹਾਂ ਨੂੰ ਮਿਲੀ ਪਰ ਬੁੱਧਵਾਰ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਅਜੇ ਇਸ ਬਾਰੇ ਵਿਚ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਉਨ੍ਹਾਂ ਨੂੰ ਹੇਠਾਂ ਕਦੋਂ ਤੱਕ ਲਿਆਂਦਾ ਜਾ ਸਕੇਗਾ।
ਟੋਰਾਂਟੋ (ਇੰਟ.)- ਪੂਰੇ ਵਿਸ਼ਵ ਵਿਚ ਘਾਤਕ ਹੋ ਰਹੇ ਕੋਰੋਨਾ ਇਨਫੈਕਸ਼ਨ ਨੂੰ ਦੇਖਦੇ ਹੋਏ ਕੈਨੇਡਾ ਨੇ ਇਸ ਜਾਨਲੇਵਾ ਮਹਾਮਾਰੀ ਤੋਂ 12 ਤੋਂ 15 ਸਾਲ ਦੇ ਉਮਰ ਵਰਗ ਦੇ ਬੱਚਿਆਂ ਦੇ ਜੀਵਨ ਨੂੰ ਸੁਰੱਖਿਅਤ ਕਰਨ ਲਈ ਵੈਕਸੀਨੇਸ਼ਨ ਪ੍ਰੋਗਰਾਮ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਤਰ੍ਹਾਂ ਬੱਚਿਆਂ ਦਾ ਵੈਕਸੀਨੇਸ਼ਨ ਸ਼ੁਰੂ ਕਰਨ ਵਾਲਾ ਕੈਨੇਡਾ ਵਿਸ਼ਵ ਦਾ ਪਹਿਲਾ ਦੇਸ਼ ਬਣ ਗਿਆ ਹੈ। ਇਨ੍ਹਾਂ ਨੂੰ ਫਾਈਜ਼ਰ ਕੰਪਨੀ ਦੀ ਵੈਕਸੀਨ ਲਗਾਈ ਜਾਵੇਗੀ। ਆਉਣ ਵਾਲੇ ਕੁਝ ਸਮੇਂ ਵਿਚ ਜਰਮਨੀ ਦੀ ਕੰਪਨੀ ਬਾਇਓਨਟੈੱਕ ਵੀ ਯੂਰਪ ਵਿਚ 12 ਤੋਂ 15 ਸਾਲ ਦੇ ਬੱਚਿਆਂ ਲਈ ਵੈਕਸੀਨੇਸ਼ਨ ਲਾਂਚ ਕਰਨ ਵਾਲੀ ਹੈ। ਤੁਹਾਨੂੰ ਦੱਸ ਦਈਏ ਕਿ ਅਮਰੀਕਾ ਨੇ ਵੀ ਬੱਚਿਆਂ ਲਈ ਵੈਕਸੀਨੇਸ਼ਨ ਦੀ ਇਜਾਜ਼ਤ ਦੇ ਦਿੱਤੀ ਹੈ। ਭਾਰਤ ਦੀ ਹੀ ਗੱਲ ਕਰੀਏ ਤਾਂ ਭਾਰਤ ਬਾਇਓਟੈੱਕ 2-18 ਸਾਲ ਦੇ ਬੱਚਿਆਂ 'ਤੇ ਆਪਣੀ ਕੋਵਿਡ ਵੈਕਸੀਨ ਕੋਵੈਕਸੀਨ ਦਾ ਛੇਤੀ ਹੀ ਦੂਜੇ ਅਤੇ ਤੀਜੇ ਪੜਾਅ ਦਾ ਕਲੀਨੀਕਲ ਟ੍ਰਾਇਲ ਸ਼ੁਰੂ ਕਰਨ ਵਾਲੀ ਹੈ। ਕੋਵਿਡ ਮਹਾਮਾਰੀ ਦੀ ਰੋਕਥਾਮ ਨੂੰ ਲੈ ਕੇ ਗਠਿਤ ਮਾਹਰਾਂ ਦੀ ਕਮੇਟੀ ਨੇ ਇਸ ਦੇ ਟ੍ਰਾਇਲ ਦੀ ਸਿਫਾਰਿਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿਚ ਫਿਲਹਾਲ 18 ਤੋਂ 45 ਸਾਲ ਦੇ ਉਮਰ ਵਰਗ ਲਈ ਵੈਕਸੀਨੇਸ਼ਨ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਭਾਰਤ ਵਿਚ ਲੜੀਬੱਧ ਤਰੀਕੇ ਨਾਲ ਵੈਕਸੀਨੇਸ਼ਨ ਦੀ ਸ਼ੁਰੂਆਤ ਹੋਈ ਸੀ, ਜਿਸ ਵਿਚ ਸਭ ਤੋਂ ਪਹਿਲਾਂ 60 ਤੋਂ ਉਪਰ ਉਮਰ ਵਰਗ ਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਸ ਵਿਚ ਕੋਰੋਨਾ ਨਾਲ ਫਰੰਟ ਲਾਈਨ 'ਤੇ ਲੜ ਰਹੇ ਵਰਕਰਸ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਇਸ ਤੋਂ ਬਾਅਦ 45-60 ਸਾਲ ਦੇ ਉਮਰ ਵਰਗ ਦੀ ਸ਼ੁਰੂਆਤ ਕੀਤੀ ਗਈ ਅਤੇ ਫਿਰ ਹੁਣ 18-45 ਸਾਲ ਦੇ ਉਮਰ ਵਰਗ ਲਈ ਵੈਕਸੀਨ ਲਗਾਉਣ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦੇ ਲਈ ਸਾਰਿਆਂ ਨੂੰ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣੀ ਹੁੰਦੀ ਹੈ। ਕੋਰੋਨਾ ਮਹਾਮਾਰੀ ਦੀ ਆਉਣ ਵਾਲੀ ਲਹਿਰ ਅਤੇ ਇਸ ਨਾਲ ਬੱਚਿਆਂ 'ਤੇ ਪੈਣ ਵਾਲੇ ਮਾੜੇ ਪ੍ਰਭਾਵ ਨੂੰ ਰੋਕਣ ਲਈ ਐਸਟ੍ਰਾਜੇਨੇਕਾ ਵੀ ਆਪਣੀ ਇਕ ਵੈਕਸੀਨ ਦਾ ਪ੍ਰੀਖਣ 6 ਮਹੀਨੇ ਤੋਂ ਜ਼ਿਆਦਾ ਉਮਰ ਦੇ ਬੱਚਿਆਂ 'ਤੇ ਪ੍ਰੀਖਣ ਦੀ ਸ਼ੁਰੂਆਤ ਕਰ ਚੁੱਕੀ ਹੈ। ਇਸ ਤਰ੍ਹਾਂ ਨਾਲ ਜਾਨਸਨ ਐਂਡ ਜਾਨਸਨ ਕੰਪਨੀ ਬੱਚਿਆਂ 'ਤੇ ਇਸਤੇਮਾਲ ਹੋਣ ਵਾਲੀ ਆਪਣੀ ਵੈਕਸੀਨ ਦਾ ਕਲੀਨੀਕਲ ਟ੍ਰਾਇਲ ਸ਼ੁਰੂ ਕਰਨ ਵਾਲੀ ਹੈ। ਅਜਿਹੇ ਵਿਚ ਨੋਵਾਵੈਕਸ ਨੇ 12-17 ਉਮਰ ਵਰਗ ਦੇ ਬੱਚਿਆਂ 'ਤੇ ਵੈਕਸੀਨ ਦੇ ਟ੍ਰਾਇਲ ਦੀ ਸ਼ੁਰੂਆਤ ਕਰ ਦਿੱਤੀ ਹੈ। ਹਾਲਾਂਕਿ ਇਨ੍ਹਾਂ ਸਾਰਿਆਂ ਦੇ ਟ੍ਰਾਇਲ ਦੇ ਅੰਤਿਮ ਰੂਪ ਵਿਚ ਪਹੁੰਚਣ ਵਿਚ ਅਜੇ ਸਮਾਂ ਲੱਗੇਗਾ। ਕੈਨੇਡਾ ਨੇ ਫਾਈਜ਼ਰ ਦੀ ਜਿਸ ਕੰਪਨੀ ਦੀ ਵੈਕਸੀਨ ਨੂੰ ਬੱਚਿਆਂ 'ਤੇ ਲਗਾਉਣ ਦੀ ਇਜਾਜ਼ਤ ਦਿੱਤੀ ਹੈ ਉਸ ਨੂੰ ਇਸ ਵਾਇਰਸ 'ਤੇ 100 ਫੀਸਦੀ ਕਾਰਗਰ ਦੱਸਿਆ ਗਿਆ ਹੈ। ਕੰਪਨੀ ਨੇ ਇਸ ਦੀ ਸ਼ੁਰੂਆਤ ਵਿਚ ਟ੍ਰਾਇਲ ਦੌਰਾਨ ਤਕਰੀਬਨ 2260 ਬੱਚਿਆਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਸੀ। ਇਸ ਦੀ ਦੂਜੀ ਡੋਜ਼ ਤਿੰਨ ਹਫਤੇ ਦੇ ਫਰਕ 'ਤੇ ਦਿੱਤੀ ਸੀ। ਬੱਚਿਆਂ ਨੂੰ ਵੈਕਸੀਨ ਦੀ ਪਲਾਜ਼ਮਾ ਡੋਜ਼ ਦਿੱਤੀ ਗਈ ਸੀ ਜੋ ਦਰਅਸਲ ਵੈਕਸੀਨ ਦਾ ਅਸਲ ਰੂਪ ਨਹੀਂ ਹੁੰਦਾ ਹੈ। ਇਸ ਟ੍ਰਾਇਲ ਵਿਚ ਪਤਾ ਲੱਗਾ ਕਿ ਵੈਕਸੀਨ ਸਿਪਟੋਮੈਟਿਕ ਕੋਰੋਨਾ ਮਾਮਲਿਆਂ ਵਿਚ 100 ਫੀਸਦ ਤੱਕ ਕਾਰਗਰ ਹੈ। ਫਾਈਜ਼ਰ ਨੇ ਮਾਰਚ ਵਿਚ 5-11 ਸਾਲ ਦੇ ਉਮਰ ਵਰਗ ਦੇ ਬੱਚਿਆਂ 'ਤੇ ਵੈਕਸੀਨ ਦਾ ਟ੍ਰਾਇਲ ਸ਼ੁਰੂ ਕੀਤਾ ਸੀ। ਇਸ ਤੋਂ ਇਲਾਵਾ ਕੰਪਨੀ ਨੇ ਅਪ੍ਰੈਲ ਵਿਚ 2-5 ਸਾਲ ਦੇ ਬੱਚਿਆਂ 'ਤੇ ਵੀ ਇਸ ਦਾ ਟ੍ਰਾਇਲ ਸ਼ੁਰੂ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਉਸ ਨੂੰ ਇਸ ਦੇ ਬਿਹਤਰ ਨਤੀਜੇ ਮਿਲੇ ਹਨ।...
ਯੇਰੂਸ਼ਲਮ (ਇੰਟ.)- ਇਜ਼ਰਾਇਲ ਅਤੇ ਹਮਾਸ ਵਿਚਾਲੇ ਹਫਤਿਆਂ ਤੋਂ ਜਾਰੀ ਤਣਾਅ ਹੁਣ ਹੋਰ ਹਿੰਸਕ ਹੁੰਦਾ ਜਾ ਰਿਹਾ ਹੈ। ਰਾਤੋ-ਰਾਤ ਦੋਹਾਂ ਪੱਖਾਂ ਵਿਚਾਲੇ ਹੋਏ ਹਮਲਿਆਂ ਕਾਰਣ ਮੌਤਾਂ ਦਾ ਅੰਕੜਾ ਤੇਜ਼ੀ ਨਾਲ ਵਧ ਰਿਹਾ ਹੈ। ਹਮਾਸ ਨੇ ਵੀ ਇਜ਼ਰਾਇਲ 'ਤੇ ਤਕਰੀਬਨ 200 ਰਾਕੇਟ ਦਾਗੇ ਹਨ, ਜਿਨ੍ਹਾਂ ਵਿਚ ਇਕ ਭਾਰਤੀ ਦੀ ਵੀ ਮੌਤ ਹੋਈ ਹੈ। ਖਬਰ ਹੈ ਕਿ ਇਸ ਜੰਗ ਵਿਚ ਹੁਣ ਤੱਕ 35 ਫਲਸਤੀਨੀ ਅਤੇ 5 ਇਜ਼ਰਾਇਲੀ ਮਾਰੇ ਜਾ ਚੁੱਕੇ ਹਨ। ਇਸ ਵਿਚਾਲੇ ਲਾਡ ਸ਼ਹਿਰ ਵਿਚ ਹਿੰਸਾ ਨੂੰ ਵੇਖਦੇ ਹੋਏ ਐਮਰਜੈਂਸੀ ਲਾਗੂ ਕੀਤੀ ਗਈ ਹੈ। ਯੇਰੂਸ਼ਲਮ ਦੀ ਅਲ ਅਕਸਾ ਮਸਜਿਦ 'ਤੇ ਜੁਮੇ ਦੀ ਨਮਾਜ਼ ਨਾਲ ਸ਼ੁਰੂ ਹੋਇਆ ਸੰਘਰਸ਼ ਹੁਣ ਇਜ਼ਰਾਇਲ ਅਤੇ ਫਲਸਤੀਨੀਆਂ ਵਿਚਾਲੇ ਜੰਗ ਵਿਚ ਤਬਦੀਲ ਹੁੰਦਾ ਜਾ ਰਿਹਾ ਹੈ। ਦੋਹਾਂ ਪਾਸਿਆਂ ਤੋਂ ਲਗਾਤਾਰ ਰਾਕੇਟ ਦਾਗੇ ਜਾ ਰਹੇ ਹਨ। ਹਮਲੇ ਵਿਚ ਇਜ਼ਰਾਇਲ ਵਿਚ ਇਕ ਭਾਰਤੀ ਮਹਿਲਾ ਦੀ ਵੀ ਮੌਤ ਹੋ ਗਈ ਹੈ। ਗਾਜ਼ਾ ਪੱਟੀ 'ਤੇ ਇਜ਼ਰਾਇਲ ਦੇ ਹਮਲੇ ਵਿਚ ਮਰਨ ਵਾਲਿਆਂ ਦੀ ਗਿਣਤੀ 35 ਪਹੁੰਚ ਗਈ ਹੈ। ਇਜ਼ਰਾਇਲੀ ਫੌਜ ਦਾ ਕਹਿਣਾ ਹੈ ਕਿ ਹਮਲੇ ਵਿਚ ਘੱਟੋ-ਘੱਟ 16 ਅੱਤਵਾਦੀ ਮਾਰੇ ਗਏ ਹਨ। ਇਜ਼ਰਾਇਲੀ ਫੌਜ ਦੇ ਬੁਲਾਰੇ ਜੋਨਾਥਨ ਕੋਨਰਿਕਸ ਮੁਤਾਬਕ ਹਮਾਸ ਨੇ ਇਜ਼ਰਾਇਲ 'ਤੇ ਲਗਭਗ 200 ਰਾਕੇਟ ਦਾਗੇ ਹਨ। ਇਜ਼ਰਾਇਲ ਅਤੇ ਫਲਸਤੀਨ ਵਿਚਾਲੇ ਜਾਰੀ ਹਿੰਸਾ ਦੇ ਚੱਲਦਿਆਂ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਲਾਡ ਸ਼ਹਿਰ ਵਿਚ ਐਮਰਜੈਂਸੀ ਦਾ ਐਲਾਨ ਕੀਤਾ ਹੈ। ਸਰਕਾਰ ਨੇ ਪ੍ਰਦਰਸ਼ਨਾਂ ਦੇ ਚੱਲਦੇ ਇਹ ਫੈਸਲਾ ਲਿਆ ਹੈ। ਨਿਊਜ਼ ਏਜੰਸੀ ਏ.ਐੱਨ.ਆਈ. ਨੇ ਦਿ ਟਾਈਮਜ਼ ਆਫ ਇਜ਼ਰਾਇਲ ਦੀ ਰਿਪੋਰਟ ਦੇ ਹਵਾਲੇ ਤੋਂ ਲਿਖਿਆ ਹੈ ਕਿ ਇਸ ਦੌਰਾਨ ਤਿੰਨ ਧਾਰਮਿਕ ਸਥਾਨ ਅਤੇ ਕਈ ਦੁਕਾਨਾਂ ਨੂੰ ਅੱਗ ਲਾ ਦਿੱਤੀ ਗਈ। ਪ੍ਰਦਰਸ਼ਨਕਾਰੀਆਂ ਨੇ ਕਈ ਵਾਹਨਾਂ ਨੂੰ ਅੱਗ ਹਵਾਲੇ ਕਰ ਦਿੱਤਾ। ਹਮਲੇ ਵਿਚ ਇਜ਼ਰਾਇਲ ਵਿਚ ਇਕ ਭਾਰਤੀ ਮਹਿਲਾ ਦੀ ਵੀ ਮੌਤ ਹੋ ਗਈ ਹੈ। ਦੋਹਾਂ ਪਾਸਿਓਂ ਲਗਾਤਾਰ ਰਾਕੇਟ ਦਾਗੇ ਜਾ ਰਹੇ ਹਨ। ਇਨ੍ਹਾਂ ਵਿਚੋਂ ਇਕ ਰਾਕੇਟ ਇਜ਼ਰਾਇਲ ਦੇ ਸ਼ਹਿਰ ਅਸ਼ਕਲੋਨ ਵਿਚ ਇਮਾਰਤ 'ਤੇ ਡਿੱਗਿਆ। ਇਸ ਹਮਲੇ ਨਾਲ ਕੇਰਲ ਦੀ ਰਹਿਣ ਵਾਲੀ ਸੌਮਿਆ ਸੰਤੋਸ਼ ਦੀ ਮੌਤ ਹੋ ਗਈ। ਸੌਮਿਆ 80 ਸਾਲਾ ਇਜ਼ਰਾਇਲੀ ਮਹਿਲਾ ਦੀ ਕੇਅਰ ਟੇਕਰ ਸੀ। ਰਾਕੇਟ ਹਮਲੇ ਵਿਚ ਇਜ਼ਰਾਇਲੀ ਮਹਿਲਾ ਨੇ ਵੀ ਜਾਨ ਗਵਾ ਦਿੱਤੀ।
ਵਾਸ਼ਿੰਗਟਨ (ਇੰਟ.)- ਹੁਣ ਅਮਰੀਕਾ ਵਿਚ ਬੱਚਿਆਂ ਨੂੰ ਵੀ ਕੋਰੋਨਾ ਦੀ ਵੀਕਸੈਨ ਲਗਾਉਣ ਦਾ ਰਾਹ ਪੱਧਰਾ ਹੋ ਗਿਆ ਹੈ। ਅਮਰੀਕੀ ਖੁਰਾਕ ਅਤੇ ਮੈਡੀਕਲ ਅਥਾਰਟੀ ਨੇ ਫਾਈਜ਼ਰ-ਬਾਇਨਟੈੱਕ ਦੀ ਕੋਵਿਡ-19 ਵੈਕਸੀਨ ਨੂੰ 12 ਤੋਂ 15 ਸਾਲ ਦੇ ਅਲ੍ਹੜਾਂ ਵਿਚ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦੇ ਦਿੱਤੀ ਹੈ। ਦੱਸ ਦਈਏ ਕਿ ਭਾਰਤ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਤੀਜੀ ਲਹਿਰ ਨਾਲ ਨਜਿੱਠਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਮਾਹਰਾਂ ਦੀ ਮੰਨੀਏ ਤਾਂ ਭਾਰਤ ਵਿਚ ਕੋਰੋਨਾ ਦੀ ਤੀਜੀ ਲਹਿਰ ਦੌਰਾਨ ਬੱਚੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੇ। ਅਜਿਹੇ ਵਿਚ ਐਫ.ਡੀ.ਏ. ਰਾਹੀਂ ਚੁੱਕਿਆ ਗਿਆ ਕਦਮ ਕਾਫੀ ਮਹੱਤਵਪੂਰਨ ਹੈ। ਅਮਰੀਕਾ ਨੇ ਕੋਰੋਨਾ ਵਾਇਰਸ ਵਿਰੁੱਧ ਜਾਰੀ ਜੰਗ ਵਿਚ ਇਸ ਨੂੰ ਇਕ ਮਹੱਤਵਪੂਰਨ ਫੈਸਲਾ ਦੱਸਦੇ ਹੋਏ ਵੈਕਸੀਨ ਦੀ ਵਰਤੋਂ ਨੂੰ ਪ੍ਰਵਾਨਗੀ ਦਿੱਤੀ। ਐੱਫ.ਡੀ.ਏ. ਦੇ ਕਾਰਜਕਾਰੀ ਕਮਿਸ਼ਨਰ ਡਾਕਟਰ ਜੇਨੇਟ ਵੁੱਡਕਾਕ ਨੇ ਕਿਹਾ ਕਿ ਵੈਕਸੀਨ ਦੀ ਵਰਤੋਂ ਨੂੰ ਲੈ ਕੇ ਲਿਆ ਗਿਆ ਇਹ ਫੈਸਲਾ ਸਾਨੂੰ ਆਮ ਸਥਿਤੀ ਵਿਚ ਪਰਤਣ ਦੇ ਨੇੜੇ ਲਿਜਾਵੇਗਾ। ਮਾਤਾ-ਪਿਤਾ ਅਤੇ ਪਰਿਵਾਰਕ ਮੈਂਬਰ ਇਸ ਗੱਲ ਲਈ ਆਸਵੰਦ ਹੋ ਸਕਦੇ ਹਨ ਕਿ ਏਜੰਸੀ ਨੇ ਸਾਰੇ ਮੁਹੱਈਆ ਡੇਟਾ ਦੀ ਡੂੰਘਾਈ ਨਾਲ ਸਮੀਖਿਆ ਕੀਤੀ ਹੈ। ਫਾਈਜ਼ਰ ਬਾਇਓਨਟੈੱਕ ਦੀ ਕੋਵਿਡ-19 ਵੈਕਸੀਨ ਦੀ ਵਰਤੋਂ ਇਸ ਵੇਲੇ ਭਾਰਤ ਸਮੇਤ ਕਈ ਦੇਸ਼ਾਂ ਵਿਚ ਨੌਜਵਾਨਾਂ 'ਤੇ ਹੋ ਰਿਹਾ ਹੈ। ਉਥੇ ਹੀ ਅਮਰੀਕਾ ਵਿਚ ਇਸ ਨੂੰ 16 ਸਾਲ ਜਾਂ ਉਸ ਤੋਂ ਵਧੇਰੇ ਉਮਰ ਦੇ ਲੋਕਾਂ ਲਈ ਪਹਿਲਾਂ ਹੀ ਮਨਜ਼ੂਰ ਕੀਤਾ ਜਾ ਚੁੱਕਾ ਹੈ। ਇਹ ਪਾਇਆ ਗਿਆ ਹੈ ਕਿ ਇਹ ਵੈਕਸੀਨ ਛੋਟੇ ਬੱਚਿਆਂ ਲਈ ਵੀ ਲਾਹੇਵੰਦ ਹੈ।ਦਰਅਸਲ ਬਜ਼ੁਰਗਾਂ ਅਤੇ ਨੌਜਵਾਨਾਂ ਨੂੰ ਕੋਰੋਨਾ ਵੈਕਸੀਨ ਦਿੱਤੇ ਜਾਣ ਤੋਂ ਬਾਅਦ ਹੁਣ ਸਾਰੇ ਬੱਚਿਆਂ ਲਈ ਚਿੰਤਾ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਹੁਣ ਬੱਚਿਆਂ ਨੂੰ ਵੀ ਆਪਣੀ ਲਪੇਟ ਵਿਚ ਲੈ ਸਕਦਾ ਹੈ। ਅਜਿਹੇ ਵਿਚ ਫਾਈਜ਼ਰ ਨੇ ਮਾਰਚ ਵਿਚ ਅੰਕੜੇ ਜਾਰੀ ਕਰ ਕੇ ਦੱਸਿਆ ਸੀ ਕਿ 12-15 ਸਾਲ ਦੇ 2260 ਵਾਲੰਟੀਅਰਸ ਨੂੰ ਵੈਕਸੀਨ ਦਿੱਤੀ ਗਈ। ਟੈਸਟ ਦੇ ਡੇਟਾ ਵਿਚ ਪਾਇਆ ਗਿਆ ਕਿ ਪੂਰੇ ਵੈਕਸੀਨੇਸ਼ਨ ਤੋਂ ਬਾਅਦ ਇਨ੍ਹਾਂ ਬੱਚਿਆਂ ਵਿਚ ਕੋਰੋਨਾ ਇਨਫੈਕਸ਼ਨ ਦਾ ਕੋਈ ਕੇਸ ਨਹੀਂ ਮਿਲਿਆ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਬੱਚਿਆਂ 'ਤੇ ਉਨ੍ਹਾਂ ਦਾ ਵੈਕਸੀਨ 100 ਫੀਸਦੀ ਅਸਰਦਾਰ ਹੈ।
ਵਾਸ਼ਿੰਗਟਨ (ਇੰਟ.)- ਅਮਰੀਕਾ ਵਿਚ ਕੋਲੋਰਾਡੋ ਦੇ ਕੈਂਟਰਬਰੀ ਮੋਬਾਇਲ ਹੋਮ ਪਾਰਕ ਵਿਚ ਐਤਵਾਰ ਨੂੰ ਇਕ ਬਰਥਡੇ ਪਾਰਟੀ ਵਿਚ ਪਹੁੰਚੇ ਨੌਜਵਾਨ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਇਸ ਹਮਲੇ ਵਿਚ 7 ਲੋਕਾਂ ਦੀ ਮੌਤ ਹੋ ਗਈ। ਤਿੰਨ ਜ਼ਖਮੀ ਹੋ ਗਏ। ਮਾਰੇ ਗਏ ਲੋਕਾਂ ਵਿਚ ਹਮਲਾਵਰ ਵੀ ਸ਼ਾਮਲ ਹੈ। ਉਸ ਨੇ ਫਾਇਰਿੰਗ ਦੌਰਾਨ ਖੁਦ ਨੂੰ ਵੀ ਗੋਲੀ ਮਾਰ ਲਈ ਸੀ। ਮੀਡੀਆ ਰਿਪੋਰਟ ਮੁਤਾਬਕ ਬਰਥਡੇ ਪਾਰਟੀ ਹਮਲਾਵਰ ਦੀ ਗਰਲਫ੍ਰੈਂਡ ਦੇ ਘਰ 'ਤੇ ਚੱਲ ਰਹੀ ਸੀ। ਇਸ ਹਮਲੇ ਵਿਚ ਗਰਲਫ੍ਰੈਂਡ ਦੀ ਵੀ ਮੌਤ ਹੋ ਗਈ। ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਦੱਸਿਆ ਕਿ ਉਥੇ 6 ਲੋਕਾਂ ਦੀਆਂ ਲਾਸ਼ਾਂ ਪਈਆਂ ਸਨ। ਇਕ ਗੰਭੀਰ ਰੂਪ ਨਾਲ ਜ਼ਖਮੀ ਵਿਅਕਤੀ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਪਰ ਬਾਅਦ ਵਿਚ ਉਸ ਦੀ ਵੀ ਮੌਤ ਹੋ ਗਈ। ਅਮਰੀਕਾ ਵਿਚ ਬੀਤੇ 4 ਦਿਨਾਂ ਵਿਚ ਇਹ ਫਾਇਰਿੰਗ ਦੀ ਤੀਜੀ ਘਟਨਾ ਹੈ। ਇਸ ਤੋਂ ਪਹਿਲਾਂ 8 ਮਈ ਨੂੰ ਨਿਊਯਾਰਕ ਸਿਟੀ ਦੇ ਟਾਈਮਜ਼ ਸਕੁਆਇਰ 'ਤੇ ਦੋ ਧਿਰਾਂ ਦੀ ਬਹਿਸ ਹਿੰਸਕ ਹੋ ਗਈ ਸੀ। ਇਸ ਪਿੱਛੋਂ ਦੋਹਾਂ ਨੇ ਇਕ-ਦੂਜੇ 'ਤੇ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਉਥੇ ਹੀ 6 ਮਈ ਨੂੰ ਇਡਾਹੋ ਸਥਿਤ ਇਕ ਸਕੂਲ ਵਿਚ ਵੀਰਵਾਰ ਨੂੰ ਇਕ ਬੱਚੀ ਨੇ ਫਾਇਰਿੰਗ ਕਰ ਦਿੱਤੀ ਸੀ। ਘਟਨਾ ਵਿਚ 2 ਬੱਚਿਆਂ ਸਮੇਤ 3 ਲੋਕ ਜ਼ਖਮੀ ਹੋ ਗਏ ਸਨ। ਇਸ ਪਿੱਛੋਂ ਅਧਿਆਪਕ ਨੇ ਇਸ ਬੱਚੀ ਤੋਂ ਬੰਦੂਕ ਖੋਹ ਲਈ ਸੀ। ਜ਼ਖਮੀਆਂ ਨੂੰ ਬਾਂਹ ਅਤੇ ਪੈਰਾਂ ਵਿਚ ਗੋਲੀਆਂ ਲੱਗੀਆਂ ਸਨ। ਦੱਸਣਯੋਗ ਹੈ ਕਿ ਅਮਰੀਕਾ ਵਿਚ ਇਕ ਹੋਰ ਖਾਸ ਟ੍ਰੈਂਡ ਰਿਹਾ ਹੈ। ਜਦੋਂ ਉਥੇ ਰਾਸ਼ਟਰਪਤੀ ਚੋਣਾਂ ਹੋਣ ਵਾਲੀਆਂ ਹੁੰਦੀਆਂ ਹਨ, ਉਦੋਂ ਬੰਦੂਕਾਂ ਦੀ ਵਿਕਰੀ ਵੱਧ ਜਾਂਦੀ ਹੈ। ਉਦੋਂ ਤੋਂ ਹੋਰ ਜ਼ਿਆਦਾ ਜਦੋਂ ਕਿਸੇ ਡੈਮੋਕ੍ਰੇਟ ਉਮੀਦਵਾਰ ਦੇ ਜਿੱਤਣ ਦੀ ਸੰਭਾਵਨਾ ਹੁੰਦੀ ਹੈ। 2016 ਵਿਚ ਡੈਮੋਕ੍ਰੇਟ ਉਮੀਦਵਾਰ ਹਿਲੇਰੀ ਕਲਿੰਟਨ ਦੇ ਜਿੱਤਣ ਦੀ ਸੰਭਾਵਨਾ ਬਣੀ ਸੀ। ਉਸ ਸਾਲ ਵੀ ਬੰਦੂਕਾਂ ਦੀ ਵਿਕਰੀ ਦਾ ਰਿਕਾਰਡ ਬਣਿਆ ਸੀ।
ਵਾਸ਼ਿੰਗਟਨ (ਇੰਟ.)- ਦੁਨੀਆ ਦੇ ਚੌਥੇ ਸਭ ਤੋਂ ਅਮੀਰ ਵਿਅਕਤੀ ਬਿਲ ਗੇਟਸ ਨੇ ਵਾਸ਼ਿੰਗਟਨ ਦੇ ਕਿੰਗ ਕਾਊਂਟੀ ਕੋਰਟ ਵਿਚ 27 ਸਾਲ ਤੱਕ ਵਿਆਹ ਦੇ ਬੰਧਨ ਵਿਚ ਬੱਝੇ ਰਹਿਣ ਤੋਂ ਬਾਅਦ ਤਲਾਕ ਦੀ ਪਟੀਸ਼ਨ ਦਾਇਰ ਕੀਤੀ ਹੈ। ਬਿਲ ਗੇਟਸ (65 ਸਾਲ) ਤੇ ਮੇਲਿੰਡਾ (56 ਸਾਲ) ਵਿਚਕਾਰ ਸਭ ਕੁਝ ਠੀਕ ਨਹੀਂ ਹੈ, ਇਸ ਦਾ ਪਤਾ ਪਿਛਲੇ ਸਾਲ ਦੀ ਇਕ ਘਟਨਾ ਤੋਂ ਲੱਗਾ। ਉਦੋਂ ਬਿਲ ਨੇ ਮਾਈਕ੍ਰੋਸਾਫਟ ਅਤੇ ਦੁਨੀਆ ਦੇ ਮਸ਼ਹੂਰ ਨਿਵੇਸ਼ਕ ਵਾਰੇਨ ਬਫੇਟ ਦੀ ਕੰਪਨੀ ਬਰਕਸ਼ਾਇਰ ਹੈਥਵੇ ਦੇ ਬੋਰਡ ਆਫ ਡਾਇਰੈਕਟਰਸ ਤੋਂ ਅਸਤੀਫਾ ਦੇ ਦਿੱਤਾ ਸੀ। ਉਹ ਆਪਣੇ ਪਰਿਵਾਰ ਨਾਲ ਵਧੇਰੇ ਸਮਾਂ ਬਿਤਾਉਣਾ ਚਾਹੁੰਦੇ ਸਨ। ਕਈ ਮੀਡੀਆ ਹਾਊਸ ਨੇ ਅਮੇਜ਼ਨ ਦੇ ਸੰਸਥਾਪਕ ਜੇਫ ਬੇਜੋਸ ਅਤੇ ਮੈਕੇਂਜੀ ਸਕਾਟ ਦੇ ਤਲਾਕ ਪਿੱਛੋਂ ਇਨ੍ਹਾਂ ਦੀ ਤੁਲਨੀ ਕੀਤੀ, ਪਰ ਬਿੱਲ ਅਤੇ ਮੇਲਿੰਡਾ ਦਾ ਮਾਮਲਾ ਵੱਖਰਾ ਹੈ। ਉਨ੍ਹਾਂ ਵਿਚਾਲੇ ਤਲਾਕ ਦਾ ਅਸਰ ਸਿਰਫ ਮਾਈਕ੍ਰੋਸਾਫਟ, ਗੇਟਸ ਪਰਿਵਾਰ ਦੇ ਨਿੱਜੀ ਕੰਪਨੀਆਂ ਅਤੇ ਉਨ੍ਹਾਂ ਦੀ ਮਲਕੀਅਤ ਤੱਕ ਹੀ ਸੀਮਤ ਨਹੀਂ ਹੋਵੇਗਾ। ਇਸ ਦਾ ਅਸਰ ਭਾਰਤ ਸਣੇ ਦੁਨੀਆ ਦੇ ਕਈ ਦੇਸ਼ਾੰ ਵਿਚ ਚੱਲ ਰਹੇ ਸਿਹਤ ਮੁਲਾਜ਼ਮਾਂ, ਕਲਾਈਮੇਟ ਚੇਂਜ ਪਾਲਿਸੀ ਅਤੇ ਸਮਾਜਿਕ ਮਾਮਲਿਆਂ 'ਤੇ ਵੀ ਪੈ ਸਕਦਾ ਹੈ। ਇਸ ਦਾ ਕਾਰਣ ਬਿੱਲ ਅਤੇ ਮੇਲਿੰਡਾ ਗੇਟਸ ਫਾਊਂਡੇਸ਼ਨ ਹੈ, ਜੋ ਇਨ੍ਹਾਂ ਖੇਤਰਾਂ ਵਿਚ ਪੂਰੀ ਦੁਨੀਆ ਵਿਚ ਕੰਮ ਕਰ ਰਿਹਾ ਹੈ। ਉਹ ਹੁਣ ਤੱਕ 50 ਅਰਬ ਡਾਲਰ ਯਾਨੀ ਸਾਢੇ ਤਿੰਨ ਲੱਖ ਕਰੋੜ ਰੁਪਏ ਤੋਂ ਵਧੇਰੇ ਰਕਮ ਅਜਿਹੀ ਪਹਿਲ 'ਤੇ ਖਰਚ ਕਰ ਚੁੱਕੇ ਹਨ। ਤੁਹਾਨੂੰ ਦੱਸ ਦਈਏ ਕਿ ਉਹ ਹਰ ਸਾਲ 37 ਹਜ਼ਾਰ ਕਰੋੜ ਰੁਪਏ ਪਰੋਪਕਾਰ ਦੇ ਕੰਮਾਂ ਵਿਚ ਲਗਾ ਦਿੰਦੇ ਹਨ। ਕੋਰੋਨਾ ਮਹਾਮਾਰੀ ਨਾਲ ਲੜਣ ਵਿਚ ਵੀ ਫਾਉਂਡੇਸ਼ਨ ਨੇ ਤਕਰੀਬਨ 8 ਹਜ਼ਾਰ ਕਰੋੜ ਰੁਪਏ ਦੀ ਮਦਦ ਕੀਤੀ। ਕੋਵਿਡ-19 ਵਾਇਰਸ ਪਿਛਲੇ ਸਾਲ ਜਦੋਂ ਦੁਨੀਆ ਵਿਚ ਫੈਲਿਆ ਤਾਂ ਉਸ ਦੇ ਖਾਤਮੇ ਲਈ ਵੈਕਸੀਨ ਬਣਾਉਣ ਦੀ ਪਹਿਲ ਵਿਚ ਬਿੱਲ ਗੇਟਸ ਨੇ ਅਹਿਮ ਭੂਮਿਰਾ ਨਿਭਾਈ ਸੀ। 92 ਗਰੀਬ ਦੇਸ਼ਾਂ ਅਤੇ ਦਰਜਨਾਂ ਹੋਰ ਮੁਲਕਾਂ ਲਈ ਕੋਵੈਕਸ ਨਾਂ ਦੀ ਇਕ ਕੌਮਾਂਤਰੀ ਪਹਿਲ ਸ਼ੁਰੂ ਹੋਈ ਹੈ, ਜਿਸ ਵਿਚ ਇਹ ਸੰਸਥਾ ਅਹਿਮ ਰੋਲ ਅਦਾ ਕਰ ਰਹੀ ਹੈ। ਸਟੇਨਫੋਰਡ ਯੂਨੀਵਰਸਿਟੀ ਦੇ ਪਾਲੀਟੀਕਲ ਸਾਇੰਸ ਦੇ ਪ੍ਰੋਫੈਸਰ ਰੌਬ ਰਾਈਖ ਆਖਦੇ ਹਨ ਇਸ ਤਲਾਕ ਨਾਲ ਫਾਊਂਡੇਸ਼ਨ ਅਤੇ ਦੁਨੀਆ ਵਿਚ ਉਸ ਦੇ ਕੰਮਕਾਜ 'ਤੇ ਕਾਫੀ ਅਸਰ ਪੈ ਸਕਦਾ ਹੈ।
ਫਿਲਾਡੈਲਫੀਆ (ਇੰਟ.)- ਅਮਰੀਕਾ ਦੇ ਕੁਝ ਹਿੱਸਿਆਂ ਵਿਚ ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਲਗਾਤਾਰ ਰਾਤ ਨੂੰ ਅਸਮਾਨ ਵਿਚ ਨਜ਼ਰ ਆਈ ਤੇਜ਼ ਰੌਸ਼ਨੀ ਨਾਲ ਲੋਕ ਹੈਰਾਨੀ ਵਿਚ ਪੈ ਗਏ ਅਤੇ ਲੋਕਾਂ ਨੇ ਸੋਚਿਆ ਸ਼ਾਇਦ ਉਡਣ ਤਸ਼ਤਰੀਆਂ (ਯੂ.ਐੱਫ.ਓ.) ਦਾ ਪੂਰਾ ਦਸਤਾ ਚੱਲਿਆ ਆ ਰਿਹਾ ਹੈ ਪਰ ਦਰਅਸਲ ਉਹ ਕੁਝ ਹੋਰ ਸੀ। ਸ਼ੌਕੀਆ ਤੌਰ 'ਤੇ ਸਪੇਸ ਵਿਚ ਨਜ਼ਰ ਰੱਖਣ ਵਾਲਿਆਂ ਅਤੇ ਪੇਸ਼ੇਵਰ ਪੁਲਾੜ ਵਿਗਿਆਨੀਆਂ ਨੇ ਇਸ 'ਤੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਪੁਲਾੜ ਦੇ ਉਦਯੋਗੀਕਰਣ 'ਤੇ ਦੁੱਖ ਜਤਾਇਆ।ਰੌਸ਼ਨੀਆਂ ਦਾ ਇਹ ਪੂਰਾ ਕਾਰਵਾਂ ਅਸਲ ਵਿਚ ਏਲਨ ਮਸਕ ਦੀ ਕੰਪਨੀ ਸਪੇਸਐਕਸ ਵਲੋਂ ਇਸ ਹਫਤੇ ਸ਼ੁਰੂ ਕੀਤੀ ਗਈ ਸਟਾਰਲਿੰਕ ਇੰਟਰਨੈੱਟ ਸੇਵਾ ਤਹਿਤ ਲਾਂਚ ਕੀਤੇ ਗਏ ਘੱਟ ਦੂਰੀ 'ਤੇ ਉਡਾਣ ਭਰਣ ਵਾਲੇ ਉਪਗ੍ਰਹਿਆਂ ਦੀ ਲੜੀ ਸੀ। ਟੈਕਸਾਸ ਤੋਂ ਲੈ ਕੇ ਵਿਸਕਾਨਸਿਨ ਤੱਕ ਦੇ ਵਾਸੀਆਂ ਨੇ ਟੀ.ਵੀ. ਚੈਨਲਾਂ ਨੂੰ ਫੋਨ ਕਰ ਕੇ ਰੌਸ਼ਨੀਆਂ ਦੀ ਜਾਣਕਾਰੀ ਦਿੱਤੀ ਅਤੇ ਇਨ੍ਹਾਂ ਦੇ ਉਡਣਤਸ਼ਤਰੀਆਂ ਹੋਣ ਦਾ ਅੰਦਾਜ਼ਾ ਲਗਾਇਆ।ਸਪੇਸਐਕਸ ਦੇ ਬੁਲਾਰੇ ਦੇ ਨਾਂ ਭੇਜੇ ਗਏ ਇਕ ਈ.ਮੇਲ ਦਾ ਸ਼ਨੀਵਾਰ ਤੱਕ ਜਵਾਬ ਨਹੀਂ ਆਇਆ ਸੀ ਪਰ ਪੁਲਾੜ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਕ ਤੋਂ ਬਾਅਦ ਇਕ ਨਜ਼ਰ ਆਈਆਂ ਰੌਸ਼ਨੀਆਂ ਅਤੇ ਧਰਤੀ ਤੋਂ ਉਨ੍ਹਾਂ ਦੀ ਦੂਰੀ ਨਾਲ ਉਨ੍ਹਾਂ ਦੀ ਪਛਾਣ ਸਟਾਰਲਿੰਕ ਉਪਗ੍ਰਹਿਆਂ ਦੇ ਤੌਰ 'ਤੇ ਕਰਨਾ ਉਨ੍ਹਾਂ ਲੋਕਾਂ ਲਈ ਸੌਖਾ ਸੀ ਜੋ ਇਨ੍ਹਾਂ ਨੂੰ ਦੇਖਣ ਦੇ ਆਦੀ ਹੋ ਚੁੱਕੇ ਹਨ।ਅਮਰੀਕਨ ਐਸਟ੍ਰੋਨਾਮੀਕਲ ਸੁਸਾਇਟੀ ਦੇ ਪ੍ਰੈੱਸ ਅਧਿਕਾਰੀ ਡਾ. ਰਿਚਰਡ ਫਿਨਬਰਗ ਨੇ ਕਿਹਾ, 'ਤੁਸੀਂ ਇਸ ਤਰ੍ਹਾਂ ਨਾਲ ਇਨ੍ਹਾਂ ਨੂੰ ਸਾਟਰਲਿੰਕ ਉਪਗ੍ਰਹਿ ਦੱਸ ਸਕਦੇ ਹੋ ਕਿ ਇਹ ਮੋਤੀਆਂ ਦੀ ਇਕ ਲੜੀ ਜਿਹੀ ਲੱਗਦੀ ਹੈ, ਇਕ ਤੋਂ ਬਾਅਦ ਇਕ ਆਉਂਦੀਆਂ ਰੌਸ਼ਨੀਆਂ ਵਾਂਗ। ਇਸ ਮਹੀਨੇ, ਸਪੇਸਐਕਸ ਪਹਿਲਾਂ ਹੀ ਕਈ ਉਪਗ੍ਰਹਿਆਂ ਦਾ ਪ੍ਰੀਖਣ ਕਰ ਚੁੱਕਾ ਹੈ। ਇਹ ਸਭ ਦੁਨੀਆ ਦੇ ਵਾਂਝੇ ਖੇਤਰਾਂ ਤੱਕ ਇੰਟਰਨੈੱਟ ਦੀ ਪਹੁੰਚ ਨੂੰ ਅਤੇ ਡਿਜੀਟਲ ਅੰਤਰ ਨੂੰ ਘੱਟ ਕਰਨ ਦੀ ਯੋਜਨਾ ਦਾ ਹਿੱਸਾ ਹੈ।
ਇਸਲਾਮਾਬਾਦ- ਸਾਊਦੀ ਅਰਬ ਨੇ ਭਾਰਤ ਅਤੇ ਪਾਕਿਸਤਾਨ ਨੂੰ ਅਪੀਲ ਕੀਤੀ ਹੈ ਕਿ ਉਹ ਕਸ਼ਮੀਰ ਸਣੇ ਸਾਰੇ ਬਕਾਇਆ ਮੁੱਦੇ ਗੱਲਬਾਤ ਰਾਹੀਂ ਸੁਲਝਾਉਣ। ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਵਿਚਾਲੇ ਉੱਚ ਪੱਧਰੀ ਵਾਰਤਾ ਤੋਂ ਬਾਅਦ ਪਾਕਿਸਤਾਨ ਦੇ ਵਿਦੇਸ਼ ਦਫਤਰ ਨੇ ਸਾਂਝਾ ਬਿਆਨ ਜਾਰੀ ਕੀਤਾ ਹੈ। ਇਮਰਾਨ ਇਸ ਵੇਲੇ ਸਾਊਦੀ ਅਰਬ ਦੀ ਯਾਤਰਾ 'ਤੇ ਹਨ। ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ ਖੇਤਰ ਵਿਚ ਸ਼ਾਂਤੀ ਅਤੇ ਸਥਿਰਤਾ ਯਕੀਨੀ ਕਰਨ ਲਈ ਦੋਹਾਂ ਧਿਰਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਕਸ਼ਮੀਰ ਸਮੇਤ ਬਕਾਇਆ ਮੁੱਦਿਆਂ ਦਾ ਹੱਲ ਗੱਲਬਾਤ ਰਾਹੀਂ ਕਰਨ ਦੇ ਮਹੱਤਵ 'ਤੇ ਜ਼ੋਰ ਦਿੱਤਾ। ਕ੍ਰਾਊਨ ਪ੍ਰਿੰਸ ਨੇ ਕੰਟਰੋਲ ਰੇਖਾ 'ਤੇ ਜੰਗ ਬੰਦੀ ਲਈ ਭਾਰਤ ਅਤੇ ਪਾਕਿਸਤਾਨ ਦੇ ਫੌਜੀ ਅਧਿਕਾਰੀਆਂ ਵਿਚਾਲੇ ਹਾਲ ਵਿਚ ਬਣੀ ਸਹਿਮਤੀ ਦਾ ਵੀ ਸਵਾਗਤ ਕੀਤਾ ਹੈ। ਇਹ ਜੰਗ ਬੰਦੀ ਭਾਰਤ ਅਤੇ ਪਾਕਿਸਤਾਨ ਵਿਚਾਲੇ 2003 ਵਿਚ ਬਣੀ ਸਹਿਮਤੀ 'ਤੇ ਅਧਾਰਿਤ ਹੈ। ਦੱਸ ਦਈਏ ਕਿ ਭਾਰਤ ਅਤੇ ਪਾਕਿਸਤਾਨ ਨੇ 25 ਫਰਵਰੀ ਨੂੰ ਐਲਾਨ ਦਿੱਤਾ ਸੀ ਕਿ ਉਹ ਜੰਮੂ-ਕਸ਼ਮੀਰ ਵਿਚ ਕੰਟਰੋਲ ਰੇਖਾ 'ਤੇ ਜੰਗ ਬੰਦੀ ਨਾਲ ਜੁੜੇ ਸਾਰੇ ਸਮਝੌਤਿਆਂ ਦਾ ਸਖ਼ਤੀ ਨਾਲ ਪਾਲਨ ਕਰਨ ਲਈ ਤਿਆਰ ਹਨ। ਇਮਰਾਨ ਦੀ ਸਾਊਦੀ ਅਰਬ ਯਾਤਰਾ ਦੌਰਾਨ ਦੋਹਾਂ ਦੇਸ਼ਾਂ ਨੇ ਦੋ ਪੱਖੀ ਸਬੰਧਾਂ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕੀਤੀ ਅਤੇ ਆਪਸੀ ਅਤੇ ਕੌਮਾਂਤਰੀ ਮੁੱਦਿਆਂ 'ਤੇ ਚਰਚਾ ਕੀਤੀ। ਦੋਹਾਂ ਦੇਸ਼ਾਂ ਨੇ ਵੱਖ-ਵੱਖ ਖੇਤਰਾਂ ਵਿਚ ਆਪਸੀ ਸਬੰਧ ਮਜ਼ਬੂਤ ਕਰਨ ਦਾ ਵੀ ਫੈਸਲਾ ਲਿਆ। ਇਸ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਕਈ ਸਮਝੌਤਿਆਂ 'ਤੇ ਵੀ ਹਸਤਾਖਰ ਹੋਏ।ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਆਮ ਚੋਣਾਂ ਵਿਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐੱਮ.) ਦੀ ਵਰਤੋਂ ਦੀ ਇਜਾਜ਼ਤ ਦੇਣ ਲਈ ਇਕ ਆਰਡੀਨੈਂਸ ਜਾਰੀ ਕੀਤਾ ਹੈ। ਸ਼ਿਨਹੁਆ ਨਿਊਜ਼ ਏਜੰਸੀ ਮੁਤਾਬਕ ਰਾਸ਼ਟਰਪਤੀ ਨੇ ਦੇਸ਼ ਦੀ ਚੋਣ ਐਕਟ ਵਿਚ ਸੋਧ ਕੀਤੀ ਹੈ। ਇਸ ਦੇ ਤਹਿਤ ਪਾਕਿਸਤਾਨ ਦੇ ਚੋਣ ਕਮਿਸ਼ਨ ਨੂੰ ਈ.ਵੀ.ਐੱਮ. ਖਰੀਦਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।ਆਰਡੀਨੈਂਸ ਰਾਹੀਂ ਰਾਸ਼ਟਰਪਤੀ ਨੇ ਵਿਦੇਸ਼ ਵਿਚ ਰਹਿਣ ਵਾਲੇ ਪਾਕਿਸਤਾਨੀਆਂ ਨੂੰ ਭਵਿੱਖ ਵਿਚ ਹੋਣ ਵਾਲੀਆਂ ਆਮ ਚੋਣਾਂ ਅਤੇ ਉਪ ਚੋਣਾਂ ਵਿਚ ਵੋਟ ਦੇ ਅਧਿਕਾਰ ਵੀ ਦੇ ਦਿੱਤਾ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Healthy Diet Tips: मूली के साथ भूलकर भी न खाएं ये चीजें, सेहत पर पड़ सकता है बुरा असर
Earthquake in Afghanistan: अफगानिस्तान में भूकंप, जम्मू-कश्मीर तक महसूस किए गए झटके
Methi ke Parathe: सर्दियों के मौसम में घर पर बनाएं लजीज और हेल्दी मेथी के पराठें, आज ही नोट कर लें आसान रेसिपी