ਨਵੀਂ ਦਿੱਲੀ: ਬਲੂਮਬਰਗ ਬਿਲੀਨੀਅਰਜ਼ ਇੰਡੈਕਸ ਦੇ ਅਨੁਸਾਰ, ਭਾਰਤ ਦੇ ਦਿੱਗਜ ਉਦਯੋਗਪਤੀ ਗੌਤਮ ਅਡਾਨੀ ਏਸ਼ੀਆ ਦੇ ਦੂਜਾ ਸਭ ਤੋਂ ਅਮੀਰ ਸ਼ਖ਼ਸ ਬਣ ਗਏ ਹਨ। ਦੌਲਤ ਦੇ ਮਾਮਲੇ ਵਿੱਚ ਗੌਤਮ ਅਡਾਨੀ ਨੇਚੀਨ ਦੇ ਝੋਂਗ ਸ਼ਾਨਸ਼ਾਨ ਨੂੰ ਪਛਾੜ ਕੇ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਮਿਲੀ ਜਾਣਕਾਰੀ ਦੇ ਮੁਤਾਬਿਕ ਪਿਛਲੇ ਮਹੀਨੇ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਜ਼ਬਰਦਸਤ ਵਾਧਾ ਹੋਇਆ, ਜਿਸ ਕਾਰਨ ਗੌਤਮ ਅਡਾਨੀ ਦੀ ਸਥਿਤੀ ਵਿੱਚ ਸੁਧਾਰ ਹੋਇਆ।
ਉਹ ਏਸ਼ੀਆ ਦਾ ਦੂਜਾ ਸਭ ਤੋਂ ਅਮੀਰ ਵਿਅਕਤੀ ਬਣ ਗਿਆ। ਦੱਸ ਦੇਈਏ ਕਿ ਗੌਤਮ ਨੇ ਬਲੂਮਬਰਗ ਦੀ ਸੂਚੀ ਵਿੱਚ 14 ਵੇਂ ਸਥਾਨ 'ਤੇ ਆਪਣੀ ਥਾਂ ਬਣਾ ਲਈ ਹੈ। ਇਸ ਦੇ ਨਾਲ ਹੀ ਮੁਕੇਸ਼ ਅੰਬਾਨੀ 13ਵੇਂ ਸਥਾਨ 'ਤੇ ਹਨ।
ਵੇਖੋ ਕੁੱਲ ਸੰਪਤੀ
ਗੌਤਮ ਅਡਾਨੀ ਦੀ ਕੁੱਲ ਸੰਪਤੀ 66.5 ਬਿਲੀਅਨ ਹੈ। ਇਸ ਸਾਲ ਗੌਤਮ ਦੀ ਦੌਲਤ ਵਿੱਚ ਤਕਰੀਬਨ 32.7 ਮਿਲੀਅਨ ਡਾਲਰ ਦਾ ਵਾਧਾ ਹੋਇਆ ਸੀ। ਦੂਜੇ ਪਾਸੇ, ਜੇ ਅਸੀਂ ਅੰਬਾਨੀ ਦੀ ਦੌਲਤ ਦੀ ਗੱਲ ਕਰੀਏ ਤਾਂ ਉਸ ਦੀ ਕੁਲ ਸੰਪਤੀ ਦਾ ਅਨੁਮਾਨ ਲਗਭਗ 76.5 ਬਿਲੀਅਨ ਡਾਲਰ ਸੀ। ਇਸ ਦੇ ਨਾਲ ਹੀ, ਚੀਨ ਦੀ ਝੋਂਗ ਸ਼ਾਨਸ਼ਾਨ ਦੀ ਕੁੱਲ ਸੰਪਤੀ 63.6 ਬਿਲੀਅਨ ਡਾਲਰ ਰਹੀ। ਗੌਰਤਲਬ ਹੈ ਕਿ ਇਸ ਤੋਂ ਪਹਿਲਾ ਫਰਵਰੀ ਵਿਚ ਮੁਕੇਸ਼ ਅੰਬਾਨੀ ਚੀਨ ਦੇ ਸ਼ੰਸ਼ਾਨ ਨੂੰ ਪਛਾੜਦੇ ਹੋਏ ਏਸ਼ੀਆ ਦਾ ਸਭ ਤੋਂ ਅਮੀਰ ਵਿਅਕਤੀ ਬਣੇ ਸਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Healthy Diet Tips: मूली के साथ भूलकर भी न खाएं ये चीजें, सेहत पर पड़ सकता है बुरा असर
Earthquake in Afghanistan: अफगानिस्तान में भूकंप, जम्मू-कश्मीर तक महसूस किए गए झटके
Methi ke Parathe: सर्दियों के मौसम में घर पर बनाएं लजीज और हेल्दी मेथी के पराठें, आज ही नोट कर लें आसान रेसिपी