LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤੀ-ਅਮਰੀਕੀ ਨੀਰਾ ਟੰਡਨ ਵ੍ਹਾਈਟ ਹਾਊਸ ਦੀ ਸੀਨੀਅਰ ਸਲਾਹਕਾਰ ਨਿਯੁਕਤ

neera

ਵਾਸ਼ਿੰਗਟਨ (ਇੰਟ.)- ਭਾਰਤੀ ਅਮਰੀਕੀ ਨੀਰਾ ਟੰਡਨ ਨੂੰ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦਾ ਸੀਨੀਅਰ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਦੋ ਮਹੀਨੇ ਪਹਿਲਾਂ ਰਿਪਬਲੀਕਨ ਸੰਸਦ ਮੈਂਬਰਾਂ ਦੇ ਸਖ਼ਤ ਇਤਰਾਜ਼ ਕਾਰਣ ਉਨ੍ਹਾਂ ਨੂੰ ਵ੍ਹਾਈਟ ਹਾਊਸ ਦੇ ਮੈਨੇਜਮੈਂਟ ਅਤੇ ਬਜਟ ਆਫਿਸ ਵਿਚ ਡਾਇਰੈਕਟਰ ਦੇ ਅਹੁਦੇ ਤੋਂ ਆਪਣਾ ਨਾਂ ਵਾਪਸ ਲੈ ਲਿਆ ਸੀ। ਸੋਮਵਾਰ ਨੂੰ 50 ਸਾਲਾ ਟੰਡਨ ਵ੍ਹਾਈਟ ਹਾਊਸ ਵਿਚ ਸੀਨੀਅਰ ਸਲਾਹਕਾਰ ਦਾ ਅਹੁਦਾ ਸੰਭਾਲੇਗੀ।

ਟੰਡਨ (50) ਸੋਮਵਾਰ ਤੋਂ ਵ੍ਹਾਈਟ ਹਾਊਸ ਵਿਚ ਆਪਣੀ ਜ਼ਿੰਮੇਵਾਰੀ ਸੰਭਾਲੇਗੀ। ਟੰਡਨ ਇਸ ਵੇਲੇ 'ਸੈਂਟਰ ਫਾਰ ਅਮਰੀਕਨ ਪ੍ਰੋਗ੍ਰੈਸ' (ਕੈਪ) ਦੀ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਹੈ। ਕੈਪ ਦੇ ਸੰਸਥਾਪਕ ਅਤੇ ਨਿਰਦੇਸ਼ਕ ਪੋਡੇਸਟਾ ਨੇ ਕਿਹਾ ਕਿ ਨੀਰਾ ਦੀ ਬੁੱਧੀਮਤਾ, ਦ੍ਰਿੜਤਾ ਅਤੇ ਰਾਜਨੀਤਕ ਸਮਝ ਬਾਈਡਨ ਪ੍ਰਸ਼ਾਸਨ ਲਈ ਇਕ ਪੂੰਜੀ ਸਾਬਿਤ ਹੋਵੇਗੀ। ਟੰਡਨ ਪਹਿਲੇ ਅਮਰੀਕਾ ਸਿਹਤ ਅਤੇ ਮਨੁੱਖੀ ਸੇਵਾ ਮੰਤਰਾਲਾ ਵਿਚ ਸਿਹਤ ਸੁਧਾਰਾਂ ਦੀ ਸੀਨੀਅਰ ਸਲਾਹਕਾਰ ਰਹਿ ਚੁੱਕੀ ਹੈ।

ਉਨ੍ਹਾਂ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਵਿਚ ਅਫੋਰਡੇਬਲ ਕੇਅਰ ਐਕਟ ਦੀਆਂ ਕੁਝ ਵਿਸ਼ੇਸ਼ ਵਿਵਸਥਾਵਾਂ 'ਤੇ ਕਾਂਗਰਸ ਅਤੇ ਹਿੱਤਧਾਰਕਾਂ ਦੇ ਨਾਲ ਮਿਲ ਕੇ ਕੰਮ ਕੀਤਾ ਸੀ। ਇਸ ਤੋਂ ਪਹਿਲਾਂ ਉਹ ਓਬਾਮਾ-ਬਾਈਡਨ ਦੀ ਰਾਸ਼ਟਰਪਤੀ ਅਹੁਦੇ ਦੀ ਚੋਣ ਪ੍ਰਚਾਰ ਮੁਹਿੰਮ ਦੀ ਘਰੇਲੂ ਨੀਤੀ ਦੀ ਡਾਇਰੈਕਟਰ ਸੀ, ਜਿੱਥੇ ਉਨ੍ਹਾਂ ਨੇ ਸਾਰੀਆਂ ਘਰੇਲੂ ਨੀਤੀਆਂ ਪ੍ਰਸਤਾਵਾਂ ਦਾ ਪ੍ਰਬੰਧ ਕੀਤ। ਉਨ੍ਹਾਂ ਨੇ ਦੇਸ਼ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦੀ ਰਾਸ਼ਟਰਪਤੀ ਅਹੁਦੇ ਦੀ ਚੋਣ ਪ੍ਰਚਾਰ ਮੁਹਿੰਮ ਦੀ ਨੀਤੀ ਨਿਰਦੇਸ਼ਕ ਦੇ ਰੂਪ ਵਿਚ ਵੀ ਜ਼ਿੰਮੇਵਾਰੀ ਸੰਭਾਲੀ ਸੀ।

In The Market