LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦਿੱਲੀ ’ਚ ਅੱਜ ਤੋਂ ਸ਼ਰਾਬ ਦੀ ਹੋਮ ਡਿਲੀਵਰੀ ਸ਼ੁਰੂ, ਆਨਲਾਈਨ ਐੱਪ ਰਾਹੀਂ ਕਰੋ ORDER

delhi liquar home delivery

ਨਵੀਂ ਦਿੱਲੀ: ਦਿੱਲੀ ਵਿੱਚ ਸ਼ਰਾਬ (Liquor)  ਪੀਣ ਵਾਲਿਆਂ ਲਈ ਖੁਸ਼ਖਬਰੀ ਹੈ। ਜਾਣਕਾਰੀ ਅਨੁਸਾਰ ਰਾਜਧਾਨੀ ਦਿੱਲੀ ਵਿੱਚ ਅੱਜ ਤੋਂ ਸ਼ਰਾਬ ਦੀ ਘਰੇਲੂ ਦੀ ਹੋਮ ਡਿਲੀਵਰੀ (Home Delivery Of Liquor) ਸ਼ੁਰੂ ਹੋ ਗਈ ਹੈ। ਲੋਕ ਹੁਣ ਘਰ ਬੈਠੇ ਮੋਬਾਈਲ ਐਪ ਅਤੇ ਵੈਬਸਾਈਟਾਂ ਰਾਹੀਂ ਆਰਡਰ ਦੇ ਕੇ ਆਪਣੇ ਘਰਾਂ 'ਤੇ ਸ਼ਰਾਬ ਲਿਆ ਸਕਣਗੇ। ਆਬਕਾਰੀ (ਸੋਧ) ਨਿਯਮ, 2021 ਦੇ ਅਨੁਸਾਰ, ਅੱਜ ਤੋਂ ਐਲ-13 ਲਾਇਸੈਂਸ ਧਾਰਕਾਂ ਨੂੰ ਗਾਹਕਾਂ ਦੇ ਘਰ ਦੇ ਦਰਾਂ 'ਤੇ ਸ਼ਰਾਬ ਸਪਲਾਈ ਕਰਨ ਦੀ ਆਗਿਆ ਦਿੱਤੀ ਜਾਵੇਗੀ।

ਇਹ ਵੀ ਪੜੋ: ਚੰਡੀਗੜ੍ਹ ਵਿਚ ਲਾਕਡਾਊਨ ਨੂੰ ਲੈ ਕੇ ਜਾਰੀ ਹੋਈਆਂ ਨਵੀਆਂ ਗਾਈਡਲਾਈਨਜ਼

ਕੋਰੋਨਾ ਕਾਲ ਵਿਚ  (Delhi Government) ਦਿੱਲੀ ਸਰਕਾਰ ਨੇ ਸ਼ਰਾਬ ਦੀ ਸਪੁਰਦਗੀ ਸਬੰਧੀ ਸੋਧੀ ਨੀਤੀ ਲਾਗੂ ਕੀਤੀ ਹੈ। ਇਸ ਸਹੂਲਤ ਨਾਲ ਲੋਕਾਂ ਨੂੰ ਸ਼ਰਾਬ ਖਰੀਦਣ ਲਈ ਲਾਈਨ ਵਿਚ ਖੜ੍ਹਨਾ ਨਹੀਂ ਪਏਗਾ ਅਤੇ ਨਾ ਹੀ ਡ੍ਰਾਈ ਡੇ ਦੀ ਚਿੰਤਾ ਕਰਨੀ ਪਵੇਗੀ। ਹੋਸਟਲ, ਦਫਤਰ ਤੇ ਸੰਸਥਾ ਨੂੰ ਅਜਿਹੀ ਕੋਈ ਡਿਲੀਵਰੀ ਨਹੀਂ ਕੀਤੀ ਜਾਏਗੀ।

ਇਹ ਐਲਾਨ  (Delhi Government) ਦਿੱਲੀ ਸਰਕਾਰ ਨੇ 1 ਜੂਨ ਨੂੰ ਰਾਸ਼ਟਰੀ ਰਾਜਧਾਨੀ ਵਿਚ ਸ਼ਰਾਬ ਦੇ ਵਪਾਰ ਨੂੰ ਨਿਯੰਤਰਿਤ ਕਰਨ ਵਾਲੇ ਆਬਕਾਰੀ ਨਿਯਮਾਂ ਵਿਚ ਸੋਧ ਕਰਨ ਤੋਂ ਬਾਅਦ ਕੀਤਾ ਸੀ। ਗੌਰਤਲਬ ਹੈ ਕਿ ਛੱਤੀਸਗੜ੍ਹ, ਮਹਾਰਾਸ਼ਟਰ, ਕਰਨਾਟਕ, ਪੰਜਾਬ, ਝਾਰਖੰਡ, ਓਡੀਸ਼ਾ ਅਜਿਹੇ ਰਾਜ ਹਨ ਜਿਥੇ ਸ਼ਰਾਬ ਦੀ ਹੋਮ ਡਿਲੀਵਰੀ ਦੀ ਪਹਿਲਾਂ ਤੋਂ ਹੀ ਇਜਾਜ਼ਤ ਹੈ।

ਇਹ ਵੀ ਪੜੋ: ਚੰਡੀਗੜ੍ਹ ਵਿਚ ਲਾਕਡਾਊਨ ਨੂੰ ਲੈ ਕੇ ਜਾਰੀ ਹੋਈਆਂ ਨਵੀਆਂ ਗਾਈਡਲਾਈਨਜ਼

ਆਬਕਾਰੀ (ਸੋਧ) ਨਿਯਮ, 2021 ਕੀ ਹੈ --
ਨਵੇਂ ਨਿਯਮ ਤਹਿਤ, ਦਿੱਲੀ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ‘ਕਿਸੇ ਵੀ ਹੋਸਟਲ, ਦਫਤਰ ਜਾਂ ਸੰਸਥਾ ਵਿੱਚ ਸ਼ਰਾਬ ਦੀ ਡਿਲੀਵਰੀ ਨਹੀਂ ਕੀਤੀ ਜਾਏਗੀ, ਸਿਰਫ ਹੋਮ ਡਲਿਵਰੀ ਕੀਤੀ ਜਾਏਗੀ’। ਲਾਇਸੰਸ ਧਾਰਕ ਆਪਣੇ ਪਰਿਸਰ ’ਚ ਕਿਸੇ ਨੂੰ ਵੀ ਪੀਣ ਲਈ ਸ਼ਰਾਬ ਨਹੀਂ ਵੇਚ ਸਕਦੇ।

In The Market