ਯੇਰੂਸ਼ਲਮ- ਯੇਰੂਸ਼ਲਮ (Jerusalem) ਵਿਚ ਸ਼ਾਰੇ ਜੇਡੇਕ ਮੈਡੀਕਲ ਸੈਂਟਰ (Jadek Medical Center) ਦੀ ਪਾਰਕਿੰਗ ਵਿਚ ਇਕ ਵਿਸ਼ਾਲ ਟੋਇਆ ਬਣ ਗਿਆ। ਇਸ ਦੌਰਾਨ ਇਸ ਨੇ ਨੇੜੇ ਖੜ੍ਹੀਆਂ ਤਿੰਨ ਕਾਰਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਸੋਸ਼ਲ ਮੀਡੀਆ (Social media) 'ਤੇ ਵਾਇਰਲ ਹੋ ਰਹੀਆਂ ਪਾਰਕਿੰਗ ਲਾਟ (Parking lot) ਦੀਆਂ ਤਸਵੀਰਾਂ ਅਤੇ ਵੀਡੀਓ ਤੋਂ ਪਤਾ ਲੱਗਾ ਕਿ ਇਹ ਟੋਇਆ ਅਚਾਨਕ ਹੀ ਬਣ ਗਿਆ। ਇਸ ਤੋਂ ਬਾਅਦ ਇਸ ਦੇ ਚਾਰੋ ਪਾਸੇ ਕੰਧ ਕੀਤੀ ਗਈ ਅਤੇ ਤਿੰਨ ਕਾਰਾਂ ਇਸ ਟੋਏ ਵਿਚ ਡਿੱਗ ਚੁੱਕੀਆਂ ਸਨ। ਛੇਤੀ ਹੀ ਉਥੇ ਰਾਹਤ ਕਰਮੀ ਵੀ ਪਹੁੰਚ ਗਏ ਪਰ ਇਸ ਘਟਨਾ ਵਿਚ ਕੋਈ ਵੀ ਜ਼ਖਮੀ ਨਹੀਂ ਹੋਇਆ।
ਇਹ ਵੀ ਪੜ੍ਹੋ : ਦਿੱਲੀ ਸਰਕਾਰ ਨੇ ਸਪੀਡ ਲਿਮਿਟ ਵਿਚ ਕੀਤਾ ਬਦਲਾਅ, ਜੇ ਕੀਤੀ ਉਲੰਘਣਾ ਤਾਂ ਕੱਟੇਗਾ ਚਾਲਾਨ
ਟਾਈਮਜ਼ ਆਫ ਇਜ਼ਰਾਇਲ ਦੀ ਖਬਰ ਮੁਤਾਬਕ ਇਸ ਟੋਏ ਨੇੜੇ ਇਕ ਸੁਰੰਗ ਦੀ ਉਸਾਰੀ ਕੀਤੀ ਜਾ ਰਹੀ ਸੀ ਜੋ ਹਸਪਤਾਲ ਅਤੇ ਪਾਰਕਿੰਗ ਲਾਟ ਹੇਠੋਂ ਲੰਘ ਰਹੀ ਸੀ। ਇਹ ਮੰਨਿਆ ਜਾ ਰਿਹਾ ਹੈ ਕਿ ਸੁਰੰਗ ਪੂਰੀ ਤਰ੍ਹਾਂ ਢਹਿ ਗਈ, ਜਿਸ ਕਾਰਣ ਇਹ ਟੋਇਆ ਬਣ ਗਿਆ। ਹਾਲਾਂਕਿ ਹਾਲ ਹੀ ਵਿਚ ਸੈਂਕੜੇ ਵਾਹਨਾਂ (Cars) ਦੀ ਸਮਰੱਥਾ ਵਾਲਾ ਇਕ ਨਵਾਂ ਪਾਰਕਿੰਗ ਸਥਾਨ ਖੋਲ੍ਹਿਆ ਗਿਆ। ਪਰ ਇੰਝ ਲੱਗਦਾ ਹੈ ਕਿ ਇਹ ਟੋਇਆ ਪੁਰਾਣੇ ਪਾਰਕਿੰਗ ਖੇਤਰ ਵਿਚ ਬਣਿਆ ਹੈ। ਫਾਇਰ ਬ੍ਰਿਗੇਡ (Fire Brigade) ਅਤੇ ਬਚਾਅ ਦਸਤੇ ਨੇ ਦੱਸਿਆ ਕਿ ਟੋਏ ਪੈਣ ਦੀ ਖਬਰ ਮਿਲਦਿਆਂ ਹੀ 7 ਫਾਇਰ ਟਰੱਕ (Fire Truck)ਮੌਕੇ 'ਤੇ ਪਹੁੰਚ ਗਏ।
עם אחד בפרסום ראשון ממצלמות אבטחה של שערי צדק: כלי הרכב פשוט קורסים למטה. pic.twitter.com/ysQxEeBH1T
— Yossi Eli יוסי אלי (@Yossi_eli) June 7, 2021
ਇਹ ਵੀ ਪੜ੍ਹੋ- ਨੈਸ਼ਨਲ SC ਕਮਿਸ਼ਨ ਨੇ ਪੰਜਾਬ ਦੇ ਚੀਫ ਸਕੱਤਰ ਨੂੰ ਕੀਤਾ ਦਿੱਲੀ ਤਲਬ
ਇਸ ਗੱਲ ਦੀ ਜਾਂਚ ਕੀਤੀ ਗਈ ਕਿ ਕਿਤੇ ਕੋਈ ਇਸ ਵਿਚ ਡਿੱਗਿਆ ਤਾਂ ਨਹੀਂ ਪਰ ਖੁਦਕਿਸਮਤੀ ਰਹੀ ਕਿ ਇਸ ਤਰ੍ਹਾਂ ਦੀ ਘਟਨਾ ਨਹੀਂ ਵਾਪਰੀ। ਫਿਲਹਾਲ ਲੋਕਾਂ ਨੂੰ ਇਸ ਟੋਏ ਤੋਂ ਦੂਰ ਰਹਿਣ ਲਈ ਆਖਿਆ ਗਿਆ ਹੈ। ਬਚਾਅ ਦਸਤੇ ਅਤੇ ਪੁਲਸ ਵਲੋਂ ਇਲਾਕੇ ਨੂੰ ਘੇਰ ਲਿਆ ਗਿਆ ਹੈ ਅਤੇ ਜਿੱਥੇ ਟੋਇਆ ਪਿਆ ਹੈ ਉਥੇ ਕਿਸੇ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਥੇ ਨੇੜੇ ਹੀ ਖੜ੍ਹੀਆਂ ਹੋਰ ਕਾਰਾਂ ਨੂੰ ਵੀ ਉਥੋਂ ਹਟਾ ਲਿਆ ਗਿਆ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Healthy Diet Tips: मूली के साथ भूलकर भी न खाएं ये चीजें, सेहत पर पड़ सकता है बुरा असर
Earthquake in Afghanistan: अफगानिस्तान में भूकंप, जम्मू-कश्मीर तक महसूस किए गए झटके
Methi ke Parathe: सर्दियों के मौसम में घर पर बनाएं लजीज और हेल्दी मेथी के पराठें, आज ही नोट कर लें आसान रेसिपी