LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਾਊਦੀ ਵਿਚ ਸ਼ੁਰੂ ਹੋਈਆਂ ਕੌਮਾਂਤਰੀ ਉਡਾਣਾਂ, ਖੋਲ੍ਹੇ ਗਏ ਬਾਰਡਰ ਤੇ ਹਟੀਆਂ ਪਾਬੰਦੀਆਂ

airlines

ਰਿਆਦ- ਸਾਊਦੀ ਅਰਬ ਨੇ ਕੋਰੋਨਾ ਮਹਾਮਾਰੀ ਵਿਚਾਲੇ ਪਿਛਲ਼ੇ ਸਾਲ ਮਾਰਚ ਤੋਂ ਬੰਦ ਕੌਮਾਂਤਰੀ ਉਡਾਣਾਂ ਤੋਂ ਰੋਕ ਹਟਾ ਲਈ ਹੈ। ਇਸ ਦੇ ਨਾਲ ਹੀ ਉਸ ਨੇ ਆਪਣੀ ਜ਼ਮੀਨ ਅਤੇ ਸਮੁੰਦਰ ਦੇ ਬਾਰਡਰ ਵੀ ਖੋਲ੍ਹ ਦਿੱਤੇ ਹਨ। ਰਾਹਤ ਦੇਣ ਦੇ ਨਾਲ ਕੁਝ ਸ਼ਰਤਾਂ ਵੀ ਲਗਾਈਆਂ ਗਈਆਂ ਹਨ। ਅਜੇ ਭਾਰਤ ਸਣੇ ਲੇਬਨਾਨ, ਯਮਨ, ਈਰਾਨ ਅਤੇ ਤੁਰਕੀ ਲਈ ਸਿੱਧੀਆਂ ਜਾਂ ਅਸਿੱਧੇ ਤੌਰ 'ਤੇ ਜਾਣ-ਆਉਣ ਵਾਲੀਆਂ ਉਡਾਣਾਂ 'ਤੇ ਰੋਕ ਬਰਕਰਾਰ ਰਹੇਗੀ। ਸਾਊਦੀ ਅਰਬ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਹੁਣ ਅਸੀਂ ਪੂਰੀ ਸਮਰੱਥਾ ਦੇ ਨਾਲ ਕੌਮਾਂਤਰੀ ਉਡਾਣਾਂ ਲਈ ਤਿਆਰ ਹਾਂ। ਇਥੇ 14 ਮਹੀਨੇ ਤੋਂ ਨਾਗਰਿਕਾਂ ਨੂੰ ਪੂਰੀ ਤਰ੍ਹਾਂ ਨਾਲ ਬਾਹਰ ਜਾਣ 'ਤੇ ਰੋਕ ਸੀ।

ਇਸ ਨਾਲ ਵਿਦੇਸ਼ ਵਿਚ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਜ਼ਿਆਦਾ ਨੁਕਸਾਨ ਹੋ ਰਿਹਾ ਸੀ। ਸਾਊਦੀ ਅਰਬ ਦੀ ਆਬਾਦੀ 3 ਕਰੋੜ ਹੈ। ਇਨ੍ਹਾਂ ਵਿਚੋਂ ਇਕ ਕਰੋੜ 15 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਘੱਟੋ-ਘੱਟ ਵੈਕਸੀਨ ਦਾ ਇਕ ਡੋਜ਼ ਲੱਗ ਚੁੱਕਾ ਹੈ। ਨਵੀਆਂ ਗਾਈਡਲਾਈਨਜ਼ ਮੁਤਾਬਕ ਯਾਤਰਾ ਲਈ ਦੋ ਹਫਤੇ ਪਹਿਲਾਂ ਜਾਣਕਾਰੀ ਦੇਣੀ ਹੋਵੇਗੀ। ਇਜਾਜ਼ਤ ਇਕ ਵੈਕਸੀਨ ਡੋਜ਼ ਲੈਣ ਵਾਲੇ, ਪਿਛਲੇ 6 ਮਹੀਨੇ ਵਿਚ ਕੋਰੋਨਾ ਮਰੀਜ਼ ਰਹੇ ਲੋਕਾਂ ਨੂੰ ਦਿੱਤੀ ਜਾਵੇਗੀ। ਆਉਣ ਵਾਲੀਆਂ ਉਡਾਣਾਂ ਵਿਚ ਅਜੇ ਅਮਰੀਕਾ, ਬ੍ਰਿਟੇਨ, ਫਰਾਂਸ ਸਣੇ 20 ਦੇਸ਼ਾਂ ਦੇ ਨਾਗਰਿਕਾਂ 'ਤੇ ਰੋਕ ਜਾਰੀ ਰਹੇਗੀ।

ਸਾਊਦੀ ਅਰਬ 20 ਮਈ ਤੋਂ ਆਉਣ ਵਾਲੇ ਯਾਤਰੀਆਂ 'ਤੇ ਸੰਸਥਾਗਤ ਕੁਆਰੰਟੀਨ ਨੂੰ ਲਾਗੂ ਕਰੇਗਾ। ਯਾਤਰੀਆਂ ਦੀਆਂ ਕੁਝ ਸ਼੍ਰੇਣੀਆਂ ਨੂੰ ਕੁਆਰੰਟੀਨ ਤੋਂ ਬਾਹਰ ਰੱਖਿਆ ਜਾਵੇਗਾ, ਜਿਨ੍ਹਾਂ ਵਿਚ ਸਾਊਦੀ ਨਾਗਰਿਕ, ਉਨ੍ਹਾਂ ਦੇ ਜੀਵਨ ਸਾਥੀ ਅਤੇ ਬੱਚੇ ਸ਼ਾਮਲ ਹਨ। ਕੋਰੋਨਾ ਵੈਕਸੀਨ ਪ੍ਰਾਪਤ ਕਰਨ ਵਾਲੇ ਯਾਤਰੀਆਂ ਦੇ ਨਾਲ-ਨਾਲ ਅਧਿਕਾਰਤ ਪ੍ਰਤੀਨਿਧੀਮੰਡਲਾਂ ਦੇ ਨਾਲ-ਨਾਲ ਡਿਪਲੋਮੈਟਾਂ ਅਤੇ ਉਨ੍ਹਾਂ ਦੇ ਨਾਲ ਰਹਿਣ ਵਾਲੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਕੁਆਰੰਟੀਨ ਤੋਂ ਬਾਹਰ ਰੱਖਿਆ ਜਾਵੇਗਾ। ਪਰ ਟੀਕਾ ਲਗਾਏ ਗਏ ਵਿਅਕਤੀਆਂ ਨੂੰ ਛੱਡ ਕੇ ਦੂਜੀਆਂ ਸ਼੍ਰੇਣੀਆਂ ਨੂੰ ਘਰੇਲੂ ਕੁਆਰੰਟੀਨ ਨਿਯਮਾਂ ਵਿਚੋਂ ਲੰਘਣਾ ਹੋਵੇਗਾ।

ਸਾਊਦੀ ਅਰਬ ਏਅਰਲਾਈਨਜ਼ ਨੇ ਕਿਹਾ ਕਿ ਉਸ ਨੇ 95 ਹਵਾਈ ਅੱਡਿਆਂ ਤੋਂ 71 ਥਾਵਾਂ ਲਈ ਉਡਾਣਾਂ ਦੀ ਸੇਵਾ ਸ਼ੁਰੂ ਕਰਨ ਦੀ ਤਿਆਰੀ ਪੂਰੀ ਕਰ ਲਈ ਹੈ, ਜਿਸ ਵਿਚ 28 ਘਰੇਲੂ ਅਤੇ 43 ਕੌਮਾਂਤਰੀ ਅਜਿਹੀਆਂ ਥਾਵਾਂ ਸ਼ਾਮਲ ਹਨ। ਸਿਵਲ ਏਵੀਏਸ਼ਨ ਦੀ ਆਮ ਅਥਾਰਟੀ ਨੇ ਕਿਹਾ ਕਿ ਸੋਮਵਾਰ ਨੂੰ ਪੂਰੇ ਸੂਬੇ ਦੇ ਹਵਾਈ ਅੱਡਿਆਂ 'ਤੇ ਲਗਭਗ 385 ਉਡਾਣਾਂ ਸ਼ੁਰੂ ਹੋਣ ਦੀ ਉਮੀਦ ਹੈ।

ਹਾਲਾਂਕਿ, ਸਾਊਦੀ ਅਰਬ ਦੀ ਸਰਕਾਰ ਨੇ ਕਿਹਾ ਕਿ ਕਈ ਕੋਵਿਡ ਪ੍ਰਭਾਵਿਤ ਦੇਸ਼ਾਂ ਦੀ ਯਾਤਰਾ, ਸਿੱਧੇ ਜਾਂ ਕਿਸੇ ਹੋਰ ਦੇਸ਼ ਰਾਹੀਂ ਬਿਨਾਂ ਇਜਾਜ਼ਤ ਦੇ ਅਜੇ ਵੀ ਪਾਬੰਦਤ ਹਨ। ਇਨ੍ਹਾਂ ਦੇਸ਼ਾਂ ਵਿਚ ਭਾਰਤ, ਲੀਬੀਆ, ਸੀਰੀਆ, ਲੇਬਨਾਨ, ਯਮਨ, ਈਰਾਨ, ਤੁਰਕੀ, ਆਰਮੇਨੀਆ, ਸੋਮਾਲੀਆ, ਕਾਂਗੋ ਲੋਕਤਾਂਤਰਿਕ ਰਿਪਬਲਿਕ, ਅਫਗਾਨਿਸਤਾਨ, ਵੇਨੇਜ਼ੁਏਲਾ ਅਤੇ ਬੇਲਾਰੂਸ ਸ਼ਾਮਲ ਹਨ।

In The Market