LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੋਰੋਨਾ ਕੇਸ ਘੱਟਣ ਤੋਂ ਬਾਅਦ ਇਨ੍ਹਾਂ ਦੇਸ਼ਾਂ ਵਿਚ ਹਟਾਈਆਂ ਗਈਆਂ ਪਾਬੰਦੀਆਂ

europ

ਪੈਰਿਸ (ਇੰਟ.)- ਯੂਰਪੀ ਦੇਸ਼ਾਂ ਵਿਚ ਕੋਰੋਨਾ ਇਨਫੈਕਸ਼ਨ ਤੋਂ ਰਾਹਤ ਮਿਲਣ ਤੋਂ ਬਾਅਦ ਹੁਣ ਪਾਬੰਦੀਆਂ ਦੇ ਹਟਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਫਰਾਂਸ ਵਿਚ 6 ਮਹੀਨੇ ਤੋਂ ਬੰਦ ਪਏ ਕਾਫੀ ਹਾਊਸ ਅਤੇ ਰੈਸਟੋਰੈਂਟ ਸ਼ੁਰੂ ਕਰ ਦਿੱਤੇ ਗਏ ਹਨ। ਆਸਟ੍ਰੀਆ ਵਿਚ ਵੀ ਹੋਟਲਾਂ ਨੂੰ ਮਹਿਮਾਨਾਂ ਲਈ ਖੋਲ੍ਹ ਦਿੱਤਾ ਗਿਆ ਹੈ। ਫਰਾਂਸ ਵਿਚ 6 ਮਹੀਨੇ ਤੋਂ ਚੱਲ ਰਹੀ ਪਾਬੰਦੀ ਨੂੰ ਕਈ ਪੜਾਅ ਵਿਚ ਖੋਲ੍ਹਿਆ ਗਿਆ ਹੈ। ਪਹਿਲਾਂ 7 ਵਜੇ ਦੀ ਥਾਂ 9 ਵਜੇ ਤੋਂ ਕਰਫਿਊ ਲਾਗੂ ਕੀਤਾ ਗਿਆ। ਉਸ ਤੋਂ ਬਾਅਦ ਮਿਊਜ਼ੀਅਮ, ਸਿਨੇਮਾਘਰ ਅਤੇ ਖੁੱਲ੍ਹੀਆਂ ਥਾਵਾਂ 'ਤੇ ਚੱਲਣ ਵਾਲੇ ਕਾਫੀ ਹਾਊਸ ਵੀ ਬੁੱਧਵਾਰ ਨੂੰ ਖੋਲ੍ਹ ਦਿੱਤੇ ਗਏ। ਕਾਫੀ ਹਾਊਸ ਖੋਲ੍ਹਣ ਤੋਂ ਪਹਿਲੇ ਦਿਨ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਅਤੇ ਪ੍ਰਧਾਨ ਮੰਤਰੀ ਜੀਨ ਕਾਸਟੇਕਸ ਇਕ ਕਾਫੀ ਦੇ ਟੈਰੇਸ ਵਿਚ ਗੱਲਬਾਤ ਕਰਦੇ ਨਜ਼ਰ ਆਏ।



ਫਿਲਮ ਅਭਿਨੇਤਰੀ ਇਮੈਨੁਅਲ ਬੇਅਰਟ ਸਿਨੇਮਾਘਰ ਗਈ, ਜਿੱਥੇ ਉਨ੍ਹਾਂ ਦੀ ਫਿਲਮ ਲੱਗੀ ਸੀ ਫਰਾਂਸ ਹੀ ਨਹੀਂ ਯੂਰਪ ਵਿਚ ਵੀ ਇਟਲੀ, ਬੈਲਜੀਅਮ, ਹੰਗਰੀ ਅਤੇ ਆਸਟ੍ਰੀਆ ਵਿਚ ਵੀ ਖੁੱਲ੍ਹੀਆਂ ਥਾਵਾਂ 'ਤੇ ਚੱਲਣ ਵਾਲੇ ਰੈਸਟੋਰੈਂਟ ਖੋਲ੍ਹ ਦਿੱਤੇ ਗਏ ਹਨ। ਫਰਾਂਸ ਵਿਚ ਹੁਣ ਵੀ ਰਾਤ 11 ਵਜੇ ਤੋਂ ਕਰਫਿਊ ਲਗਾਉਣ ਦੀ ਯੋਜਨਾ ਹੈ। ਫਰਾਂਸ ਦੀ 40 ਫੀਸਦੀ ਨੌਜਵਾਨ ਆਬਾਦੀ ਘੱਟੋ-ਘੱਟ ਇਕ ਡੋਜ਼ ਵੈਕਸੀਨ ਲਗਵਾ ਚੁੱਕੀ ਹੈ। ਯੂਰਪੀ ਯੂਨੀਅਨ (ਈ.ਯੂ.) ਨੇ ਗੈਰ ਯੂਰਪੀ ਯਾਤਰੀਆਂ ਨੂੰ ਵੀ ਹੁਣ ਛੋਟ ਦੇਣੀ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਇਹ ਛੋਟ ਵੈਕਸੀਨ ਲਵਾਉਣ ਵਾਲੇ ਯਾਤਰੀਆਂ ਨੂੰ ਦਿੱਤੀ ਜਾ ਰਹੀ ਹੈ।



ਆਸਟ੍ਰੀਆ ਵਿਚ ਵੀ 6 ਮਹੀਨੇ ਬਾਅਦ ਹੋਟਲਾਂ ਨੂੰ ਖੋਲ੍ਹ ਦਿੱਤਾ ਗਿਆ ਹੈ। ਗਾਹਕਾਂ ਲਈ ਅਜੇ ਮਾਸਕ ਅਤੇ ਸਰੀਰਕ ਦੂਰੀ ਦੀ ਲੋੜ ਰਹੇਗੀ। ਇਥੇ ਇਨਡੋਰ ਵਿਚ ਡੇਢ ਹਜ਼ਾਰ ਅਤੇ ਆਊਟਡੋਰ ਵਿਚ ਤਿੰਨ ਹਜ਼ਾਰ ਲੋਕ ਪ੍ਰੋਗਰਾਮ ਵਿਚ ਸ਼ਾਮਲ ਹੋ ਸਕਣਗੇ। ਬਾਰ, ਰੈਸਟੋਰੈਂਟ ਵੀ ਖੁੱਲ੍ਹ ਗਏ ਹਨ। ਅਮਰੀਕਾ ਦੇ ਸੂਬਿਆਂ ਵਿਚ ਜਿੱਥੇ ਕੋਰੋਨਾ ਇਨਫੈਕਸ਼ਨ ਦੀ ਸਥਿਤੀ ਵਧੇਰੇ ਸੀ, ਉਥੇ ਵੀ ਹੁਣ ਢਿੱਲ ਦਿੱਤੀ ਜਾਣ ਲੱਗੀ ਹੈ। ਨਿਊਯਾਰਕ ਅਜਿਹਾ ਹੀ ਸਥਾਨਸੀ, ਹੁਣ ਇਥੇ ਵੀ ਰੈਸਟੋਰੈਂਟ, ਕਲੱਬ, ਸਟੋਰ ਅਤੇ ਜਿਮ ਖੋਲ੍ਹ ਦਿੱਤੇ ਗਏ ਹਨ। ਅਜੇ ਇਥੇ ਮਾਸਕ ਲਗਾਉਣਾ ਹੋਵੇਗਾ।

ਨੇਪਾਲ- ਇਥੇ ਵੈਰੀਅੰਟ ਬੀ. 1. 612.2 ਦੇ ਮਾਮਲੇ ਮਿਲ ਗਏ ਹਨ। ਹੁਣ ਤੱਕ ਨੇਪਾਲ ਵਿਚ ਕੋਰੋਨਾ ਦੇ ਤਿੰਨ ਵੈਰੀਅੰਟ ਮਿਲ ਚੁੱਕੇ ਹਨ। 
ਬ੍ਰਾਜ਼ੀਲ- ਹਰ ਰੋਜ਼ ਮਰਨ ਵਾਲਿਆਂ ਦੀ ਗਿਣਤੀ ਢਾਈ ਹਜ਼ਾਰ ਹੈ। 24 ਘੰਟੇ ਵਿਚ 75 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ।
ਪਾਕਿਸਤਾਨ- 24 ਘੰਟਿਆਂ ਵਿਚ ਕੋਰੋਨਾ ਦੇ 3200 ਨਵੇਂ ਮਰੀਜ਼ ਮਿਲੇ। 104 ਲੋਕਾਂ ਦੀ ਮੌਤ ਹੋਈ।
ਰੂਸ- ਇਕ ਦਿਨ ਵਿਚ ਲੱਗਭਗ 8 ਹਜ਼ਾਰ ਨਵੇਂ ਮਰੀਜ਼ ਮਿਲੇ ਹਨ। 390 ਇਨਫੈਕਟਿਡਾਂ ਦੀ ਮੌਤ ਹੋ ਗਈ। ਰਾਜਧਾਨੀ ਮਾਸਕੋ ਸਭ ਤੋਂ ਜ਼ਿਆਦਾ ਪ੍ਰਭਾਵਿਤ ਖੇਤਰ ਹੈ।

In The Market