LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਿਲ ਗੇਟਸ ਤੇ ਮੇਲਿੰਡਾ ਦੇ ਤਲਾਕ ਨਾਲ ਪੂਰੀ ਦੁਨੀਆ ਤੇ ਹੋਵੇਗਾ ਅਸਰ

untitled design 39

ਵਾਸ਼ਿੰਗਟਨ (ਇੰਟ.)- ਦੁਨੀਆ ਦੇ ਚੌਥੇ ਸਭ ਤੋਂ ਅਮੀਰ ਵਿਅਕਤੀ ਬਿਲ ਗੇਟਸ ਨੇ ਵਾਸ਼ਿੰਗਟਨ ਦੇ ਕਿੰਗ ਕਾਊਂਟੀ ਕੋਰਟ ਵਿਚ 27 ਸਾਲ ਤੱਕ ਵਿਆਹ ਦੇ ਬੰਧਨ ਵਿਚ ਬੱਝੇ ਰਹਿਣ ਤੋਂ ਬਾਅਦ ਤਲਾਕ ਦੀ ਪਟੀਸ਼ਨ ਦਾਇਰ ਕੀਤੀ ਹੈ। ਬਿਲ ਗੇਟਸ (65 ਸਾਲ) ਤੇ ਮੇਲਿੰਡਾ (56 ਸਾਲ) ਵਿਚਕਾਰ ਸਭ ਕੁਝ ਠੀਕ ਨਹੀਂ ਹੈ, ਇਸ ਦਾ ਪਤਾ ਪਿਛਲੇ ਸਾਲ ਦੀ ਇਕ ਘਟਨਾ ਤੋਂ ਲੱਗਾ। ਉਦੋਂ ਬਿਲ ਨੇ ਮਾਈਕ੍ਰੋਸਾਫਟ ਅਤੇ ਦੁਨੀਆ ਦੇ ਮਸ਼ਹੂਰ ਨਿਵੇਸ਼ਕ ਵਾਰੇਨ ਬਫੇਟ ਦੀ ਕੰਪਨੀ ਬਰਕਸ਼ਾਇਰ ਹੈਥਵੇ ਦੇ ਬੋਰਡ ਆਫ ਡਾਇਰੈਕਟਰਸ ਤੋਂ ਅਸਤੀਫਾ ਦੇ ਦਿੱਤਾ ਸੀ। ਉਹ ਆਪਣੇ ਪਰਿਵਾਰ ਨਾਲ ਵਧੇਰੇ ਸਮਾਂ ਬਿਤਾਉਣਾ ਚਾਹੁੰਦੇ ਸਨ।


ਕਈ ਮੀਡੀਆ ਹਾਊਸ ਨੇ ਅਮੇਜ਼ਨ ਦੇ ਸੰਸਥਾਪਕ ਜੇਫ ਬੇਜੋਸ ਅਤੇ ਮੈਕੇਂਜੀ ਸਕਾਟ ਦੇ ਤਲਾਕ ਪਿੱਛੋਂ ਇਨ੍ਹਾਂ ਦੀ ਤੁਲਨੀ ਕੀਤੀ, ਪਰ ਬਿੱਲ ਅਤੇ ਮੇਲਿੰਡਾ ਦਾ ਮਾਮਲਾ ਵੱਖਰਾ ਹੈ। ਉਨ੍ਹਾਂ ਵਿਚਾਲੇ ਤਲਾਕ ਦਾ ਅਸਰ ਸਿਰਫ ਮਾਈਕ੍ਰੋਸਾਫਟ, ਗੇਟਸ ਪਰਿਵਾਰ ਦੇ ਨਿੱਜੀ ਕੰਪਨੀਆਂ ਅਤੇ ਉਨ੍ਹਾਂ ਦੀ ਮਲਕੀਅਤ ਤੱਕ ਹੀ ਸੀਮਤ ਨਹੀਂ ਹੋਵੇਗਾ। ਇਸ ਦਾ ਅਸਰ ਭਾਰਤ ਸਣੇ ਦੁਨੀਆ ਦੇ ਕਈ ਦੇਸ਼ਾੰ ਵਿਚ ਚੱਲ ਰਹੇ ਸਿਹਤ ਮੁਲਾਜ਼ਮਾਂ, ਕਲਾਈਮੇਟ ਚੇਂਜ ਪਾਲਿਸੀ ਅਤੇ ਸਮਾਜਿਕ ਮਾਮਲਿਆਂ 'ਤੇ ਵੀ ਪੈ ਸਕਦਾ ਹੈ। ਇਸ ਦਾ ਕਾਰਣ ਬਿੱਲ ਅਤੇ ਮੇਲਿੰਡਾ ਗੇਟਸ ਫਾਊਂਡੇਸ਼ਨ ਹੈ, ਜੋ ਇਨ੍ਹਾਂ ਖੇਤਰਾਂ ਵਿਚ ਪੂਰੀ ਦੁਨੀਆ ਵਿਚ ਕੰਮ ਕਰ ਰਿਹਾ ਹੈ। ਉਹ ਹੁਣ ਤੱਕ 50 ਅਰਬ ਡਾਲਰ ਯਾਨੀ ਸਾਢੇ ਤਿੰਨ ਲੱਖ ਕਰੋੜ ਰੁਪਏ ਤੋਂ ਵਧੇਰੇ ਰਕਮ ਅਜਿਹੀ ਪਹਿਲ 'ਤੇ ਖਰਚ ਕਰ ਚੁੱਕੇ ਹਨ।


ਤੁਹਾਨੂੰ ਦੱਸ ਦਈਏ ਕਿ ਉਹ ਹਰ ਸਾਲ 37 ਹਜ਼ਾਰ ਕਰੋੜ ਰੁਪਏ ਪਰੋਪਕਾਰ ਦੇ ਕੰਮਾਂ ਵਿਚ ਲਗਾ ਦਿੰਦੇ ਹਨ। ਕੋਰੋਨਾ ਮਹਾਮਾਰੀ ਨਾਲ ਲੜਣ ਵਿਚ ਵੀ ਫਾਉਂਡੇਸ਼ਨ ਨੇ ਤਕਰੀਬਨ 8 ਹਜ਼ਾਰ ਕਰੋੜ ਰੁਪਏ ਦੀ ਮਦਦ ਕੀਤੀ। ਕੋਵਿਡ-19 ਵਾਇਰਸ ਪਿਛਲੇ ਸਾਲ ਜਦੋਂ ਦੁਨੀਆ ਵਿਚ ਫੈਲਿਆ ਤਾਂ ਉਸ ਦੇ ਖਾਤਮੇ ਲਈ ਵੈਕਸੀਨ ਬਣਾਉਣ ਦੀ ਪਹਿਲ ਵਿਚ ਬਿੱਲ ਗੇਟਸ ਨੇ ਅਹਿਮ ਭੂਮਿਰਾ ਨਿਭਾਈ ਸੀ।

92 ਗਰੀਬ ਦੇਸ਼ਾਂ ਅਤੇ ਦਰਜਨਾਂ ਹੋਰ ਮੁਲਕਾਂ ਲਈ ਕੋਵੈਕਸ ਨਾਂ ਦੀ ਇਕ ਕੌਮਾਂਤਰੀ ਪਹਿਲ ਸ਼ੁਰੂ ਹੋਈ ਹੈ, ਜਿਸ ਵਿਚ ਇਹ ਸੰਸਥਾ ਅਹਿਮ ਰੋਲ ਅਦਾ ਕਰ ਰਹੀ ਹੈ। ਸਟੇਨਫੋਰਡ ਯੂਨੀਵਰਸਿਟੀ ਦੇ ਪਾਲੀਟੀਕਲ ਸਾਇੰਸ ਦੇ ਪ੍ਰੋਫੈਸਰ ਰੌਬ ਰਾਈਖ ਆਖਦੇ ਹਨ ਇਸ ਤਲਾਕ ਨਾਲ ਫਾਊਂਡੇਸ਼ਨ ਅਤੇ ਦੁਨੀਆ ਵਿਚ ਉਸ ਦੇ ਕੰਮਕਾਜ 'ਤੇ ਕਾਫੀ ਅਸਰ ਪੈ ਸਕਦਾ ਹੈ।

In The Market