LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੈਨੇਡਾ ਦਾ ਐੱਮ.ਪੀ.ਪੀ. ਜ਼ੂਮ ਮੀਟਿੰਗ 'ਚ ਇਤਰਾਜ਼ਯੋਗ ਹਾਲਤ ਵਿਚ ਹੋਇਆ ਕੈਦ, ਮੰਗੀਆਂ ਮੁਆਫੀਆਂ 

justin

ਟੋਰਾਂਟੋ (ਇੰਟ.)-ਕੈਨੇਡਾ ਦੇ ਹਾਊਸ ਆਫ ਕਾਮਨਸ ਦੀ ਜ਼ੂਮ ਕਾਨਫਰੰਸ ਕਾਲ ਚੱਲ ਰਹੀ ਸੀ।ਸਾਰੇ ਸੰਸਦ ਮੈਂਬਰ ਆਪੋ-ਆਪਣੇ ਸੁਝਾਅ ਅਤੇ ਵਿਚਾਰ ਰੱਖ ਰਹੇ ਸਨ ਉਸੇ ਵੇਲੇ ਇਕ ਸੰਸਦ ਮੈਂਬਰ ਪੇਸ਼ਾਬ ਕਰਦਾ ਨਜ਼ਰ ਆਇਆ। ਇਸ ਦੌਰਾਨ ਅਜੀਬ ਜਿਹੀ ਸ਼ਰਮਨਾਕ ਸਥਿਤੀ ਬਣ ਗਈ। ਵੀਡੀਓ ਕਾਨਫਰੰਸ ਦੌਰਾਨ ਪੇਸ਼ਾਬ ਕਰਦੇ ਨਜ਼ਰ ਆਉਣ ਵਾਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਵਿਲੀਅਮ ਅਮੋਸ ਸਨ, ਜੋ ਇਕ ਮਹੀਨੇ ਵਿਚ ਦੂਜੀ ਵਾਰ ਸੰਸਦ ਦੀ ਵੀਡੀਓ ਕਾਨਫਰੰਸ ਦੌਰਾਨ ਨਗਨ ਹਾਲਤ ਵਿਚ ਨਜ਼ਰ ਆਏ। ਇਸ ਤੋਂ ਬਾਅਦ ਉਨ੍ਹਾਂ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ।

ਇਹ ਵੀ ਪੜ੍ਹੋ- ਮਲੇਸ਼ੀਆ ਵਿਚ ਲੱਗਾ ਪੂਰਨ ਲਾਕਡਾਊਨ, ਰੋਜ਼ਾਨਾ ਆ ਰਹੇ ਸਨ ਇੰਨੇ ਮਾਮਲੇ

ਕੈਨੇਡਾ ਦੇ ਹਾਊਸ ਆਫ ਕਾਮਨਸ ਦੀ ਵੀਡੀਓ ਕਾਨਫਰੰਸਿਗ ਰਾਹੀਂ ਕਾਰਵਾਈ ਚੱਲ ਰਹੀ ਸੀ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਵਿਲੀਅਮ ਅਮੋਸ ਪੇਸ਼ਾਬ ਕਰਦੇ ਨਜ਼ਰ ਆਏ। ਵਿਲੀਅਮ ਅਮੋਸ ਨੇ ਵੀਰਵਾਰ ਨੂੰ ਇਸ ਨੂੰ ਲੈ ਕੇ ਆਪਣੇ ਟਵਿੱਟਰ 'ਤੇ ਇਕ ਬਿਆਨ ਜਾਰੀ ਕੀਤਾ। ਇਸ ਵਿਚ ਉਨ੍ਹਾਂ ਨੇ ਲਿਖਿਆ ਮੈਂ ਸੰਸਦ ਦੀ ਕਾਰਵਾਈ ਦੌਰਾਨ ਪੇਸ਼ਾਬ ਕਰ ਰਿਹਾ ਸੀ। ਉਦੋਂ ਮੈਨੂੰ ਲੱਗਾ ਕਿ ਮੇਰਾ ਕੈਮਰਾ ਬੰਦ ਹੈ ਪਰ ਬਾਅਦ ਵਿਚ ਮੈਨੂੰ ਆਪਣੀ ਗਲਤੀ ਦਾ ਪਤਾ ਲੱਗਾ। ਮੈਂ ਆਪਣੀ ਇਸ ਕਰਤੂਤ ਲਈ ਸ਼ਰਮਿੰਦਾ ਹਾਂ। ਜੋ ਕੁਝ ਵੀ ਹੋਇਆ, ਉਸ 'ਤੇ ਮੈਂ ਬਹੁਤ ਹੀ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਹਾਂ। ਇਸ ਲਈ ਮੈਂ ਬਿਨਾਂ ਸ਼ਰਤ ਮੁਆਫੀ ਮੰਗਦਾ ਹਾਂ।

ਇਹ ਵੀ ਪੜ੍ਹੋ- ਯੂ.ਟੀ. ਪ੍ਰਸ਼ਾਸਨ ਨੂੰ ਹਾਈ ਕੋਰਟ ਵਲੋਂ ਝਟਕਾ, ਬਿਜਲੀ ਵਿਭਾਗ ਦੇ ਨਿੱਜੀਕਰਣ 'ਤੇ ਲਗਾਈ ਰੋਕ
ਇਸ ਤੋਂ ਪਹਿਲਾਂ ਵੀ ਅਪ੍ਰੈਲ ਵਿਚ ਵਿਲੀਅਮ ਅਮੋਸ ਵੀਡੀਓ ਕਾਨਫਰੰਸਿੰਗ ਰਾਹੀਂ ਸੰਸਦ ਦੀ ਕਾਰਵਾਈ ਵਿਚ ਇਤਰਾਜ਼ਯੋਗ ਹਾਲਤ ਵਿਚ ਨਜ਼ਰ ਆਏ ਸਨ। ਉਦੋਂ ਵਰਚੂਅਲ ਸੈਸ਼ਨ ਦੌਰਾਨ ਅਮੋਸ ਦੇ ਲੈਪਟਾਪ ਦਾ ਕੈਮਰਾ ਚਾਲੂ ਹੋ ਗਿਆ ਅਤੇ ਉਹ ਸਾਥੀ ਸੰਸਦ ਮੈਂਬਰਾਂ ਦੀ ਸਕ੍ਰੀਨ 'ਤੇ ਨਗਨ ਹਾਲਤ ਵਿਚ ਨਜ਼ਰ ਆ ਰਹੇ ਸਨ। ਉਦੋਂ ਵੀ ਉਨ੍ਹਾਂ ਨੇ ਮੁਆਫੀ ਮੰਗਦੇ ਹੋਏ ਟਵੀਟ ਕੀਤਾ ਸੀ ਮੈਂ ਅੱਜ ਅਸਲ ਵਿਚ ਗਲਤੀ ਕੀਤੀ ਹੈ ਅਤੇ ਮੈਂ ਇਸ ਕਾਰਣ ਸ਼ਰਮਿੰਦਾ ਹਾਂ। 

In The Market