LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਾਕਿਸਤਾਨ ਵਿਚ ਵਾਪਰਿਆ ਦਰਦਨਾਕ ਹਾਦਸਾ, 17 ਲੋਕਾਂ ਦੀ ਮੌਤ

pakistan

ਜਾਮਿਲ ਨਗਰੀ (ਇੰਟ.)- ਪਾਕਿਸਤਾਨ ਦੇ ਪਰਵਤੀ ਖੈਬਰ ਪਖਤੂਨਖਵਾ ਸੂਬੇ ਵਿਚ ਯਾਤਰੀਆਂ ਨੂੰ ਲੈ ਕੇ ਜਾ ਰਹੀ ਇਕ ਵੈਨ ਨਦੀ ਵਿਚ ਜਾ ਡਿੱਗੀ, ਜਿਸ ਨਾਲ 17 ਯਾਤਰੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਇਕ ਹੀ ਪਰਿਵਾਰ ਦੇ 16 ਮੈਂਬਰ ਸ਼ਾਮਲ ਹਨ। ਡਾਨ ਅਖਬਾਰ ਦੀ ਖਬਰ ਮਵਿਚ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਵੈਨ ਚਿਲਾਸ ਸ਼ਹਿਰ ਤੋਂ ਰਾਵਲਪਿੰਡੀ ਜਾ ਰਹੀ ਸੀ ਪਰ ਕੋਹਿਸਤਾਨ ਜ਼ਿਲੇ ਦੇ ਪਾਨਿਬਾ ਇਲਾਕੇ ਵਿਚ ਇਕ ਘੁਮਾਓਦਾਰ ਮੋੜ 'ਤੇ ਚਾਲਕ ਕੰਟਰੋਲ ਗੁਆ ਬੈਠਾ ਜਿਸ ਨਾਲ ਇਹ ਵੈਨ ਸਿੰਧੂ ਨਦੀ ਵਿਚ ਜਾ ਡਿੱਗੀ।

Pakistan Heat Wave Kills Around 140 People | Time

ਚੰਡੀਗੜ੍ਹ ਵਿਚ ਲਾਕਡਾਊਨ ਨੂੰ ਲੈ ਕੇ ਜਾਰੀ ਹੋਈਆਂ ਨਵੀਆਂ ਗਾਈਡਲਾਈਨਜ਼


ਪੁਲਸ ਨੇ ਦੱਸਿਆ ਕਿ ਇਹ ਨਿੱਜੀ ਵੈਨ ਇਕ ਹੀ ਪਰਿਵਾਰ ਨੇ ਕਿਰਾਏ 'ਤੇ ਲਈ ਸੀ। ਇਸ ਵਿਚ ਚਾਲਕ ਸਣੇ 17 ਲੋਕ ਸਨ। ਨਦੀ ਵਿਚ ਡਿੱਗਣ ਤੋਂ ਬਾਅਦ ਵੈਨ ਡੁੱਬ ਗਈ ਅਤੇ ਹਾਦਸੇ ਵਿਚ 17 ਲੋਕ ਮਾਰੇ ਗਏ। ਖਬਰ ਮੁਤਾਬਕ ਦਾਸੂ ਕੋਹਿਸਤਾਨ ਕੰਟਰੋਲ ਰੂਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਵੈਨ ਵਿਚ ਇਕ ਚਾਲਕ ਤੋਂ ਇਲਾਵਾ ਔਰਤਾਂ ਅਤੇ ਬੱਚਿਆਂ ਸਣੇ ਇਕ ਹੀ ਪਰਿਵਾਰ ਦੇ 16 ਮੈਂਬਰ ਸਵਾਰ ਸਨ।

Dead Body Stock Footage ~ Royalty Free Stock Videos | Pond5

ਪੀ.ਐੱਮ. ਮੋਦੀ ਨੂੰ ਮੁੱਖ ਮੰਤਰੀ ਕੇਜਰੀਵਾਲ ਨੇ ਲਿਖੀ ਚਿੱਠੀ, ਕੀਤੀ ਇਹ ਮੰਗ

ਇਸ ਦਰਦਨਾਕ ਹਾਦਸੇ ਵਿਚ ਵੈਨ ਚਾਲਕ ਦੀ ਵੀ ਮੌਤ ਹੋ ਗਈ। ਪੁਲਸ ਮੁਤਾਬਕ ਬਚਾਅ ਟੀਮ ਨੇ ਲਾਪਤਾ ਯਾਤਰੀਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਲਗਾਤਾਰ ਮੀਂਹ ਅਤੇ ਨਦੀ ਡੂੰਘੀ ਹੋਣ ਕਾਰਣ ਉਹ ਨਾਕਾਮ ਰਹੇ। ਸਥਾਨਕ ਸਵੈ ਸੇਵਕਾਂ ਦੇ ਨਾਲ ਪੇਸ਼ੇਵਰ ਗੋਤਾਖੋਰਾਂ ਨੂੰ ਬਚਾਅ ਮੁਹਿੰਮ ਲਈ ਬੁਲਾਇਆ ਗਿਆ ਹੈ।

ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਵਿਚ ਕਲ ਟ੍ਰੇਨ ਹਾਦਸਾ ਹੋਇਆ ਸੀ, ਵਿਚ ਕਰੀਬ 30 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ 50 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਹ ਹਾਦਸਾ ਸਿੰਧ ਪ੍ਰਾਂਤ ਦੇ ਦਹਾਰਕੀ ਵਿੱਚ ਵਾਪਰਿਆ। ਇਹ ਸਥਾਨ ਇੱਥੋਂ ਦੇ ਘੋਟਕੀ ਜ਼ਿਲ੍ਹੇ ਵਿੱਚ ਸਥਿਤ ਹੈ। ਇੱਥੇ ਦੋ ਮੁਸਾਫਰ ਰੇਲ ਗੱਡੀਆਂ ਮਿੱਲਤ ਐਕਸਪ੍ਰੈਸ (ਯੂਪੀ) ਤੇ ਸਰ ਸਯਦ ਐਕਸਪ੍ਰੈਸ (ਡੀਐਨ) ਆਪਸ 'ਚ ਟਕਰਾ ਗਈਆਂ ਸਨ।

 

In The Market