LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਮਰੀਕਾ ਵਿਚ ਬਰਥਡੇ ਪਾਰਟੀ ਦੌਰਾਨ ਚੱਲੀਆਂ ਗੋਲੀਆਂ 7 ਲੋਕਾਂ ਦੀ ਮੌਤ

untitled design 43

ਵਾਸ਼ਿੰਗਟਨ (ਇੰਟ.)- ਅਮਰੀਕਾ ਵਿਚ ਕੋਲੋਰਾਡੋ ਦੇ ਕੈਂਟਰਬਰੀ ਮੋਬਾਇਲ ਹੋਮ ਪਾਰਕ ਵਿਚ ਐਤਵਾਰ ਨੂੰ ਇਕ ਬਰਥਡੇ ਪਾਰਟੀ ਵਿਚ ਪਹੁੰਚੇ ਨੌਜਵਾਨ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਇਸ ਹਮਲੇ ਵਿਚ 7 ਲੋਕਾਂ ਦੀ ਮੌਤ ਹੋ ਗਈ। ਤਿੰਨ ਜ਼ਖਮੀ ਹੋ ਗਏ। ਮਾਰੇ ਗਏ ਲੋਕਾਂ ਵਿਚ ਹਮਲਾਵਰ ਵੀ ਸ਼ਾਮਲ ਹੈ। ਉਸ ਨੇ ਫਾਇਰਿੰਗ ਦੌਰਾਨ ਖੁਦ ਨੂੰ ਵੀ ਗੋਲੀ ਮਾਰ ਲਈ ਸੀ।


ਮੀਡੀਆ ਰਿਪੋਰਟ ਮੁਤਾਬਕ ਬਰਥਡੇ ਪਾਰਟੀ ਹਮਲਾਵਰ ਦੀ ਗਰਲਫ੍ਰੈਂਡ ਦੇ ਘਰ 'ਤੇ ਚੱਲ ਰਹੀ ਸੀ। ਇਸ ਹਮਲੇ ਵਿਚ ਗਰਲਫ੍ਰੈਂਡ ਦੀ ਵੀ ਮੌਤ ਹੋ ਗਈ। ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਦੱਸਿਆ ਕਿ ਉਥੇ 6 ਲੋਕਾਂ ਦੀਆਂ ਲਾਸ਼ਾਂ ਪਈਆਂ ਸਨ। ਇਕ ਗੰਭੀਰ ਰੂਪ ਨਾਲ ਜ਼ਖਮੀ ਵਿਅਕਤੀ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਪਰ ਬਾਅਦ ਵਿਚ ਉਸ ਦੀ ਵੀ ਮੌਤ ਹੋ ਗਈ।


ਅਮਰੀਕਾ ਵਿਚ ਬੀਤੇ 4 ਦਿਨਾਂ ਵਿਚ ਇਹ ਫਾਇਰਿੰਗ ਦੀ ਤੀਜੀ ਘਟਨਾ ਹੈ। ਇਸ ਤੋਂ ਪਹਿਲਾਂ 8 ਮਈ ਨੂੰ ਨਿਊਯਾਰਕ ਸਿਟੀ ਦੇ ਟਾਈਮਜ਼ ਸਕੁਆਇਰ 'ਤੇ ਦੋ ਧਿਰਾਂ ਦੀ ਬਹਿਸ ਹਿੰਸਕ ਹੋ ਗਈ ਸੀ। ਇਸ ਪਿੱਛੋਂ ਦੋਹਾਂ ਨੇ ਇਕ-ਦੂਜੇ 'ਤੇ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਉਥੇ ਹੀ 6 ਮਈ ਨੂੰ ਇਡਾਹੋ ਸਥਿਤ ਇਕ ਸਕੂਲ ਵਿਚ ਵੀਰਵਾਰ ਨੂੰ ਇਕ ਬੱਚੀ ਨੇ ਫਾਇਰਿੰਗ ਕਰ ਦਿੱਤੀ ਸੀ। ਘਟਨਾ ਵਿਚ 2 ਬੱਚਿਆਂ ਸਮੇਤ 3 ਲੋਕ ਜ਼ਖਮੀ ਹੋ ਗਏ ਸਨ। ਇਸ ਪਿੱਛੋਂ ਅਧਿਆਪਕ ਨੇ ਇਸ ਬੱਚੀ ਤੋਂ ਬੰਦੂਕ ਖੋਹ ਲਈ ਸੀ। ਜ਼ਖਮੀਆਂ ਨੂੰ ਬਾਂਹ ਅਤੇ ਪੈਰਾਂ ਵਿਚ ਗੋਲੀਆਂ ਲੱਗੀਆਂ ਸਨ।


ਦੱਸਣਯੋਗ ਹੈ ਕਿ ਅਮਰੀਕਾ ਵਿਚ ਇਕ ਹੋਰ ਖਾਸ ਟ੍ਰੈਂਡ ਰਿਹਾ ਹੈ। ਜਦੋਂ ਉਥੇ ਰਾਸ਼ਟਰਪਤੀ ਚੋਣਾਂ ਹੋਣ ਵਾਲੀਆਂ ਹੁੰਦੀਆਂ ਹਨ, ਉਦੋਂ ਬੰਦੂਕਾਂ ਦੀ ਵਿਕਰੀ ਵੱਧ ਜਾਂਦੀ ਹੈ। ਉਦੋਂ ਤੋਂ ਹੋਰ ਜ਼ਿਆਦਾ ਜਦੋਂ ਕਿਸੇ ਡੈਮੋਕ੍ਰੇਟ ਉਮੀਦਵਾਰ ਦੇ ਜਿੱਤਣ ਦੀ ਸੰਭਾਵਨਾ ਹੁੰਦੀ ਹੈ। 2016 ਵਿਚ ਡੈਮੋਕ੍ਰੇਟ ਉਮੀਦਵਾਰ ਹਿਲੇਰੀ ਕਲਿੰਟਨ ਦੇ ਜਿੱਤਣ ਦੀ ਸੰਭਾਵਨਾ ਬਣੀ ਸੀ। ਉਸ ਸਾਲ ਵੀ ਬੰਦੂਕਾਂ ਦੀ ਵਿਕਰੀ ਦਾ ਰਿਕਾਰਡ ਬਣਿਆ ਸੀ।

In The Market