LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੀਨ ਦੀ ਸਰਕਾਰ ਨੇ ਕੀਤਾ ਵੱਡਾ ਬਦਲਾਅ, ਹੁਣ ਕਰ ਸਕਦੇ 3 ਬੱਚੇ ਪੈਦਾ

chian child birth

ਬੀਜਿੰਗ: ਬਜ਼ੁਰਗ ਹੁੰਦੀ ਦੇਸ਼ ਦੀ ਆਬਾਦੀ ਦੇ ਮੱਦੇਨਜ਼ਰ ਅਤੇ ਆਬਾਦੀ ਵਿਚ ਵਾਧੇ ਦੀ ਹੌਲੀ ਰਫਤਾਰ ਤੋਂ ਚਿੰਤਤ (china) ਚੀਨ ਨੇ ਇਕ ਵੱਡਾ ਅਤੇ ਮਹੱਤਵਪੂਰਨ ਫੈਸਲਾ ਲਿਆ ਹੈ।  ਚੀਨ ਸਰਕਾਰ ਨੇ ਪਰਿਵਾਰ ਨਿਯੋਜਨ ਦੇ ਨਿਯਮਾਂ ਵਿਚ ਢਿੱਲ ਦੇਣ ਦਾ ਐਲਾਨ ਕਰ ਦਿੱਤਾ ਹੈ ਜਿਸ ਮੁਤਾਬਕ ਜੋੜੇ ਦੋ ਦੀ ਬਜਾਏ ਤਿੰਨ ਬੱਚਿਆਂ ਨੂੰ ਜਨਮ ਦੇ ਸਕਦੇ ਹਨ। ਸਰਕਾਰੀ ਸਮਾਚਾਰ ਏਜੰਸੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਚੀਨੀ ਮੀਡੀਆ ਮੁਤਾਬਕ ਨਵੀਂ ਪਾਲਿਸੀ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮਨਜ਼ੂਰੀ ਮਿਲ ਗਈ ਹੈ।

ਇਸ ਦੇ ਤਹਿਤ  ਹੁਣ  ਦਹਾਕਿਆਂ ਤੋਂ ਚੱਲੀ ਆ ਰਹੀ ਟੂ-ਚਾਈਲਡ ਪਾਲਿਸੀ ਨੂੰ ਹੁਣ ਚੀਨ ਵਿਚ ਖ਼ਤਮ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਚੀਨ ਵਿੱਚ ਸਿਰਫ ਦੋ ਬੱਚਿਆਂ ਨੂੰ ਹੀ ਜਨਮ ਦੀ ਆਗਿਆ ਸੀ। ਇਸ ਤੋਂ ਪਹਿਲਾਂ ਸਾਹਮਣੇ ਆਏ ਆਬਾਦੀ ਸੰਬੰਧੀ ਅੰਕੜਿਆਂ ਤੋਂ ਪਤਾ ਚੱਲਿਆ ਸੀ ਕਿ ਬੀਤੇ ਇਕ ਦਹਾਕੇ ਵਿਚ ਚੀਨ ਵਿਚ ਕੰਮਕਾਜੀ ਉਮਰ ਵਰਗ ਦੀ ਆਬਾਦੀ ਵਿਚ ਕਮੀ ਆਈ ਹੈ ਅਤੇ 65 ਸਾਲ ਤੋਂ ਵੱਧ ਉਮਰ ਵਰਗੇ ਦੇ ਲੋਕਾਂ ਦ਼ੀ ਗਿਣਤੀ ਵਧੀ ਹੈ ਜਿਸ ਦਾ ਅਸਰ ਸਮਾਜ ਅਤੇ ਅਰਥਵਿਵਸਥਾ 'ਤੇ ਪੈ ਰਿਹਾ ਹੈ। 

ਇਹ ਵੀ ਪੜੋ: SBI ਵਿਚ ਪੈਸੇ ਕਢਵਾਉਣਾ ਹੁਣ ਹੋਇਆ ਸੌਖਾ

ਚੀਨ ਅਜੇ ਵੀ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ ਅਤੇ ਉਸ ਤੋਂ ਬਾਅਦ, ਭਾਰਤ ਦਾ ਨੰਬਰ  ਆਉਂਦਾ ਹੈ। 1970 ਦੇ ਦਹਾਕੇ ਵਿਚ, ਆਬਾਦੀ ਦੀ ਵੱਧ ਰਹੀ ਗਤੀ ਨੂੰ ਦੂਰ ਕਰਨ ਲਈ ਚੀਨ ਦੇ ਕੁਝ ਖੇਤਰਾਂ ਵਿਚ ਇਕ ਬਾਲ ਨੀਤੀ ਪੇਸ਼ ਕੀਤੀ ਗਈ ਸੀ। ਫਿਰ ਇਸ ਜੋੜੇ ਨੂੰ ਸਿਰਫ ਇਕ ਬੱਚਾ ਪੈਦਾ ਕਰਨ ਦੀ ਇਜਾਜ਼ਤ ਸੀ, ਬਾਅਦ ਵਿਚ ਜਦੋਂ ਇਹ ਨਿਯਮ ਸਾਰੇ ਦੇਸ਼ ਵਿਚ ਫੈਲ ਗਿਆ, ਇਸਦਾ ਉਲਟਾ ਅਸਰ ਹੋਇਆ। ਚੀਨ ਵਿਚ ਬੱਚਿਆਂ ਦੇ ਜਨਮ ਦੀ ਰਫਤਾਰ ਘਟਣੀ ਸ਼ੁਰੂ ਹੋ ਗਈ। ਫਿਰ ਚੀਨ ਨੇ ਇਸ ਪਾਲਿਸੀ ਵਿਚ ਬਦਲਾਵ ਕੀਤਾ ਤੇ ਹੁਣ ਜੋੜੇ ਦੋ ਦੀ ਬਜਾਏ ਤਿੰਨ ਬੱਚਿਆਂ ਨੂੰ ਜਨਮ ਦੇ ਸਕਦੇ ਹਨ। 

In The Market