LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇਜ਼ਰਾਇਲ ਤੇ ਹਮਾਸ ਦੀ ਲੜਾਈ ਵਿਚ ਮਾਰੇ ਜਾ ਰਹੇ ਨੇ ਬੇਕਸੂਰ ਲੋਕ, ਇਕ ਦੂਜੇ ਉੱਤੇ ਕਰ ਰਹੇ ਨੇ ਰਾਕੇਟ ਹਮਲੇ

clashes

ਯੇਰੂਸ਼ਲਮ - ਇਜ਼ਰਾਇਲ ਤੇ ਫਲਿਸਤੀਨ ਵਿਚ ਇਨ੍ਹੀਂ ਦਿਨੀਂ ਤਾਂ ਜਿਵੇਂ ਰਾਕੇਟਾਂ ਦਾ ਮੀਂਹ ਪੈ ਰਿਹਾ ਹੋਵੇ। ਦੋਵੇਂ ਪਾਸਿਆਂ ਤੋਂ ਇਕ ਦੂਜੇ 'ਤੇ ਰਾਕੇਟ ਹਮਲੇ ਕੀਤੇ ਜਾ ਰਹੇ ਹਨ ਜਿਸ ਕਾਰਣ ਬੇਕਸੂਰ ਲੋਕਾਂ ਦੀ ਜਾਨ ਜਾ ਰਹੀ ਹੈ। ਇਸ ਵਿਚ ਬੱਚੇ ਵੀ ਸ਼ਾਮਲ ਹਨ। ਇਨ੍ਹਾਂ ਦੋਹਾਂ ਮੁਲਕਾਂ ਦੀ ਜੰਗ 'ਤੇ ਪੂਰੀ ਦੁਨੀਆ ਦੀ ਨਜ਼ਰ ਹੈ। ਸੋਸ਼ਲ ਮੀਡੀਆ 'ਤੇ ਵੀ ਦੋਹਾਂ ਦੇਸ਼ਾਂ ਦੇ ਹੱਕ ਵਿਚ ਟ੍ਰੈਂਡ ਚੱਲ ਰਹੇ ਹਨ।
ਓਧਰ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਉਹ ਹਮਾਸ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਦੇ ਰਹਿਣਗੇ। ਉਨ੍ਹਾਂ ਨੇ ਆਪਣੀ ਆਰਮੀ ਨੂੰ ਗਾਜ਼ਾ ਸਟ੍ਰਿਪ ਨੇੜੇ ਤਾਇਨਾਤ ਕਰ ਦਿੱਤਾ ਹੈ ਜੋ ਹਮਾਸ ਦੀ ਹਰ ਕਾਰਵਾਈ 'ਤੇ ਬਾਰੀਕੀ ਨਾਲ ਨਜ਼ਰ ਰੱਖ ਰਹੇ ਹਨ।
ਇਕ ਰਿਪੋਰਟ ਮੁਤਾਬਕ ਹਮਾਸ ਦੇ ਕਬਜ਼ੇ ਵਾਲੇ ਗਾਜ਼ਾ ਵਲੋਂ ਹੁਣ ਤੱਕ 1000 ਤੋਂ ਜ਼ਿਆਦਾ ਰਾਕੇਟ ਦਾਗੇ ਗਏ ਹਨ। ਇੰਝ ਤਾਂ ਇਜ਼ਰਾਇਲ ਨੇ ਆਇਰਨ ਡੋਮ ਡਿਫੈਂਸ ਸਿਸਟਮ ਨਾਲ ਆਪਣੀ ਵੱਡੀ ਆਬਾਦੀ ਨੂੰ ਇਸ ਤੋਂ ਸੁਰੱਖਿਅਤ ਰੱਖਿਆ ਹੋਇਆ ਹੈ ਪਰ ਤਕਨੀਕੀ ਖਰਾਬੀ ਦੇ ਚੱਲਦੇ ਕੁਝ ਰਾਕੇਟ ਇਸ ਤੋਂ ਬਚ ਜਾਂਦੇ ਹਨ। ਆਇਰਨ ਡੋਮ ਏਅਰ ਡਿਫੈਂਸ ਸਿਸਟਮ ਦੀ ਖਾਸੀਅਤ ਇਹ ਹੈ ਕਿ ਇਹ ਰਾਕੇਟਸ ਨੂੰ ਰਡਾਰ ਤੋਂ ਫੜ ਕੇ ਹਵਾ ਵਿਚ ਹੀ ਨਿਸ਼ਾਨਾ ਬਣਾ ਕੇ ਤਬਾਹ ਕਰ ਦਿੰਦੇ ਹਨ। ਸਿਰਫ ਉਨ੍ਹਾਂ ਦਾ ਮਲਬਾ ਜ਼ਮੀਨ 'ਤੇ ਡਿੱਗਦਾ ਹੈ।
ਇਥੇ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਗਾਜ਼ਾ ਅਤੇ ਇਜ਼ਰਾਇਲ ਵਿਚਾਲੇ 2014 ਵਿਚ ਵੀ ਜੰਗ ਹੋਈ ਸੀ ਜੋ ਕਿ ਪੂਰੇ 50 ਦਿਨਾਂ ਤੱਕ ਚੱਲੀ ਸੀ।
ਕੀ ਹੈ ਵਿਵਾਦ
ਲੜਾਈ ਦਾ ਇਹ ਸਿਲਸਿਲਾ ਯੇਰੂਸ਼ਲਮ ਵਿਚ ਪਿਛਲੇ ਲਗਭਗ ਇਕ ਮਹੀਨੇ ਤੋਂ ਜਾਰੀ ਅਸ਼ਾਂਤੀ ਤੋਂ ਬਾਅਦ ਸ਼ੁਰੂ ਹੋਇਆ ਹੈ। ਇਸ ਦੀ ਸ਼ੁਰੂਆਤ ਪੂਰਬੀ ਯੇਰੂਸ਼ਲਮ ਤੋਂ ਫਲਸਤੀਨੀ ਪਰਿਵਾਰਾਂ ਨੂੰ ਕੱਢਣ ਦੀ ਧਮਕੀ ਤੋਂ ਬਾਅਦ ਸ਼ੁਰੂ ਹੋਈ, ਜਿਨ੍ਹਾਂ ਨੂੰ ਯਹੂਦੀ ਆਪਣੀ ਜ਼ਮੀਨ ਦੱਸਦੇ ਹਨ ਅਤੇ ਉਥੇ ਵੱਸਣਾ ਚਾਹੁੰਦੇ ਹਨ। ਇਸ ਕਾਰਣ ਉਥੇ ਅਰਬ ਆਬਾਦੀ ਵਾਲੇ ਇਲਾਕਿਆਂ ਵਿਚ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚਾਲੇ ਝੜਪਾਂ ਹੋ ਰਹੀਆਂ ਸਨ। ਸ਼ੁੱਕਰਵਾਰ ਨੂੰ ਪੂਰਬੀ ਯੇਰੂਸ਼ਲਮ ਸਥਿਤ ਅਲ-ਅਕਸਾ ਮਸਜਿਦ ਨੇੜੇ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚਾਲੇ ਕਈ ਵਾਰ ਝੜਪ ਹੋਈ। ਅਲ-ਅਕਸਾ ਮਸਜਿਦ ਨੇੜੇ ਪਹਿਲਾਂ ਵੀ ਦੋਹਾਂ ਧਿਰਾਂ ਵਿਚਾਲੇ ਝੜਪ ਹੁੰਦੀ ਰਹੀ ਹੈ ਪਰ ਪਿਛਲੇ ਸ਼ੁੱਕਰਵਾਰ ਨੂੰ ਹਿੰਸਾ ਹੋਈ 2017 ਤੋਂ ਬਾਅਦ ਤੋਂ ਸਭ ਤੋਂ ਗੰਭੀਰ ਸੀ। ਅਲ ਅਲਕਾ ਮਸਜਿਦ ਨੂੰ ਮੁਸਲਮਾਨ ਅਤੇ ਯਹੂਦੀ ਦੋਵੇਂ ਪਵਿੱਤਰ ਸਥਾਨ ਮੰਨਦੇ ਹਨ।

In The Market