LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਾਂਗਰਸ ਨੇਤਾ ਦਿਗਵਿਜੈ ਸਣੇ 30 ਵਰਕਰਾਂ ਵਿਰੁੱਧ ਮਾਮਲਾ ਦਰਜ, 

former cm

ਭੋਪਾਲ (ਇੰਟ.)- ਪੈਟਰੋਲ (Petrol) ਅਤੇ ਡੀਜ਼ਲ (Diesel) ਦੀਆਂ ਲਗਾਤਾਰ ਵੱਧਦੀਆਂ ਕੀਮਤਾਂ ਦੇ ਖਿਲਾਫ ਵੀਰਵਾਰ ਨੂੰ ਭੋਪਾਲ (Bhopal) ਵਿਚ ਕਾਂਗਰਸ ਵਰਕਰਾਂ (Congress Worker) ਨੇ ਕੋਵਿਡ ਗਾਈਡਲਾਈਨਜ਼ (Covid Guidline) ਦੀ ਉਲੰਘਣਾ ਕਰਦੇ ਹੋਏ ਪ੍ਰਦਰਸ਼ਨ ਕੀਤਾ। ਇਸ ਨੂੰ ਲੈ ਕੇ ਭੋਪਾਲ ਪੁਲਸ (Bhopal Police) ਨੇ ਸਾਬਕਾ ਸੀ.ਐੱਮ. ਦਿਗਵਿਜੇ ਸਿੰਘ (Former CM Digvijay Singh), ਸਾਬਕਾ ਮੰਤਰੀ ਪੀ.ਸੀ. ਸ਼ਰਮਾ ਸਮੇਤ 30 ਲੋਕਾਂ ਵਿਰੁੱਧ ਧਾਰਾ 188 ਤਹਿਤ ਅਤੇ 145 ਤਹਿਤ ਕੇਸ ਦਰਜ ਕੀਤਾ ਹੈ। 

Digvijay Singh meets MP Governor, says its 'courtesy' visit- The New Indian  Express

ਇਹ ਵੀ ਪੜੋ: ਚੰਡੀਗੜ੍ਹ ਵਿਚ ਲਾਕਡਾਊਨ ਨੂੰ ਲੈ ਕੇ ਜਾਰੀ ਹੋਈਆਂ ਨਵੀਆਂ ਗਾਈਡਲਾਈਨਜ਼

ਭੋਪਾਲ ਦੇ ਏ.ਐੱਸ.ਪੀ. ਅੰਕਿਤ ਜਾਇਸਵਾਲ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਭੋਪਾਲ ਦੀ ਟੀ.ਟੀ. ਨਗਰ ਪੁਲਿਸ ਨੇ ਇਹ ਕੇਸ ਦਰਜ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਕੋਵਿਡ ਗਾਈਡਲਾਈਨਜ਼ ਦੀ ਉਲੰਘਣਾ ਕੀਤੀ ਹੈ। ਇਸ ਲਈ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਵੀਡੀਓਗ੍ਰਾਫੀ ਰਾਹੀਂ ਨਿਯਮ ਤੋੜਣ ਵਾਲਿਆਂ ਦੀ ਪਛਾਣ ਕਰ ਕੇ ਉਨ੍ਹਾਂ ਦੀ ਗ੍ਰਿਫਤਾਰੀ ਕੀਤੀ ਜਾਵੇਗੀ।

ਨੌਜਵਾਨ ਕਾਂਗਰਸ ਆਗੂਆਂ ਨੇ ਵੀ ਮਹਿੰਗਾਈ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਸੀ। ਪ੍ਰਦਰਸ਼ਨ ਵਿਚ ਯੂਥ ਕਾਂਗਰਸ ਸੂਬਾ ਪ੍ਰਧਾਨ ਵਿਕਰਾਂਤ ਭੂਰੀਆ ਸਮੇਤ ਕਈ ਨੇਤਾ ਅਤੇ ਵਰਕਰ ਵੀ ਮੌਜੂਦ ਸਨ। ਇਸ ਵਿਚ ਵੀ ਕੋਵਿਡ ਪ੍ਰੋਟੋਕਾਲ ਦੀ ਉਲੰਘਣਾ ਹੋਈ ਹੈ। ਇਸ ਮਾਮਲੇ ਵਿਚ ਨੇਤਾਵਾਂ ਅਤੇ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ।

In The Market