LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦਿੱਲੀ ਸਰਕਾਰ ਨੇ ਸਪੀਡ ਲਿਮਿਟ ਵਿਚ ਕੀਤਾ ਬਦਲਾਅ, ਜੇ ਕੀਤੀ ਉਲੰਘਣਾ ਤਾਂ ਕੱਟੇਗਾ ਚਾਲਾਨ

traffic rule

ਨਵੀਂ ਦਿੱਲੀ (ਇੰਟ.)- ਦਿੱਲੀ ਪੁਲਸ ਟ੍ਰੈਫਿਕ ਪੁਲਸ (Delhi Police Traffic Police) ਨੇ ਰਾਸ਼ਟਰੀ ਰਾਜਧਾਨੀ ਦਿੱਲੀ ਦੀਆਂ ਸੜਕਾਂ ਲਈ ਇਕ ਨਵੀਂ ਗਾਈਡਲਾਈਨ (New guidelines) ਜਾਰੀ ਕੀਤੀ ਹੈ। ਇਹ ਨਵੀਆਂ ਗਾਈਡਲਾਈਨ ਦਿੱਲੀ ਦੀਆਂ ਸੜਕਾਂ 'ਤੇ ਸਪੀਡ ਲਿਮਿਟ (Speed limit) ਬਾਰੇ ਹੈ। ਪਹਿਲਾਂ ਦੇ ਮੁਕਾਬਲੇ ਇਸ ਵਾਰ ਇਸ ਨਿਯਮ ਵਿਚ ਕੁਝ ਬਦਲਾਅ ਕੀਤੇ ਗਏ ਹਨ ਜਿਸ ਨੂੰ ਲੈ ਕੇ ਨੋਟੀਫਿਕੇਸ਼ਨ (Notification) ਜਾਰੀ ਕੀਤਾ ਗਿਆ ਹੈ। ਦੱਸ ਦਈਏ ਕਿ ਹੁਕਮਾਂ ਨੂੰ ਸਰਕਾਰੀ ਰਾਜਪੱਤਰ ਵਿਚ ਆਮ ਜਨਤਾ ਦੀ ਜਾਣਕਾਰੀ ਲਈ ਪ੍ਰਕਾਸ਼ਿਤ ਕੀਤਾ ਜਾਵੇਗਾ। ਇਸ ਦੇ ਨਾਲ ਸਾਰੇ ਜ਼ਿਲਾ ਪੁਲਿਸ ਕਮਿਸ਼ਨਰਾਂ (Commissioners of Police) ਦੇ ਦਫਤਰ ਅਤੇ ਦਿੱਲੀ/ਨਵੀਂ ਦਿੱਲੀ ਦੇ ਸਾਰੇ ਪੁਲਿਸ ਸਟੇਸ਼ਨਾਂ (Police Station) ਦੇ ਨੋਟਿਸ ਬੋਰਡ 'ਤੇ ਇਸ ਦੀ ਇਕ ਕਾਪੀ ਨੂੰ ਚਿਪਕਾਇਆ ਜਾਵੇਗਾ ਤਾਂ ਜੋ ਲੋਕ ਇਸ ਦੇ ਬਾਰੇ ਵਿਚ ਜ਼ਿਆਦਾ ਤੋਂ ਜ਼ਿਆਦਾ ਜਾਨ ਸਕਣ ਜਿਸ ਨਾਲ ਕਿਸੇ ਨੂੰ ਪ੍ਰੇਸ਼ਾਨੀ ਨਾ ਹੋਵੇ।

Delhi Traffic Police revise maximum speed limits for vehicles. All details  here | Latest News Delhi - Hindustan Times

ਇਹ ਵੀ ਪੜ੍ਹੋ- ਨੈਸ਼ਨਲ SC ਕਮਿਸ਼ਨ ਨੇ ਪੰਜਾਬ ਦੇ ਚੀਫ ਸਕੱਤਰ ਨੂੰ ਕੀਤਾ ਦਿੱਲੀ ਤਲਬ

ਇਹ ਹੁਕਮ 8 ਜੂਨ ਤੋਂ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਗਿਆ ਹੈ। ਇਸ ਨੂੰ ਲੈ ਕੇ ਸੜਕਾਂ 'ਤੇ ਵੀ ਛੇਤੀ ਹੀ ਬਦਲਾਅ ਦੇਖਣ ਨੂੰ ਮਿਲ ਜਾਵੇਗਾ। ਸਬੰਧਿਤ ਏਜੰਸੀਆਂ ਜਾਂ ਹੋਰ ਤਰੀਕੇ ਨਾਲ ਜਨਤਾ ਦੀ ਸਹੂਲਤ ਲਈ ਸੜਕਾਂ 'ਤੇ ਜੋ ਪੁਰਾਣੇ ਸਾਈਨ ਬੋਰਡ ਲੱਗੇ ਹੋਏ ਹਨ ਉਨ੍ਹਾਂ ਨੂੰ ਹਟਾਇਆ ਜਾਵੇਗਾ। ਇਸ ਤੋਂ ਬਾਅਦ ਛੇਤੀ ਹੀ ਨਵੀਂ ਸਪੀਡ ਲਿਮਿਟ ਵਾਲਾ ਬੋਰਡ ਲਗਾਇਆ ਜਾਵੇਗਾ ਤਾਂ ਜੋ ਗੱਡੀ ਚਲਾਉਂਦੇ ਸਮੇਂ ਲੋਕਾਂ ਨੂੰ ਅਸੁਵਿਧਾ ਨਾ ਹੋਵੇ।
ਦਿੱਲੀ ਦੀਆਂ ਇਨ੍ਹਾਂ ਭੀੜ-ਭਾੜ ਵਾਲੀਆਂ ਸੜਕਾਂ 'ਤੇ ਹੋਇਆ ਬਦਲਾਅ
ਐੱਨ.ਐੱਚ-44 ਸੰਜੇ ਗਾਂਧੀ ਟਰਾਂਸਪੋਰਟ ਨਗਰ ਤੋਂ ਮੁਕਰਬਾ ਚੌਕ ਤੱਕ-60 ਕਿਲੋਮੀਟਰ ਪ੍ਰਤੀਘੰਟਾ 
ਬਾਰਾਪੁਲਾ ਨਾਲਾ ਰੋਡ ਤੋਂ ਸਰਾਏਕਾਲੇ ਖਾਂ-60 ਕਿਲੋਮੀਟਰ ਪ੍ਰਤੀ ਘੰਟਾ
ਨੋਇਲਾ ਟੋਲ ਰੋਡ ਤੋਂ ਜਿੱਥੇ ਘੁਮਾਓ ਰਹਿੰਦਾ ਹੈ-70 ਕਿਲੋਮੀਟਰ ਪ੍ਰਤੀ ਘੰਟਾ
ਬਾਹਰੀ ਰਿੰਗ ਰੋਡ ਤੋਂ ਚੰਦਗੀ ਰਾਮ ਅਖਾੜਾ ਤੱਕ- 60 ਕਿਲੋਮੀਟਰ ਪ੍ਰਤੀ ਘੰਟਾ
ਮਿਲੇਨੀਅਮ ਪਾਰਕ ਤੋਂ ਗਾਜ਼ੀਪੁਰ ਬਾਰਡਰ ਤੱਕ- 70 ਕਿਲੋਮੀਟਰ ਪ੍ਰਤੀਘੰਟਾ 
ਟੀ ਪੁਆਇੰਟ ਰੇਡੀਸਨ ਹੋਟਲ ਤੱਕ ਆਈ.ਜੀ.ਆਈ. ਏਅਰਪੋਰਟ ਤੱਕ-60 ਕਿਲੋਮੀਟਰ ਪ੍ਰਤੀ ਘੰਟਾ

ਇਹ ਵੀ ਪੜ੍ਹੋ- ਕਾਂਗਰਸ ਨੇਤਾ ਦਿਗਵਿਜੈ ਸਣੇ 30 ਵਰਕਰਾਂ ਵਿਰੁੱਧ ਮਾਮਲਾ ਦਰਜ

ਨਾ ਮੰਨਣ ਵਾਲਿਆਂ 'ਤੇ ਹੋਵੇਗਾ ਜੁਰਮਾਨਾ
ਦੱਸ ਦਈਏ ਕਿ ਇੰਨੀ ਸਪੀਡ ਲਿਮਿਟ ਨੂੰ ਨਹੀਂ ਮੰਨਣ ਵਾਲਿਆਂ ਦੇ ਨਾਲ ਦਿੱਲੀ ਟ੍ਰੈਫਿਕ ਪੁਲਿਸ ਸਖ਼ਤੀ ਨਾਲ ਪੇਸ਼ ਆਵੇਗੀ। ਸਪੀਡ ਲਿਮਿਟ ਕ੍ਰਾਸ ਕਰਦੇ ਹੀ ਤੁਹਾਡਾ ਚਲਾਨ ਕੱਟਣਾ ਤੈਅ ਮੰਨਿਆ ਜਾਵੇਗਾ। ਇਸ ਲਈ ਇਸ ਜੁਰਮਾਨੇ ਦੀ ਰਾਸ਼ੀ ਤੋਂ ਬਚਣ ਲਈ ਸਪੀਡ ਲਿਮਿਟ ਨੂੰ ਧਿਆਨ ਵਿਚ ਰੱਖ ਕੇ ਹੀ ਗੱਡੀ ਚਲਾਉਣੀ ਹੀ ਬਿਹਤਰ ਹੋਵੇਗੀ।

In The Market