LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'ਨੋ ਫਲਾਈ ਲਿਸਟ' ਵਿਚ ਵਿਰੋਧੀ ਧਿਰ ਦੇ ਨੇਤਾ ਸ਼ਹਿਬਾਜ਼ ਸ਼ਰੀਫ ਦਾ ਨਾਂ, ਨਹੀਂ ਜਾ ਸਕਣਗੇ ਵਿਦੇਸ਼

shahbaz sharrif

ਇਸਲਾਮਾਬਾਦ (ਇੰਟ.)- ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਸਰਕਾਰ ਨੇ ਸੋਮਵਾਰ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਭਰਾ ਸ਼ਹਿਬਾਜ਼ ਸ਼ਰੀਫ ਦਾ ਨਾਂ 'ਨੋ ਫਲਾਈ ਲਿਸਟ' ਵਿਚ ਪਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਉਹ ਇਲਾਜ ਲਈ ਦੇਸ਼ ਤੋਂ ਬਾਹਰ ਨਹੀਂ ਜਾ ਸਕਣਗੇ। ਸ਼ਹਿਬਾਜ਼ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਹਨ।

ਇਸ ਮਹੀਨੇ ਦੀ ਸ਼ੁਰੂਆਤ ਵਿਚ ਲਾਹੌਰ ਹਾਈ ਕੋਰਟ ਨੇ ਪੀ.ਐੱਮ.ਐੱਲ-ਐੱਨ. ਪ੍ਰਧਾਨ ਸ਼ਹਿਬਾਜ਼ ਨੂੰ ਇਲਾਜ ਲਈ ਵਿਦੇਸ਼ ਜਾਣ ਦੀ ਇਜਾਜ਼ਤ ਦੇ ਦਿੱਤੀ ਸੀ। ਉਨ੍ਹਾਂ ਨੂੰ ਇਲਾਜ ਲਈ 8 ਮਈ ਤੋਂ 3 ਜੁਲਾਈ ਤੱਕ ਬ੍ਰਿਟੇਨ ਜਾਣ ਦੀ ਇਜਾਜ਼ਤ ਮਿਲੀ ਸੀ। ਉਨ੍ਹਾਂ ਨੇ ਕੋਰਟ ਵਿਚ ਦਾਇਰ ਪਟੀਸ਼ਨ ਵਿਚ ਕਿਹਾ ਸੀ ਕਿ ਉਹ ਕੈਂਸਰ ਨਾਲ ਪੀੜਤ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਪਾਕਿਸਤਾਨ ਤੋਂ ਬਾਹਰ ਜਾਣ ਦੀ ਲੋੜ ਹੈ। ਜ਼ਾਮਨਤ ਮਿਲਣ ਤੋਂ ਬਾਅਦ 69 ਸਾਲਾ ਸ਼ਹਿਬਾਜ਼ 8 ਮਈ ਨੂੰ ਲੰਡਨ ਜਾਣ ਵਾਲੇ ਸਨ ਤਾਂ ਫੈਡਰਲ ਇੰਵੈਸਟੀਗੇਸ਼ਨ ਏਜੰਸੀ (ਐਫ.ਆਈ.ਏ.) ਦੀ ਟੀਮ ਨੇ ਏਅਰਪੋਰਟ 'ਤੇ ਉਨ੍ਹਾਂ ਨੂੰ ਰੋਕ ਦਿੱਤਾ।

ਏਜੰਸੀ ਨੇ ਕਿਹਾ ਕਿ ਸ਼ਹਿਬਾਜ਼ ਦਾ ਨਾਂ ਪੀ.ਐੱਨ.ਆਈ.ਐੱਲ. (ਪ੍ਰੋਵਿਜ਼ਨਲ ਨੈਸ਼ਨਲ ਆਈਡੈਂਟੀਫਿਕੇਸ਼ਨ ਲਿਸਟ) ਵਿਚ ਸੀ ਜਿਸ ਨਾਲ ਕਿਸੇ ਨੂੰ ਦੇਸ਼ ਛੱਡਣ ਦੀ ਇਜਾਜ਼ਤ ਨਹੀਂ ਮਿਲ ਸਕਦੀ। ਸ਼ਹਿਬਾਜ਼ ਨੂੰ ਸ਼ਨੀਵਾਰ ਨੂੰ ਕਤਰ ਰਾਹੀਂ ਬ੍ਰਿਟੇਨ ਜਾਣ ਲਈ ਲਾਹੌਰ ਹਵਾਈ ਅੱਡੇ ਤੋਂ ਜਹਾਜ਼ ਵਿਚ ਸਵਾਰ ਨਹੀਂ ਹੋਣ ਦਿੱਤਾ ਗਿਆ। ਇਸ ਦਰਮਿਆਨ, ਐੱਫ.ਆਈ.ਏ. ਇੰਮੀਗ੍ਰੇਸ਼ਨ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਬਾਜ਼ ਦਾ ਨਾਂ ਗ੍ਰਹਿ ਮੰਤਰਾਲਾ ਨੇ ਅਜੇ ਤੱਕ ਬਲੈਕ ਲਿਸਟ ਤੋਂ ਨਹੀਂ ਹਟਾਇਆ ਗਿਆ ਹੈ।

In The Market