LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰਾਸ਼ਟਰਪਤੀ ਜੋ ਬਾਈਡੇਨ ਤੋਂ ਵੀ ਜ਼ਿਆਦਾ ਟੈਕਸ ਦਿੰਦੀ ਹੈ ਕਮਲਾ ਹੈਰਿਸ

biden

ਵਾਸ਼ਿੰਗਟਨ (ਇੰਟ.)- ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ, ਉਨ੍ਹਾਂ ਦੀ ਪਤਨੀ ਜਿਲ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਉਨ੍ਹਾਂ ਦੇ ਪਤੀ ਡਗਲਸ ਨੇ 2020 ਦੇ ਆਪਣੀ ਆਮਦਨੀ ਦੇ ਰਿਟਰਨ ਐਲਾਨ ਦਿੱਤੇ ਹਨ। ਰਿਟਰਨ ਮੁਤਾਬਕ ਕਮਲਾ ਹੈਰਿਸ ਜੋ ਬਾਈਡੇਨ ਦੀ ਆਮਦਨੀ ਨਾਲ ਢਾਈ ਗੁਣਾ ਤੋਂ ਜ਼ਿਆਦਾ ਕਮਾਉਂਦੀ ਹੈ। ਬਾਈਡੇਨ ਦੀ ਜਿੰਨੀ ਆਮਦਨੀ ਹੈ, ਉਸ ਤੋਂ ਜ਼ਿਆਦਾ ਉਹ ਟੈਕਸ ਦਿੰਦੀ ਹੈ। ਬਾਈਡੇਨ ਦੀ 2019 ਦੇ ਮੁਕਾਬਲੇ ਪਿਛਲੇ ਸਾਲ ਆਮਦਨੀ ਵੀ ਘੱਟ ਗਈ।


ਵ੍ਹਾਈਟ ਹਾਊਸ ਮੁਤਾਬਕ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਅਤੇ ਉਨ੍ਹਾਂ ਦੀ ਅਧਿਆਪਕ ਪਤਨੀ ਜਿਲ ਨੇ 2020 ਵਿਚ ਲਗਭਗ 6 ਲੱਖ 7 ਹਜ਼ਾਰ ਡਾਲਰ (ਤਕੀਰਬਨ 4 ਕਰੋੜ 43 ਲੱਖ ਰੁਪਏ) ਦੀ ਕਮਾਈ ਕੀਤੀ। 2019 ਵਿਚ ਇਸ ਜੋੜੇ ਦੀ ਆਮਦਨੀ 9 ਲੱਖ 85 ਹਜ਼ਾਰ ਡਾਲਰ (ਤਕਰੀਬਨ 7 ਕਰੋੜ 18 ਲੱਖ ਰੁਪਏ) ਸੀ। 2019 ਦੇ ਮੁਕਾਬਲੇ ਪਿਛਲੇ ਸਾਲ ਉਨ੍ਹਾਂ ਦੀ ਆਮਦਨੀ ਵਿਚ ਕਮੀ ਆਈ ਹੈ। ਉਨ੍ਹਾਂ ਦੀ ਆਮਦਨੀ 'ਤੇ 25.9 ਫੀਸਦੀ ਦੀ ਟੈਕਸ ਦਰ ਰਹੀ। ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਉਨ੍ਹਾਂ ਦੇ ਪਤੀ ਡਗਲਸ ਐਮਹਾਫ ਦੀ ਆਮਦਨੀ 2020 ਵਿਚ ਲਗਭਗ 17 ਲੱਖ ਡਾਲਰ (ਤਕਰੀਬਨ 12 ਕਰੋੜ 38 ਲੱਖ ਰੁਪਏ) ਰਹੀ। ਇਸ ਜੋੜੇ ਨੇ ਸਰਕਾਰ ਨੂੰ 6 ਲੱਖ 21 ਹਜ਼ਾਰ ਡਾਲਰ ਦਾ ਟੈਕਸ ਚੁਕਾਇਆ। ਉਨ੍ਹਾਂ ਲਈ ਪ੍ਰਭਾਵੀ ਟੈਕਸ ਦਰ 36.7 ਫੀਸਦੀ ਰਹੀ।

ਅਮਰੀਕੀ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਦੀ ਜਿੰਨੀ ਕਮਾਈ ਹੈ। ਉਸ ਤੋਂ ਜ਼ਿਆਦਾ ਕਮਲਾ ਹੈਰਿਸ ਨੇ ਇਨਕਮ ਟੈਕਸ ਦਿੱਤਾ। ਕਮਲਾ ਹੈਰਿਸ ਨੇ ਸਵਾ ਲੱਖ ਡਾਲਰ ਦਾ ਟੈਕਸ ਕੈਲੀਫੋਰਨੀਆ ਵਿਚ ਅਤੇ ਉਨ੍ਹਾਂ ਦੇ ਪਤੀ ਨੇ 56 ਹਜ਼ਾਰ ਡਾਲਰ ਦਾ ਟੈਕਸ ਕੋਲੰਬੀਆ ਵਿਚ ਦਿੱਤਾ। 2020 ਵਿਚ ਉਨ੍ਹਾਂ ਨੇ 27 ਹਜ਼ਾਰ ਡਾਲਰ ਦਾਨ ਵਿਚ ਦਿੱਤੇ। ਅਮਰੀਕੀ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਨੇ ਵੀ ਦਾਨ ਵਿਚ 30 ਹਜ਼ਾਰ ਡਾਲਰ ਦਿੱਤੇ ਹਨ। ਯਾਨੀ ਆਪਣੀ ਆਮਦਨੀ ਦਾ 5.1 ਫੀਸਦੀ ਉਨ੍ਹਾਂ ਨੇ ਦਾਨ ਵਿਚ ਦਿੱਤਾ। ਅਮਰੀਕੀ ਕਾਨੂੰਨ ਮੁਤਾਬਕ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਨੂੰ ਆਪਣੀ ਵਿੱਤੀ ਜਾਣਕਾਰੀ ਨੂੰ ਸਾਂਝਾ ਕਰਨਾ ਹੁੰਦਾ ਹੈ। ਇਸ ਲਈ ਦੋਹਾਂ ਦੀ ਰਿਟਰਨ ਦੀ ਜਾਣਕਾਰੀ ਵ੍ਹਾਈਟ ਹਾਊਸ ਤੋਂ ਜਨਤਕ ਕੀਤੀ ਗਈ ਹੈ।

In The Market