ਇੰਟਰਨੈਸ਼ਨਲ ਨਿਊਜ਼: ਪ੍ਰਿੰਸ ਹੈਰੀ ਅਤੇ ਮੇਘਨ ਮਾਰਕਲ (Prince Harry and Meghan Markle) ਦੂਜੀ ਵਾਰ ਮਾਪੇ ਬਣੇ ਹਨ। ਦੱਸ ਦੇਈਏ ਕਿ ਪਤਨੀ ਮੇਘਨ ਮਾਰਕੇਲ ਨੇ ਧੀ ਨੂੰ ਜਨਮ ਦਿੱਤਾ ਹੈ। ਬ੍ਰਿਟੇਨ ਦੇ ਡਿਊਕ ਪ੍ਰਿੰਸ ਹੈਰੀ ਨੇ ਆਪਣੀ ਬੇਟੀ ਦਾ ਨਾਂ ਮਹਾਰਾਣੀ ਐਲਿਜ਼ਾਬੈਥ ਅਤੇ ਆਪਣੀ ਮਾਂ ਰਾਜਕੁਮਾਰੀ ਡਾਇਨਾ ਦੇ ਨਾਂ 'ਤੇ ਲੀਲੀਬੇਟ ਡਾਇਨਾ ਰੱਖਿਆ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਦੋਵਾਂ ਦੀ ਧੀ ਦੀ ਅਜੇ ਤਕ ਕੋਈ ਤਸਵੀਰ ਸਾਹਮਣੇ ਨਹੀਂ ਆਈ ਹੈ।
ਮਿਲੀ ਜਾਣਕਾਰੀ ਦੇ ਮੁਤਾਬਿਕ ਡਚੇਸ ਆਫ਼ ਸਸੇਕਸ ਮੇਘਨ ਮਾਰਕਲ ਦੀ ਬੇਟੀ ਸਿਹਤਮੰਦ ਹੈ। ਉਨ੍ਹਾਂ ਨੇ ਅਮਰੀਕਾ ਵਿਚ ਆਪਣੀ ਧੀ ਨੂੰ ਜਨਮ ਦਿੱਤਾ। ਪ੍ਰਿੰਸ ਹੈਰੀ ਅਤੇ ਮੇਘਨ ਦੇ ਇੱਕ ਬੁਲਾਰੇ ਨੇ ਐਤਵਾਰ ਨੂੰ ਕਿਹਾ ਕਿ ਇਹ ਜੋੜਾ ਆਪਣੇ ਦੂਜੇ ਬੱਚੇ ਲੀਲੀਬੈਟ ‘ਲਿੱਲੀ’ ਡਾਇਨਾ ਮਾਊਂਟਬੈਟਨ-ਵਿੰਡਸਰ ਦਾ ਸਵਾਗਤ ਕਰ ਰਿਹਾ ਹੈ। ਬੱਚੇ ਦਾ ਪਹਿਲਾ ਨਾਂ 'ਲੀਲੀਬੈਟ' ਮਹਾਰਾਣੀ ਐਲਿਜ਼ਾਬੈਥ ਨੂੰ ਪਿਆਰ ਨਾਲ ਬੁਲਾਉਣ ਵਾਲਾ ਨਾਂ ਹੈ। ਜਦੋਂ ਕਿ ਦੂਜਾ ਨਾਂਮ ਉਸਦੀ ਦਾਦੀ ਅਤੇ ਹੈਰੀ ਦੀ ਮਾਂ ਦੇ ਸਨਮਾਨ ਵਿਚ ਹੈ। ਇਹ ਲੜਕੀ ਬ੍ਰਿਟੇਨ ਦੇ ਤਖ਼ਤ ਦੇ ਵਾਰਸਾਂ ਚੋਂ ਅੱਠਵੇਂ ਸਥਾਨ ‘ਤੇ ਹੈ।
ਬੱਚੀ ਦਾ ਜਨਮ ਅਜਿਹੇ ਸਮੇਂ ਹੋਇਆ ਸੀ ਜਦੋਂ ਸ਼ਾਹੀ ਪਰਿਵਾਰ ਅਤੇ ਜੋੜੇ ਦਰਮਿਆਨ ਦੂਰੀ ਵਧ ਗਈ ਹੈ। ਹੈਰੀ ਅਤੇ ਮੇਘਨ ਨੇ ਮਾਰਚ ਵਿੱਚ ਓਪਰਾ ਵਿਨਫਰੀ ਨੂੰ ਇੱਕ ਇੰਟਰਵਿਊ ਵਿੱਚ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਦਾ ਖੁਲਾਸਾ ਕੀਤਾ ਸੀ, ਜਿਸ ਕਾਰਨ ਸ਼ਾਹੀ ਪਰਿਵਾਰ ਦੀ ਕਾਫ਼ੀ ਆਲੋਚਨਾ ਹੋਈ ਸੀ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर